Loading Bible Translation
First-time download in progress. This may take a few seconds…
Punjabi Bible Wordproject Bible
13 verses
1ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ।
2ਯਹੋਵਾਹ ਉਹ ਦੀ ਪਾਲਨਾ ਕਰੇਗਾ ਅਤੇ ਉਹ ਨੂੰ ਜੀਉਂਦਿਆਂ ਰੱਖੇਗਾ, ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ। ਤੂੰ ਉਹ ਨੂੰ ਉਹ ਦੇ ਵੈਰੀਆਂ ਦੀ ਇੱਛਿਆ ਉੱਤੇ ਨਾ ਛੱਡੇਂਗਾ।
3ਯਹੋਵਾਹ ਉਹ ਦੀ ਮਾਂਦਗੀ ਦੇ ਮੰਜੇ ਉੱਤੇ ਉਹ ਨੂੰ ਸੰਭਾਲੇਗਾ। ਤੂੰ ਉਹ ਦੀ ਬਿਮਾਰੀ ਦੇ ਵੇਲੇ ਉਹ ਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ।
4ਮੈਂ ਆਖਿਆ, ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਮੇਰੀ ਜਾਨ ਨੂੰ ਚੰਗਿਆਂ ਕਰ, ਮੈਂ ਤੇਰਾ ਪਾਪ ਜੋ ਕੀਤਾ ਹੈ।
5ਮੇਰੇ ਵੈਰੀ ਮੇਰੇ ਵਿਰੁੱਧ ਬੁਰਾ ਕਹਿੰਦੇ ਹਨ, ਭਈ ਉਹ ਕਦੋਂ ਮਰੂ ਅਤੇ ਉਹ ਦਾ ਨਾਉਂ ਕਦੋਂ ਮਿਟੂ?
6ਅਤੇ ਜਦ ਕਦੇ ਉਹ ਮੇਰੇ ਵੇਖਣ ਨੂੰ ਆਉਂਦਾ ਹੈ ਉਹ ਐਵੇਂ ਗੱਪਾਂ ਮਾਰਦਾ ਹੈ। ਉਸ ਦਾ ਮਨ ਉਸ ਦੀ ਬਦੀ ਨਾਲ ਬਦੀ ਜੋੜਦਾ ਹੈ, ਅਤੇ ਫੇਰ ਉਹ ਬਾਹਰ ਜਾ ਕੇ ਦੱਸਦਾ ਫਿਰਦਾ ਹੈ।
7ਮੇਰੇ ਸਭ ਖੁਣਸੀ ਮਿਲ ਕੇ ਮੇਰੇ ਵਿਰੁੱਧ ਫੁਸ ਫੁਸ ਕਰਦੇ ਹਨ, ਮੇਰੇ ਵਿਰੁੱਧ ਓਹ ਮੇਰੇ ਹਰਜ ਦਾ ਉਪਾਓ ਲੱਭਦੇ ਹਨ।
8ਓਹ ਕੂੰਦੇ ਹਨ ਭਈ ਉਹ ਨੂੰ ਕੋਈ ਬੁਰਾ ਰੋਗ ਲੱਗਾ ਹੋਇਆ ਹੈ, ਹੁਣ ਉਹ ਡਿੱਗਿਆ ਜੋ ਹੈ ਸੋ ਮੁੜ ਉੱਠੇਗਾ ਨਹੀਂ!
9ਸਗੋਂ ਮੇਰਾ ਮੇਲੀ ਜਿਹ ਦੇ ਉੱਤੇ ਮੇਰਾ ਭਰੋਸਾ ਸੀ, ਅਰ ਜਿਸ ਨੇ ਮੇਰੀ ਰੋਟੀ ਖਾਧੀ, ਉਸ ਨੇ ਵੀ ਮੇਰੇ ਉੱਤੇ ਲੱਤ ਚੁੱਕੀ ਹੈ।
10ਪਰ ਤੂੰ ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ ਕੇ ਮੈਨੂੰ ਖੜਾ ਕਰ, ਭਈ ਮੈਂ ਉਨ੍ਹਾਂ ਕੋਲੋਂ ਵੱਟਾ ਲਵਾਂ।
11ਇਸ ਤੋਂ ਮੈਂ ਜਾਣਦਾ ਹਾਂ ਭਈ ਤੂੰ ਮੈਥੋਂ ਪਰਸੰਨ ਹੈਂ, ਜੋ ਮੇਰਾ ਵੈਰੀ ਮੇਰੇ ਉੱਤੇ ਜੈ ਕਾਰ ਨਹੀਂ ਗਜਾਉਂਦਾ।
12ਪਰ ਮੈਨੂੰ ਮੇਰੀ ਸਿਧਿਆਈ ਵਿੱਚ ਤੂੰ ਸੰਭਾਲਦਾ ਹੈਂ, ਅਤੇ ਸਦਾ ਆਪਣੇ ਸਨਮੁਖ ਰੱਖਦਾ ਹੈਂ।
13ਆਦ ਤੋਂ ਅੰਤ ਤੀਕ ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਮੁਬਾਰਕ ਹੋਵੇ, ਆਮੀਨ, ਫੇਰ ਆਮੀਨ!