Loading Bible Translation
First-time download in progress. This may take a few seconds…
Punjabi Bible Wordproject Bible
31 verses
1ਯਹੋਵਾਹ ਮੂਸਾ ਨੂੰ ਬੋਲਿਆ,
2ਇਸਰਾਏਲੀਆਂ ਨੂੰ ਹੁਕਮ ਦੇਹ ਕਿ ਓਹ ਡੇਰੇ ਵਿੱਚੋਂ ਸਾਰੇ ਕੋੜ੍ਹੀਆਂ ਨੂੰ ਅਤੇ ਸਾਰੇ ਧਾਂਤ ਵਗਣ ਵਾਲਿਆਂ ਨੂੰ ਅਤੇ ਸਾਰੇ ਜਿਹੜੇ ਲੋਥਾਂ ਤੋਂ ਅਸ਼ੁੱਧ ਹੋਣ।
3ਭਾਵੇਂ ਨਰ ਭਾਵੇਂ ਨਾਰੀ ਤੁਸੀਂ ਉਨ੍ਹਾਂ ਨੂੰ ਲੈ ਜਾ ਕੇ ਡੇਰੇ ਤੋਂ ਬਾਹਰ ਕੱਢਿਓ ਤਾਂ ਜੋ ਓਹ ਉਨ੍ਹਾਂ ਦੇ ਡੇਹਰਿਆਂ ਨੂੰ ਜਿਨ੍ਹਾਂ ਵਿੱਚ ਮੈਂ ਵੱਸਦਾ ਹਾਂ ਅਸ਼ੁੱਧ ਨਾ ਕਰਨ।
4ਤਾਂ ਇਸਰਾਏਲੀਆਂ ਨੇ ਏਵੇਂ ਹੀ ਕੀਤਾ ਅਤੇ ਉਨ੍ਹਾਂ ਨੂੰ ਡੇਰੇ ਤੋਂ ਬਾਹਰ ਕੱਢ ਦਿੱਤਾ। ਜਿਵੇਂ ਯਹੋਵਾਹ ਮੂਸਾ ਨੂੰ ਬੋਲਿਆ ਤਿਵੇਂ ਹੀ ਇਸਰਾਏਲੀਆਂ ਨੇ ਕੀਤਾ।
5ਯਹੋਵਾਹ ਮੂਸਾ ਨੂੰ ਬੋਲਿਆ,
6ਇਸਰਾਏਲੀਆਂ ਨੂੰ ਬੋਲ ਕਿ ਜਦ ਕੋਈ ਮਨੁੱਖ ਅਥਵਾਂ ਤੀਵੀਂ ਕੋਈ ਪਾਪ ਕਰੇ ਜਿਹੜਾ ਇਨਸਾਨ ਕਰਦਾ ਹੈ ਕਿ ਉਹ ਯਹੋਵਾਹ ਤੋਂ ਬੇਈਮਾਨ ਹੋ ਜਾਵੇ ਅਰ ਉਹ ਪ੍ਰਾਣੀ ਦੋਸ਼ੀ ਠਹਿਰੇ।
7ਤਾਂ ਉਹ ਆਪਣੇ ਪਾਪ ਦਾ ਅਕਰਾਰ ਕਰੇ ਜਿਹੜਾ ਉਸ ਨੇ ਕੀਤਾ ਹੈ ਅਤੇ ਉਹ ਆਪਣੇ ਦੋਸ਼ ਦਾ ਪੂਰਾ ਵੱਟਾ ਭਰੇ ਅਤੇ ਉਹ ਉਸ ਦੇ ਨਾਲ ਪੰਜਵਾਂ ਹਿੱਸਾ ਵੱਧ ਪਾਕੇ ਉਹ ਨੂੰ ਦੇਵੇ ਜਿਹ ਦਾ ਉਹ ਦੋਸ਼ੀ ਹੋਇਆ।
8ਜੇ ਉਸ ਮਨੁੱਖ ਦਾ ਕੋਈ ਨੇੜਦਾਰ ਨਾ ਹੋਵੇ ਜਿਹ ਨੂੰ ਉਸ ਦੋਸ਼ ਦਾ ਹਰਜਾਨਾ ਮੋੜਿਆ ਜਾਵੇ ਤਾਂ ਉਹ ਦੋਸ਼ ਦਾ ਹਰਜਾਨਾ ਜਿਹੜਾ ਯਹੋਵਾਹ ਦਾ ਹੈ ਜਾਜਕ ਨੂੰ ਦਿੱਤਾ ਜਾਵੇ ਨਾਲੇ ਪਰਾਸਚਿਤ ਦਾ ਛੱਤ੍ਰਾਂ ਜਿਹ ਦੇ ਨਾਲ ਉਸ ਦਾ ਪਰਾਸਚਿਤ ਕੀਤਾ ਜਾਵੇ।
9ਇਸਰਾਏਲੀਆਂ ਦੀਆਂ ਪਵਿੱਤ੍ਰ ਚੀਜ਼ਾਂ ਵਿੱਚੋਂ ਜਿਹੜੀਆਂ ਓਹ ਜਾਜਕ ਕੋਲ ਲਿਆਉਣ ਚੁੱਕਣ ਦੀ ਭੇਟ ਉਸੇ ਦੀ ਹੋਵੇਗੀ।
10ਹਰ ਮਨੁੱਖ ਦੀਆਂ ਪਵਿੱਤ੍ਰ ਚੀਜ਼ਾ ਉਸ ਦੀਆਂ ਹੋਣ। ਜੋ ਕੁਝ ਕੋਈ ਮਨੁੱਖ ਜਾਜਕ ਨੂੰ ਦੇਵੇ ਉਹ ਉਸ ਦਾ ਹੋਵੇ।
11ਯਹੋਵਾਹ ਮੂਸਾ ਨੂੰ ਬੋਲਿਆ,
12ਇਸਰਾਏਲੀਆਂ ਨਾਲ ਗੱਲ ਕਰ ਅਰ ਉਨ੍ਹਾਂ ਨੂੰ ਆਖ ਭਈ ਜਦ ਕਿਸੇ ਮਨੁੱਖ ਦੀ ਤੀਵੀਂ ਕੁਰਾਹੀ ਹੋ ਜਾਵੇ ਅਤੇ ਉਸ ਨਾਲ ਬੇਈਮਾਨੀ ਕਰੇ।
13ਅਤੇ ਕੋਈ ਮਨੁੱਖ ਉਸ ਨਾਲ ਲੇਟੇ ਅਰ ਬਦਕਾਰੀ ਕਰੇ ਪਰ ਏਹ ਉਸ ਦੇ ਮਨੁੱਖ ਦੀਆਂ ਅੱਖਾਂ ਤੋਂ ਅਪਰੋਖੇ ਰਹੇ ਅਤੇ ਉਹ ਗੱਲ ਲੁਕੀ ਰਹੇ ਅਤੇ ਉਹ ਭਿੱਟੀ ਗਈ ਹੋਵੇ ਪਰ ਨਾ ਕੋਈ ਉਸ ਦੇ ਵਿਰੁੱਧ ਗਵਾਹ ਹੋਵੇ ਅਰ ਓਹ ਫੜਿਆ ਨਾ ਗਿਆ ਹੋਵੇ।
14ਪਰ ਉਸ ਮਨੁੱਖ ਦਾ ਜਲਨ ਦਾ ਮਜਾਜ ਹੋ ਜਾਵੇ ਕਿ ਉਹ ਆਪਣੀ ਤੀਵੀਂ ਨਾਲ ਜਲਣ ਕਰੇ ਅਰ ਉਹ ਭਿੱਟੀ ਗਈ ਹੋਵੇ ਅਥਵਾ ਉਸ ਦਾ ਜਲਨ ਦਾ ਮਜਾਜ ਹੋ ਜਾਵੇ ਕਿ ਉਹ ਆਪਣੀ ਤੀਵੀਂ ਨਾਲ ਜਲਨ ਕਰੇ ਪਰ ਉਹ ਭਿੱਟੀ ਨਾ ਗਈ ਹੋਵੇ।
15ਤਾਂ ਉਹ ਮਨੁੱਖ ਆਪਣੀ ਤੀਵੀਂ ਨੂੰ ਜਾਜਕ ਕੋਲ ਲਿਆਵੇ ਨਾਲੇ ਉਹ ਉਸ ਦੇ ਲਈ ਏਫ਼ਾ ਦਾ ਦਸਵਾ ਹਿੱਸਾ ਜੌ ਦੇ ਮੈਦੇ ਦਾ ਚੜ੍ਹਾਵਾ ਲਿਆਵੇ ਪਰ ਉਹ ਉਸ ਉੱਤੇ ਤੇਲ ਨਾ ਡੋਹਲੇ ਨਾ ਉਸ ਉੱਤੇ ਲੁਬਾਨ ਪਾਵੇ ਕਿਉਂ ਜੋ ਉਹ ਜਲਨ ਦੀ ਭੇਟ ਹੈ, ਉਹ ਯਾਦਗਾਰੀ ਦੀ ਭੇਟ ਹੈ ਜਿਹੜੀ ਬੁਰਿਆਈ ਨੂੰ ਚੇਤੇ ਕਰਾਉਂਦੀ ਹੈ।
16ਤਾਂ ਜਾਜਕ ਉਹ ਨੂੰ ਨੇੜੇ ਲਿਆ ਕੇ ਯਹੋਵਾਹ ਦੇ ਅੱਗੇ ਖੜੀ ਕਰੇ।
17ਫੇਰ ਜਾਜਕ ਪਵਿੱਤ੍ਰ ਜਲ ਮਿੱਟੀ ਦੇ ਭਾਂਡੇ ਵਿੱਚ ਲਵੇ ਅਤੇ ਡੇਹਰੇ ਦੇ ਫਰਸ਼ ਦੀ ਧੂੜ ਲੈਕੇ ਉਸ ਜਲ ਵਿੱਚ ਪਾਵੇ।
18ਫੇਰ ਜਾਜਕ ਉਸ ਤੀਵੀਂ ਨੂੰ ਯਹੋਵਾਹ ਦੇ ਅੱਗੇ ਖੜੀ ਕਰੇ ਅਤੇ ਉਸ ਦੇ ਸਿਰ ਦੇ ਬਾਲ ਖੁੱਲ੍ਹੇ ਰਹਿਣ ਦੇਵੇ ਅਤੇ ਉਸ ਦੇ ਹੱਥਾ ਉੱਤੇ ਯਾਦਗਾਰੀ ਦੀ ਭੇਟ ਰੱਖੇ ਜਿਹੜੀ ਜਲਨ ਦੀ ਭੇਟ ਵੀ ਹੈ ਅਤੇ ਜਾਜਕ ਦੇ ਹੱਖ ਵਿੱਚ ਕੁੜੱਤਣ ਦਾ ਜਲ ਹੋਵੇ ਜਿਹੜਾ ਸਰਾਪ ਲਿਆਉਂਦਾ ਹੈ।
19ਤਾਂ ਜਾਜਕ ਉਸ ਨੂੰ ਸੌਂਹ ਦੇਵੇ ਅਤੇ ਤੀਵੀਂ ਨੂੰ ਆਖੇ, ਜੇਕਰ ਕੋਈ ਮਨੁੱਖ ਤੇਰੇ ਸੰਗ ਨਹੀਂ ਲੇਟਿਆ ਅਤੇ ਜੇ ਤੂੰ ਆਪਣੇ ਮਨੁੱਖ ਦੀ ਹੋਣ ਵਿੱਚ ਕੁਰਾਹੀ ਹੋ ਕੇ ਭਿੱਟੀ ਨਹੀਂ ਗਈ ਤਾਂ ਤੂੰ ਏਸ ਜਲ ਤੋਂ ਜਿਹੜਾ ਸਰਾਪ ਲਿਆਉਂਦਾ ਹੈ ਬਚੀ ਰਹੁ।
20ਪਰੰਤੂ ਜੇ ਤੂੰ ਆਪਣੇ ਮਨੁੱਖ ਦੀ ਹੋਣ ਵਿੱਚ ਕੁਰਾਹੀ ਹੋਈ ਅਤੇ ਜੇ ਕਿਸੇ ਹੋਰ ਮਨੁੱਖ ਦੇ ਸੰਗ ਬਿਨਾ ਤੇਰੇ ਆਪਣੇ ਮਨੁੱਖ ਦੇ ਲੇਟ ਕੇ ਭਿੱਟੀ ਗਈ ਹੈਂ—।
21ਤਾਂ ਜਾਜਕ ਉਸ ਤੀਵੀਂ ਨੂੰ ਸਰਾਪ ਦੀ ਸੌਂਹ ਦੇਵੇ ਅਤੇ ਜਾਜਕ ਉਸ ਤੀਵੀਂ ਨੂੰ ਆਖੇ ਕਿ ਯਹੋਵਾਹ ਤੈਨੂੰ ਸਰਾਪ ਅਤੇ ਸੌਹ ਲਈ ਤੇਰੇ ਲੋਕਾਂ ਵਿੱਚ ਠਹਿਰਾਵੇ ਅਤੇ ਯਹੋਵਾਹ ਤੇਰੀ ਜਾਂਘ ਨੂੰ ਸਾੜੇ ਅਤੇ ਤੇਰੇ ਢਿੱਡ ਨੂੰ ਸੁਜਾਵੇ।
22ਐਉਂ ਏਹ ਜਲ ਜਿਹੜਾ ਸਰਾਪ ਲਿਆਉਂਦਾ ਹੈ ਤੇਰੇ ਸਰੀਰ ਵਿੱਚ ਜਾ ਕੇ ਤੇਰੇ ਢਿੱਡ ਨੂੰ ਸੁਜਾਵੇ ਅਤੇ ਤੇਰੀ ਜਾਂਘ ਨੂੰ ਸਾੜੇ ਤਾਂ ਤੀਵੀਂ ਆਖੇ,“ਆਮੀਨ, ਆਮੀਨ”।
23ਤਾਂ ਜਾਜਾਕ ਉਸ ਸਰਾਪ ਨੂੰ ਪੋਥੀਂ ਵਿੱਚ ਲਿਖ ਲਵੇ ਅਤੇ ਉਸ ਨੂੰ ਕੁੜੱਤਣ ਵਾਲੇ ਜਲ ਵਿੱਚ ਮੇਸੇ।
24ਅਤੇ ਉਹ ਕੁੜੱਤਣ ਵਾਲਾ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਤੀਵੀਂ ਨੂੰ ਪਿਲਾਵੇ ਅਤੇ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਤੀਵੀਂ ਦੇ ਅੰਦਰ ਜਾ ਕੇ ਕੋੜਾ ਹੋ ਜਾਵੇਗਾ।
25ਫੇਰ ਜਾਜਕ ਉਸ ਤੀਵੀਂ ਦੇ ਹੱਥੋਂ ਜਲਨ ਵਾਲੇ ਮੈਦੇ ਦੀ ਭੇਟ ਲੈਕੇ ਯਹੋਵਾਹ ਦੇ ਅੱਗੇ ਉਸ ਮੈਦੇ ਦੀ ਭੇਟ ਨੂੰ ਹਿਲਾਵੇ ਅਤੇ ਉਸ ਨੂੰ ਜਗਵੇਦੀ ਦੇ ਨੇੜੇ ਲਿਆਵੇ।
26ਤਾਂ ਜਾਜਕ ਉਸ ਮੈਦੇ ਦੀ ਭੇਟ ਵਿੱਚੋਂ ਯਾਦਗਾਰੀ ਲਈ ਇੱਕ ਮੁੱਠ ਭਰ ਕੇ ਜਗਵੇਦੀ ਉੱਤੇ ਸਾੜੇ ਅਤੇ ਉਸ ਦੇ ਪਿੱਛੋਂ ਉਹ ਜਲ ਤੀਵੀਂ ਨੂੰ ਪਿਲਾਵੇ।
27ਜਦ ਉਹ ਜਲ ਤੀਵੀਂ ਨੂੰ ਪਿਲਾ ਦੇਵੇ ਤਾਂ ਐਉਂ ਹੋਵੇਗਾ ਕਿ ਜੇਕਰ ਤੀਵੀਂ ਭਿੱਟੀ ਗਈ ਹੈ ਤਾਂ ਉਹ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਦੇ ਅੰਦਰ ਜਾ ਕੇ ਕੌੜਾ ਹੋ ਜਾਵੇਗਾ ਅਰ ਉਸ ਦਾ ਸਰੀਰ ਸੁੱਜ ਜਾਵੇਗਾ ਅਤੇ ਉਸ ਦੀ ਜਾਂਘ ਸੜ ਜਾਵੇਗੀ ਅਤੇ ਉਹ ਆਪਣੇ ਲੋਕਾ ਵਿੱਚ ਸਰਾਪਣ ਹੋਵੇਗੀ।
28ਪਰ ਜੇ ਤੀਵੀਂ ਭਿੱਟੀ ਨਹੀਂ ਗਈ ਸਗੋਂ ਸਾਫ਼ ਰਹੀ ਹੈ ਤਾਂ ਉਹ ਬਚੀ ਰਹੇਗੀ ਅਤੇ ਉਹ ਸੰਤਾਨ ਜਣੇਗੀ।
29ਏਹ ਬਿਵਸਥਾ ਉਸ ਜਲਨ ਦੀ ਹੈ ਜਦ ਤੀਵੀਂ ਆਪਣੇ ਮਨੁੱਖ ਦੀ ਹੋਣ ਵਿੱਚ ਕੁਰਾਹੀ ਹੋ ਕੇ ਹੋਰ ਪਾਸੇ ਭਿੱਟੀ ਜਾਵੇ।
30ਯਾ ਜਦ ਕਿਸੇ ਮਨੁੱਖ ਦਾ ਜਲਨ ਦਾ ਮਜਾਜ ਹੋ ਜਾਵੇ ਅਤੇ ਉਸ ਨੂੰ ਆਪਣੀ ਤੀਵੀਂ ਦੀ ਜਲਨ ਹੋਵੇ ਤਾਂ ਉਹ ਉਸ ਤੀਵੀਂ ਨੂੰ ਯਹੋਵਾਹ ਅੱਗੇ ਖੜੀ ਕਰੇ ਅਤੇ ਜਾਜਕ ਉਸ ਤੇ ਏਹ ਸਾਰੀ ਬਿਵਸਥਾ ਵਰਤੇ।
31ਇਉਂ ਉਹ ਮਨੁੱਖ ਬਦੀ ਤੋਂ ਬਚਿਆ ਰਹੇ ਪਰ ਉਹ ਤੀਵੀਂ ਆਪਣੀ ਬਦੀ ਨੂੰ ਆਪ ਚੁੱਕੇਗੀ।