Loading Bible Translation
First-time download in progress. This may take a few seconds…
Punjabi Bible Wordproject Bible
11 verses
1ਹੇ ਪਰਮੇਸ਼ੁਰ, ਮੇਰੀ ਰੱਛਿਆ ਕਰ, ਕਿਉਂ ਜੋ ਮੈਂ ਤੇਰੀ ਹੀ ਸ਼ਰਨ ਆਇਆ ਹਾਂ।
2ਮੈਂ ਯਹੋਵਾਹ ਨੂੰ ਆਖਿਆ ਹੈ ਕਿ ਤੂੰ ਹੀ ਮੇਰਾ ਪ੍ਰਭੁ ਹੈਂ, ਤੈਥੋਂ ਪਰੇ ਮੇਰੀ ਕਿਤੇ ਭਲਿਆਈ ਨਹੀਂ।
3ਸੰਤ ਜਿਹੜੇ ਧਰਤੀ ਉੱਤੇ ਹਨ ਅਤੇ ਪਤਵੰਤ, ਉਨ੍ਹਾਂ ਵਿੱਚ ਮੇਰੀ ਖੁਸ਼ੀ ਪੂਰੀ ਹੈ।
4ਜਿਹੜੇ ਦੂਜੇ ਦੇ ਮਗਰ ਭੱਜਦੇ ਹਨ ਉਨ੍ਹਾਂ ਦ��� ਗ਼ਮ ਵਧ ਜਾਣਗੇ। ਮੈਂ ਉਨ੍ਹਾਂ ਦੀਆਂ ਲਹੂ ਵਾਲੀਆਂ ਭੇਟਾਂ ਨਹੀਂ ਡੋਹਲਾਂਗਾ, ਅਤੇ ਨਾ ਆਪਣੇ ਬੁੱਲ੍ਹਾਂ ਤੇ ਉਨ੍ਹਾਂ ਦੇ ਨਾਉਂ ਲਿਆਵਾਂਗਾ।
5ਯਹੋਵਾਹ ਮੇਰੇ ਵਿਰਸੇ ਦਾ ਅਰ ਮੇਰੇ ਕਟੋਰੇ ਦਾ ਭਾਗ ਹੈ। ਤੂੰ ਮੇਰੇ ਹਿੱਸੇ ਦਾ ਰੱਖਵਾਲਾ ਹੈਂ।
6ਮਨ ਭਾਉਂਦੇ ਥਾਂਵਾਂ ਵਿੱਚ ਮੇਰੇ ਲਈ ਜਰੀਬ ਪਈ, ਮੈਨੂੰ ਤਾਂ ਬਹੁਤ ਚੰਗਾ ਅਧਕਾਰ ਮਿਲਿਆ ਹੈ।
7ਮੈਂ ਯਹੋਵਾਹ ਨੂੰ ਮੁਬਾਰਕ ਆਖਾਂਗਾ ਜਿਸ ਨੇ ਮੈਨੂੰ ਸਲਾਹ ਦਿੱਤੀ ਹੈ, ਰਾਤ ਦੇ ਵੇਲੇ ਮੇਰੇ ਗੁਰਦੇ ਮੈਨੂੰ ਸਿਖਲਾਉਂਦੇ ਹਨ।
8ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।
9ਇਸ ਕਰਕੇ ਮੇਰਾ ਦਿਲ ਅੰਨਦ ਹੋਇਆ ਅਤੇ ਮੇਰੀ ਰੂਹ ਨਿਹਾਲ ਹੋਈ, ਮੇਰਾ ਸਰੀਰ ਵੀ ਚੈਨ ਵਿੱਚ ਵੱਸੇਗਾ,
10ਕਿਉਂ ਜੋ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ, ਨਾ ਆਪਣੇ ਪਵਿੱਤਰ ਪੁਰਖ ਨੂੰ ਗੋਰ ਵੇਖਣ ਦੇਵੇਂਗਾ।
11ਤੂੰ ਮੈਨੂੰ ਜੀਉਣ ਦਾ ਮਾਰਗ ਵਿਖਾਵੇਂਗਾ, ਤੇਰੇ ਹਜ਼ੂਰ ਅੰਨਦ ਦੀ ਭਰਪੂਰੀ ਹੈ, ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹੁੰਦੀਆਂ ਹਨ।