Loading Bible Translation
First-time download in progress. This may take a few seconds…
Punjabi Bible Wordproject Bible
7 verses
1ਪਰਮੇਸ਼ੁਰ ਸਾਡੇ ਉੱਤੇ ਦਯਾ ਕਰੇ ਅਤੇ ਸਾਨੂੰ ਬਰਕਤ ਦੇਵੇ, ਅਤੇ ਆਪਣਾ ਮੁਖੜਾ ਸਾਡੇ ਉੱਤੇ ਚਮਕਾਵੇ।
2ਤਾਂ ਜੋ ਤੇਰਾ ਰਾਹ ਧਰਤੀ ਉੱਤੇ, ਤੇਰੀ ਮੁਕਤੀ ਸਾਰੀਆਂ ਕੌਮਾਂ ਦੇ ਵਿੱਚ ਜਾਣੀ ਜਾਵੇ।
3ਹੇ ਪਰਮੇਸ਼ੁਰ, ਲੋਕ ਤੈਨੂੰ ਸਲਾਹੁਣ, ਸਾਰੇ ਲੋਕ ਤੈਨੂੰ ਸਲਾਹੁਣ!
4ਉੱਮਤਾਂ ਅਨੰਦ ਹੋਣ ਅ���ੇ ਲਲਕਾਰਨ, ਕਿਉਂ ਜੋ ਤੂੰ ਲੋਕਾਂ ਦਾ ਧਰਮ ਨਾਲ ਨਿਆਉਂ ਕਰੇਂਗਾ, ਅਤੇ ਧਰਤੀ ਉੱਤੇ ਉੱਮਤਾਂ ਦੀ ਅਗਵਾਈ ਕਰੇਂਗਾ।
5ਹੇ ਪਰਮੇਸ਼ੁਰ, ਲੋਕ ਤੈਨੂੰ ਸਲਾਹੁਣ, ਸਾਰੇ ਲੋਕ ਤੈਨੂੰ ਸਲਾਹੁਣ!
6ਭੋਂ ਨੇ ਆਪਣਾ ਹਾਸਿਲ ਦਿੱਤਾ ਹੈ, ਪਰਮੇਸ਼ੁਰ, ਹਾਂ, ਸਾਡਾ ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ।
7ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ, ਅਤੇ ਧਰਤੀ ਦੀਆਂ ਚਾਰੇ ਕੂੰਟਾਂ ਉਸ ਦਾ ਭੈ ਮੰਨਣਗੀਆਂ!