Loading Bible Translation
First-time download in progress. This may take a few seconds…
Punjabi Bible Wordproject Bible
23 verses
1ਫੇਰ ਯਹੋਵਾਹ ਮੂਸਾ ਨਾਲ ਬੋਲਿਆ ਕਿ
2ਇਸਰਾਏਲੀਆਂ ਨੂੰ ਆਗਿਆ ਦਿਓ, ਜੋ ਓਹ ਤੇਰੇ ਕੋਲ ਚਾਨਣ ਦੇ ਲਈ ਦੀਵੇ ਦੇ ਸਦਾ ਜਗਾਉਣ ਲਈ ਨਰੋਲ ਪੀੜਿਆ ਹੋਇਆ ਤੇਲ ਲਿਆਉਣ।
3ਹਾਰੂਨ ਸੰਧਿਆ ਤੋਂ ਲੈਕੇ ਸਵੇਰ ਤੋੜੀ ਯਹੋਵਾਹ ਦੇ ਅੱਗੇ ਸਦਾ ਦੇ ਲਈ ਸਾਖੀ ਦੇ ਪੜਦੇ ਤੋਂ ਬਾਹਰ ਮੰਡਲੀ ਦੇ ਡੇਰੇ ਵਿੱਚ ਉਸ ਨੂੰ ਸੁਧਾਰੇ। ਇਹ ਤੁਹਾਡੀਆਂ ਪੀੜ੍ਹੀਆਂ ਵਿੱਚ ਇੱਕ ਸਦਾ ਦੀ ਬਿਧੀ ਠਹਿਰੇ।
4ਉਸ ਖ਼ਾਲਿਸ ਸ਼ਮਾਦਾਨ ਦੇ ਉੱਤੇ ਯਹੋਵਾਹ ਦੇ ਅੱਗੇ ਸਦਾ ਦੇ ਲਈ ਦੀਵਿਆਂ ਨੂੰ ਸੁਧਾਰੇ।
5ਅਤੇ ਤੂੰ ਮੈਦਾ ਲੈਕੇ ਉਸ ਦੀਆਂ ਬਾਰਾਂ ਰੋਟੀਆਂ ਪਕਾਵੀਂ, ਇੱਕ ਇੱਕ ਰੋਟੀ ਵਿੱਚ ਦੋ ਦੋ ਦਸਵੰਧ ਹੋਣ।
6ਅਤੇ ਤੂੰ ਇਨ੍ਹਾਂ ਨੂੰ ਯਹੋਵਾਹ ਦੇ ਅੱਗੇ ਪਵਿੱਤ੍ਰ ਮੇਜ ਦੇ ਉੱਤੇ ਇੱਕ ਇੱਕ ਪਾਲ ਵਿੱਚ ਛੀ ਛੀ ਧਰਕੇ ਦੋ ਪਾਲਾਂ ਕਰੀਂ।
7ਅਤੇ ਤੂੰ ਇੱਕ ਇੱਕ ਪਾਲ ਦੇ ਉੱਤੇ ਨਰੋਲ ਲੁਬਾਨ ਧਰੀਂ, ਜੋ ਉਹ ਰੋਟੀ ਦੇ ਉੱਤੇ ਸਿਮਰਨ ਲਈ, ਅਰਥਾਤ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਹੋਵੇ।
8ਇੱਕ ਇੱਕ ਸਬਤ ਨੂੰ, ਉਹ ਉਸ ਨੂੰ ਯਹੋਵਾਹ ਦੇ ਅੱਗੇ ਸਦਾ ਦੇ ਲਈ ਇਸਰਾਏਲੀਆਂ ਤੋਂ ਇੱਕ ਸਦਾ ਦੇ ਨੇਮ ਦੇ ਅਨੁਸਾਰ ਲੈਕੇ ਸੁਧਾਰੇ।
9ਅਤੇ ਉਹ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਦੀ ਬਣੇਗੀ ਅਤੇ ਓਹ ਉਸ ਨੂੰ ਪਵਿੱਤ੍ਰ ਥਾਂ ਵਿੱਚ ਖਾਣਗੇ ਕਿਉਂ ਜੋ ਉਹ ਉਸ ਦੇ ਲਈ ਇੱਕ ਸਦਾ ਦੀ ਬਿਧੀ ਕਰਕੇ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਅੱਤ ਪਵਿੱਤ੍ਰ੍ ਹੈ।
10ਅਤੇ ਇੱਕ ਇਸਰਾਏਲੀ ਤੀਵੀਂ ਦਾ ਪੁੱਤ੍ਰ ਜਿਸ ਦਾ ਪਿਉ ਮਿਸਰੀ ਸੀ ਸੋ ਇਸਰਾਏਲੀਆਂ ਨਾਲ ਨਿੱਕਲ ਗਿਆ ਸੀ ਅਤੇ ਇਹ ਇਸਰਾਏਲਣ ਦਾ ਪੁੱਤ੍ਰ ਅਤੇ ਕੋਈ ਇਸਰਾਏਲੀ ਮਨੁੱਖ ਡੇਰੇ ਵਿੱਚ ਝਗੜਦੇ ਸਨ।
11ਅਤੇ ਉਸ ਇਸਰਾਏਲਣ ਦਾ ਪੁੱਤ੍ਰ ਯਹੋਵਾਹ ਦੇ ਨਾਮ ਦਾ ਦੁਰਬਚਨ ਬੋਲਿਆ ਅਤੇ ਕੁਫ਼ਰ ਬਕਿਆ ਅਤੇ ਓਹ ਉਸ ਨੂੰ ਮੂਸਾ ਦੇ ਕੋਲ ਲੈ ਆਏ ਉਸ ਦੀ ਮਾਂ ਦਾ ਨਾਉਂ ਸਲੂਮੀਥ ਦਾਨ ਦੀ ਗੋਤ ਵਿੱਚੋਂ ਦਿਬਰੀ ਦੀ ਧੀ ਸੀ।
12ਅਤੇ ਉਨ੍ਹਾਂ ਨੇ ਉਸ ਨੂੰ ਬੰਨ੍ਹ ਰੱਖਿਆ, ਭਈ ਵੇਖੀਏ ਯਹੋਵਾਹ ਸਾਨੂੰ ਕੀ ਸਲਾਹ ਦੱਸੇ।
13ਅਤੇ ਯਹੋਵਾਹ ਮੂਸਾ ਨੂੰ ਬੋਲਿਆ ਕਿ
14ਜਿਸ ਨੇ ਕੁਫ਼ਰ ਬਕਿਆ ਉਸ ਨੂੰ ਡੇਰੇ ਤੋਂ ਬਾਹਰ ਲਿਆਓ ਅਤੇ ਜਿਨ੍ਹਾਂ ਨੇ ਸੁਣਿਆ ਓਹ ਆਪਣੇ ਹੱਥ ਉਸ ਦੇ ਸਿਰ ਉੱਤੇ ਧਰਨ ਅਤੇ ਸਾਰੀ ਮੰਡਲੀ ਉਸ ਨੂੰ ਵੱਟਿਆਂ ਨਾਲ ਮਾਰ ਸੁੱਟੇ।
15ਅਤੇ ਤੂੰ ਇਸਰਾਏਲੀਆਂ ਨੂੰ ਬੋਲ ਕਿ ਜਿਹੜਾ ਆਪਣੇ ਪਰਮੇਸ਼ੁਰ ਨੂੰ ਗਾਲਾਂ ਕੱਢੇ ਸੋ ਆਪਣੇ ਪਾਪ ਦਾ ਆਪ ਹੀ ਜੁੰਮਾ ਚੁੱਕੇ।
16ਅਤੇ ਜਿਹੜਾ ਯਹੋਵਾਹ ਦੇ ਨਾਮ ਨੂੰ ਦੁਰਬਚਨ ਬੋਲੇ ਸੋ ਜਰੂਰ ਵੱਢਿਆ ਜਾਵੇ ਅਤੇ ਸਾਰੀ ਮੰਡਲੀ ਉਸ ਨੂੰ ਨਿਸੰਗ ਵੱਟਿਆਂ ਨਾਲ ਮਾਰ ਸੁੱਟੇ, ਭਾਵੇਂ ਓਪਰਾ, ਭਾਵੇਂ ਉਹ ਜੋ ਦੇਸ ਵਿੱਚ ਜੰਮਿਆ ਹੋਵੇ। ਜਿਸ ਵੇਲੇ ਉਹ ਯਹੋਵਾਹ ਦੇ ਨਾਮ ਦਾ ਦੁਰਬਚਨ ਬੋਲੇ, ਸੋ ਵੱਢਿਆ ਜਾਵੇ।
17ਅਤੇ ਜਿਹੜਾ ਕਿਸੇ ਮਨੁੱਖ ਨੂੰ ਮਾਰ ਸੁੱਟੇ ਸੋ ਜਰੂਰ ਵੱਢਿਆ ਜਾਵੇ।
18ਅਤੇ ਜਿਹੜਾ ਕਿਸੇ ਪਸੂ ਨੂੰ ਮਾਰ ਸਿੱਟੇ ਸੋ ਉਸ ਨੂੰ ਪਸੂ ਦਾ ਪਸੂ ਉਸ ਦਾ ਵੱਟਾ ਦੇਵੇ।
19ਅਤੇ ਜੇ ਕੋਈ ਮਨੁੱਖ ਆਪਣੇ ਗੁਆਢੀ ਨ��ੰ ਬੱਜ ਲਾਵੇ, ਜਿਹਾ ਉਸ ਨੇ ਕੀਤਾ ਤਿਹਾ ਹੀ ਉਸ ਨੂੰ ਕੀਤਾ ਜਾਵੇ।
20ਫੱਟ ਦਾ ਫੱਟ, ਅੱਖ ਦੀ ਅੱਖ, ਦੰਦ ਦਾ ਦੰਦ, ਜਿਹਾ ਉਸ ਨੇ ਕਿਸੇ ਮਨੁੱਖ ਨੂੰ ਬੱਜ ਲਾਈ ਤਿਹਾ ਹੀ ਉਸ ਨੂੰ ਕੀਤਾ ਜਾਵੇ।
21ਅਤੇ ਜਿਹੜਾ ਕਿਸੇ ਪਸੂ ਨੂੰ ਵੱਢ ਸੁੱਟੇ ਉਹ ਉਸ ਦਾ ਵੱਟਾ ਦੇਵੇ ਅਤੇ ਜਿਹੜਾ ਕਿਸੇ ਮਨੁੱਖ ਨੂੰ ਵੱਢ ਸੁੱਟੇ ਉਹ ਵੱਢਿਆ ਜਾਵੇ।
22ਤੁਸਾਂ ਇੱਕ ਪ੍ਰਕਾਰ ਦਾ ਨਿਆਉਂ, ਭਾਵੇਂ ਓਪਰੇ ਦੇ ਲਈ, ਭਾਵੇਂ ਆਪਣੇ ਦੇਸ ਦੇ ਕਿਸੇ ਦੇ ਲਈ, ਕਰਨਾ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
23ਅਤੇ ਜਿਸ ਨੇ ਕੁਫ਼ਰ ਬਕਿਆ ਉਸ ਨੂੰ ਡੇਰੇ ਤੋਂ ਬਾਹਰ ਲਿਆਉਣ ਲਈ, ਅਤੇ ਉਸ ਨੂੰ ਵੱਟਿਆਂ ਨਾਲ ਮਾਰ ਸੁੱਟਣ ਲਈ, ਮੂਸਾ ਨੇ ਇਸਰਾਏਲੀਆਂ ਨੂੰ ਆਖਿਆ ਅਤੇ ਜਿਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਤਿਹਾ ਹੀ ਇਸਰਾਏਲੀਆਂ ਨੇ ਕੀਤਾ।