Loading Bible Translation
First-time download in progress. This may take a few seconds…
Punjabi Bible Wordproject Bible
14 verses
1ਦਾਰਾ ਪਾਤਸ਼ਾਹ ਦੇ ਰਾਜ ਦੇ ਚੌਬੇ ਵਰ੍ਹੇ ਵਿੱਚ ਯਹੋਵਾਹ ਦੀ ਬਾਣੀ ਨੌਵੇ ਮਹੀਨੇ ਦੀ ਚੌਥੀ ਤਾਰੀਕ ਨੂੰ ਕਿਸਲੇਵ ਵਿੱਚ ਜ਼ਕਰਯਾਹ ਨੂੰ ਆਈ।
2ਤਾਂ ਬੈਤੇਲ ਦੇ ਲੋਕਾਂ ਨੇ ਸ਼ਰਾਸਰ, ਰਗਮ-ਮਲਕ ਅਤੇ ਉਸਦੇ ਮਨੁੱਖਾਂ ਨੂੰ ਭੇਜਿਆ ਕਿ ਉਹ ਯਹੋਵਾਹ ਅੱਗੇ ਜਾਕੇ ਬੇਨਤੀ ਕਰਨ।
3ਉਹ ਸਰਬ ਸ਼ਕਤੀਮਾਨ ਯਹੋਵਾਹ ਦੇ ਮੰਦਰ ਦੇ ਨਬੀਆਂ ਅਤੇ ਜਾਜਕਾਂ ਕੋਲ ਗਏ। ਉਨ੍ਹਾਂ ਮਨੁੱਖਾਂ ਨੇ ਇਹ ਸਵਾਲ ਪੁਛਿਆ, "ਬ੍ਬਹੁਤ ਵਰ੍ਹਿਆਂ ਤੋਂ ਅਸੀਂ ਇਸ ਮੰਦਰ ਦੀ ਤਬਾਹੀ ਤੇ ਵੈਣ ਤੇ ਕੀਰਨੇ ਪਾਉਂਦੇ ਆਏ ਹਾਂ। ਹਰ ਵਰ੍ਹੇ ਦੇ ਪੰਜਵੇਂ ਮਹੀਨੇ ਸਾਡਾ ਖਾਸ ਵੈਣ ਅਤੇ ਵਰਤ ਦਾ ਸਮਾਂ ਹੁੰਦਾ ਸੀ। ਕੀ ਸਾਨੂੰ ਇਉਂ ਹੀ ਕਰਦੇ ਰਹਿਣਾ ਚਾਹੀਦਾ ਹੈ?"
4ਇਹ ਵਾਕ ਮੈਨੂੰ ਸਰਬ ਸ਼ਕਤੀਮਾਨ ਯਹੋਵਾਹ ਵੱਲੋਂ ਹੋਇਆ:
5"ਇਸ ਦੇਸ ਦੇ ਜਾਜਕਾਂ ਅਤੇ ਹੋਰ ਲੋਕਾਂ ਨੂੰ ਇਹ ਗੱਲਾਂ ਦੱਸ, 9ਤੁਸੀਂ ਲੋਕਾਂ ਨੇ 70 ਸਾਲਾਂ ਲਈ ਹਰ ਵਰ੍ਹੇ ਦੇ 5ਵੇਂ ਅਤੇ 7ਵੇਂ ਮਹੀਨੇ ਵਰਤ ਰੱਖੇ ਅਤੇ ਸੋਗ ਪ੍ਰਗਟ ਮਨਾਇਆ, ਪਰ ਕੀ ਤੁਸੀਂ ਇਹ ਸਭ ਮੇਰੇ ਲਈ ਕੀਤਾ? ਨਹੀਁ੦
6ਅਤੇ ਕੀ ਜਦੋਂ ਤੁਸੀਂ ਜੋ ਖਾਧਾ ਅਤੇ ਪੀਤਾ, ਉਹ ਮੇਰੇ ਲਈ ਸੀ? ਨਹੀਁ੦ ਇਹ ਸਭ ਤੁਹਾਡੇ ਆਪਣੇ ਸੁਆਰਬ ਲਈ ਸੀ।
7ਕੀ ਇਹ ਉਹ ਗੱਲਾਂ ਨਹੀਂ ਹਨ ਜੋ ਯਹੋਵਾਹ ਨੇ ਪਹਿਲੇ ਨਬੀਆਂ ਦੇ ਰਾਹੀਂ ਪੁਕਾਰੀਆਂ ਸਨ ਜਦੋਂ ਕਿ ਯਰੂਸ਼ਲਮ ਵੱਸਦਾ ਸੀ ਅਤੇ ਰਾਜੀ ਖੁਸ਼ੀ ਸੀ ਅਤੇ ਉਸਦੇ ਆਲੇ-ਦੁਆਲੇ ਦੇ ਨਗਰ ਅਤੇ ਦੱਖਣ (ਨੇਵ) ਅਤੇ ਪੱਛਮ ਦੀ ਤਰਾਈ 9ਚ ਲੋਕ ਵਸਦੇ ਸਨ।"
8ਫ਼ਿਰ ਯਹੋਵਾਹ ਦਾ ਬਚਨ ਜ਼ਕਰਯਾਹ ਨੂੰ ਆਇਆ।
9ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ। "ਤੁਹਾਨੂੰ ਸੱਚੇ ਨਿਆਂ ਉੱਤੇ ਨਿਯਂਤਰਨ ਰੱਖਣਾ ਚਾਹੀਦਾ ਅਤੇ ਇੱਕ-ਦੂਜੇ ਨਾਲ ਮਿਹਰ ਅਤੇ ਦਇਆ ਨਾਲ ਵਿਹਾਰ ਕਰਨਾ ਚਾਹੀਦਾ ਹੈ।
10ਯਤੀਮ ਬੱਚਿਆਂ, ਵਿਧ੍ਧਵਾਵਾਂ, ਓਪਰਿਆਂ ਤੇ ਗਰੀਬਾਂ ਦਾ ਦਿਲ ਨਾ ਦੁੱਖਾਓ ਅਤੇ ਦੂਜਿਆਂ ਨਾਲ ਬੁਰਾਈ ਕਰਨ ਦਾ ਖਿਆਲ ਵੀ ਕਦੇ ਦਿਲ ਵਿੱਚ ਨਾ ਲਿਆਓ।"
11ਪਰ ਉਨ੍ਹਾਂ ਲੋਕਾਂ ਨੇ ਸੁਨਣੋਁ ਇਨਕਾਰ ਕੀਤਾ ਉਨ੍ਹਾਂ ਨੇ ਉਹ ਕਰਨ ਤੋਂ ਇਨਕਾਰ ਕੀਤਾ ਜੋ ਉਹ ਚਾਹੁੰਦਾ ਸੀ। ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨਾਂ ਨੂੰ ਅਣਸੁਣਿਆਂ ਕੀਤਾ।
12ਉਹ ਬੜੇ ਢੀਠ ਸਨ। ਉਨ੍ਹਾਂ ਨੇਮਾਂ ਨੂੰ ਅਣਗੌਲਿਆਂ ਕੀਤਾ ਯਹੋਵਾਹ ਸਰਬ ਸ਼ਕਤੀਮਾਨ ਨੇ ਆਪਣਾ ਆਤਮਾ ਵਰਤਿਆ ਅਤੇ ਆਪਣੇ ਲੋਕਾਂ ਨੂੰ ਨਬੀਆਂ ਦੁਆਰਾ ਸੰਦੇਸ਼ ਭੇਜੇ ਪਰ ਲੋਕਾਂ ਨੇ ਇੱਕ ਨਾ ਸੁਣੀ ਤਾਂ ਯਹੋਵਾਹ ਬਹੁਤ ਕਰੋਧਵਾਨ ਹੋਇਆ।
13ਤਾਂ ਸਰਬ ਸ਼ਕਤੀਮਾਨ ਯਹੋਵਾਹ ਨੇ ਕਿਹਾ, "ਮੈਂ ਉਨ੍ਹਾਂ ਨੂੰ ਬੁਲਾਇਆ, ਪਰ ਉਨ੍ਹਾਂ ਹੁਂਗਾਰਾ ਨਾ ਭਰਿਆ ਸੋ ਜੇਕਰ ਉਹ ਹੁਣ ਮੈਨੂੰ ਬੁਲਾਉਣਗੇ ਮੈਂ ਹੁਂਗਾਰਾਂ ਨਾ ਭਰਾਂਗਾ।
14ਮੈਂ ਉਨ੍ਹਾਂ ਦੇ ਵਿਰੁੱਧ ਦੂਜੀਆਂ ਕੌਮਾਂ ਨੂੰ ਹਨੇਰੀ ਵਾਂਗ ਲਿਆਵਾਂਗਾ ਉਹ ਉਨ੍ਹਾਂ ਰਾਜਾਂ ਨੂੰ ਨਹੀਂ ਜਾਣਦੇ ਪਰ ਜਦੋਂ ਉਹ ਕੌਮਾਂ ਇਸ ਦੇਸ ਚੋ ਲੰਘਣਗੀਆਂ ਤਾਂ ਦੇਸ ਤਬਾਹ ਹੋ ਜਾਵੇਗਾ। ਇਹ ਖੁਸ਼ਹਾਲ ਦੇਸ ਵੀਰਾਨ ਹੋ ਜਾਵੇਗਾ।"