Loading Bible Translation
First-time download in progress. This may take a few seconds…
Punjabi Bible Wordproject Bible
17 verses
1ਹੇ ਲਬਾਨੋਨ, ਆਪਣੇ ਫਾਟਕ ਖੋਲ੍ਹ ਤਾਂ ਜੋ ਅੱਗ ਤੇਰੇ ਦਿਓਦਾਰ ਦੇ ਰੁੱਖਾਂ ਨੂੰ ਸਾੜ ਸਕੇ।
2ਸਰੂ ਦੇ ਰੁੱਖ ਵੈਣ ਪਾਉਣਗੇ ਕਿਉਂ ਕਿ ਦਿਆਰ ਡਿੱਗ ਪੈੇ ਹਨ। ਉਨ੍ਹਾਂ ਦੇ ਮਜ਼ਬੂਤ ਰੁੱਖ ਲੈ ਜਾੇ ਜਾਣਗੇ। ਬਾਸ਼ਾਨ ਦੇ ਬਲੂਤ ਦੇ ਦ੍ਰੱਖਤ ਜੰਗਲ ਦੇ ਵੱਢੇ ਜਾਣ ਕਾਰਣ ਸੋਗ ਕਰਨਗੇ।
3ਵੈਣ ਪਾਉਂਦੇ ਆਜੜੀਆਂ ਦੀ ਆਵਾਜ਼ ਸੁਣੋ ਉਨ੍ਹਾਂ ਦੇ ਸ਼ਕਤੀਸ਼ਾਲੀ ਆਗੂ ਖਤਮ ਹੋ ਗਏ, ਬਬ੍ਬਰ-ਸ਼ੇਰਾਂ ਦੇ ਦਹਾੜ ਸੁਣ। ਉਨ੍ਹਾਂ ਦੇ ਯਰਦਨ ਦਰਿਆ ਦੇ ਕੋਲ ਦੀਆਂ ਝਾੜੀਆਂ ਤੇ ਜੰਗਲ ਨਸ਼ਟ ਹੋ ਗਿਆ।
4ਯਹੋਵਾਹ ਮੇਰਾ ਪਰਮੇਸ਼ੁਰ ਆਖਦਾ ਹੈ, "ਉਨ੍ਹਾਂ ਭੇਡਾਂ ਨੂੰ ਚਰਾ ਤੇ ਉਨ੍ਹਾਂ ਦਾ ਧਿਆਨ ਕਰ ਜੋ ਕੱਟੀਆਂ ਜਾਣ ਨੂੰ ਤਿਆਰ ਹਨ।
5ਉਨ੍ਹਾਂ ਦੇ ਆਗੂ ਉਨ੍ਹਾਂ ਲੋਕਾਂ ਵਰਗੇ ਹਨ ਜੋ ਭੇਡਾਂ ਖਰੀਦਦੇ ਅਤੇ ਵੇਚਦੇ ਹਨ। ਖਰੀਦਦਾਰ ਇੱਕ ਮੁੱਲ ਤੇ ਭੇਡਾਂ ਖਰੀਦ ਕੇ ਉਨ੍ਹਾਂ ਨੂੰ ਜਿਬਾਹ ਕਰ ਦਿੰਦੇ ਹਨ ਅਤੇ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ। ਵਪਾਰੀ ਭੇਡਾਂ ਨੂੰ ਵੇਚ ਦਿੰਦੇ ਹਨ ਅਤੇ ਆਖਦੇ ਹਨ, ਯਹੋਵਾਹ ਦੀ ਉਸਤਤ ਕਰੋ, ਮੈਂ ਅਮੀਰ ਹੋ ਗਿਆ ਹਾਂ੦9 ਆਜੜੀ ਆਪਣੀਆਂ ਭੇਡਾਂ ਲਈ ਉਦਾਸ ਨਹੀਂ ਹੁੰਦੇ।
6ਅਤੇ ਮੈਨੂੰ ਇਸ ਦੇਸ ਵਿੱਚ ਵਸਦੇ ਲੋਕਾਂ ਉੱਤੇ ਦੁੱਖ ਨਹੀਂ ਹੁੰਦਾ ਯਹੋਵਾਹ ਇਹ ਗੱਲਾਂ ਆਖਦਾ ਹੈ, "ਵੇਖੋ੦ ਮੈਂ ਹਰ ਮਨੁੱਖ ਨੂੰ ਉਸਦੇ ਗੁਆਂਢੀ ਅਤੇ ਰਾਜੇ ਦੇ ਹੱਥ ਦੇ ਦੇਵਾਂਗਾ। ਮੈਂ ਉਨ੍ਹਾਂ ਦੇ ਦੇਸ਼ ਨੂੰ ਨਾਸ ਹੋ ਜਾਣ ਦੇਵਾਂਗਾ - ਮੈਂ ਉਨ੍ਹਾਂ ਨੂੰ ਰੋਕਾਂਗਾ ਨਹੀਂ।"
7ਇਸੇ ਲਈ ਮੈਂ ਉਨ੍ਹਾਂ ਭੇਡਾਂ ਦਾ ਖਿਆਲ ਰੱਖਿਆ ਜੋ ਵੱਢੇ ਜਾਣ ਲਈ ਤਿਆਰ ਸਨ। ਉਨ੍ਹਾਂ ਸਤਾਈਆਂ ਹੋਈਆਂ ਭੇਡਾਂ ਦਾ ਮੈਂ ਅਯਾਲੀ ਬਣਿਆ। ਮੈ ਦੋ ਸੋਟੀਆਂ ਲਈਆਂ, ਇੱਕ ਸੋਟੀ ਨੂੰ ਮੈਂ ਮਿਹਰ ਅਤੇ ਦੂਜੀ ਨੂੰ ੇਕਤਾ9 ਕਿਹਾ। ਫ਼ਿਰ ਮੈਂ ਭੇਡਾਂ ਦੀ ਰਖਵਾਲੀ ਕਰਨੀ ਸ਼ੁਰੂ ਕਰ ਦਿੱਤੀ।
8ਮੈਂ ਇੱਕ ਮਹੀਨੇ ਵਿੱਚ ਤਿੰਨਾਂ ਆਜੜੀਆਂ ਨੂੰ ਸਾੜ ਦਿੱਤਾ। ਮੈਂ ਉਨ੍ਹਾਂ ਭੇਡਾਂ ਨਾਲ ਨਾਰਾਜ ਹੋ ਗਿਆ ਅਤੇ ਉਨ੍ਹਾਂ ਨੇ ਮੈਨੂੰ ਨਫਰਤ ਕਰਨੀ ਸ਼ੁਰੂ ਕਰ ਦਿੱਤੀ।
9ਫ਼ਿਰ ਮੈਂ ਕਿਹਾ, "ਮੈਂ ਤੁਹਾਨੂੰ ਛੱਡਦਾਂ ਹਾਂ। ਹੁਣ ਮੈਂ ਤੁਹਾਡਾ ਧਿਆਨ ਨਹੀਂ ਰੱਖਾਂਗਾ। ਜਿਹੜੇ ਮਰਨਾ ਚਾਹੁਣ ਮੈਂ ਉਨ੍ਹਾਂ ਨੂੰ ਮਰਨ ਦੇਵਾਂਗਾ ਤੇ ਜਿਹੜੇ ਨਸ਼ਟ ਹੋਣਾ ਚਾਹੁਦੇ ਹਨ ਨਸ਼ਟ ਕੀਤੇ ਜਾਣਗੇ ਅਤੇ ਜਿਹੜੇ ਬਚੇ ਰਹਿ ਜਾਣਗੇ ਉਹ ਇੱਕ ਦੂਜੇ ਨਾਲ ਲੜਨਗੇ ਅਤੇ ਨਸ਼ਟ ਹੋ ਜਾਣਗੇ।"
10ਫ਼ਿਰ ਮੈਂ ਕਿਰਪਾ ਦੀ ਸੋਟੀ ਚੁੱਕੀ ਤੇ ਉਸਨੂੰ ਤੋੜ ਦਿੱਤਾ। ਇਹ ਮੈਂ ਇਹ ਦਰਸਾਉਣ ਲਈ ਕੀਤਾ ਕਿ ਪਰਮੇਸ਼ੁਰ ਦਾ ਆਪਣੀ ਕੌਮ ਨਾਲ ਹੋਇਆ ਨੇਮ ਤੋੜ ਦਿੱਤਾ ਹੈ।
11ਇਸ ਲਈ ਉਸ ਦਿਨ, ਇਕਰਾਰਨਾਮਾ ਟੁੱਟ ਗਿਆ ਅਤੇ ਉਨ੍ਹਾਂ ਦੁੱਖੀ ਹੋਈਆਂ ਭੇਡਾਂ ਨੇ, ਜੋ ਮੈਨੂੰ ਤੱਕ ਰਹੀਆਂ ਸਨ ਜਾਣ ਲਿਆ ਕਿ ਇਹ ਯਹੋਵਾਹ ਦਾ ਇਕਰਾਰ ਸੀ।
12ਤਦ ਮੈਂ ਉਨ੍ਹਾਂ ਨੂੰ ਕਿਹਾ, "ਜੇਕਰ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਮੇਰੀ ਮਜਦੂਰੀ ਦੇਵੋ ਜੇਕਰ ਨਹੀਂ ਤਾਂ ਨਾ ਸਹੀ।" ਤਾਂ ਉਨ੍ਹਾਂ ਨੇ ਮੈਨੂੰ 30 ਚਾਂਦੀ ਦੇ ਸਿੱਕੇ ਦੇ ਦਿੱਤੇ।
13ਤਦ ਮੈਨੂੰ ਯਹੋਵਾਹ ਨੇ ਦੱਸਿਆ, "ਇਨ੍ਹ੍ਹਾਂ ਨੂੰ ਮੰਦਰ ਦੇ ਖਜ਼ਾਨੇ ਦੇ ਅੱਗੇ ਸੁੱਟ ਦੇਹ ਭਾਵ ਇਹ ਕਿ ਉਸ ਵੱਡੀ ਕੀਮਤ ਨੂੰ ਜਿਹੜਾ ਉਨ੍ਹਾਂ ਵੱਲੋਂ ਮੇਰਾ ਮੁੱਲ ਪਿਆ ਸੀ," ਤਾਂ ਮੈਂ ਉਹ 30 ਚਾਂਦੀ ਦੇ ਸਿੱਕੇ ਯਹੋਵਾਹ ਦੇ ਮੰਦਰ ਵਿੱਚ ਉਹ ਖਜ਼ਾਨੇ ਅੱਗੇ ਸੁੱਟ ਦਿੱਤੇ।
14ਫ਼ਿਰ ਮੈਂ ਉਹ ਸਂਘ ਦੀ ਸੋਟੀ ਦੇ ਵੀ ਦੋ ਟੋਟੇ ਕੀਤੇ। ਇਹ ਮੈਂ ਇਹ ਦਰਸਾਉਣ ਲਈ ਕੀਤਾ ਕਿ ਯਹੂਦਾਹ ਅਤੇ ਇਸਰਾਏਲ ਦਾ ਸਂਘ ਟੁੱਟ ਗਿਆ ਹੈ।
15ਤਦ ਯਹੋਵਾਹ ਨੇ ਮੈਨੂੰ ਆਖਿਆ, "ਹੁਣ ਉਸ ਮੂਰਖ ਆਜੜੀ ਦੇ ਵਰਤੋਂ ਵਾਲਾ ਸਮਾਨ ਲੈ।
16ਇਸਤੋਂ ਇਹ ਦਰਸਾਇਆ ਜਾਵੇਗਾ ਕਿ ਮੈਂ ਇਸ ਦੇਸ ਲਈ ਨਵਾਂ ਜਵਾਨ ਆਜੜੀ ਚੁਣਾਂਗਾ ਪਰ ਇਹ ਨਵਾਂ ਆਜੜੀ ਤਬਾਹ ਹੋਣ ਵਾਲੀਆਂ ਨੌਜੁਆਨ ਭੇਡਾਂ ਦੀ ਰਖਵਾਲੀ ਕਰਨ ਤੋਂ ਅਸਮਰਬ੍ਬ ਹੋਵੇਗਾ। ਉਹ ਫ਼ੱਟੜ ਹੋਈਆਂ ਭੇਡਾਂ ਦੀ ਮਰਹਮ ਨਾ ਕਰ ਸਕੇਗਾ ਅਤੇ ਜਿਉਂਦੀਆਂ ਨੂੰ ਚਾਰਾ ਨਾ ਦੇ ਸਕੇਗਾ। ਅਤੇ ਮੋਟੀਆਂ ਭੇਡਾਂ ਪੂਰੀਆਂ ਖਾਧੀਆਂ ਜਾਣਗੀਆਂ ਸਿਰਫ਼ ਉਨ੍ਹਾਂ ਦੇ ਖੁਰ ਬਚੇ ਰਹਿਣਗੇ।"
17ਹੇ ਮੇਰੇ ਬੇਕਾਰ ਆਜੜੀ, ਤੂੰ ਮੇਰੇ ਇੱਜੜ ਨੂੰ ਛੱਡਿਆ। ਉਸ੍ਸਨੂੰ ਸਜ਼ਾ ਦਿਓ੦ ਤਲਵਾਰ ਨਾਲ ਉਸਦੀ ਸੱਜੀ ਬਾਂਹ ਤੇ ਅੱਖ ਨੂੰ ਫ਼ੋੜੋ। ਉਸਦਾ ਸੱਜਾ ਹੱਥ ਬੇਕਾਰ ਹੋ ਜਾਵੇਗਾ ਅਤੇ ਉਸਦੀ ਸੱਜੀ ਅੱਖ ਅੰਨ੍ਹੀ ਹੋ ਜਾਵੇਗੀ।