Loading Bible Translation
First-time download in progress. This may take a few seconds…
Punjabi Bible Wordproject Bible
46 verses
1ਇਹ ਉਹ ਜਾਜਕ ਅਤੇ ਲੇਵੀ ਹਨ ਜਿਹੜੇ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਅਤੇ ਯੇਸ਼ੂਆ ਦੇ ਨਾਲ ਆਏ: ਸ਼ਰਾਯਾਹ, ਯਿਰਮਿਯਾਹ, ਅਜ਼ਰਾ,
2ਅਮਰਯਾਹ, ਮਲ੍ਲੂਕ, ਹੱਟੂਸ਼,
3ਸ਼ਕਨਯਾਹ, ਰਹੁਮ, ਮਰੇਮੋਬ,
4ਇੱਦੋ, ਗਿਨਬੋਈ, ਅਬੀਯਾਹ,
5ਮਿਯ੍ਯਾਮੀਨ, ਮਆਦਯਾਹ, ਬਿਲਗਾਹ,
6ਸ਼ਮਅਯਾਹ ਯੋਯਾਰੀਬ, ਯਦਆਯਾਹ,
7ਸਲ੍ਲੂ, ਆਮੋਕ, ਹਿਲਕੀਯਾਹ ਅਤੇ ਯਦਆਯਾਹ। ਇਹ ਲੋਕ ਯੇਸ਼ੂਆ ਦੇ ਦਿਨਾਂ ਵਿੱਚ ਜਾਜਕਾਂ ਅਤੇ ਉਨ੍ਹਾਂ ਦੇ ਸੰਬੰਧੀਆਂ ਦੇ ਆਗੂ ਸਨ।
8ਅਤੇ ਲੇਵੀਆਂ ਵਿੱਚੋਂ ਇਹ ਸਨ: ਯੇਸ਼ੂਆ, ਬਿੰਨੂਈ, ਕਦਮੀਏਲ, ਸ਼ੇਰੇਬਯਾਹ, ਯਹੂਦਾਹ ਅਤੇ ਮਤ੍ਤਨਯਾਹ ਜਿਹੜਾ ਆਪਣੇ ਭਰਾਵਾਂ ਸਮੇਤ ਸ਼ੁਕਰਾਨੇ ਦੇ ਗੀਤਾਂ ਦਾ ਇੰਚਾਰਜ ਸੀ।
9ਬਕਬੁਕਯਾਹ ਅਤੇ ਉਨ੍ਨੀ ਉਨ੍ਹਾਂ ਲੇਵੀਆਂ ਦੇ ਸੰਬੰਧੀ ਸਨ ਅਤੇ ਇਹ ਦੋਨੋ ਆਦਮੀ ਉਨ੍ਹਾਂ ਦੇ ਸਾਮ੍ਹਣੇ ਵਾਲੇ ਪਾਸੇ ਸੇਵਾ ਵਿੱਚ ਖੜੋਁਦੇ ਹਨ।
10ਯੇਸ਼ੂਆ ਯੋਯਾਕੀਮ ਦਾ ਪਿਤਾ ਸੀ, ਅਤੇ ਯੋਯਾਕੀਮ ਅਲਯਾਸ਼ੀਬ ਦਾ ਪਿਤਾ ਸੀ ਅਤੇ ਅਲਯਾਸ਼ੀਬ ਯੋਯਾਦਾ ਦਾ ਪਿਤਾ ਸੀ।
11ਯੋਯਾਦਾ ਯੋਨਾਬਾਨ ਦਾ ਪਿਤਾ ਸੀ ਤੇ ਯੋਨਾਬਾਨ ਯਦ੍ਦੂਆ ਦਾ ਪਿਤਾ ਸੀ।
12ਯੋਯਾਕੀਮ ਦੇ ਦਿਨਾਂ ਵਿੱਚ ਜਾਜਕਾਂ ਦੇ ਘਰਾਣਿਆਂ ਦੇ ਇਹ ਆਗੂ ਸਨ: ਸ਼ਰਯਾਹ ਘਰਾਣੇ ਦਾ ਆਗੂ ਮਿਰਾਯਾਹ ਸੀ। ਯਿਰਮਿਯਾਹ ਵੰਸ਼ ਦਾ ਆਗੂ ਹਨਨਯਾਹ ਸੀ।
13ਅਜ਼ਰਾ ਘਰਾਣੇ ਦਾ ਆਗੂ ਮਸ਼੍ਸ਼ੁਲਾਮ ਅਤੇ ਅਮਰਯਾਹ ਦਾ ਯਹੋਹਾਨਾਨ ਸੀ।
14ਮਲੂਕੀ ਘਰਾਣੇ ਦਾ ਆਗੂ ਯੋਨਾਬਾਨ ਸੀ ਅਤੇ ਸ਼ਬਨਯਾਹ ਘਰਾਣੇ ਦਾ ਆਗੂ ਯੂਸੁਫ਼ ਸੀ।
15ਹਾਰੀਮ ਦੇ ਘਰਾਣੇ ਦਾ ਆਗੂ ਅਦਨਾ ਸੀ ਅਤੇ ਮਰਾਯੋਬ ਦੇ ਘਰਾਣੇ ਦਾ ਆਗੂ ਹਲਕਈ ਸੀ।
16ਇੱਦੋ ਦੇ ਘਰਾਣੇ ਦਾ ਆਗੂ ਜ਼ਕਰਯਾਹ ਸੀ ਅਤੇ ਗਿਨਬੋਨ ਘਰਾਣੇ ਦਾ ਆਗੂ ਮਸ਼੍ਸ਼ੁਲਾਮ ਸੀ।
17ਅਬੀਯਾਹ ਦੇ ਘਰਾਣੇ ਦਾ ਆਗੂ ਜ਼ਿਕਰੀ ਸੀ ਅਤੇ ਮਿਨਯਾਮੀਨ ਅਤੇ ਮੋਅਦਯਾਹ ਦੇ ਘਰਾਣਿਆਂ ਦਾ ਆਗੂ ਪਿਲਟਾਈ ਸੀ।
18ਬਿਲਗਾਹ ਦੇ ਘਰਾਣੇ ਦਾ ਆਗੂ ਸ਼ਂਮੂਆ ਸੀ ਅਤੇ ਸ਼ਮਆਯਾਹ ਦੇ ਘਰਾਣੇ ਦਾ ਆਗੂ ਯਹੋਨਾਬਾਨ ਸੀ।
19ਯੋਯਾਰੀਬ ਦੇ ਘਰਾਣੇ ਦਾ ਆਗੂ ਮਤਨਈ ਸੀ ਅਤੇ ਯਦਆਯਾਹ ਘਰਾਣੇ ਦਾ ਆਗੂ ਉਜ਼ੀ ਸੀ।
20ਸਲਈ ਦੇ ਘਰਾਣੇ ਦਾ ਆਗੂ ਕਲਈ ਸੀ ਅਤੇ ਆਮੋਕ ਘਰਾਣੇ ਦਾ ਆਗੂ ੇਬਰ ਸੀ।
21ਹਿਲਕੀਯਾਹ ਦੇ ਘਰਾਣੇ ਦਾ ਆਗੂ ਹਸ਼ਬਯਾਹ ਸੀ ਅਤੇ ਯਦਆਯਾਹ ਦੇ ਘਰਾਣੇ ਦਾ ਆਗੂ ਨਬਨੇਲ ਸੀ।
22ਅਲਯਾਸ਼ੀਬ, ਯੋਯਾਦਆ, ਯੋਹਾਨਾਨ ਅਤੇ ਯਦ੍ਦੂਆ ਦੇ ਦਿਨਾਂ ਦੌਰਾਨ ਲੇਵੀਆਂ ਅਤੇ ਜਾਜਕਾਂ ਦੇ ਘਰਾਣਿਆਂ ਦੇ ਆਗੂਆਂ ਦੇ ਨਾਂ ਫਾਰਸੀ ਪਾਤਸ਼ਾਹ ਦਾਰਾ ਦੇ ਸ਼ਾਸਨਕਾਲ ਦੌਰਾਨ ਲਿਖੇ ਗਏ ਸਨ।
23ਲੇਵੀਆਂ ਦੇ ਵੱਡੇਰਿਆਂ ਦੇ ਆਗੂ ਅਲਯਾਸ਼ੀਬ ਦੇ ਪੁੱਤਰ ਯੋਹਾਨਾਨ ਦੇ ਦਿਨਾਂ ਤੀਕ ਇਤਿਹਾਸ ਦੀ ਪੋਥੀ ਵਿੱਚ ਲਿਖੇ ਗਏ।
24ਅਤੇ ਲੇਵੀਆਂ ਦੇ ਆਗੂ - ਹਸ਼ਬਯਾਹ, ਸ਼ੇਰੇਬਯਾਹ, ਕਦਮੀਏਲ ਦਾ ਪੁੱਤਰ ਯੇਸ਼ੂਆ ਅਤੇ ਉਨ੍ਹਾਂ ਦੇ ਭਰਾ, ਪਰਮੇਸ਼ੁਰ ਦੇ ਮਨੁੱਖ ਦਾਊਦ ਦੇ ਹੁਕਮ ਮੁਤਾਬਕ, ਉਹ ਉਸਤਤ ਦੇ ਗੀਤ ਸ਼ੁਰੂ ਕਰਨ ਲਈ ਇੱਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਖਲੋ ਗਏ, ਇੱਕ ਟੋਲਾ ਦੂਸਰੇ ਟੋਲੇ ਨੂੰ ਜਵਾਬ ਦਿੰਦਿਆਂ ਹੋਇਆਂ।
25ਮਤ੍ਤਨਯਾਹ, ਬਕਬੁਕਯਾਹ, ਓਬਦਯਾਹ, ਮਸ਼੍ਸ਼ੁਲਾਮ, ਟਲਮੋਨ ਅਤੇ ਅੱਕੂਬ ਫ਼ਾਟਕਾਂ ਦੇ ਦਰਬਾਨ ਸਨ ਅਤੇ ਫ਼ਾਟਕਾਂ ਦੇ ਗੋਦਾਮਾਂ ਉੱਪਰ ਪਹਿਰਾ ਦਿੰਦ�� ਸਨ।
26ਇਨ੍ਹਾਂ ਦਰਬਾਨਾਂ ਨੇ ਯੋਯਾਕੀਮ, ਯੇਸ਼ੂਆ ਦੇ ਪੁੱਤਰ, ਜੋ ਕਿ ਯੋਸਾਦਾਕ ਦਾ ਪੁੱਤਰ ਸੀ ਅਤੇ ਰਾਜਪਾਲ ਨਹਮਯਾਹ ਅਤੇ ਅਜ਼ਰਾ ਜਾਜਕ ਅਤੇ ਲਿਖਾਰੀ ਦੇ ਸਮੇਂ ਦੌਰਾਨ ਸੇਵਾ ਕੀਤੀ।
27ਲੋਕਾਂ ਨੇ ਯਰੂਸ਼ਲਮ ਦੀ ਕੰਧ ਨੂੰ ਸਮਰਪਿਤ ਕੀਤਾ। ਫ਼ੇਰ ਸਾਰੇ ਲੇਵੀਆਂ ਨੂੰ ਯਰੂਸ਼ਲਮ ਨੂੰ ਲਿਆਂਦਾ ਗਿਆ, ਜਿਨ੍ਹਾਂ ਵੀ ਨਗਰਾਂ ਵਿੱਚ ਉਹ ਰਹਿੰਦੇ ਸਨ। ਉਹ ਸਾਰੇ ਯਰੂਸ਼ਲਮ ਦੀ ਕੰਧ ਦੀ ਚੱਠ ਦਾ ਜਸ਼ਨ ਮਨਾਉਣ ਲਈ ਅਤੇ ਪਰਮੇਸ਼ੁਰ ਦੀ ਉਸਤਤ ਕਰਨ ਅਤੇ ਸ਼ੁਕਰਾਨਾ ਦੇਣ ਲਈ ਓਥੇ ਆਏ। ਇਉਂ ਉਨ੍ਹਾਂ ਨੇ ਛੈਣੇ, ਸਿਤਾਰਾਂ ਅਤੇ ਬਰਬਤਾਂ ਵਜ਼ਾਕੇ ਇਸ ਖੁਸ਼ੀ ਦਾ ਪ੍ਰਗਟਾਵਾ ਕੀਤਾ।
28ਉਹ ਸਾਰੇ ਗਵਈਏ ਵ੍ਵੀ ਆਏ ਜੋ ਯਰੂਸ਼ਲਮ ਦੇ ਆਲੇ-ਦੁਆਲੇ ਦੇ ਨਗਰਾਂ ਵਿੱਚ ਰਹਿੰਦੇ ਸਨ। ਇਹ ਨਟੋਫ਼ਾਬ ਦੇ ਨਗਰਾਂ, ਬੈਤ-ਗਿਲਗਾਲ, ਗ਼ਬਾ ਦੇ ਖੇਤਾਂ ਅਤੇ ਅਜ਼ਮਾਵਬ ਤੋਂ ਇਕੱਤਰ ਹੋਏ। ਇਨ੍ਹਾਂ ਗਵਈਆਂ ਨੇ ਯਰੂਸ਼ਲਮ ਦੇ ਦੁਆਲੇ ਆਪਣੇ ਖੁਦ ਦੇ ਪਿਂਡ ਬਣਾਏ ਹੋਏ ਸਨ।
30ਜਾਜਕਾਂ ਅਤੇ ਲੇਵੀਆਂ ਨੇ ਆਪਣੇ-ਆਪ ਨੂੰ ਸ਼ੁਧ੍ਧ ਕੀਤਾ ਅਤੇ ਉਨ੍ਹਾਂ ਨੇ ਲੋਕਾਂ, ਫ਼ਾਟਕਾਂ ਅਤੇ ਕੰਧ ਨੂੰ ਵੀ ਸ਼ੁਧ ਕੀਤਾ।
31ਮੈਂ ਯਹੂਦਾਹ ਦੇ ਆਗੂਆਂ ਨੂੰ ਕਿਹਾ ਕਿ ਉਹ ਕੰਧ ਦੇ ਉਤਾਂਹ ਜਾ ਕੇ ਖਲੋ ਜਾਣ ਤੇ ਮੈਂ ਗਵਈਆਂ ਦੇ ਦੋ ਵੱਡੇ ਟੋਲੇ ਚੁਣੇ ਜੋ ਕਿ ਪਰਮੇਸ਼ੁਰ ਨੂੰ ਸ਼ੁਕਰਾਨੇ ਦੇ ਗੀਤ ਗਾ ਸਕਣ ਅਤੇ ਜਲੂਸ ਵਿੱਚ ਚੱਲ ਸਕਣ। ਇੱਕ ਟੋਲਾ ਕੰਧ ਦੇ ਉੱਤੇ ਸੱਜੇ ਹੱਥ ਕੂੜੇ ਦੇ ਫ਼ਾਟਕ ਵੱਲ ਨੂੰ ਗਿਆ।
32ਹੋਸ਼ਅਯਾਹ ਅਤੇ ਯਹੂਦਾਹ ਦੇ ਅੱਧੇ ਆਗੂ ਉਨ੍ਹਾਂ ਦੇ ਪਿੱਛੇ ਗਏ।
33ਉਨ੍ਹਾਂ ਦੇ ਨਾਲ ਉਨ੍ਹਾਂ ਪਿੱਛੇ ਅਜ਼ਰਯਾਹ, ਅਜ਼ਰਾ, ਮਸ਼੍ਸ਼ੁਲਾਮ,
34ਯਹੂਦਾਹ, ਬਿਨਯਾਮੀਨ, ਸ਼ਮਅਯਾਹ, ਯਿਰਮਿਯਾਹ,
35ਅਤੇ ਜਾਜਕਾਂ ਦੇ ਘਰਾਣੇ ਵਿੱਚੋਂ ਤੂਰ੍ਹੀਆਂ ਦੇ ਨਾਲ ਜ਼ਕਰਯਾਹ, ਵੀ ਉਨ੍ਹਾਂ ਦੇ ਪਿੱਛੇ ਗਿਆ (ਜ਼ਕਰਯਾਹ ਯੋਨਾਬਾਨ ਦਾ ਪੁੱਤਰ ਸੀ, ਯੋਨਾਬਾਨ ਸ਼ਮਅਯਾਹ ਦਾ ਪੁੱਤਰ ਸੀ, ਸ਼ਮਅਯਾਹ ਮਤ੍ਤਨਯਾਹ ਦਾ ਪੁੱਤਰ ਸੀ, ਮਤ੍ਤਨਯਾਹ ਮੀਕਾਯਾਹ ਦਾ ਪੁੱਤਰ ਸੀ, ਮੀਕਾਯਾਹ ਜ਼ਕੂਰ ਦਾ ਪੁੱਤਰ ਸੀ ਅਤੇ ਜ਼ਕੂਰ ਆਸਾਫ਼ ਦਾ ਪੁੱਤਰ ਸੀ।)
36ਉਨ੍ਹਾਂ ਦੇ ਇਲਾਵਾ, ਜ਼ਕਰਯਾਹ ਦੇ ਭਰਾ ਵੀ ਉਨ੍ਹਾਂ ਦੇ ਨਾਲ ਸਨ: ਸ਼ਮਅਯਾਹ, ਅਜ਼ਰੇਲ ਮਿਲਲਈ, ਗਿਲਲਈ, ਮਾਈ, ਨਬਨੇਲ, ਯਹੂਦਾਹ ਅਤੇ ਹਨਾਨੀ ਉਨ੍ਹਾਂ ਕੋਲਾਂ ਪਰਮੇਸ਼ੁਰ ਦੇ ਮਨੁੱਖ ਦਾਊਦ ਦੁਆਰਾ ਬਣਾਏ ਹੋਏ ਸਾਜ਼ ਵੀ ਸਨ। ਅਜ਼ਰਾ ਲਿਖਾਰੀ ਨੇ ਉਨ੍ਹਾਂ ਦੀ ਅਗਵਾਈ ਕੀਤੀ।
37ਉਹ ਫ਼ੁਵਾਰੇ ਵਾਲੇ ਫ਼ਾਟਕ ਦੇ ਕੋਲ ਗਏ। ਉਹ ਦਾਊਦ ਦੇ ਸ਼ਹਿਰ ਦੀਆਂ ਪੌੜੀਆਂ ਉੱਤੇ ਚਢ਼ਕੇ ਜਿੱਥੋਂ ਕੰਧ ਉਤਾਂਹ ਨੂੰ ਜਾਂਦੀ ਸੀ, ਅਤੇ ਦਾਊਦ ਦੇ ਘਰ ਤੋਂ ਅਗਾਂਹ ਲੰਘ ਕੇ ਪੂਰਬ ਵੱਲ ਜਲ ਫ਼ਾਟਕ ਨੂੰ ਗਏ।
38ਗਵਈਯ੍ਯਾਂ ਦਾ ਦੂਜਾ ਜਬ੍ਬਾ ਦੂਜੀ ਦਿਸ਼ਾ ਖੱਬੇ ਪਾਸੇ ਵੱਲ ਨੂੰ ਗਿਆ। ਜਦੋਂ ਉਹ ਕੰਧ ਵੱਲ ਉਤਾਂਹ ਨੂੰ ਜਾ ਰਹੇ ਸਨ, ਮੈਂ ਅਤੇ ਅੱਧੇ ਲੋਕੀਂ ਉਨ੍ਹਾਂ ਦੇ ਪਿੱਛੇ ਸਨ। ਤੇ ਉਹ ਟੋਲਾ ਤਂਦੂਰਾਂ ਦੇ ਬੁਰਜ ਤੋਂ ਅਗਾਂਹ ਚੌੜੀ ਕੰਧ ਤੀਕ ਗਿਆ।
39ਫ਼ੇਰ ਉਹ ਇਨ੍ਹਾਂ ਫ਼ਾਟਕਾਂ ਵੱਲ ਨੂੰ ਗਏ: ਅਫ਼ਰਾਈਮੀ ਫ਼ਾਟਕ ਤੋਂ ਪੁਰਾਣੇ ਫ਼ਾਟਕ ਤੱਕ ਤੇ ਫ਼ਿਰ ਮੱਛੀ ਫ਼ਾਟਕ ਨੂੰ। ਫ਼ੇਰ ਓਬੋਁ ਉਹ ਹਨਨੇਲ ਦੇ ਬੁਰਜ ਤੀਕ ਅਤੇ ਸੈਕੜੇ ਦੇ ਬੁਰਜ ਤੀਕ ਗਏ। ਇੰਝ, ਉਹ ਭੇਡਾਂ ਦੇ ਫ਼ਾਟਕ ਜਿੰਨੀ ਦੂਰ ਗਏ ਅਤੇ ਦਰਬਾਨ ਫ਼ਾਟਕ ਕੋਲ ਆਕੇ ਰੁਕੇ।
40ਫ਼ੇਰ ਗਵਈਆਂ ਦੇ ਦੋ ਟੋਲੇ ਗਏ ਅਤੇ ਪਰਮੇਸ਼ੁਰ ਦੇ ਭਵਨ ਵਿੱਚ ਆਪੋ-ਆਪਣੀਆਂ ਥਾਵਾਂ ਤੇ ਖੜੇ ਹੋ ਗਏ ਅਤੇ ਮੈਂ ਅਤੇ ਅੱਧੇ ਅਧਿਕਾਰੀ ਜੋ ਕਿ ਮੇਰੇ ਨਾਲ ਸਨ ਆਪਣੀਆਂ ਥਾਵਾਂ ਤੇ ਖਲੋ ਗਏ।
41ਫ਼ਿਰ ਇਹ ਜਾਜਕ ਜਾਕੇ ਆਪੋ-ਆਪਣੀਆਂ ਥਾਵਾਂ ਤੇ ਖਲੇ ਗਏ: ਅਲਯਾਕੀਮ, ਮਅਸੇਯਾਹ, ਮਿਨਯਾਮੀਨ, ਮੀਕਾਯਾਹ, ਅਲਯੋੇਨੀ, ਜ਼ਕਰਯਾਹ ਅਤੇ ਹਨਨਯਾਹ। ਉਨ੍ਹਾਂ ਦੇ ਹੱਥਾਂ ਵਿੱਚ ਆਪਣੀਆਂ ਤੂਰ੍ਹੀਆਂ ਸਨ।
42ਅਤੇ ਫ਼ਿਰ ਜਾਜਕ ਮਅਸੇਯਾਹ ਸ਼ਮਆਯਾਹ, ਅਲਆਜ਼ਾਰ, ਉਜ਼ੀ, ਯ੍ਯਹੋਹਾਨਾਨ, ਮਲਕੀਯਾਹ, ਏਲਾਮ ਅਤੇ ਆਜ਼ਰ ਵੀ ਮੰਦਰ ਵਿੱਚ ਆਪੋ-ਆਪਣੀ ਥਾਂ ਤੇ ਜਾ ਖੜੋਤੇ।ਫਿਰ ਯਜ਼ਰਹਯਾਹ ਦੀ ਪ੍ਰਧਾਨਗੀ ਵਿੱਚ ਇਨ੍ਹਾਂ ਦੋਹਾਂ ਟੋਲਿਆਂ ਨੇ ਗਾਉਣਾ ਅਤੇ ਸੰਗੀਤ ਵਜਾਉਣਾ ਸ਼ੁਰੂ ਕਰ ਦਿੱਤਾ।
43ਇਉਂ ਉਸ ਖਾਸ ਦਿਹਾੜੇ ਲੋਕਾਂ ਨੇ ਵੱਡੀਆਂ ਬਲੀਆਂ ਚੜਾਈਆਂ ਅਤੇ ਖੂਬ ਆਨੰਦ ਮਾਣਿਆ। ਪਰਮੇਸ਼ੁਰ ਨੇ ਸਭ ਨੂੰ ਪ੍ਰਸਂਨਤਾ ਬਖਸ਼ੀ। ਇਥੋਂ ਤੀਕ ਕਿ ਔਰਤਾਂ ਤੇ ਬੱਚੇ ਵੀ ਖੁਸ਼ੀ ਨਾਲ ਉਮਾਹ ਵਿੱਚ ਸਨ। ਦੂਰ ਦੁਰਾਡੇ ਲੋਕਾਂ ਨੂੰ ਵੀ ਯਰੂਸ਼ਲਮ ਤੋਂ ਖੁਸ਼ੀ ਦਾ ਗਾਨ ਸੁਣਾਈ ਦੇ ਰਿਹਾ ਸੀ।
44ਉਸ ਦਿਨ, ਆਦਮੀਆਂ ਨੂੰ ਗੋਦਾਮਾਂ ਦਾ ਮੁਖੀਆ ਵੀ ਚੁਣਿਆ ਗਿਆ। ਲੋਕੀਂ ਆਪਣੇ ਨਾਲ ਆਪਣੀਆਂ ਸੁਗਾਤਾਂ ਸਮੇਤ ਪਹਿਲੇ ਫ਼ਲਾਂ ਅਤੇ ਨਗਰਾਂ ਦੇ ਖੇਤਾਂ ਵਿੱਚੋਂ, ਸ਼ਰ੍ਹਾ ਦੁਆਰਾ ਜਾਜਕਾਂ ਅਤੇ ਲੇਵੀਆਂ ਲਈ ਸੁਝਾੇ ਗਏ ਹਿਸਿਆਂ ਮ੍ਮੁਤਾਬਕ ਫ਼ਸਲਾਂ ਦੇ ਦਸਵੰਧ ਲੈਕੇ ਆਏ ਅਤੇ ਫ਼ਿਰ ਉਨ੍ਹਾਂ ਮੁਖੀਆਂ ਨੇ ਉਹ ਸਮਗ੍ਰ੍ਰੀ ਗੋਦਾਮਾਂ ਵਿੱਚ ਸੰਭਾਲੀ। ਯਹੂਦੀ ਲੋਕ ਜਾਜਕਾਂ ਅਤੇ ਲੇਵੀਆਂ ਦੀ ਜਿਂਮੇਵਾਰੀ ਤੇ ਕਾਰਜ ਤੇ ਬੜੇ ਖੁਸ਼ ਸਨ।
45ਜਾਜਕਾਂ ਤੇ ਲੇਵੀਆਂ ਨੇ ਆਪਣੇ ਪਰਮੇਸ਼ੁਰ ਲਈ ਪੂਰੀ ਲਗਨ ਨਾਲ ਕੰਮ ਕੀਤਾ। ਉਨ੍ਹਾਂ ਨੇ ਸ਼ੁਧਤਾ ਦੇ ਫ਼ਰਜ਼ ਨੂੰ ਪੂਰਿਆਂ ਕੀਤਾ ਅਤੇ ਗਵਈਆਂ ਅਤੇ ਦਰਬਾਨਾਂ ਨੇ ਆਪਣਾ ਕਾਰਜ ਕੀਤਾ।। ਉਨ੍ਹਾਂ ਸਭਨਾਂ ਨੇ ਸਭ ਕੁਝ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਦੇ ਹੁਕਮਾਂ ਮੁਤਾਬਕ ਕੀਤਾ।
46ਕਿਉਂ ਕਿ ਬਹੁਤ ਸਮਾਂ ਪਹਿਲਾਂ ਦਾਊਦ ਅਤੇ ਆਸਾਫ਼ ਦੇ ਦਿਨੀਁ, ਓਥੇ ਗਵਈਆਂ ਦਾ ਨਿਰਦੇਸ਼ਕ ਸੀ ਅਤੇ ਉਸਤਤਿ ਦੇ ਗੀਤ ਸਨ ਅਤੇ ਪਰਮੇਸ਼ੁਰ ਨੂੰ ਸ਼ੁਕਰਾਨੇ ਸਨ।
47ਇਸ ਲਈ ਸਾਰਾ ਇਸਰਾਏਲ ਜ਼ਰੁੱਬਾਬਲ ਅਤੇ ਨਹਮਯਾਹ ਦੇ ਸਮੇਂ ਦੌਰਾਨ ਗਵਈਆਂ ਅਤੇ ਦਰਬਾਨਾਂ ਦਾ ਹਿੱਸਾ ਹਰ ਰੋਜ਼ ਦਿੰਦਾ ਰਿਹਾ। ਉਨ੍ਹਾਂ ਨੇ ਲੇਵੀਆਂ ਲਈ ਚਂਦੇ ਅਡ੍ਡ ਰੱਖੇ ਅਤੇ ਲੇਵੀਆਂ ਨੇ ਆਪਣੇ ਚਂਦੇ ਹਾਰੂਨ ਦੇ ਉੱਤਰਾਧਿਕਾਰੀਆਂ ਲਈ ਅਡ੍ਡ ਰੱਖੇ।