Loading Bible Translation
First-time download in progress. This may take a few seconds…
Punjabi Bible Wordproject Bible
17 verses
1ਜੇ ਉਸ ਦਾ ਚੜ੍ਹਾਵਾ ਸੁਖ ਸਾਂਦ ਦੀ ਬਲੀ ਹੋਵੇ ਜੇ ਉਹ ਉਸ ਨੂੰ ਵੱਗ ਵਿੱਚੋਂ ਚੜ੍ਹਾਵੇ, ਭਾਵੇਂ ਉਹ ਬਲਦ ਭਾਵੇਂ ਉਹ ਗਊ ਹੋਵੇ, ਉਸ ਨੂੰ ਯਹੋਵਾਹ ਦੇ ਅੱਗੇ ਬੱਜ ਤੋਂ ਰਹਿਤ ਚੜ੍ਹਾਵੇ।
2ਅਤੇ ਉਹ ਆਪਣਾ ਹੱਥ ਆਪਣੀ ਭੇਟ ਦੇ ਸਿਰ ਉੱਤੇ ਧਰ ਕੇ ਉਸ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਕੱਟ ਸੁੱਟੇ ਅਤੇ ਹਾਰੂਨ ਦੇ ਪੁੱਤ੍ਰ ਜਾਜਕ ਉਸ ਦਾ ਲਹੂ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਣ,
3ਅਤੇ ਉਹ ਸੁਖ ਸਾਂਦ ਦੀ ਬਲੀ ਵਿੱਚੋਂ ਇੱਕ ਅੱਗ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਵੇ, ਉਹ ਚਰਬੀ ਜਿਹੜੀ ਆਂਦ੍ਰਾਂ ਨੂੰ ਕੱਜਦੀ ਹੈ ਅਤੇ ਉਹ ਸਾਰੀ ਚਰਬੀ ਜੋ ਆਂਦ੍ਰਾਂ ਦੇ ਉੱਤੇ ਹੈ।
4ਅਤੇ ਦੋਵੇਂ ਗੁਰਦੇ ਅਤੇ ਵੱਖੀਆਂ ਦੇ ਕੋਲ ਉਨ੍ਹਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਝਿੱਲੀ ਨੂੰ ਜੋ ਕਲੇਜੇ ਉੱਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ।
5ਅਤੇ ਹਾਰੂਨ ਦੇ ਪੁੱਤ੍ਰ ਉਸ ਨੂੰ ਹੋਮ ਬਲੀ ਦੇ ਉੱਤੇ ਜੋ ਅੱਗ ਦੀ ਲੱਕੜ ਦੇ ਉੱਤੇ ਹੈ ਜਗਵੇਦੀ ਦੇ ਉੱਤੇ ਸਾੜੇ। ਇਹ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਅੱਗ ਦੀ ਭੇਟ ਹੈ।
6ਅਤੇ ਜੇ ਉਸ ਦੀ ਸੁਖ ਸਾਂਦ ਦੀ ਬਲੀ ਦੀ ਭੇਟ ਯਹੋਵਾਹ ਦੇ ਅੱਗੇ ਇੱਜੜ ਵਿੱਚੋਂ ਹੋਵੇ ਤਾਂ ਭਾਵੇਂ ਨਰ ਯਾ ਮਦੀਨ ਹੋਵੇ, ਉਸ ਨੂੰ ਬੱਜ ਤੋਂ ਰਹਿਤ ਚੜ੍ਹਾਵੇ,
7ਜੇ ਉਹ ਆਪਣੀ ਭੇਟ ਵਿੱਚ ਲੇਲਾ ਚੜ੍ਹਾਵੇ ਤਾਂ ਉਹ ਉਸ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੇ।
8ਅਤੇ ਉਹ ਆਪਣਾ ਹੱਥ ਆਪਣੀ ਭੇਟ ਦੇ ਸਿਰ ਉੱਤੇ ਧਰ ਕੇ ਮੰਡਲੀ ਦੇ ਡੇਰੇ ਦੇ ਅੱਗੇ ਉਸ ਨੂੰ ਵੱਢ ਸੁੱਟੇ, ਅਤੇ ਹਾਰੂਨ ਦੇ ਪੁੱਤ੍ਰ ਉਸ ਦਾ ਲਹੂ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਣ।
9ਅਤੇ ਸੁਖ ਸਾਂਦ ਦੀ ਬਲੀ ਵਿੱਚੋਂ ਉਹ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਵੇ, ਉਸ ਦੀ ਚਰਬੀ ਦੀ ਸਾਰੀ ਪੂਛ ਰੀੜ ਦੇ ਕੋਲੋਂ ਵੱਢ ਕੇ ਅਤੇ ਉਹ ਚਰਬੀ ਜੋ ਆਂਦ੍ਰਾਂ ਨੂੰ ਕੱਜਦੀ ਹੈ ਅਤੇ ਸਾਰੀ ਚਰਬੀ, ਜੋ ਆਂਦ੍ਰਾਂ ਦੇ ਉੱਤੇ ਹੈ।
10ਅਤੇ ਦੋਵੇਂ ਗੁਰਦੇ ਅਤੇ ਵੱਖੀਆਂ ਦੇ ਕੋਲ ਉਨ੍ਹਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਝਿੱਲੀ ਨੂੰ ਜੋ ਕਲੇਜੇ ਉੱਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ।
11ਅਤੇ ਜਾਜਕ ਉਸ ਨੂੰ ਜਗਵੇਦੀ ਉੱਤੇ ਸਾੜੇ, ਇਹ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਦਾ ਪ੍ਰਸਾਦ ਹੈ।
12ਅਤੇ ਜੇ ਉਸ ਦੀ ਭੇਟ ਬੱਕਰਾ ਹੋਵੇ ਤਾਂ ਉਹ ਉਸ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੇ।
13ਅਤੇ ਉਹ ਆਪਣਾ ਹੱਥ ਉਸ ਦੇ ਸਿਰ ਉੱਤੇ ਧਰ ਕੇ ਮੰਡਲੀ ਦੇ ਡੇਰੇ ਦੇ ਅੱਗੇ ਉਸ ਨੂੰ ਵੱਢ ਸੁੱਟੇ ਅਤੇ ਹਾਰੂਨ ਦੇ ਪੁੱਤ੍ਰ ਉਸ ਦਾ ਲਹੂ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਣ।
14ਅਤੇ ਉਹ ਉਸ ਵਿੱਚੋਂ ਆਪਣੀ ਭੇਟ ਚੜ੍ਹਾਵੇ ਅਰਥਾਤ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ, ਉਹ ਚਰਬੀ ਜੋ ਆਂਦ੍ਰਾਂ ਨੂੰ ਕੱਜਦੀ ਹੈ ਅਤੇ ਸਾਰੀ ਚਰਬੀ ਜੋ ਆਂਦ੍ਰਾਂ ਦੇ ਉੱਤੇ ਹੈ।
15ਅਤੇ ਦੋਵੇਂ ਗੁਰਦੇ ਅਤੇ ਵੱਖੀਆਂ ਦੇ ਕੋਲ ਉਨ੍ਹਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਝਿੱਲੀ ਨੂੰ ਜੋ ਕਲੇਜੇ ਉੱਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ।
16ਅਤੇ ਜਾਜਕ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜੇ। ਇਹ ਅੱਗ ਦੀ ਸੁਗੰਧਤਾ ਦੀ ਭੇਟ ਦਾ ਪ੍ਰਸਾਦ ਹੈ, ਸਾਰੀ ਚਰਬੀ ਯਹੋਵਾਹ ਦੀ ਹੈ।
17ਇਹ ਤੁਹਾਡੀ ਪੀੜ੍ਹੀਆਂ ਦੇ ਲਈ ਤੁਹਾਡੇ ਸਾਰੇ ਵਸੇਬਿਆਂ ਵਿੱਚ ਇੱਕ ਸਦਾ ਦੀ ਬਿਧੀ ਹੈ ਭਈ ਤੁਸਾਂ ਨਾ ਚਰਬੀ ਨਾ ਲਹੂ ਖਾਣਾ।