Loading Bible Translation
First-time download in progress. This may take a few seconds…
Punjabi Bible Wordproject Bible
13 verses
1ਫੇਰ ਯਹੋਵਾਹ ਮੂਸਾ ਨੂੰ ਬੋਲਿਆ,
2ਇਸਰਾਏਲੀਆਂ ਨੂੰ ਬੋਲ ਅਤੇ ਉਨ੍ਹਾਂ ਤੋਂ ਢਾਂਗੇ ਘਰਾਣਿਆਂ ਪਰਤੀ ਲੈ ਅਰਥਾਤ ਉਨ੍ਹਾਂ ਦੇ ਸਾਰਿਆਂ ਪਰਧਾਨਾਂ ਤੋਂ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਬਾਰਾਂ ਢਾਂਗੇ ਲੈ ਅਤੇ ਹਰ ਮਨੁੱਖ ਦਾ ਨਾਉਂ ਉਸ ਦੇ ਢਾਂਗੇ ਉੱਤੇ ਲਿਖੀਂ।
3ਅਤੇ ਤੂੰ ਹਾਰੂਨ ਦਾ ਨਾਉਂ ਲੇਵੀ ਦੇ ਢਾਂਗੇ ਉੱਤੇ ਲਿਖੀਂ ਕਿਉਂ ਜੋ ਇੱਕ ਢਾਂਗਾ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਦੇ ਹਰ ਮੁਖੀਏ ਦੇ ਲਈ ਹੋਵੇ।
4ਅਤੇ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਵਿੱਚ ਉਸ ਸਾਖੀ ਅੱਗੇ ਜਿੱਥੇ ਮੈਂ ਤੈਨੂੰ ਮਿਲਦਾ ਹਾਂ ਰੱਖ।
5ਅਤੇ ਐਉਂ ਹੋਵੇਗਾ ਕਿ ਉਸ ਮਨੁੱਖ ਦੇ ਢਾਂਗੇ ਤੋਂ ਜਿਹ ਨੂੰ ਮੈਂ ਚੁਣਾਂਗਾ ਕੂਮਲੀਆਂ ਨਿੱਕਲ ਆਉਣਗੀਆਂ ਅਤੇ ਮੈਂ ਆਪਣੀ ਵੱਲੋਂ ਇਸਰਾਏਲੀਆਂ ਦੀ ਬੁੜ ਬੁੜਾਹਟ ਨੂੰ ਮੁਕਾ ਦਿਆਂਗਾ ਜਿਹੜੀ ਓਹ ਤੁਹਾਡੇ ਵਿਰੁੱਧ ਬੁੜ ਬੁੜਾਉਂਦੇ ਹਨ।
6ਮੂਸਾ ਇਸਰਾਏਲੀਆਂ ਨੂੰ ਇਉਂ ਬੋਲਿਆ ਅਤੇ ਉਨ੍ਹਾਂ ਦੇ ਸਾਰੇ ਪਰਧਾਨਾਂ ਨੇ ਉਹ ਨੂੰ ਢਾਂਗੇ ਦਿੱਤੇ, ਹਰ ਪਰਧਾਨ ਦਾ ਇੱਕ ਇੱਕ ਢਾਂਗਾ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ, ਬਾਰਾਂ ਢਾਂਗੇ ਅਤੇ ਹਾਰੂਨ ਦਾ ਢਾਂਗਾ ਉਨ੍ਹਾਂ ਦੇ ਢਾਂਗਿਆਂ ਦੇ ਵਿੱਚ ਸੀ।
7ਤਾਂ ਮੂਸਾ ਨੇ ਉਨ੍ਹਾਂ ਢਾਂਗਿਆਂ ਨੂੰ ਸਾਖੀ ਦੇ ਤੰਬੂ ਵਿੱਚ ਯਹੋਵਾਹ ਦੇ ਅੱਗੇ ਰੱਖਿਆ।
8ਤਾਂ ਐਉਂ ਹੋਇਆ ਕਿ ਅਗਲੇ ਦਿਨ ਮੂਸਾ ਸਾਖੀ ਦੇ ਤੰਬੂ ਵਿੱਚ ਗਿਆ ਅਤੇ ਵੇਖੋ ਹਾਰੂਨ ਦਾ ਢਾਂਗਾ ਲੇਵੀ ਦੇ ਘਰਾਣੇ ਦਾ ਫੁੱਟ ਪਿਆ ਅਤੇ ਉਸ ਨੂੰ ਕੂਮਲੀਆਂ ਨਿੱਕਲੀਆਂ ਹੋਈਆਂ ਸਨ ਅਤੇ ਫੁੱਲ ਨਿੱਕਲੇ ਹੋਏ ਸਨ ਅਤੇ ਬਦਾਮ ਲੱਗੇ ਹੋਏ ਸਨ।
9ਤਾਂ ਮੂਸਾ ਸਾਰੇ ਢਾਂਗੇ ਯਹੋਵਾਹ ਦੇ ਅੱਗੋਂ ਬਾਹਰ ਇਸਰਾਏਲੀਆਂ ਕੋਲ ਲਿਆਇਆ ਅਤੇ ਉਨ੍ਹਾਂ ਨੇ ਵੇਖੇ ਅਤੇ ਹਰ ਮਨੁੱਖ ਨੇ ਆਪਣਾ ਢਾਂਗਾ ਲਿਆ।
10ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਹਾਰੂਨ ਦਾ ਢਾਂਗਾ ਸਾਖੀ ਦੇ ਅੱਗੇ ਆਕੀਆਂ ਲਈ ਨਿਸ਼ਾਨ ਹੋਣ ਲਈ ਮੋੜ ਕੇ ਰੱਖ ਦੇਹ ਤਾਂ ਜੋ ਤੂੰ ਮੇਰੇ ਵਿਰੁੱਧ ਉਨ੍ਹਾਂ ਦੀ ਬੁੜ ਬੁੜਾਹਟ ਮੁਕਾ ਦੇਵੇਂ ਅਤੇ ਓਹ ਨਾ ਮਰਨ।
11ਮੂਸਾ ਨੇ ਏਵੇਂ ਹੀ ਕੀਤਾ, ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਕੀਤਾ।
12ਉਪਰੰਤ ਇਸਰਾਏਲੀਆਂ ਨੇ ਮੂਸਾ ਨੂੰ ਆਖਿਆ ਕਿ ਵੇਖ, ਸਾਡੇ ਪ੍ਰਾਣ ਨਿੱਕਲ ਗਏ ਹਨ। ਅਸੀਂ ਨਾਸ ਹੋ ਗਏ ਹਾਂ!
13ਅਸੀਂ ਸਾਰੇ ਦੇ ਸਾਰੇ ਨਾਸ ਹੋ ਗਏ ਹਾਂ। ਜੋ ਕੋਈ ਯਹੋਵਾਹ ਦੇ ਡੇਹਰੇ ਦੇ ਨੇੜੇ ਜਾਂਦਾ ਓਹ ਮਰ ਜਾਂਦਾ ਹੈ। ਕੀ ਅਸਾਂ ਸਾਰਿਆਂ ਦਾ ਨਾਸ ਹੋ ਜਾਵੇਗਾ?