Loading Bible Translation
First-time download in progress. This may take a few seconds…
Punjabi Bible Wordproject Bible
10 verses
1ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾਹ ਦੀ ਹੈ, ਜਗਤ ਅਤੇ ਉਸ ਦੇ ਨਿਵਾਸੀ।
2ਓਸੇ ਨੇ ਉਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ, ਅਤੇ ਉਸ ਨੂੰ ਵਗਦੇ ਪਾਣੀਆਂ ਉੱਤੇ ਕਾਇਮ ਕੀਤਾ।
3ਯਹੋਵਾਹ ਦੇ ਪਹਾੜ ਉੱਤੇ ਕੌਣ ਚੜ੍ਹੇਗਾ, ਅਤੇ ਉਸ ਦੇ ਪਵਿੱਤਰ ਅਸਥਾਨ ਵਿੱਚ ਕੌਣ ਖੜਾ ਹੋਵੇਗਾ
4ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱ���ਰ ਹੈ, ਅਤੇ ਜਿਸ ਨੇ ਆਪਣਾ ਜੀ ਫਰੇਬ ਵੱਲ ਨਹੀ ਲਾਇਆ, ਅਤੇ ਛਲਣ ਲਈ ਸੌਂਹ ਨਹੀ ਖਾਧੀ
5ਉਸ ਨੂੰ ਯਹੋਵਾਹ ਵੱਲੋਂ ਬਰਕਤ ਅਤੇ ਆਪਣੇ ਮੁਕਤੀਦਾਤੇ ਪਰਮੇਸ਼ੁਰ ਕੋਲੋਂ ਧਰਮ ਮਿਲੇਗਾ।
6ਏਹ ਪੀੜ੍ਹੀ ਉਹ ਦੇ ਤਾਲਿਬਾਂ ਦੀ ਹੈ, ਜਿਹੜੀ ਤੇਰੇ ਦਰਸ਼ਣ ਭਾਲਦੀ ਹੈ, ਹੇ ਯਾਕੂਬ।
7ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਆਦੀ ਦਰੱਵਜਿਓ, ਉੱਚੇ ਹੋ ਜਾਓ! ਤਾਂ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ।
8ਏਹ ਜਲਾਲ ਦਾ ਪਾਤਸ਼ਾਹ ਕੌਣ ਹੈ? ਯਹੋਵਾਹ ਸਮਰਥੀ ਅਰ ਬਲੀ, ਯਹੋਵਾਹ ਜੋ ਜੁੱਧ ਵਿੱਚ ਬਲੀ ਹੈ।
9ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਆਦੀ ਦਰੱਵਜਿਓ, ਉੱਚੇ ਹੋ ਜਾਓ! ਤਾਂ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ।
10ਏਹ ਜਲਾਲ ਦਾ ਪਾਤਸ਼ਾਹ ਕੌਣ ਹੈ? ਸੈਨਾਂ ਦਾ ਯਹੋਵਾਹ, ਉਹੋ ਜਲਾਲ ਦਾ ਪਾਤਸ਼ਾਹ ਹੈ।