Loading Bible Translation
First-time download in progress. This may take a few seconds…
Punjabi Bible Wordproject Bible
54 verses
1ਉਨ੍ਹਾਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਪਿੱਛੋਂ ਦੂਜੇ ਵਰਹੇ ਦੇ ਦੂਜੇ ਮਹੀਨੇ ਦੇ ਪਹਿਲੇ ਦਿਨ ਸੀਨਈ ਦੀ ਉਜਾੜ ਵਿੱਚ ਮੰਡਲੀ ਦੇ ਤੰਬੂ ਵਿੱਚ ਯਹੋਵਾਹ ਮੂਸਾ ਨੂੰ ਬੋਲਿਆ।
2ਕਿ ਇਸਰਾਏਲੀਆਂ ਦੀ ਸਾਰੀ ਮੰਡਲੀ ਦੀ ਗਿਣਤੀ ਕਰ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ, ਸਿਰਾਂ ਪਰਤੀ ਸਾਰੇ ਨਰਾਂ ਦੇ ਨਾਮਾਂ ਦੀ ਗਿਣਤੀ ਕਰ।
3ਵੀਹ ਵਰਿਹਾਂ ਦੇ ਯਾ ਉੱਪਰ ਦੇ ਸਾਰੇ ਜਿਹੜੇ ਇਸਰਾਏਲ ਵਿੱਚੋਂ ਜੁੱਧ ਲਈ ਨਿੱਕਲਦੇ ਹਨ ਤੂੰ ਅਤੇ ਹਾਰੂਨ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੀਆਂ ਸੈਨਾ ਅਨੁਸਾਰ ਕਰੋ।
4ਅਤੇ ਤੁਹਾਡੇ ਨਾਲ ਇੱਕ ਇੱਕ ਗੋਤ ਦਾ ਇੱਕ ਇੱਕ ਮਨੁੱਖ ਹੋਵੇ ਜਿਹੜਾ ਪਿਤ੍ਰਾਂ ਦੇ ਘਰਾਣੇ ਵਿੱਚ ਮੁਖੀਆ ਹੈ।
5ਅਰ ਉਨ੍ਹਾਂ ਮਨੁੱਖਾਂ ਦੇ ਨਾਉਂ ਜਿਹੜੇ ਤੁਹਾਡੇ ਨਾਲ ਖੜੇ ਹੋਣਗੇ ਏਹ ਹਨ, ਰਊਬੇਨ ਲਈ ਸ਼ਦੇਊਰ ਦਾ ਪੁੱਤ੍ਰ ਅਲੀਸੂਰ।
6ਸ਼ਿਮਓਨ ਲਈ ਸੂਰੀਸ਼ਦਾਈ ਦਾ ਪੁੱਤ੍ਰ ਸ਼ਲੁਮੀਏਲ।
7ਯਹੂਦਾਹ ਲਈ ਅੰਮੀਨਾਦਾਬ ਦਾ ਪੁੱਤ੍ਰ ਨਹਸ਼ੋਨ।
8ਯਿੱਸਾਕਾਰ ਲਈ ਸੂਆਰ ਦਾ ਪੁੱਤ੍ਰ ਨਥਨਿਏਲ।
9ਜ਼ਬੂਲੁਨ ਲਈ ਹੇਲੋਨ ਦਾ ਪੁੱਤ੍ਰ ਅਲੀਆਬ।
10ਯੂਸਫ਼ ਦੇ ਪੁੱਤ੍ਰਾਂ ਵਿੱਚੋਂ ਅਫ਼ਰਈਮ ਲਈ ਅੰਮੀਹੂਦ ਦਾ ਪੁੱਤ੍ਰ ਅਲੀਸ਼ਾਮਾ। ਮਨੱਸ਼ਹ ਲਈ ਪਦਾਹਸੂਰ ਦਾ ਪੁੱਤ੍ਰ ਗਮਲੀਏਲ।
11ਬਿਨਯਾਮੀਨ ਲਈ ਗਿਦਓਨੀ ਦਾ ਪੁੱਤ੍ਰ ਅਬੀਦਾਨ।
12ਦਾਨ ਲਈ ਅੰਮੀਸ਼ਦਾਈ ਦਾ ਪੁੱਤ੍ਰ ਅਹੀਅਜ਼ਰ।
13ਆਸ਼ੇਰ ਲਈ ਆਕਰਾਨ ਦਾ ਪੁੱਤ੍ਰ ਪਗੀਏਲ।
14ਗਾਦ ਲਈ ਦਾਊਏਲ ਦਾ ਪੁੱਤ੍ਰ ਅਲਯਾਸਾਫ਼।
15ਨਫ਼ਤਾਲੀ ਲਈ ਏਨਾਨ ਦਾ ਪੁੱਤ੍ਰ ਅਹੀਰਾ।
16ਏਹ ਮੰਡਲੀ ਤੋਂ ਸੱਦੇ ਹੋਏ ਆਪਣੇ ਪਿਉ ਦਾਦਿਆਂ ਦਿਆਂ ਗੋਤਾਂ ਵਿੱਚ ਪਰਧਾਨ ਸਨ ਅਤੇ ਏਹ ਇਸਰਾਏਲੀਆਂ ਵਿੱਚ ਹਜ਼ਾਰਾਂ ਦੇ ਸਰਦਾਰ ਸਨ।
17ਮੂਸਾ ਅਰ ਹਾਰੂਨ ਨੇ ਇਨ੍ਹਾਂ ਮਨੁੱਖਾਂ ਨੂੰ ਲਿਆ ਜਿਨ੍ਹਾਂ ਦੇ ਨਾਮਾਂ ਦਾ ਨਿਗਮਾ ਕੀਤਾ ਗਿਆ ਹੈ।
18ਅਤੇ ਉਨ੍ਹਾਂ ਨੇ ਦੂਜੇ ਮਹੀਨੇ ਦੇ ਪਹਿਲੇ ਦਿਨ ਸਾਰੀ ਮੰਡਲੀ ਨੂੰ ਇਕੱਠਾ ਕੀਤਾ ਅਤੇ ਆਪਣੇ ਕੁਲਾਂ ਅਤੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਵਰਿਹਾਂ ਦੇ ਯਾ ਉੱਪਰ ਦੇ ਸਨ ਓਹ ਸਿਰਾਂ ਪਰਤੀ ਆਪਣੇ ਨਾਮਾਂ ਤੋਂ ਗਿਣੇ ਗਏ।
19ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਉਸ ਨੇ ਸੀਨਈ ਦੀ ਉਜਾੜ ਵਿੱਚ ਉਨ੍ਹਾਂ ਦੀ ਗਿਣਤੀ ਕੀਤੀ
20ਇਸਰਾਏਲ ਦੇ ਪਲੋਠੇ ਰਊਬੇਨ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਨਰ ਵੀਹ ਵਰਿਹਾਂ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਸਿਰਾਂ ਪਰਤੀ ਆਪਣੇ ਨਾਮਾਂ ਤੋਂ ਗਿਣੇ ਗਏ।
21ਅਤੇ ਰਊਬੇਨ ਦੇ ਗੋਤ ਦੇ ਗਿਣੇ ਹੋਏ ਛਤਾਲੀ ਹਜ਼ਾਰ ਪੰਜ ਸੌ ਸਨ।
22ਸ਼ਿਮਓਨ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣਿਆਂ ਕੁਲਾਂ ਅਤੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਨਰ ਵੀਹ ਵਰਿਹਾਂ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਸਿਰਾਂ ਪਰਤੀ ਆਪਣੇ ਨਾਮਾਂ ਤੋਂ ਗਿਣੇ ਗਏ।
23ਅਤੇ ਸ਼ਿਮਓਨ ਦੇ ਗੋਤ ਦੇ ਗਿਣੇ ਹੋਏ ਉਣਾਹਟ ਹਜ਼ਾਰ ਤਿੰਨ ਸੌ ਸਨ।
24ਗਾਦ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾਂ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।
25ਅਤੇ ਗਾਦ ਦੇ ਗੋਤ ਦੇ ਗਿਣੇ ਹੋਏ ਪੰਤਾਲੀ ਹਜ਼ਾਰ ਛੇ ਸੌ ਪੰਜਾਹ ਸਨ।
26ਯਹੂਦਾਹ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾਂ ਦੇ ਯਾ ਉੱਪਰ ਦੇ ਸਨ ਜਿਹੜੇ ਯੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।
27ਅਤੇ ਯਹੂਦਾਹ ਦੇ ਗੋਤ ਦੇ ਗਿਣੇ ਹੋਏ ਚੁਹੱਤਰ ਹਜ਼ਾਰ ਛੇ ਸੌ ਸਨ।
28ਯਿੱਸਾਕਾਰ ਦੇ ਪੁੱਤ੍ਰਾਂ ਦੀ ਵੰਸਾਉਲੀ ਕੁਲਾਂ ਅਤੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾਂ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।
29ਅਤੇ ਯਿੱਸਾਕਾਰ ਦੇ ਗੋਤ ਦੇ ਗਿਣੇ ਹੋਏ ਚੁਰੰਜ਼ਾ ਹਜ਼ਾਰ ਚਾਰ ਸੌ ਸਨ।
30ਜ਼ਬੂਲੁਨ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।
31ਅਤੇ ਜ਼ਬੂਲੁਨ ਦੇ ਗੋਤ ਦੇ ਗਿਣੇ ਹੋਏ ਸਤਵੰਜ਼ਾ ਹਜ਼ਾਰ ਚਾਰ ਸੌ ਸਨ।
32ਯੂਸੁਫ਼ ਦੇ ਪੁੱਤ੍ਰ ਅਫ਼ਰਈਮ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।
33ਅਤੇ ਅਫ਼ਰਾਈਮ ਦੇ ਗੋਤ ਗਿਣੇ ਹੋਏ ਚਾਲੀ ਹਜ਼ਾਰ ਪੰਜ ਸੌ ਸਨ।
34ਮਨੱਸ਼ਹ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।
35ਅਤੇ ਮਨੱਸ਼ਹ ਦੇ ਗੋਤ ਦੇ ਗਿਣੇ ਹੋਏ ਬੱਤੀ ਹਜ਼ਾਰ ਦੋ ਸੌ ਸਨ।
36ਬਿਨਯਾਮੀਨ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।
37ਅਤੇ ਬਿਨਯਾਮੀਨ ਦੇ ਗੋਤ ਦੇ ਗਿਣੇ ਹੋਏ ਪੈਂਤੀ ਹਜ਼ਾਰ ਚਾਰ ਸੌ ਸਨ।
38ਦਾਨ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।
39ਅਤੇ ਦਾਨ ਦੇ ਗੋਤ ਦੇ ਗਿਣੇ ਹੋਏ ਬਾਹਟ ਹਜ਼ਾਰ ਸੱਤ ਸੌ ਸਨ।
40ਆਸ਼ੇਰ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।
41ਅਤੇ ਆਸ਼ੇਰ ਦੇ ਗੋਤ ਦੇ ਗਿਣੇ ਹੋਏ ਇੱਕਤਾਲੀ ਹਜ਼ਾਰ ਪੰਜ ਸੌ ਸਨ।
42ਨਫ਼ਤਾਲੀ ਦੇ ਪੁੱਤ੍ਰਾਂ ਦੀ ਵੰਸਾਉਲੀ ਆਪਣੀਆਂ ਕੁਲਾਂ ਅਤੇ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਵਰਿਹਾ ਦੇ ਯਾ ਉੱਪਰ ਦੇ ਸਨ ਸਾਰੇ ਜਿਹੜੇ ਜੁੱਧ ਲਈ ਨਿੱਕਲਦੇ ਸਨ ਓਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ।
43ਅਤੇ ਨਫ਼ਤਾਲੀ ਦੇ ਗੋਤ ਦੇ ਗਿਣੇ ਹੋਏ ਤਰਵੰਜ਼ਾ ਹਜ਼ਾਰ ਚਾਰ ਸੌ ਸਨ।
44ਏਹ ਉਹ ਹਨ ਜਿਹੜੇ ਗਿਣੇ ਗਏ ਜਿੰਨ੍ਹਾਂ ਨੂੰ ਮੂਸਾ ਅਰ ਹਾਰੂਨ ਅਰ ਇਸਰਾਏਲ ਦੇ ਬਾਰਾਂ ਪਰਧਾਨਾਂ ਨੇ ਗਿਣਿਆ ਓਹ ਆਪਣੇ ਪਿਤ੍ਰਾਂ ਦੇ ਘਰਾਣੇ ਲਈ ਸਨ।
45ਸੋ ਉਹ ਸਾਰੇ ਇਸਰਾਏਲੀਆਂ ਵਿੱਚੋਂ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ ਵੀਹ ਵਰਿਹਾਂ ਦੇ ਯਾ ਉੱਪਰ ਦੇ ਸਾਰੇ ਜਿਹੜੇ ਇਸਰਾਏਲੀਆ ਵਿੱਚੋਂ ਜੁੱਧ ਲਈ ਨਿੱਕਲਦੇ ਸਨ।
46ਸਾਰੇ ਜਿਹੜੇ ਗਿਣੇ ਗਏ ਛੇ ਲੱਖ ਤਿੰਨ ਹਜ਼ਾਰ ਪੰਜ ਸੌ ਪੰਜ਼ਾਹ ਸਨ।
47ਪਰ ਲੇਵੀ ਆਪਣੇ ਪਿਓ ਦਾਦਿਆਂ ਦੇ ਗੋਤ ਅਨੁਸਾਰ ਉਨ੍ਹਾਂ ਵਿੱਚ ਨਾ ਗਿਣੇ ਗਏ।
48ਯਹੋਵਾਹ ਮੂਸਾ ਨੂੰ ਬੋਲਿਆ।
49ਕਿ ਨਿਰਾ ਲੇਵੀਆਂ ਦੇ ਗੋਤ ਨੂੰ ਤੂੰ ਨਾ ਗਿਣੀਂ ਅਤੇ ਉਨ੍ਹਾਂ ਦੀ ਗਿਣਤੀ ਇਸਰਾਏਲੀਆਂ ਵਿੱਚ ਨਾ ਕਰੀਂ।
50ਪਰ ਤੂੰ ਲੇਵੀਆਂ ਨੂੰ ਸਾਖੀ ਦੇ ਡੇਹਰੇ ਉੱਤੇ, ਉਸ ਦੇ ਸਾਰੇ ਸਮਾਨ ਉੱਤੇ ਅਤੇ ਜੋ ਕੁਝ ਉਸ ਦਾ ਹੈ ਉਸ ਉੱਤੇ ਮੁਕੱਰਰ ਕਰੀਂ। ਓਹ ਡੇਰਹੇ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਚੁੱਕਣ ਅਤੇ ਓਹ ਉਸ ਦੀ ਸੇਵਾ ਕਰਨ ਅਰ ਡੇਹਰੇ ਦੇ ਆਲੇ ਦੁਆਲੇ ਆਪਣੇ ਤੰਬੂ ਲਾਉਣ।
51ਜਦ ਡੇਹਰੇ ਦੇ ਕੂਚ ਹੋਵੇ ਤਾਂ ਲੇਵੀ ਉਸ ਨੂੰ ਲਾਉਣ ਅਰ ਜਦ ਡੇਹਰੇ ਨੂੰ ਲਾਉਣਾ ਹੋਵੇ ਤਾਂ ਉਹ ਨੂੰ ਖੜਾ ਕਰਨ ਪਰ ਓਪਰਾ ਜਿਹੜਾ ਉਸ ਦੇ ਨੇੜੇ ਆਵੇ ਮਾਰ ਦਿੱਤਾ ਜਾਵੇ।
52ਇਸਰਾਏਲੀ ਆਪਣੇ ਤੰਬੂ ਇਉਂ ਲਾਉਣ ਕਿ ਹਰ ਮਨੁੱਖ ਆਪਣੇ ਡੇਹਰੇ ਵਿੱਚ ਅਤੇ ਹਰ ਮਨੁੱਖ ਆਪਣੇ ਝੰਡੇ ਕੋਲ ਆਪਣੀਆਂ ਸੈਨਾਂ ਅਨੁਸਾਰ ਹੋਵੇ।
53ਪਰ ਲੇਵੀ ਸਾਖੀ ਦੇ ਡੇਹਰੇ ਦੇ ਆਲੇ ਦੁਆਲੇ ਆਪਣੇ ਤੰਬੂ ਲਾਉਣ ਤਾਂ ਜੋ ਇਸਰਾਏਲੀਆਂ ਦੀ ਮੰਡਲੀ ਉੱਤੇ ਕ੍ਰੋਧ ਨਾ ਭੜਕੇ ਅਤੇ ਲੇਵੀ ਸਾਖੀ ਦੇ ਡੇਹਰੇ ਦੀ ਰਾਖੀ ਕਰਨ।
54ਇਸਰਾਏਲੀਆਂ ਨੇ ਇਉਂ ਹੀ ਕੀਤਾ। ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਕੀਤਾ।