Loading Bible Translation
First-time download in progress. This may take a few seconds…
Punjabi Bible Wordproject Bible
5 verses
1ਯਹੋਵਾਹ ਰਾਜ ਕਰਦਾ ਹੈ ਓਨ ਪਰਤਾਪ ਪਹਿਨਿਆ ਹੋਇਆ ਹੈ, ਯਹੋਵਾਹ ਪਹਿਨਿਆ ਹੋਇਆ ਹੈ, ਓਨ ਬਲ ਨਾਲ ਕਮਰ ਕੱਸੀ ਹੋਈ ਹੈ, ਤਾਂ ਈ ਜਗਤ ਕਾਇਮ ਹੈ ਭਈ ਉਹ ਨਾ ਹਿਲੇ।
2ਤੇਰੀ ਰਾਜ ਗੱਦੀ ਆਦ ਤੋਂ ਕਾਇਮ ਹੈ, ਅਨਾਦੀ ਕਾਲ ਤੋਂ ਤੂੰ ਹੀ ਹੈਂ।
3ਹੜ੍ਹਾਂ ਨੇ ਮਚਾਇਆ, ਹੇ ਯਹੋਵਾਹ, ਹੜ੍ਹਾਂ ਨੇ ਆਪਣਾ ਸ਼ੋਰ ਮਚਾਇਆ ਹੈ, ਹੜ੍ਹ ਆਪਣੀ ਗਰਜ ਮਚਾਉਂਦੇ ਹਨ!
4ਬਾਹਲਿਆਂ ਪਾਣੀਆਂ ਦੇ ਸ਼ੋਰ ਨਾਲੋਂ ਸ਼ਾਨਦਾਰ, ਸਮੁੰਦਰ ਦੀਆਂ ਠਾਠਾਂ ਨਾਲੋਂ ਵੀ, ਯਹੋਵਾਹ ਉਚਾਈ ਵਿੱਚ ਸ਼ਾਨਦਾਰ ਹੈ।
5ਤੇਰੀਆਂ ਸਾਖੀਆਂ ਅੱਤ ਸੱਚੀਆਂ ਹਨ, ਹੇ ਯਹੋਵਾਹ, ਪਵਿੱਤਰਤਾਈ ਤੇਰੇ ਭਵਨ ਨੂੰ ਅਨੰਤ ਕਾਲ ਤੀਕ ਫੱਬਦੀ ਹੈ।