Loading Bible Translation
First-time download in progress. This may take a few seconds…
Punjabi Bible Wordproject Bible
13 verses
1ਹੇ ਯਹੋਵਾਹ, ਤੈਂ ਆਪਣੀ ਧਰਤੀ ਉੱਤੇ ਕਿਰਪਾ ਕੀਤੀ, ਯਾਕੂਬ ਦੀ ਅਸੀਰੀ ਨੂੰ ਤੈਂ ਮੁਕਾ ਦਿੱਤਾ ਹੈ।
2ਆਪਣੀ ਪਰਜਾ ਦੀ ਬੁਰਿਆਈ ਤੈਂ ਮਾਫ਼ ਕੀਤੀ ਹੈ, ਤੈਂ ਉਨ੍ਹਾਂ ਦੇ ਸਾਰਿਆਂ ਪਾਪਾਂ ਨੂੰ ਕੱਜ ਦਿੱਤਾ ਹੈ।
3ਤੈਂ ਆਪਣੇ ਸਾਰੇ ਕੋਪ ਨੂੰ ਹਟਾ ਲਿਆ, ਤੂੰ ਆਪਣੇ ਕ੍ਰੋਧ ਦੀ ਤੇਜ਼ੀ ਤੋਂ ਮੁੜਿਆ ਹੈਂ।
4ਹੇ ਸਾਡੇ ਬਚਾਉਣ ਵਾਲੇ ਪਰਮੇਸ਼ੁਰ, ਸਾਡੀ ਵੱਲ ਮੂੰਹ ਮੋੜ, ਅਤੇ ਆਪਣੇ ਰੋਹ ਨੂੰ ਸਾਥੋਂ ਦੂਰ ਕਰ!
5ਕੀ ਤੂੰ ਸਦਾ ਤੋੜੀ ਸਾਥੋਂ ਕ੍ਰੋਧਵਾਨ ਰਹੇਂਗਾ, ਕੀ ਤੂੰ ਪੀੜ੍ਹੀਓਂ ਪੀੜ੍ਹੀ ਆਪਣੇ ਕ੍ਰੋਧ ਨੂੰ ਜਾਰੀ ਰੱਖੇਂਗਾ?
6ਕੀ ਤੂੰ ਫੇਰ ਸਾਨੂੰ ਨਾ ਜਵਾਲੇਂਗਾ, ਭਈ ਤੇਰੀ ਪਰਜਾ ਤੇਰੇ ਵਿੱਚ ਅਨੰਦ ਹੋਵੇ?
7ਹੇ ਯਹੋਵਾਹ, ਆਪਣੀ ਦਯਾ ਸਾਨੂੰ ਵਿਖਾ, ਅਤੇ ਆਪਣੀ ਮੁਕਤੀ ਸਾਨੂੰ ਬਖ਼ਸ਼!
8ਮੈਂ ਸੁਣ ਲਵਾਂ ਭਈ ਯਹੋਵਾਹ ਪਰਮੇਸ਼ੁਰ ਕੀ ਆਖੇਗਾ, ਉਹ ਤਾਂ ਆਪਣੀ ਪਰਜਾ ਤੇ ਆਪਣੇ ਸੰਤਾਂ ਨਾਲ ਸ਼ਾਂਤੀ ਦੀਆਂ ਗੱਲਾਂ ਕਰੇਗਾ, ਭਈ ਓਹ ਫੇਰ ਮੂਰਖਤਾਈ ਵੱਲ ਨਾ ਮੁੜਨ।
9ਨਿਸੰਗ ਉਹ ਦਾ ਛੁਟਕਾਰਾ ਉਹ ਦੇ ਭੈ ਮੰਨਣ ਵਾਲਿਆਂ ਦੇ ਨੇੜੇ ਹੈ, ਭਈ ਸਾਡੇ ਦੇਸ ਵਿੱਚ ਮਹਿਮਾ ਵੱਸੇ!
10ਦਯਾ ਅਤੇ ਸਚਿਆਈ ਆਪੋ ਵਿੱਚ ਮਿਲ ਗਈਆਂ, ਧਰਮ ਅਤੇ ਸ਼ਾਂਤੀ ਨੇ ਇੱਕ ਦੂਏ ਨੂੰ ਚੁੰਮਿਆ ਹੈ।
11ਸਚਿਆਈ ਧਰਤੀ ਵਿੱਚੋਂ ਉੱਗਦੀ ਹੈ, ਅਤੇ ਸੁਰਗ ਤੋਂ ਧਰਮ ਝਾਕਦਾ ਹੈ।
12ਫੇਰ ਯਹੋਵਾਹ ਉੱਤਮ ਪਦਾਰਥ ਬਖ਼ਸ਼ੇਗਾ, ਅਤੇ ਸਾਡੀ ਧਰਤੀ ਆਪਣੀ ਉਪਜ ਦੇਵੇਗੀ।
13ਧਰਮ ਉਹ ਦੇ ਅੱਗੇ ਅੱਗੇ ਚੱਲੇਗਾ, ਅਤੇ ਉਹ ਦੇ ਖੁਰਿਆਂ ਨੂੰ ਇੱਕ ਰਸਤਾ ਬਣਾਵੇਗਾ।