Loading Bible Translation
First-time download in progress. This may take a few seconds…
Punjabi Bible Wordproject Bible
31 verses
1ਛਲ ਵਾਲੀ ਤੱਕੜੀ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰੰਤੂ ਪੂਰੇ ਤੋਲ ਤੋਂ ਉਹ ਪਰਸੰਨ ਹੁੰਦਾ ਹੈ।
2ਹੰਕਾਰ ਦੇ ਨਾਲ ਖੁਆਰੀ ਆਉਂਦੀ ਹੈ, ਪਰ ਦੀਨਾਂ ਦੇ ਨਾਲ ਬੁੱਧ ਹੈ,
3ਸਿੱਧਿਆਂ ਦੀ ਖਰਿਆਈ ਓਹਨਾਂ ਦੀ ਅਗਵਾਈ ਕਰੇਗੀ, ਪਰ ਛਲੀਆਂ ਦੀ ਟੇਢ ਉਨ੍ਹਾਂ ਦਾ ਨਾਸ ਕਰੇਗੀ।
4ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਛੁਡਾ ਲੈਂਦਾ ਹੈ।
5ਸੰਪੂਰਨ ਆਦਮੀ ਦਾ ਧਰਮ ਉਹ ਦਾ ਰਾਹ ਸਿੱਧਾ ਰੱਖੇਗਾ, ਪਰ ਦੁਸ਼ਟ ਜਨ ਆਪਣੀ ਦੁਸ਼ਟਤਾਈ ਨਾਲ ਹੀ ਡਿੱਗ ਪਵੇਗਾ।
6ਸਿੱਧਿਆਂ ਦਾ ਧਰਮ ਓਹਨਾਂ ਨੂੰ ਛੁਡਾਉਂਦਾ ਹੈ, ਪਰ ਛਲੀਏ ਆਪਣੀ ਹੀ ਲੋਚ ਵਿੱਚ ਫ਼ਸ ਜਾਂਦੇ ਹਨ।
7ਜਦ ਦੁਸ਼ਟ ਜਨ ਮਰਦਾ ਹੈ ਤਦ ਉਹ ਦੀ ਉਡੀਕ ਵੀ ਮਿਟ ਜਾਂਦੀ ਹੈ, ਅਤੇ ਬੁਰਿਆਰਾਂ ਦੀ ਆਸ ਦਾ ਨਾਸ ਹੋ ਜਾਂਦਾ ਹੈ।
8ਧਰਮੀ ਬਿਪਤਾ ਤੋਂ ਛੁਡਾਇਆ ਜਾਂਦਾ ਹੈ, ਪਰ ਦੁਸ਼ਟ ਓਸੇ ਵਿੱਚ ਆ ਪੈਂਦਾ ਹੈ।
9ਬੇਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀ ਦਾ ਨਾਸ ਕਰਦਾ ਹੈ, ਪਰ ਧਰਮੀ ਗਿਆਨ ਦੇ ਕਾਰਨ ਛੁਡਾਏ ਜਾਂਦੇ ਹਨ।
10ਜਦ ਧਰਮੀਆਂ ਨੂੰ ਸੁਖ ਹੁੰਦਾ ਹੈ ਤਦ ਨਗਰ ਬਾਗ ਬਾਗ ਹੁੰਦਾ ਹੈ, ਪਰ ਜਦ ਦੁਸ਼ਟਾਂ ਦਾ ਨਾਸ ਹੁੰਦਾ, ਤਾਂ ਜੈਕਾਰੇ ਹੁੰਦੇ ਹਨ!
11ਸਚਿਆਰਾਂ ਦੀਆਂ ਅਸੀਸਾਂ ਨਾਲ ਨਗਰ ਦਾ ਵਾਧਾ ਹੁੰਦਾ ਹੈ, ਪਰ ਦੁਸ਼ਟਾਂ ਦੇ ਬੋਲਾਂ ਨਾਲ ਉਹ ਢਹੀ ਜਾਂਦਾ ਹੈ।
12ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਨਿਰਬੁੱਧ ਹੈ, ਪਰ ਬੁੱਧ ਵਾਲਾ ਪੁਰਸ਼ ਚੁੱਪ ਕਰ ਰਹਿੰਦਾ ਹੈ।
13ਬਕਵਾਸੀ ਛਿਪੀਆਂ ਗੱਲਾਂ ਨੂੰ ਪਰਗਟ ਕਰਦਾ ਹੈ, ਪਰ ਮਾਤਬਰ ਰੂਹ ਵਾਲਾ ਗੱਲ ਨੂੰ ਲੁਕੋ ਰੱਖਦਾ ਹੈ।
14ਜਦੋਂ ਅਗਵਾਈ ਨਹੀਂ ਤਾਂ ਲੋਕ ਡਿੱਗ ਪੈਂਦੇ ਹਨ, ਪਰ ਬਹੁਤੇ ਸਲਾਹੂਆਂ ਨਾਲ ਬਚਾਉ ਹੈ।
15ਜਿਹੜਾ ਪਰਾਏ ਮਨੁੱਖ ਦਾ ਜ਼ਾਮਨ ਬਣੇ, ਉਹ ਵੱਡਾ ਦੁਖੀ ਹੋਵੇਗਾ, ਪਰ ਜਿਹੜਾ ਜ਼ਾਮਨੀ ਤੋਂ ਘਿਣ ਕਰੇ ਉਹ ਸੁਖੀ ਰਹੇਗਾ।
16ਦਯਾਵਾਨ ਇਸਤਰੀ ਦਾ ਆਦਰ ਹੁੰਦਾ ਹੈ, ਅਤੇ ਭਿਆਣਕ ਪੁਰਸ਼ਾਂ ਨੂੰ ਧਨ ਹੀ ਪ੍ਰਾਪਤ ਹੁੰਦਾ ਹੈ।
17ਦਿਆਲੂ ਮਨੁੱਖ ਆਪਣੀ ਜਾਨ ਦਾ ਭਲਾ ਕਰਦਾ ਹੈ, ਪਰ ਜਿਹੜਾ ਨਿਰਦਈ ਹੈ ਉਹ ਆਪਣੇ ਹੀ ਸਰੀਰ ਨੂੰ ਦੁੱਖ ਦਿੰਦਾ ਹੈ।
18ਦੁਸ਼ਟ ਝੂਠੀ ਮਜੂਰੀ ਲੈਂਦਾ ਹੈ, ਪਰ ਜਿਹੜਾ ਧਰਮ ਬੀਜਦਾ ਹੈ ਉਹ ਨੂੰ ਸੱਚਾ ਫਲ ਮਿਲਦਾ ਹੈ।
19ਧਰਮ ਸੱਚ ਮੁੱਚ ਜੀਉਣ ਦੇ ਲਈ ਹੈ, ਪਰ ਜਿਹੜਾ ਬੁਰਿਆਈ ਦਾ ਪਿੱਛਾ ਕਰਦਾ ਹੈ ਆਪਣੀ ਮੌਤ ਲਈ ਕਰਦਾ ਹੈ।
20ਜਿਹੜੇ ਮਨ ਦੇ ਟੇਢੇ ਹਨ ਓਹਨਾਂ ਕੋਲੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਖਰੀ ਚਾਲ ਵਾਲਿਆਂ ਤੋਂ ਉਹ ਪਰਸੰਨ ਹੁੰਦਾ ਹੈ।
21ਇਹ ਪੱਕ ਮੰਨੋ ਭਈ ਡੰਨ ਬਿਨਾ ਦੁਸ਼ਟ ਨਾ ਛੁੱਟੇਗਾ, ਪਰ ਧਰਮੀ ਦੀ ਅੰਸ ਛੁਡਾਈ ਜਾਵੇਗੀ।
22ਸੂਰ ਦੇ ਨੱਕ ਵਿੱਚ ਸੋਨੇ ਦੀ ਨੱਥ,—ਰੂਪਵੰਤ ਇਸਤਰੀ ਜੋ ਬਿਬੇਕਹੀਨ ਹੈ ਇਹੋ ਜਿਹੀ ਹੈ।
23ਧਰਮੀ ਦਾ ਮਨੋਰਥ ਨੇਕ ਹੀ ਹੈ, ਪਰ ਦੁਸ਼ਟ ਦੀ ਉਡੀਕ ਕਹਿਰ ਹੈ।
24ਕੋ�� ਤਾਂ ਵੰਡਦਾ ਹੈ ਫੇਰ ਵੀ ਉਹ ਦਾ ਮਾਲ ਵਧਦਾ ਹੈ, ਅਤੇ ਕੋਈ ਜੋਗ ਖਰਚ ਤੋਂ ਸਰਫਾ ਕਰਦਾ ਹੈ ਤੇ ਕੰਗਲ ਹੀ ਰਹਿੰਦਾ ਹੈ।
25ਸੁਖੀ ਜਨ ਮੋਟਾ ਹੋ ਜਾਵੇਗਾ, ਤੇ ਜੋ ਸਿੰਜਦਾ ਹੈ ਉਹ ਆਪ ਵੀ ਸਿੰਜਿਆ ਜਾਵੇਗਾ।
26ਜਿਹੜਾ ਅਨਾਜ ਨੂੰ ਦੱਬ ਛੱਡਦਾ ਹੈ ਉਹ ਨੂੰ ਤਾਂ ਲੋਕ ਫਿਟਕਾਰ ਦਿੰਦੇ ਹਨ, ਪਰ ਜਿਹੜਾ ਵੇਚ ਛੱਡਦਾ ਹੈ ਉਹ ਦੇ ਸਿਰ ਨੂੰ ਅਸੀਸਾਂ ਦਿੰਦੇ ਹਨ।
27ਜਿਹੜਾ ਉੱਦਮ ਨਾਲ ਭਲਿਆਈ ਨੂੰ ਭਾਲਦਾ, ਉਹ ਪਰਸੰਨਤਾ ਨੂੰ ਲੱਭਦਾ ਹੈ, ਪਰ ਜਿਹੜਾ ਬੁਰਿਆਈ ਨੂੰ ਢੂੰਡਦਾ ਹੈ, ਉਹੀ ਉਸ ਉੱਤੇ ਆ ਪਵੇਗੀ।
28ਜਿਹੜਾ ਆਪਣੇ ਧਨ ਉੱਤੇ ਆਸਰਾ ਰੱਖਦਾ ਹੈ ਉਹ ਡਿੱਗ ਪਵੇਗਾ, ਪਰ ਧਰਮੀ ਹਰੇ ਪੱਤੇ ਵਾਂਙੁ ਲਹਿਲਹਾਉਣਗੇ।
29ਜਿਹੜਾ ਆਪਣੇ ਟੱਬਰ ਨੂੰ ਦੁਖੀ ਕਰਦਾ ਹੈ ਉਹ ਹਵਾ ਨੂੰ ਵਿਰਸੇ ਵਿੱਚ ਲਵੇਗਾ, ਅਤੇ ਮੂਰਖ ਬੁੱਧਵਾਨ ਦਾ ਗੋੱਲਾ ਹੋਵੇਗਾ।
30ਧਰਮੀ ਦਾ ਫਲ ਜੀਉਣ ਦਾ ਬਿਰਛ ਹੈ, ਅਤੇ ਜਿਹੜਾ ਬੁੱਧਵਾਨ ਹੈ ਉਹ ਲੋਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ।
31ਵੇਖੋ, ਧਰਮੀ ਵੀ ਇਸ ਲੋਕ ਵਿੱਚ ਆਪਣਾ ਫਲ ਭੋਗਦੇ ਹਨ, ਤਾਂ ਦੁਸ਼ਟ ਅਤੇ ਪਾਪੀ ਕਿੰਨਾ ਵਧੀਕ ਭੋਗਣਗੇ!