Loading Bible Translation
First-time download in progress. This may take a few seconds…
Punjabi Bible Wordproject Bible
8 verses
1ਹੇ ਯਹੋਵਾਹ, ਡੁੰਘਿਆਈਆਂ ਵਿੱਚੋਂ ਮੈਂ ਤੈਨੂੰ ਪੁਕਾਰਿਆ,
2ਪ੍ਰਭੁ ਜੀ, ਮੇਰੀ ਅਵਾਜ਼ ਨੂੰ ਸੁਣ, ਤੇਰੇ ਕੰਨ ਮੇਰੀਆਂ ਅਰਜੋਈਆਂ ਦੀ ਅਵਾਜ਼ ਉੱਤੇ ਲੱਗੇ ਰਹਿਣ!
3ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?
4ਪਰ ਤੇਰੇ ਕੋਲ ਤਾਂ ਮਾਫ਼ੀ ਹੈ, ਭਈ ਤੇਰਾ ਭੈ ਮੰਨਿਆ ਜਾਵੇ।
5ਮੈਂ ਯਹੋਵਾਹ ਨੂੰ ਉਡੀਕਦਾ ਹਾਂ, ਮੇਰੀ ਜਾਨ ਵੀ ਉਡੀਕਦੀ ਹੈ, ਅਤੇ ਉਹ ਦੇ ਬਚਨ ਉੱਤੇ ਮੇਰੀ ਆਸਾ ਹੈ।
6ਜਿੰਨਾ ਪਹਿਰੇ ਵਾਲੇ ਸਵੇਰ ਨੂੰ, ਹਾਂ, ਜਿੰਨਾ ਪਹਿਰੇ ਵਾਲੇ ਸਵੇਰ ਨੂੰ, ਉੱਨਾ ਹੀ ਵੱਧ ਮੇਰੀ ਜਾਨ ਪ੍ਰਭੁ ਨੂੰ ਉਡੀਕਦੀ ਹੈ।
7ਹੇ ਇਸਰਾਏਲ, ਯਹੋਵਾਹ ਦੀ ਆਸ ਰੱਖ, ਕਿਉਂ ਜੋ ਯਹੋਵਾਹ ਕੋਲ ਦਯਾ ਹੈ, ਅਤੇ ਉਹ ਦੇ ਕੋਲ ਨਿਸਤਾਰਾ ਕਾਫ਼ੀ ਹੈ,
8ਅਤੇ ਉਹ ਇਸਰਾਏਲ ਨੂੰ ਉਸ ਦੀਆਂ ਸਾਰੀਆਂ ਬਦੀਆਂ ਤੋਂ ਨਿਸਤਾਰਾ ਦੇਵੇਗਾ।