Loading Bible Translation
First-time download in progress. This may take a few seconds…
Punjabi Bible Wordproject Bible
13 verses
1ਜਿਹੜੇ ਬਦੀ ਕਰਨ ਦੀ ਸੋਚਦੇ ਹਨ ਉਨ੍ਹਾਂ ਲੋਕਾਂ ਤੇ ਸੰਕਟ ਆਵੇਗਾ ਜਿਹੜੇ ਆਪਣੇ ਮਂਜਿਆਂ ਤੇ ਲੰਮੇ ਪੈਕੇ ਰਾਤ ਭਰ ਬਦੀ ਸੋਚਦੇ ਹਨ ਅਤੇ ਫ਼ਿਰ ਸਵੇਰ ਹੋਣ ਤੇ ਆਪਣੇ ਸੋਚੇ ਮੁਤਾਬਕ ਬਦੀ ਕਰਦੇ ਹਨ। ਭਲਾ ਕਿਉਂ - ਕਿਉਂ ਕਿ ਉਨ੍ਹਾਂ ਕੋਲ ਮਨ-ਇਛ੍ਛਤ ਕਰਨ ਦੀ ਸ਼ਕਤੀ ਹੈ।
2ਉਹ ਖੇਤ ਚਾਹੁੰਦੇ ਹਨ, ਇਸ ਲਈ ਉਹ ਇਨ੍ਹਾਂ ਨੂੰ ਖੋਹ ਲੈਂਦੇ ਹਨ। ਉਹ ਘਰ ਚਾਹੁੰਦੇ ਹਨ, ਇਸ ਲਈ ਉਹ ਇਨ੍ਹਾਂ ਨੂੰ ਖੋਹ ਲੈਂਦੇ ਹਨ। ਉਹ ਇੱਕ ਆਦਮੀ ਤੋਂ ਘਰ ਖੋਹ ਲੈਂਦੇ ਹਨ ਅਤੇ ਉਸਨੂੰ ਗੁਮਰਾਹ ਕਰਕੇ ਉਸ ਦੀ ਜ਼ਮੀਨ ਲੈ ਲੈਂਦੇ ਹਨ।
3ਇਸੇ ਲਈ ਯਹੋਵਾਹ ਨੇ ਇਹ ਕੁਝ ਆਖਿਆ ਹੈ: "ਵੇਖੋ! ਮੈਂ ਇਸ ਪਰਿਵਾਰ ਦੇ ਵਿਰੁੱਧ ਮੁਸੀਬਤ ਸੋਚਦਾ ਹਾਂ ਤੁਸੀਂ ਆਪਣੇ ਆਪ ਨੂੰ ਬਚਾ ਨਾ ਸਕੋਁਗੇ ਤੁਹਾਡਾ ਹਂਕਾਰ ਟੁੱਟ ਜਾਵੇਗਾ ਕਿਉਂ ਕਿ ਭੈੜਾ ਸਮਾਂ ਆ ਰਿਹਾ ਹੈ।
4ਲੋਕ ਤੁਹਾਡੇ ਬਾਰੇ ਕਹਾਉਤਾਂ ਗਾਉਣਗੇ ਉਹ ਤੁਹਾਡੇ ਲਈ ਇਹ ਸ਼ੋਕ ਗੀਤ ਗਾਉਣਗੇ: ਅਸੀਂ ਬਰਬਾਦ ਹੋ ਗਏ ਯਹੋਵਾਹ ਨੇ ਸਾਡੇ ਤੋਂ ਜ਼ਮੀਨ ਖੋਹਕੇ ਦੂਜਿਆਂ ਨੂੰ ਦੇ ਦਿੱਤੀ। ਹਾਂ, ਉਸਨੇ ਮੈਥੋਂ ਮੇਰੀ ਧਰਤੀ ਖੋਹ ਕੇ ਸਾਡੇ ਖੇਤਾਂ ਨੂੰ ਸਾਡੇ ਵੈਰੀਆਂ ਚ ਵੰਡਿਆ।
5ਇਸ ਲਈ ਹੁਣ ਅਸੀਂ ਜ਼ਮੀਨ ਨੂੰ ਨਾਪ ਵੀ ਨਹੀਂ ਸਕਦੇ ਤੇ ਨਾ ਹੀ ਯਹੋਵਾਹ ਦੀ ਉਮ੍ਮਤ ਵਿੱਚ ਵੰਡ ਸਕਦੇ ਹਾਂ।"
6ਲੋਕ ਕਹਿੰਦੇ ਹਨ, "ਸਾਡੇ ਕੋਲ ਪ੍ਰਚਾਰ ਨਾ ਕਰੋ ਸਾਡੇ ਲਈ ਬੁਰੇ ਵਾਕ ਨਾ ਆਖ ਸਾਡਾ ਕੁਝ ਨਹੀਂ ਵਿਗੜੇਗਾ।"
7ਪਰ ਯਾਕੂਬ ਦੇ ਘਰਾਣੇ ਦੇ ਲੋਕੋ! ਇਹ ਗੱਲਾਂ ਮੈਂ ਜ਼ਰੂਰ ਕਰਾਂਗਾ ਤੁਹਾਡੀ ਭੈੜੀਆਂ ਕਰਨੀਆਂ ਕਾਰਣ ਯਹੋਵਾਹ ਦਾ ਧੀਰਜ ਟੁੱਟ ਰਿਹਾ ਹੈ ਜੇਕਰ ਤੁਸੀਂ ਸਲੀਕੇ ਸਿਰ ਰਹੋ ਤਾਂ ਮੈਂ ਤੁਹਾਡੇ ਲਈ ਚੰਗੇ ਬਚਨ ਕਹਾਂ।
8ਪਰ ਮੇਰੇ ਮਨੁੱਖਾਂ ਲਈ ਉਹ ਵੈਰੀਆਂ ਤੁਲ੍ਲ ਹਨ ਤੁਸੀਂ ਤੁਰਦੇ ਜਾਂਦੇ ਮੇਰੇ ਮਨੁੱਖਾਂ ਦੇ ਪਿੱਛੋਂ ਕੱਪੜੇ ਖਿੱਚ ਲੈਂਦੇ ਹੋ ਉਹ ਲੋਕ ਸਮਝਦੇ ਹਨ ਕਿ ਉਹ ਸੁਰਖਿਅਤ ਹਨ ਪਰ ਤੁਸੀਂ ਉਨ੍ਹਾਂ ਤੋਂ ਵਸਤਾਂ ਖੋਹ ਲੈਂਦੇ ਹੋ ਜਿਵੇਂ ਉਹ ਜੰਗੀ ਕੈਦੀ ਹੋਣ।
9ਤੁਸੀਂ ਮੇਰੇ ਆਦਮੀਆਂ ਦੀਆਂ ਔਰਤਾਂ ਦੇ ਸੁਹਣੇ ਘਰਾਂ ਨੂੰ ਲੁਟਿਆ ਅਤੇ ਉਨ੍ਹਾਂ ਦੇ ਮਾਸੂਬ ਬੱਚਿਆਂ ਤੋਂ ਮੇਰਾ ਸਾਰਾ ਧਨ ਲੁੱਟ ਲਿਆ।
10ਉੱਠੋ, ਅਤੇ ਦਫ਼ਾ ਹੋ ਜਾਵੋ ਇਹ ਤੁਹਾਡੀ ਆਰਾਮਗਾਹ ਨਾ ਹੋਵੇਗੀ ਕਿਉਂ ਕਿ, ਤੁਸੀਂ ਇਸ ਥਾਂ ਨੂੰ ਬਰਬਾਦ ਕਰ ਛੱਡਿਆ। ਤੁਸੀਂ ਇਸਨੂੰ ਨਾਪਾਕ ਕੀਤਾ ਇਸ ਲਈ ਇਹ ਬਰਬਾਦ ਹੋਵੇਗੀ ਇਸਦੀ ਭਿਅੰਕਰ ਤਬਾਹੀ ਹੋਵੇਗੀ।
11ਇਹ ਲੋਕ ਮੇਰੀ ਗੱਲ ਸੁਣਨਾ ਨਹੀਂ ਚਾਹੁੰਦੇ ਪਰ ਜੇਕਰ ਕੋਈ ਝੂਠਾ ਆਦਮੀ ਆਕੇ ਪਰਚਾਰੇ ਤਾਂ ਇਹ ਉਸਦੇ ਪਿੱਛੇ ਲੱਗ ਤੁਰਨਗੇ। ਜੇਕਰ ਕੋਈ ਝੂਠਾ ਨਬੀ ਆਕੇ ਇਹ ਆਖੇ: "ਤੁਹਾਡੇ ਲਈ ਆਉਣ ਵਾਲਾ ਸਮਾਂ ਬੜਾ ਚੰਗਾ ਹੈ ਉਸ ਵਿੱਚ ਤੁਹਾਨੂੰ ਢੇਰ ਸ਼ਰਾਬ ਤੇ ਮੈਅ ਨਸੀਬ ਹੋਵੇਗੀ।" ਤਾਂ ਇਹ ਉਸਦੀ ਗੱਲ ਸੱਚ ਮੰਨਕੇ ਉਸਦੇ ਪਿੱਛੇ ਲੱਗ ਜਾਣਗੇ।
12ਹਾਂ, ਯਾਕੂਬ ਦੇ ਲੋਕੋ! ਮੈਂ ਤੁਹਾਨੂੰ ਸਾਰਿਆਂ ਨੂੰ ਅਵੱਸ਼ ਇਕਠਿਆਂ ਕਰਾਂਗਾ। ਮੈਂ ਇਸਰਾਏਲ ਦੇ ਸਾਰੇ ਬਚੇ ਹੋਇਆਂ ਨੂੰ ਇਕਠਿਆਂ ਕਰਾਂਗਾ ਅਤੇ ਉਨ੍ਹਾਂ ਨੂੰ ਰਲਾਅ ਕੇ ਵਾੜੇ ਵਿਚਲੀਆਂ ਭੇਡਾਂ ਵਾਂਗ ਰੱਖਾਂਗਾ ਅਤੇ ਜੂਹ ਵਿਚਲੇ ਇੱਜੜ ਵਾਂਗ ਉਨ੍ਹਾਂ ਨੂੰ ਮਿਲਾਵਾਂਗਾ ਤਾਂ ਫ਼ਿਰ ਇਹ ਥਾਂ ਕਈਆ ਲੋਕਾਂ ਦੇ ਸ਼ੋਰ ਨਾਲ ਭਰ ਜਾਵੇਗੀ।
13ਫ਼ਿਰ "ਜਿਹੜਾ ਰਾਹਾਂ ਨੂੰ ਪਢ਼ਕੇ ਖੋਲ੍ਹ ਦਿੰਦਾ" ਉਨ੍ਹਾਂ ਦੇ ਅੱਗੇ-ਅੱਗੇ ਚੱਲੇਗਾ। ਉਹ ਇਸ ਸ਼ਹਿਰ ਦੇ ਫ਼ਾਟਕ ਤੋੜਕੇ ਲੰਘ ਜਾਣਗੇ। ਰਾਜਾ ਉਨ੍ਹਾਂ ਤੋਂ ਪਹਿਲਾਂ ਲੰਘੇਗਾ ਅਤੇ ਉਨ੍ਹਾਂ ਦਾ ਯਹੋਵਾਹ ਉਨ੍ਹਾਂ ਲੋਕਾਂ ਦੇ ਅੱਗੇ ਹੋਵੇਗਾ।