Loading Bible Translation
First-time download in progress. This may take a few seconds…
Punjabi Bible Wordproject Bible
24 verses
1ਅਤੇ ਅੱਠਵੇਂ ਦਿਨ ਐਉਂ ਹੋਇਆ ਜੋ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਸੱਦਿਆ।
2ਅਤੇ ਉਸ ਨੇ ਹਾਰੂਨ ਨੂੰ ਆਖਿਆ, ਪਾਪ ਦੀ ਭੇਟ ਦੇ ਲਈ ਤੂੰ ਇੱਕ ਵੱਛਾ ਅਤੇ ਹੋਮ ਦੀ ਭੇਟ ਦੇ ਲਈ ਇੱਕ ਛੱਤ੍ਰਾ ਬੱਜ ਤੋਂ ਰਹਿਤ ਲੈਕੇ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੀਂ।
3ਅਤੇ ਤੂੰ ਇਸਰਾਏਲੀਆਂ ਨੂੰ ਐਉਂ ਬੋਲ ਕਿ ਤੁਸੀਂ ਪਾਪ ਦੀ ਭੇਟ ਦੇ ਲਈ ਬੱਕਰਿਆਂ ਵਿੱਚੋਂ ਇੱਕ ਪੱਠ ਅਤੇ ਇੱਕ ਵਰਹੇ ਦਾ ਇੱਕ ਵੱਛਾ ਅਤੇ ਇੱਕ ਲੇਲਾ ਹੋਮ ਦੀ ਭੇਟ ਦੇ ਲਈ ਬੱਜ ਤੋਂ ਰਹਿਤ ਲੈਣਾ।
4ਨਾਲੇ ਸੁੱਖ ਸਾਂਦ ਦੀਆਂ ਭੇਟਾਂ ਦੇ ਲਈ ਇੱਕ ਬਲਦ ਅਤੇ ਇੱਕ ਛੱਤ੍ਰਾ ਯਹੋਵਾਹ ਦੇ ਅੱਗੇ ਚੜ੍ਹਾਉਣ ਲਈ ਅਤੇ ਇੱਕ ਤੇਲ ਨਾਲ ਰਲੀ ਹੋਈ ਮੈਦੇ ਦੀ ਭੇਟ ਕਿਉਂ ਜੋ ਅੱਜ ਯਹੋਵਾਹ ਤੁਹਾਨੂੰ ਦਰਸ਼ਨ ਦੇਵੇਗਾ।
5ਅਤੇ ਜੋ ਕੁਝ ਮੂਸਾ ਆਗਿਆ ਦਿੱਤੀ ਸੀ ਓਹ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲਿਆਏ ਅਤੇ ਸਾਰੀ ਮੰਡਲੀ ਯਹੋਵਾਹ ਦੇ ਅੱਗੇ ਨੇੜੇ ਢੁੱਕ ਖਲੋਤੀ।
6ਅਤੇ ਮੂਸਾ ਆਖਿਆ, ਜੋ ਤੁਹਾਨੂੰ ਕਰਨਾ ਸੀ ਯਹੋਵਾਹ ਨੇ ਆਗਿਆ ਦਿੱਤੀ ਹੈ ਸੋ ਇਹ ਗੱਲ ਹੈ ਅਤੇ ਯਹੋਵਾਹ ਦੇ ਪਰਤਾਪ ਦਾ ਦਰਸ਼ਨ ਤੁਹਾਨੂੰ ਹੋਵੇਗਾ।
7ਅਤੇ ਮੂਸਾ ਹਾਰੂਨ ਨੂੰ ਆਖਿਆ, ਜਗਵੇਦੀ ਦੇ ਕੋਲ ਜਾਕੇ ਆਪਣੀ ਪਾਪ ਦੀ ਭੇਟ ਅਤੇ ਆਪਣੀ ਹੋਮ ਦੀ ਭੇਟ ਚੜ੍ਹਾਓ ਅਤੇ ਆਪਣੇ ਲਈ ਅਤੇ ਲੋਕਾਂ ਦੇ ਲਈ ਪ੍ਰਾਸਚਿਤ ਕਰ ਅਤੇ ਲੋਕਾਂ ਦੀ ਭੇਟ ਚੜ੍ਹਾ ਕੇ ਉਨ੍ਹਾਂ ਦੇ ਲਈ ਪ੍ਰਾਸਚਿਤ ਕਰ ਜਿਹਾ ਯਹੋਵਾਹ ਨੇ ਆਗਿਆ ਦਿੱਤੀ।
8ਸੋ ਹਾਰੂਨ ਨੇ ਜਗਵੇਦੀ ਦੇ ਕੋਲ ਜਾਕੇ ਉਸ ਪਾਪ ਦੀ ਭੇਟ ਦੇ ਵੱਛੇ ਨੂੰ ਜੋ ਆਪਣੇ ਲਈ ਸੀ, ਕੱਟਿਆ।
9ਅਤੇ ਹਾਰੂਨ ਦੇ ਪੁੱਤ੍ਰ ਉਸ ਦਾ ਲਹੂ ਉਸ ਦੇ ਕੋਲ ਲੈ ਆਏ ਅਤੇ ਉਸ ਨੇ ਆਪਣੀ ਉਂਗਲ ਲਹੂ ਵਿੱਚ ਡੋਬ ਕੇ ਉਸ ਨੂੰ ਜਗਵੇਦੀ ਦਿਆਂ ਸਿੰਙਾਂ ਉੱਤੇ ਪਾਇਆ ਅਤੇ ਜਗਵੇਦੀ ਦੇ ਹੇਠ ਲਹੂ ਡੋਹਲ ਦਿੱਤਾ।
10ਪਰ ਪਾਪ ਦੀ ਭੇਟ ਦੀ ਜਿਹੜੀ ਚਰਬੀ ਅਤੇ ਗੁਰਦੇ ਅਤੇ ਕਲੇਜੇ ਦੇ ਉੱਤੇ ਝਿੱਲੀ ਸੀ ਸੋ ਉਸ ਨੇ ਜਗਵੇਦੀ ਦੇ ਉੱਤੇ ਸਾੜੀ ਜਿਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਸੀ।
11ਅਤੇ ਮਾਸ ਅਤੇ ਖੱਲ ਨੂੰ ਉਸ ਨੇ ਡੇਹਰੇ ਤੋਂ ਬਾਹਰ ਅੱਗ ਨਾਲ ਸਾੜਿਆ।
12ਅਤੇ ਉਸ ਨੇ ਹੋਮ ਦੀ ਭੇਟ ਨੁੰ ਕੱਟਿਆ ਅਤੇ ਹਾਰੂਨ ਦੇ ਪੁੱਤ੍ਰ ਉਸ ਦੇ ਕੋਲ ਲਹੂ ਲਿਆਏ ਜਿਸ ਨੂੰ ਉਸ ਨੇ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਿਆ।
13ਅਤੇ ਉਹ ਉਸ ਦੇ ਅੱਗੇ ਹੋਮ ਦੀ ਭੇਟ ਉਸ ਦੇ ਟੋਟਿਆਂ ਅਤੇ ਉਸ ਦੇ ਸਿਰ ਸਣੇ ਲਿਆਏ ਅਤੇ ਉਸ ਨੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜਿਆ।
14ਅਤੇ ਉਸ ਨੇ ਆਂਦ੍ਰਾਂ ਨੂੰ ਅਤੇ ਲੱਤਾਂ ਨੂੰ ਧੋਕੇ ਜਗਵੇਦੀ ਦੇ ਉੱਤੇ ਉਨ੍ਹਾਂ ਨੂੰ ਹੋਮ ਦੀ ਬਲੀ ਦੇ ਉੱਤੇ ਸਾੜਿਆ।
15ਤਾਂ ਉਹ ਲੋਕਾਂ ਦੀ ਭੇਟ ਲਿਆਇਆ ਅਤੇ ਜਿਹੜੀ ਲੋਕਾਂ ਦੇ ਲਈ ਪਾਪ ਦੀ ਭੇਟ ਸੀ ਉਸ ਬੱਕਰੇ ਨੂੰ ਲੈਕੇ ਉਸ ਨੂੰ ਕੱਟਿਆ ਅਤੇ ਪਹਿਲੋਂ ਵਾਂਙੁ ਉਸ ਨੂੰ ਪਾਪ ਦੇ ਲਈ ਚੜ੍ਹਾਇਆ।
16ਅਤੇ ਉਸ ਨੇ ਹੋਮ ਦੀ ਭੇਟ ਲਿਆਕੇ ਉਸ ਨੂੰ ਬਿਧੀ ਦੇ ਅਨੁਸਾਰ ਚੜ੍ਹਾਇਆ।
17ਅਤੇ ਉਹ ਮੈਦੇ ਦੀ ਭੇਟ ਲਿਆਇਆ ਅਤੇ ਉਸ ਤੋਂ ਇੱਕ ਮੁੱਠ ਭਰ ਕੇ ਉਸ ਨੂੰ ਜਗਵੇਦੀ ਦੇ ਉੱਤੇ ਸਵੇਰ ਦੇ ਹੋਮ ਦੇ ਕ���ਲ ਸਾੜਿਆ।
18ਨਾਲੇ ਉਸ ਨੇ ਜਿਹੜੀ ਲੋਕਾਂ ਦੇ ਲਈ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਕਰਕੇ ਸੀ ਉਸ ਬਲਦ ਅਤੇ ਛੱਤ੍ਰੇ ਨੂੰ ਕੱਟਿਆ ਅਤੇ ਹਾਰੂਨ ਦੇ ਪੁੱਤ੍ਰ ਉਸ ਦੇ ਕੋਲ ਲਹੂ ਲਿਆਏ ਜਿਸ ਨੂੰ ਉਸ ਨੇ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਿਆ।
19ਅਤੇ ਬਲਦ ਅਤੇ ਛੱਤ੍ਰੇ ਦੀ ਚਰਬੀ ਅਤੇ ਪੂਛ ਅਤੇ ਜੋ ਆਂਦ੍ਰਾਂ ਨੂੰ ਢੱਕਦੀ ਹੈ ਅਤੇ ਗੁਰਦੇ ਅਤੇ ਕਲੇਜੇ ਦੇ ਉੱਤੇ ਜਿਹੜੀ ਝਿੱਲੀ ਸੀ।
20ਅਤੇ ਉਨ੍ਹਾਂ ਨੇ ਛਾਤੀਆਂ ਦੇ ਉੱਤੇ ਚਰਬੀ ਧਰੀ ਅਤੇ ਉਸ ਨੇ ਜਗਵੇਦੀ ਦੇ ਉੱਤੇ ਚਰਬੀ ਨੂੰ ਸਾੜਿਆ।
21ਅਤੇ ਹਾਰੂਨ ਨੇ ਛਾਤੀਆਂ ਨੂੰ ਅਤੇ ਸੱਜੀ ਰਾਣ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਇਆ ਜਿਹੀ ਮੂਸਾ ਨੇ ਆਗਿਆ ਦਿੱਤੀ ਸੀ।
22ਅਤੇ ਹਾਰੂਨ ਨੇ ਲੋਕਾਂ ਦੀ ਵੱਲ ਆਪਣਾ ਹੱਥ ਪਸਾਰ ਕੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਅਤੇ ਸੁਖ ਸਾਂਦ ਦੀਆਂ ਭੇਟਾਂ ਦੇ ਚੜ੍ਹਾਉਣ ਤੋਂ ਹਿਠਾਂਹ ਆਇਆ।
23ਅਤੇ ਮੂਸਾ ਅਤੇ ਹਾਰੂਨ ਮੰਡਲੀ ਦੇ ਡੇਰੇ ਵਿੱਚ ਗਏ ਅਤੇ ਨਿੱਕਲ ਕੇ ਲੋਕਾਂ ਨੂੰ ਅਸੀਸ ਦਿੱਤੀ ਅਤੇ ਯਹੋਵਾਹ ਦੇ ਪਰਤਾਪ ਦਾ ਦਰਸ਼ਨ ਸਾਰੇ ਲੋਕਾਂ ਨੂੰ ਹੋਇਆ।
24ਅਤੇ ਯਹੋਵਾਹ ਦੇ ਅੱਗੋਂ ਇੱਕ ਅੱਗ ਨੇ ਨਿੱਕਲ ਕੇ ਉਸ ਹੋਮ ਦੀ ਭੇਟ ਅਤੇ ਚਰਬੀ ਨੂੰ ਜੋ ਜਗਵੇਦੀ ਉੱਤੇ ਸੀ ਭਸਮ ਕਰ ਸੁੱਟਿਆ, ਜਾਂ ਸਾਰੇ ਲੋਕਾਂ ਨੇ ਡਿੱਠਾ ਤਾਂ ਹਾਕਾਂ ਮਾਰ ਕੇ ਮੂੰਹ ਪਰਨੇ ਡਿੱਗੇ।