Loading Bible Translation
First-time download in progress. This may take a few seconds…
Punjabi Bible Wordproject Bible
22 verses
1ਹੇ ਯਹੋਵਾਹ, ਆਪਣੇ ਕ੍ਰੋਧ ਵਿੱਚ ਮੈਨੂੰ ਦੱਬਕਾ ਨਾ ਦੇਹ, ਅਤੇ ਨਾ ਆਪਣੇ ਤੱਤੇ ਕੋਪ ਨਾਲ ਮੈਨੂੰ ਤਾੜ!
2ਤੇਰੇ ਤੀਰ ਮੇਰੇ ਵਿੱਚ ਆ ਧਸੇ ਹਨ, ਤੇਰਾ ਹੱਥ ਮੈਨੂੰ ਹੇਠਾਂ ਦਬਾਉਂਦਾ ਹੈ।
3ਤੇਰੇ ਗਜ਼ਬ ਦੇ ਕਾਰਨ ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ, ਅਤੇ ਨਾ ਮੇਰੇ ਪਾਪ ਦੇ ਕਾਰਨ ਮੇਰੀਆਂ ਹੱਡੀਆਂ ਵਿੱਚ ਸੁਖ ਹੈ,
4ਕਿਉਂ ਜੋ ਮੇਰੀਆਂ ਬੁਰਿਆਈਆਂ ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆਂ, ਅਤੇ ਭਾਰੀ ਪੰਡ ਵਾਂਙੁ ਓਹ ਮੈਥੋਂ ਚੁੱਕੀਆਂ ਨਹੀਂ ਜਾਂਦੀਆਂ।
5ਮੇਰੇ ਮੂਰਖਪੁਣੇ ਦੇ ਕਾਰਨ ਮੇਰੇ ਘਾਉ ਤੋਂ, ਸੜ੍ਹਿਆਂਧ ਆਉਂਦੀ ਹੈ ਅਤੇ ਪਾਕ ਵਗਦੀ ਹੈ।
6ਮੈਂ ਦੁਖੀ ਅਤੇ ਬਹੁਤਾ ਕੁੱਬਾ ਹੋ ਗਿਆ ਹਾਂ, ਮੈਂ ਸਾਰਾ ਦਿਨ ਵਿਰਲਾਪ ਕਰਦਾ ਫਿਰਦਾ ਹਾਂ,
7ਕਿਉਂ ਜੋ ਮੇਰਾ ਲੱਕ ਤਪਸ਼ ਨਾਲ ਭਰਿਆ ਹੋਇਆ ਹੈ, ਅਤੇ ਮੇਰੇ ਸਰੀਰ ਵਿੱਚ ਤੰਦੁਰਸਤੀ ਨਹੀਂ।
8ਮੈਂ ਨਿਤਾਣਾ ਅਤੇ ਬਹੁਤ ਪੀਸਿਆ ਹੋਇਆ ਹਾਂ ਮੈਂ ਆਪਣੇ ਮਨ ਦੀ ਬੇਚੈਨੀ ਦੇ ਕਾਰਨ ਹੂੰਗਦਾ ਹਾਂ।
9ਹੇ ਪ੍ਰਭੁ, ਮੇਰੀ ਸਾਰੀ ਇਛਿਆ ਤੇਰੇ ਸਾਹਮਣੇ ਹੈ, ਅਤੇ ਮੇਰਾ ਕਰਾਹਣਾ ਤੈਥੋਂ ਛਿਪਿਆ ਹੋਇਆ ਨਹੀਂ ਹੈ।
10ਮੇਰਾ ਦਿਲ ਧੜਕਦਾ ਹੈ, ਮੇਰਾ ਬਲ ਥੋਥਾ ਪੈ ਗਿਆ, ਮੇਰੀਆਂ ਅੱਖੀਆਂ ਦੀ ਜੋਤ ਵੀ ਜਾਂਦੀ ਰਹੀ।
11ਮੇਰੇ ਪਿਆਰੇ ਅਤੇ ਮੇਰੇ ਮਿੱਤ੍ਰ ਮੇਰੀ ਬਿਪਤਾ ਤੋਂ ਅੱਡ ਖੜੇ ਹਨ, ਅਤੇ ਮੇਰੇ ਅੰਗ ਸਾਕ ਦੂਰ ਜਾ ਖਲੋਂਦੇ ਹਨ।
12ਮੇਰੀ ਜਾਨ-ਲੇਵਾ ਫੰਦੇ ਲਾਉਂਦੇ ਹਨ, ਅਤੇ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ ਉਹੋ ਵਿਗਾੜ ਦੀਆਂ ਗੱਲਾਂ ਕਰਦੇ ਹਨ, ਅਤੇ ਸਾਰਾ ਦਿਨ ਛਲ ਦੀਆਂ ਜੁਗਤਾਂ ਸੋਚਦੇ ਹਨ।
13ਪਰ ਮੈਂ ਬੋਲੇ ਵਾਂਙੁ ਸੁਣਦਾ ਨਹੀਂ, ਅਤੇ ਮੈਂ ਉਸ ਗੁੰਗੇ ਵਰਗਾ ਹਾਂ ਜਿਹੜਾ ਮੂੰਹੋ ਕੂੰਦਾ ਹੀ ਨਹੀਂ।
14ਹਾਂ, ਮੈਂ ਉਸ ਮਨੁੱਖ ਵਰਗਾ ਹਾਂ ਜਿਹੜਾ ਸੁਣਦਾ ਨਹੀਂ, ਜਿਹ ਦੇ ਮੂੰਹ ਵਿੱਚ ਕੋਈ ਦਾਬੇ ਨਹੀਂ ਹਨ।
15ਹੇ ਯਹੋਵਾਹ, ਮੈਨੂੰ ਤਾਂ ਤੇਰੀ ਹੀ ਉਡੀਕ ਹੈ, ਤੂੰ ਉੱਤਰ ਦੇਵੇਂਗਾ, ਹੇ ਪ੍ਰਭੁ, ਮੇਰੇ ਪਰਮੇਸ਼ੁਰ!
16ਮੈਂ ਤਾਂ ਆਖਿਆ ਭਈ ਐਉਂ ਨਾ ਹੋਵੇ ਕਿ ਓਹ ਮੇਰੇ ਉੱਤੇ ਅੰਨਦ ਕਰਨ, ਅਤੇ ਜਿਸ ਵੇਲੇ ਮੇਰੇ ਪੈਰ ਤਿਲਕਣ ਓਹ ਮੇਰੇ ਵਿਰੁੱਧ ਆਪਣੀਆਂ ਵਡਿਆਈਆਂ ਕਰਨ,
17ਮੈਂ ਠੇਡਾ ਖਾਣ ਲੱਗਾ, ਅਤੇ ਮੇਰਾ ਸੋਗ ਸਦਾ ਮੇਰੇ ਅੱਗੇ ਰਹਿੰਦਾ ਹੈ।
18ਮੈਂ ਆਪਣੀ ਬਦੀ ਨੂੰ ਮੰਨਾਂਗਾ, ਅਤੇ ਆਪਣੇ ਪਾਪ ਦੇ ਕਾਰਨ ਚਿੰਤਾ ਕਰਾਂਗਾ।
19ਪਰ ਮੇਰੇ ਵੈਰੀ ਜਿੰਦ ਵਾਲੇ ਅਰ ਸਮਰਥੀ ਹਨ, ਅਤੇ ਜਿਹੜੇ ਧਿਗਾਣੇ ਮੇਰੇ ਨਾਲ ਖਾਰ ਕਰਦੇ ਹਨ ਓਹ ਵਧ ਗਏ ਹਨ,
20ਨਾਲੇ ਜਿਹੜੇ ਭਲਿਆਈ ਦੇ ਵੱਟੇ ਬੁਰਿਆਈ ਦਿੰਦੇ ਹਨ, ਓਹ ਮੇਰੇ ਵਿਰੋਧੀ ਹਨ ਕਿਉਂ ਜੋ ਮੈਂ ਭਲਿਆਈ ਦੇ ਮਗਰ ਲੱਗਾ ਰਹਿੰਦਾ ਹਾਂ।
21ਹੇ ਯਹੋਵਾਹ, ਮੈਨੂੰ ਤਿਆਗ ਨਾ ਦੇਹ, ਹੇ ਮੇਰੇ ਪਰਮੇਸ਼ੁਰ, ਮੈਥੋਂ ਦੁਰੇਡੇ ਨਾ ਹੋ!
22ਹੇ ਪ੍ਰਭੁ, ਮੇਰੇ ਮੁਕਤੀ ਦਾਤੇ, ਮੇਰੀ ਬਚਾਓ ਲਈ ਛੇਤੀ ਕਰ!