Loading Bible Translation
First-time download in progress. This may take a few seconds…
Punjabi Bible Wordproject Bible
18 verses
1ਬੁੱਧ ਨੇ ਆਪਣਾ ਘਰ ਬਣਾਇਆ ਹੈ, ਉਹ ਨੇ ਆਪਣੇ ਸੱਤ ਥੰਮ੍ਹ ਘੜ ਲਏ ਹਨ।
2ਉਹ ਨੇ ਆਪਣੇ ਪਸੂ ਕੱਟ ਲਏ, ਉਹ ਨੇ ਆਪਣੀ ਮੈ ਰਲਾ ਲਈ, ਉਹ ਨੇ ਆਪਣੀ ਮੇਜ਼ ਵੀ ਸਜਾ ਲਈ ਹੈ।
3ਉਹ ਨੇ ਆਪਣੀਆਂ ਛੋਕਰੀਆਂ ਨੂੰ ਘੱਲਿਆ ਹੈ, ਉਹ ਨਗਰ ਦਿਆਂ ਉੱਚਿਆਂ ਥਾਵਾਂ ਤੋਂ ਪੁਕਾਰਦੀ ਹੈ,—
4ਜੋ ਕੋਈ ਭੋਲਾ ਹੈ ਉਹ ਉਰੇ ਆ ਜਾਵੇ! ਅਤੇ ਜਿਹੜਾ ਨਿਰਬੁੱਧ ਹੈ ਉਸ ਨੂੰ ਉਹ ਏਹ ਆਖਦੀ ਹੈ,—
5ਆਓ, ਮੇਰੇ ਰੋਟੀ ਵਿੱਚੋਂ ਖਾਓ, ਤੇ ਮੇਰੀ ਰਲਾਈ ਹੋਈ ਮੈ ਵਿੱਚੋਂ ਪੀਓ!
6ਭੋਲੇਪਣ ਨੂੰ ਛੱਡੋ ਤੇ ਜੀਉਂਦੇ ਰਹੋ, ਅਤੇ ਸਮਝ ਦੇ ਰਾਹ ਸਿੱਧੇ ਤੁਰੋ!
7ਮਖੌਲੀਏ ਨੂੰ ਤਾੜਨ ਵਾਲਾ ਆਪਣੇ ਲਈ ਬੇਪਤੀ ਕਮਾਉਂਦਾ ਹੈ, ਅਤੇ ਦੁਸ਼ਟ ਨੂੰ ਡਾਂਟਣ ਵਾਲੇ ਨੂੰ ਧੱਬਾ ਲੱਗਦਾ ਹੈ।
8ਮਖੌਲੀਏ ਨੂੰ ਨਾ ਤਾੜ ਕਿਤੇ ਉਹ ਤੇਰਾ ਵੈਰੀ ਨਾ ਬਣ ਜਾਏ, ਬੁੱਧਵਾਨ ਨੂੰ ਤਾੜ ਤਾਂ ਉਹ ਤੇਰੇ ਨਾਲ ਪ੍ਰੇਮ ਰੱਖੇਗਾ।
9ਬੁੱਧਵਾਨ ਨੂੰ ਸਿੱਖਿਆ ਦੇਹ, ਉਹ ਹੋਰ ਵੀ ਬੁੱਧਵਾਨ ਹੋਵੇਗਾ, ਧਰਮੀ ਨੂੰ ਸਿਖਾ, ਉਹ ਵਿਿਦਆ ਵਿੱਚ ਵੱਧ ਜਾਵੇਗਾ।
10ਯਹੋਵਾਹ ਦਾ ਭੈ ਬੁੱਧ ਦਾ ਮੁੱਢ ਹੈ, ਅਤੇ ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ।
11ਮੇਰੇ ਰਾਹੀਂ ਤੇਰੀ ਉਮਰ ਵਧੇਗੀ, ਅਤੇ ਤੇਰੇ ਜੀਉਣ ਦੇ ਵਰਹੇ ਢੇਰ ਸਾਰੇ ਹੋਣਗੇ।
12ਜੇ ਤੂੰ ਬੁੱਧਵਾਨ ਹੈਂ ਤਾਂ ਤੂੰ ਆਪਣੇ ਲਈ ਬੁੱਧਵਾਨ ਹੈਂ, ਪਰ ਜੇ ਤੂੰ ਮਖੌਲੀਆ ਹੈਂ ਤਾਂ ਤੂੰ ਇਕੱਲਾ ਹੀ ਉਹ ਨੂੰ ਚੁੱਕੇਂਗਾ।
13ਮੂਰਖ ਇਸਤਰੀ ਬੜਬੋਲੀ ਹੈ, ਉਹ ਭੋਲੀ ਹੈ ਤੇ ਕੁਝ ਜਾਣਦੀ ਹੀ ਨਹੀਂ।
14ਉਹ ਆਪਣੇ ਘਰ ਦੇ ਬੂਹੇ ਕੋਲ, ਅਤੇ ਨਗਰ ਦੇ ਉੱਚੀਂ ਥਾਈਂ ਮੂੜ੍ਹੇ ਉੱਤੇ ਬਹਿੰਦੀ ਹੈ,
15ਭਈ ਰਾਹੀਆਂ ਨੂੰ ਸੱਦੇ, ਜਿਹੜੇ ਆਪਣੇ ਰਾਹ ਸਿੱਧੇ ਤੁਰੇ ਜਾਂਦੇ ਹਨ,—
16ਜਿਹੜਾ ਭੋਲਾ ਹੈ, ਉਹ ਉਰੇ ਆਵੇ! ਅਤੇ ਜੋ ਨਿਰਬੁੱਧ ਹੈ ਉਸ ਨੂੰ ਆਖਦੀ ਹੈ,
17ਚੋਰੀ ਦਾ ਪਾਣੀ ਮਿੱਠਾ, ਅਤੇ ਲੁਕਮੀ ਰੋਟੀ ਸੁਆਦਲੀ ਹੈ!
18ਪਰ ਉਸ ਰਾਹੀ ਨੂੰ ਪਤਾ ਨਹੀਂ ਜੋ ਉੱਥੇ ਭੂਤਨੇ ਹਨ, ਅਤੇ ਉਸ ਇਸਤਰੀ ਦੇ ਪਰਾਹੁਣੇ ਪਤਾਲ ਦੀਆਂ ਡੁੰਘਿਆਈਆਂ ਵਿੱਚ ਹਨ!