Loading Bible Translation
First-time download in progress. This may take a few seconds…
Punjabi Bible Wordproject Bible
8 verses
1ਪਰਮੇਸ਼ੁਰ ਦੀ ਮੰਡਲੀ ਵਿੱਚ ਪਰਮੇਸ਼ੁਰ ਖਲੋਤਾ ਹੈ, ਉਹ ਨਿਆਈਆਂ ਦੇ ਵਿੱਚ ਨਿਆਉਂ ਕਰਦਾ ਹੈ,—
2ਤੁਸੀਂ ਕਦੋਂ ਤੋੜੀ ਟੇਡਾ ਨਿਆਉਂ ਕਰੋਗੇ, ਅਤੇ ਦੁਸ਼ਟਾਂ ਦਾ ਪੱਖ ਪਾਤ ਕਰੋਗੇ?
3ਨਿਤਾਣੇ ਅਤੇ ਯਤੀਮ ਦਾ ਨਿਆਉਂ ਕਰੋ, ਮਸਕੀਨ ਅਤੇ ਗਰੀਬ ਦਾ ਇਨਸਾਫ਼ ਕਰੋ।
4ਨਿਤਾਣੇ ਅਤੇ ਕੰਗਾਲ ਨੂੰ ਬਚਾਓ, ਉਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਓ।
5ਓਹ ਨਹੀਂ ਜਾਣਦੇ ਨਾ ਸਮਝਦੇ ਹਨ, ਓਹ ਅਨ੍ਹੇਰੇ ਵਿੱਚ ਫਿਰਦੇ ਹਨ, ਧਰਤੀ ਦੀਆਂ ਸਾਰੀਆਂ ਨੀਹਾਂ ਡੋਲ ਜਾਂਦੀਆਂ ਹਨ।
6ਮੈਂ ਆਖਿਆ, ਤੁਸੀਂ ਦਿਓਤੇ ਹੋ, ਅਤੇ ਤੁਸੀਂ ਸੱਭੇ ਅੱਤ ਮਹਾਨ ਦੇ ਪੁੱਤ੍ਰ ਹੋ।
7ਪਰੰਤੂ ਤੁਸੀਂ ਇਨਸਾਨ ਵਾਂਙੁ ਮਰੋਗੇ ਅਤੇ ਸਰਦਾਰਾਂ ਵਿੱਚੋਂ ਇੱਕ ਵਾਂਙੁ ਡਿੱਗ ਪਓਗੇ!
8ਹੇ ਪਰਮੇਸ਼ੁਰ, ਉੱਠ, ਸੰਸਾਰ ਦਾ ਨਿਆਉਂ ਕਰ! ਕਿਉਂ ਜੋ ਤੂੰ ਸਾਰੀਆਂ ਕੌਮਾਂ ਨੂੰ ਆਪਣੀ ਮਿਰਾਸ ਬਣਾਵੇਂਗਾ।