Loading Bible Translation
First-time download in progress. This may take a few seconds…
Punjabi Bible Wordproject Bible
89 verses
1ਐਉਂ ਹੋਇਆ ਕਿ ਜਿਸ ਦਿਨ ਮੂਸਾ ਡੇਹਰੇ ਨੂੰ ਖੜਾ ਕਰਨ ਦਾ ਅਤੇ ਉਸ ਨੂੰ ਤੇਲ ਮਲਣ ਅਤੇ ਉਸ ਨੂੰ ਉਸ ਦੇ ਸਾਰੇ ਸਾਮਾਨ ਸਣੇ ਪਵਿੱਤ੍ਰ ਕਰਨ ਦਾ ਅਤੇ ਜਗਵੇਦੀ ਨੂੰ ਸਾਰਿਆਂ ਭਾਂਡਿਆਂ ਸਣੇ ਤੇਲ ਮਲਣ ਅਤੇ ਪਵਿੱਤ੍ਰ ਕਰਨ ਦਾ ਕੰਮ ਮੁਕਾ ਚੁੱਕਿਆ।
2ਤਾਂ ਇਸਰਾਏਲੀਆਂ ਦੇ ਪਰਧਾਨ ਜਿਹੜੇ ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਏ ਸਨ ਨਜ਼ਰਾਂ ਲਿਆਏ। ਏਹ ਗੋਤਾਂ ਦੇ ਪਰਧਾਨ ਅਤੇ ਗਿਣਿਆਂ ਹੋਇਆਂ ਦੇ ਉੱਤੇ ਸਨ।
3ਓਹ ਆਪਣੀਆਂ ਨਜ਼ਰਾਂ ਯਹੋਵਾਹ ਅੱਗੇ ਲਿਆਏ, ਛੇ ਛੱਤੇ ਹੋਏ ਗੱਡੇ ਅਰ ਬਾਰਾਂ ਬਲਦ ਅਰਥਾਤ ਇੱਕ ਗੱਡਾ ਦੋ ਸਰਦਾਰਾਂ ਵੱਲੋਂ ਅਤੇ ਇੱਕ ਇੱਕ ਬਲਦ ਇੱਕ ਇੱਕ ਵਲੋਂ ਅਤੇ ਓਹ ਉਨ੍ਹਾਂ ਨੂੰ ਡੇਹਰੇ ਦੇ ਸਾਹਮਣੇ ਲਿਆਏ।
4ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ,
5ਉਨ੍ਹਾਂ ਤੋਂ ਲੈ ਲੈ ਤਾਂ ਜੋ ਓਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ ਲਈ ਹੋਣ ਅਤੇ ਤੂੰ ਓਹ ਲੇਵੀਆਂ ਨੂੰ ਹਰ ਇੱਕ ਦੀ ਟਹਿਲ ਸੇਵਾ ਅਨੁਸਾਰ ਦੇ ਦੇਹ।
6ਤਾਂ ਮੂਸਾ ਨੇ ਗੱਡੇ ਅਰ ਬਲਦ ਲੈ ਕੇ ਲੇਵੀਆਂ ਨੂੰ ਦੇ ਦਿੱਤੇ।
7ਗੇਰਸ਼ੋਨੀਆਂ ਨੂੰ ਦੋ ਗੱਡੇ ਅਰ ਚਾਰ ਬਲਦ ਉਨ੍ਹਾਂ ਦੀ ਟਹਿਲ ਸੇਵਾ ਅਨੁਸਾਰ ਦਿੱਤੇ।
8ਅਤੇ ਚਾਰ ਗੱਡੇ ਅਰ ਅੱਠ ਬਲਦ ਮਰਾਰੀਆਂ ਨੂੰ ਉਨ੍ਹਾਂ ਦੀ ਟਹਿਲ ਸੇਵਾ ਅਨੁਸਾਰ ਜਿਹੜੀ ਹਰੂਨ ਜਾਜਕ ਦੇ ਪੁੱਤ੍ਰ ਈਥਾਮਾਰ ਦੇ ਹੱਥ ਵਿੱਚ ਸੀ ਦਿੱਤੇ।
9ਪਰ ਕਹਾਥੀਆਂ ਨੂੰ ਕੁਝ ਨਾ ਦਿੱਤਾ ਤਾਂ ਜੋ ਪਵਿੱਤ੍ਰ ਅਸਥਾਨ ਦੇ ਭਾਰ ਦਾ ਕੰਮ ਜਿਹੜਾ ਉਨ੍ਹਾਂ ਦੀ ਟਹਿਲ ਸੇਵਾ ਦਾ ਸੀ ਓਹ ਆਪਣੇ ਮੋਢਿਆਂ ਉੱਤੇ ਚੁੱਕਿਆ ਕਰਨ।
10ਇਉਂ ਪਰਧਾਨ ਜਗਵੇਦੀ ਦੀ ਚੱਠ ਲਈ ਜਿਸ ਦਿਨ ਉਸ ਉੱਤੇ ਤੇਲ ਚੋਪੜਿਆ ਗਿਆ ਆਪਣਿਆ ਨਜ਼ਰਾ ਲਿਆਏ। ਪਰਧਾਨ ਆਪਣੇ ਚੜ੍ਹਾਵੇ ਜਗਵੇਦੀ ਦੇ ਸਾਹਮਣੇ ਲਿਆਏ।
11ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਕੱਲਾ ਇਕੱਲਾ ਪਰਧਾਨ ਆਪਣੀ ਵਾਰੀ ਦੇ ਦਿਨ ਜਗਵੇਦੀ ਦੀ ਚੱਠ ਲਈ ਆਪਣੀਆਂ ਨਜ਼ਰਾਂ ਲਿਆਵੇ।
12ਤਾਂ ਐਉਂ ਹੋਇਆ ਕਿ ਪਹਿਲੇ ਦਿਨ ਅੰਮੀਨਾਦਾਬ ਦਾ ਪੁੱਤ੍ਰ ਨਹਸ਼ੋਨ ਯਹੂਦਾਹ ਦੇ ਗੋਤ ਦਾ ਆਪਣਾ ਚੜ੍ਹਾਵਾ ਲਿਆਇਆ।
13ਉਸ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।
14ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।
15ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।
16ਇੱਕਾ ਪੱਠਾ ਪਾਪ ਦੀ ਬਲੀ ਲਈ।
17ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ ਅਤੇ ਪੰਜ ਇੱਕ ਸਾਲੇ ਲੇਲੇ। ਏਹ ਅੰਮੀਨਾਦਾਬ ਦੇ ਪੁੱਤ੍ਰ ਨਹਸ਼ੋਨ ਦਾ ਚੜ੍ਹਾਵਾ ਸੀ।
18ਦੂਜੇ ਦਿਨ ਸੂਆਰ ਦਾ ਪੁੱਤ੍ਰ ਨਥਨਿਏਲ ਯਿੱਸਾਕਾਰ ਦਾ ਪਰਧਾਨ ਆਪਣਾ ਚੜ੍ਹਾਵਾ ਲਿਆਇਆ।
19ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।
20ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।
21ਇੱਕ ਵਹਿੜਾ, ਇੱਕ ਛੱਤ੍ਰਾਂ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ।
22ਇੱਕ ਪੱਠਾ ਪਾਪ ਦੀ ਬਲੀ ਲਈ।
23ਅਤੇ ਸੁੱਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਸੂਆਰ ਦੇ ਪੁੱਤ੍ਰ ਨਥਨਿਏਲ ਦਾ ਚੜ੍ਹਾਵਾ ਸੀ।
24ਤੀਜੇ ਦਿਨ ਜ਼ਬੂਲੁਨੀਆਂ ਦਾ ਪਰਧਾਨ ਹੋਲੇਨ ਦਾ ਪੁੱਤ੍ਰ ਅਲੀਆਬ ਆਪਣਾ ਚੜ੍ਹਾਵਾ ਲਿਆਇਆ।
25ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।
26ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।
27ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।
28ਇੱਕ ਪੱਠਾ ਪਾਪ ਦੀ ਬਲੀ ਲਈ।
29ਅਤੇ ਸੁੱਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ ਪੰਜ ਇੱਕ ਸਾਲੇ ਲੇਲੇ। ਏਹ ਹੇਲੋਨ ਦੇ ਪੁੱਤ੍ਰ ਅਲੀਆਬ ਦਾ ਚੜ੍ਹਾਵਾ ਸੀ।
30ਚੌਥੇ ਦਿਨ ਰਊਬੇਨੀਆਂ ਦਾ ਪਰਧਾਨ ਸ਼ਦੇਊਰ ਦਾ ਪੁੱਤ੍ਰ ਅਲੀਸੂਰ ਆਪਣਾ ਚੜ੍ਹਾਵਾ ਲਿਅਇਆ।
31ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।
32ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।
33ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।
34ਇੱਕ ਪੱਠਾ ਪਾਪ ਦੀ ਬਲੀ ਲਈ।
35ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਸ਼ਦੇਊਰ ਦੇ ਪੁੱਤ੍ਰ ਅਲੀਸੂਰ ਦਾ ਚੜ੍ਹਾਵਾ ਸੀ
36ਪੰਜਵੇਂ ਦਿਨ ਸ਼ਿਮਓਨੀਆਂ ਦਾ ਪਰਧਾਨ ਸੂਰੀਸ਼ਦਾਈ ਦਾ ਪੁੱਤ੍ਰ ਸ਼ਲੁਮੀਏਲ ਆਪਣਾ ਚੜ੍ਹਾਵਾ ਲਿਆਇਆ।
37ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।
38ਇੱਕ ਕੋਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।
39ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।
40ਇੱਕ ਪੱਠਾ ਪਾਪ ਦੀ ਬਲੀ ਲਈ।
41ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਸੂਰੀਸ਼ਾਦਾਈ ਦੇ ਪੁੱਤ੍ਰ ਸ਼ਲੁਮੀਏਲ ਦਾ ਚੜ੍ਹਾਵਾ ਸੀ।
42ਛੇਵੇਂ ਦਿਨ ਗਾਦੀਆਂ ਦਾ ਪਰਧਾਨ ਦਊਏਲ ਦਾ ਪੁੱਤ੍ਰ ਅਲਯਾਸਾਫ਼ ਆਪਣਾ ਚੜ੍ਹਾਵਾ ਲਿਆਇਆ।
43ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।
44ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।
45ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।
46ਇੱਕ ਪੱਠਾ ਪਾਪ ਦੀ ਬਲੀ ਲਈ।
47ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਦਊਏਲ ਦੇ ਪੁੱਤ੍ਰ ਅਲਯਾਸਾਫ਼ ਦਾ ਚੜ੍ਹਾਵਾ ਸੀ।
48ਸੱਤਵੇਂ ਦਿਨ ਅਫਰਈਮੀਆਂ ਦਾ ਪਰਧਾਨ ਅੰਮੀਹੂਦ ਦਾ ਪੁੱਤ੍ਰ ਚੜ੍ਹਾਵਾ ਲਿਆਇਆ।
49ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।
50ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।
51ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।
52ਇੱਕ ਪੱਠਾ ਪਾਪ ਦੀ ਬਲੀ ਲਈ।
53ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਅੰਮੀਹੂਦ ਦੇ ਪੁੱਤ੍ਰ ਅਲੀਸ਼ਾਮਾ ਦਾ ਚੜ੍ਹਾਵਾ ਸੀ।
54ਅੱਠਵੇਂ ਦਿਨ ਮਨੱਸ਼ੀਆਂ ਦਾ ਪਰਧਾਨ ਪਦਾਹਸੂਰ ਦਾ ਪੁੱਤ੍ਰ ਗਮਲੀਏਲ ਆਪਣਾ ਚੜ੍ਹਾਵਾ ਲਿਆਇਆ।
55ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।
56ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।
57ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।
58ਇੱਕ ਪੱਠ ਪਾਪ ਦੀ ਬਲੀ ਲਈ।
59ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਪਦਾਹਸੂਰ ਦੇ ਪੁੱਤ੍ਰ ਗਮਲੀਏਲ ਦਾ ਚੜ੍ਹਾਵਾ ਸੀ।
60ਨੌਵੇਂ ਦਿਨ ਬਿਨਯਾਮੀਨੀਆਂ ਦਾ ਪਰਧਾਨ ਗਿਦਓਨੀ ਦਾ ਪੁੱਤ੍ਰ ਅਬੀਦਾਨ ਆਪਣਾ ਚੜ੍ਹਾਵਾ ਲਿਆਇਆ।
61ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।
62ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।
63ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।
64ਇੱਕ ਪੱਠਾ ਪਾਪ ਦੀ ਬਲੀ ਲਈ।
65ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ| ਇਹ ਗਿਦਓਨੀ ਦੇ ਪੁੱਤ੍ਰ ਅਬੀਦਾਨ ਦਾ ਚੜ੍ਹਾਵਾ ਸੀ।
66ਦਸਵੇਂ ਦਿਨ ਦਾਨੀਆਂ ਦਾ ਪਰਧਾਨ ਅੰਮੀਸ਼ੱਦਾਈ ਦਾ ਪੁੱਤ੍ਰ ਅਹੀਅਜ਼ਰ ਆਪਣਾ ਚੜ੍ਹਾਵਾ ਲਿਆਇਆ।
67ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।
68ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।
69ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।
70ਇੱਕ ਪੱਠਾ ਪਾਪ ਦੀ ਬਲੀ ਲਈ।
71ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ| ਏਹ ਅੰਮੀਸ਼ੱਦਾਈ ਦੇ ਪੁੱਤ੍ਰ ਅਹੀਅਜ਼ਰ ਦਾ ਚੜ੍ਹਾਵਾ ਸੀ।
72ਗਿਆਰ੍ਰਵੇਂ ਦਿਨ ਆਸ਼ੇਰੀਆਂ ਦੇ ਪਰਧਾਨ ਆਕਰਾਨ ਦਾ ਪੁੱਤ੍ਰ ਪਗੀਏਲ ਆਪਣਾ ਚੜ੍ਹਾਵਾ ਲਿਆਇਆ।
73ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।
74ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।
75ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।
76ਇੱਕ ਪੱਠਾ ਪਾਪ ਦੀ ਬਲੀ ਲਈ।
77ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ| ਏਹ ਆਕਰਾਨ ਦੇ ਪੁੱਤ੍ਰ ਪਗੀਏਲ ਦਾ ਚੜ੍ਹਾਵਾ ਸੀ।
78ਬਾਰ੍ਹਵੇਂ ਦਿਨ ਨਫ਼ਤਾਲੀਆ ਦਾ ਪਰਧਾਨ ਏਨਾਨ ਦਾ ਪੁੱਤ੍ਰ ਆਹੀਰਾ ਆਪਣਾ ਚੜ੍ਹਾਵਾ ਲਿਆਇਆ।
79ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।
80ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹ��ਈ।
81ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।
82ਇੱਕ ਪੱਠਾ ਪਾਪ ਦੀ ਬਲੀ ਲਈ।
83ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ| ਏਹ ਏਨਾਨ ਦੇ ਪੁੱਤ੍ਰ ਆਹੀਰਾ ਦਾ ਚੜ੍ਹਾਵਾ ਸੀ।
84ਏਹ ਇਸਰਾਏਲ ਦੇ ਪਰਧਾਨ ਵੱਲੋਂ ਜਗਵੇਦੀ ਦੀ ਚੱਠ ਲਈ ਚੜ੍ਹਾਵਾ ਸੀ ਜਿਸ ਦਿਨ ਉਹ ਚੋਪੜੀ ਗਈ ਅਰਥਾਤ ਚਾਂਦੀ ਦੇ ਬਾਰਾਂ ਥਾਲ, ਚਾਂਦੀ ਦੇ ਬਾਰਾਂ ਟਕੋਰੇ, ਸੋਨੇ ਦੀਆਂ ਬਾਰਾਂ ਕੌਲੀਆਂ।
85ਚਾਂਦੀ ਦਾ ਹਰ ਇੱਕ ਥਾਲ ਇੱਕ ਸੇਰ ਦਸ ਛਟਾਂਕ ਅਤੇ ਚਾਂਦੀ ਦਾ ਹਰ ਕਟੋਰਾ ਚੌਦਾਂ ਛਟਾਂਕ ਸਾਰੇ ਚਾਂਦੀ ਦੇ ਭਾਂਡੇ ਤੀਹ ਸੇਰ ਸਨ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ।
86ਸੋਨੇ ਦੀਆਂ ਬਾਰਾਂ ਕੋਲੀਆਂ ਧੂਪ ਨਾਲ ਭਰੀਆਂ ਹੋਈਆਂ ਹਰ ਕੌਲੀ ਦਸ ਤੇਲੇ ਦੀ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ ਸੋ ਕੌਲੀਆਂ ਦਾ ਸਾਰਾ ਸੋਨਾ ਡੂਢ ਸੇਰ ਸੀ।
87ਹੋਮ ਦੀ ਬਲੀ ਦੇ ਸਾਰੇ ਪਸੂ ਬਾਰਾਂ ਵਹਿੜੇ, ਬਾਰਾਂ ਛੱਤ੍ਰੇ, ਬਾਰਾਂ ਲੇਲੇ ਇੱਕ ਸਾਲੇ ਉਨ੍ਹਾਂ ਦੀ ਮੈਦੇ ਦੀ ਭੇਟ ਸਣੇ ਬਾਰਾਂ ਪੱਠੇ ਪਾਪ ਦੀ ਬਲੀ ਲਈ।
88ਅਤੇ ਸੁੱਖ ਸਾਂਦ ਦੀ ਬਲੀ ਲਈ ਸਾਰੇ ਪਸੂ ਏਹ ਸਨ,—ਚੋਵੀ ਬਲਦ, ਸੱਠ ਛੱਤ੍ਰੇ, ਸੱਠ ਬੱਕਰੇ, ਸੱਠ ਲੇਲੇ ਇੱਕ ਸਾਲੇ, ਏਹ ਜਗਵੇਦੀ ਦੀ ਚੱਠ ਲਈ ਉਸ ਦੇ ਤੇਲ ਨਾਲ ਚੋਪੜਨ ਦੇ ਪਿੱਛੋਂ ਸਨ।
89ਜਦ ਮੂਸਾ ਮੰਡਲੀ ਦੇ ਤੰਬੂ ਵਿੱਚ ਉਹ ਦੇ ਨਾਲ ਬੋਲਣ ਲਈ ਵੜਿਆ ਤਾਂ ਉਸ ਨੇ ਉਸ ਆਵਾਜ਼ ਨੂੰ ਪਰਾਸਚਿਤ ਦੇ ਸਰਪੋਸ਼ ਦੇ ਉੱਤੋਂ ਜਿਹੜਾ ਸਾਖੀ ਦੇ ਸੰਦੂਕ ਦੇ ਉੱਤੇ ਸੀ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਬੋਲਦੇ ਸੁਣਿਆ ਅਤੇ ਉਹ ਉਸ ਦੇ ਨਾਲ ਬੋਲਿਆ।