Loading Bible Translation
First-time download in progress. This may take a few seconds…
Punjabi Bible Wordproject Bible
9 verses
1ਉੱਥੇ ਬਾਬਲ ਦੀਆਂ ਨਦੀਆਂ ਕੋਲ, ਅਸੀਂ ਜਾ ਬੈਠੇ, ਨਾਲੇ ਰੋਣ ਲੱਗ ਪਏ, ਜਦ ਅਸਾਂ ਸੀਯੋਨ ਨੂੰ ਚੇਤੇ ਕੀਤਾ।
2ਉਹ ਦੇ ਵਿੱਚ ਬੇਦ-ਮਜਨੂੰਆਂ ਉੱਤੇ ਅਸਾਂ ਆਪਣੀਆਂ ਬਰਬਤਾਂ ਨੂੰ ਟੰਗ ਦਿੱਤਾ,
3ਕਿਉਂ ਜੋ ਉੱਥੇ ਸਾਨੂੰ ਬੰਧੂਆ ਕਰਨ ਵਾਲਿਆਂ ਨੇ ਸਾਥੋਂ ਗੀਤ ਦਾ, ਅਤੇ ਸਾਡੇ ਮਖੌਲ ਕਰਨ ਵਾਲਿਆਂ ਨੇ ਖੁਸ਼ੀ ਦਾ ਸੁਆਲ ਕੀਤਾ, ਭਈ ਸੀਯੋਨ ਦੇ ਗੀਤਾਂ ਵਿੱਚੋਂ ���ਾਡੇ ਲਈ ਕੋਈ ਗੀਤ ਗਾਓ!
4ਅਸੀਂ ਯਹੋਵਾਹ ਦਾ ਗੀਤ ਪਰਾਏ ਦੇਸ ਵਿੱਚ ਕਿੱਕੁਰ ਗਾਈਏ?
5ਹੇ ਯਰੂਸ਼ਲਮ, ਜੇ ਮੈਂ ਤੈਨੂੰ ਭੁੱਲ ਜਾਵਾਂ, ਤਾਂ ਮੇਰਾ ਸੱਜਾ ਹੱਥ ਭੁੱਲ ਜਾਵੇ,—
6ਮੇਰੀ ਜੀਭ ਤਾਲੂ ਨਾਲ ਜਾ ਲੱਗੇ! ਜੇ ਮੈਂ ਤੈਨੂੰ ਚੇਤੇ ਨਾ ਰੱਖਾਂ, ਜੇ ਮੈਂ ਯਰੂਸ਼ਲਮ ਨੂੰ ਆਪਣੇ ਉੱਤਮ ਅਨੰਦ ਤੋਂ ਉੱਚਾ ਨਾ ਰੱਖਾਂ!
7ਹੇ ਯਹੋਵਾਹ, ਅਦੋਮ ਦੇ ਵੰਸ ਦੇ ਵਿਰੁੱਧ ਯਰੂਸ਼ਲਮ ਦੇ ਦਿਨ ਨੂੰ ਚੇਤੇ ਰੱਖ, ਜਿਹੜੇ ਆਖਦੇ ਸਨ, ਉਹ ਨੂੰ ਢਾਹ ਦਿਓ, ਉਹ ਨੂੰ ਨੀਂਹ ਤੀਕ ਢਾਹ ਦਿਓ!
8ਹੇ ਬਾਬਲ ਦੀਏ ਧੀਏ, ਜਿਹੜੀ ਉੱਜੜਨ ਵਾਲੀ ਹੈ, ਧੰਨ ਉਹ ਹੈ ਜੋ ਤੈਨੂੰ ਬਦਲਾ ਦੇਵੇ, ਜਿਵੇਂ ਤੈਂ ਸਾਨੂੰ ਬਦਲਾ ਦਿੱਤਾ ਹੈ!
9ਧੰਨ ਉਹ ਹੈ ਜੋ ਤੇਰੇ ਬਾਲਕ ਨੂੰ ਫੜ ਕੇ ਚਟਾਨ ਉੱਤੇ ਪਟਕ ਦੇਵੇ!।