Loading Bible Translation
First-time download in progress. This may take a few seconds…
Punjabi Bible Wordproject Bible
52 verses
1ਆਦਮ ਉਪਰੰਤ ਉਸਦੀ ਵੰਸ਼ ਦੇ ਅਗਲੇ ਉੱਤਰਾਧਿਕਾਰੀ ਸਨ ਸੇਬ, ਅਨੋਸ਼, ਕੇਨਾਨ, ਮਹਲਲੇਲ, ਯਰਦ, ਹਨੋਕ, ਮਬੂਸ਼ਲਹ, ਲਾਮਕ, ਨੂਹ!
4ਸ਼ੇਮ, ਹਾਮ ਤੇ ਯਾਫ਼ਬ ਨੂਹ ਦੇ ਪੁੱਤਰ ਸਨ।
5ਗੋਮਰ, ਮਾਗੋਗ, ਮਾਦਈ, ਯਾਵਾਨ, ਤੁਬਲ, ਮਸ਼ਕ ਅਤੇ ਤੀਰਾਸ ਅਗੋਁ ਯਾਫ਼ਬ ਦੇ ਪੁੱਤਰ ਸਨ।
6ਅਤੇ ਗੋਮਰ ਦੇ ਪੁੱਤਰ ਸਨ ਅਸ਼ਕਨਜ਼, ਰੀਫਬ ਅਤੇ ਤੋਂਗਰਮਾਹ।
7ਯਾਵਾਨ ਦੇ ਪੁੱਤਰ ਅਲੀਸ਼ਾਹ, ਤਰਸ਼ੀਸ਼, ਕਿਤ੍ਤੀਮ ਅਤੇ ਦੋਦਾਨੀਮ ਸਨ।
8ਹਾਮ ਦੇ ਪੁੱਤਰ ਸਨ ਕੂਸ਼, ਮਿਸਰਯਿਮ, ਪੂਟ ਅਤੇ ਕਨਾਨ।
9ਅਤੇ ਕੂਸ਼ ਦੇ ਪੁੱਤਰ ਸਬਾ, ਹਵੀਲਾਹ, ਸਬਤਾ, ਰਅਮਾਹ, ਅਤੇ ਸਬਤਕਾ ਸਨ। ਅਤੇ ਰਅਮਾਹ ਦੇ ਪੁੱਤਰ ਸ਼ਬਾ ਅਤੇ ਦਦਾਨ ਸਨ।
10ਅਤੇ ਕੂਸ਼ ਦੇ ਉੱਤਰਾਧਿਕਾਰੀਆਂ ਚੋ ਨਿਮਰੋਦ ਜੰਮਿਆ ਜੋ ਕਿ ਧਰਤੀ ਦਾ ਸਭ ਤੋਂ ਤਾਕਤਵਰ ਤੇ ਬਹਾਦੁਰ ਸਿਪਾਹੀ ਹੋਇਆ।
11ਮਿਸਰਯਿਮ (ਮਿਸਰੀ) ਲੂਦੀਮ, ਅਨਾਮ, ਲਹਾਬੀਮ ਅਤੇ ਨਫ਼ਤੂਹੀਮ ਦਾ।
12ਪਤਰੁਸੀਮ, ਕਸਲੁਹੀਮ ਅਤੇ ਕਫ਼ਤੋਂਰੀਮ ਦਾ ਪਿਤਾ ਸੀ। (ਫ਼ਲਿਸਤੀ ਕਸਲੁਹੀਮ ਚੋ ਪੈਦਾ ਹੋਏ।)
13ਸੀਦੋਨ ਦਾ ਪਿਤਾ ਕਨਾਨ ਸੀ। ਉਹ ਕਨਾਨ ਦਾ ਪਲੇਠਾ ਪੁੱਤਰ ਸੀ। ਕਨਾਨ ਹੇਬੀਆਂ ਦਾ ਵੀ ਪਿਤਾ ਸੀ।
14ਅਤੇ ਯਬੂਸੀ, ਅਮੋਰੀ ਗਿਰਗਾਸ਼ੀ ਲੋਕ,
15ਹਿੱਵੀ ਅਤੇ ਅਰਕੀ ਅਤੇ ਸੀਨੀ ਲੋਕ
16ਅਤੇ ਅਰਵਾਦੀ, ਸਮਾਰੀ ਅਤੇ ਹਮਾਬੀ।
17ਸ਼ੇਮ ਦੇ ਪੁੱਤਰ ਸਨ: ਏਲਾਮ, ਅੱਸ਼ੂਰ, ਅਰਪਕਸਦ, ਲੂਦ ਅਰਾਮ। ਅਰਾਮ ਦੇ ਪੁੱਤਰ ਊਸ, ਹੂਲ, ਗਬਰ ਅਤੇ ਮਸ਼ਕ ਸਨ।
18ਅਰਪਕਸਦ ਸ਼ਾਲਹ ਦਾ ਪਿਤਾ ਸੀ ਅਤੇ ਸ਼ਾਲਹ ਦਾ ਪੁੱਤਰ ੇਬਰ ਸੀ।
19ਬਰ ਦੇ ਦੋ ਪੁੱਤਰ ਜਨਮੇ, ਇੱਕ ਦਾ ਨਾਉਂ ਪਲਗ ਸੀ ਕਿਉਂ ਕਿ ਉਸਦੇ ਸਮੇਂ ਵਿੱਚ, ਧਰਤੀ ਉਤਲੇ ਲੋਕ ਅਡ੍ਡ-ਅਡ੍ਡ ਭਾਸ਼ਾਵਾਂ ਵਿੱਚ ਵੰਡੇ ਗਏ ਸਨ। ਪਲਗ ਦਾ ਭਰਾ ਯਾਕਟਾਨ ਸੀ।
20(ਅਤੇ ਯਾਕਟਾਨ ਅਲਮੋਦਾਦ, ਸ਼ਾਲਫ਼, ਹਸਰਮਾਵਬ ਅਤੇ ਯਾਰਹ ਦਾ ਪਿਤਾ ਸੀ।
21ਅਤੇ ਹਦੋਰਾਮ, ਊਜ਼ਾਲ ਦੇ ਦਿਕਲਾਹ,
22ਬਾਲ, ਅਬੀਮਾੇਲ, ਸਬਾ,
23ਓਫ਼ੀਰ, ਹਵੀਲਾਹ ਅਤੇ ਯੋਬਾਬ ਇਹ ਸਾਰੇ ਯਾਕਟਾਨ ਦੇ ਪੁੱਤਰ ਸਨ।)
24ਸ਼ੇਮ ਦੇ ਉੱਤਰਾਧਿਕਾਰੀ ਇਉਂ ਸਨ: ਅਪਰਕਸਦ, ਸਾਲਹ,
25ਬਰ, ਪਲਗ, ਰਊ,
26ਸਰੂਗ, ਨਾਹੋਰ, ਤਾਰਹ,
27ਅਤੇ ਅਬਰਾਮ। (ਅਬਰਾਮ ਨੂੰ ਅਬਰਾਹਾਮ ਵੀ ਆਖਿਆ ਜਾਂਦਾ ਹੈ।)
28ਅਬਰਾਹਾਮ ਦੇ ਪੁੱਤਰ ਸਨ ਇਸਹਾਕ ਅਤੇ ਇਸ਼ਮਾਏਲ।
29ਇਹ ਉਨ੍ਹਾਂ ਦੇ ਉੱਤਰਾਧਿਕਾਰੀ ਸਨ:ਇਸ਼ਮਾਏਲ ਦਾ ਪਲੇਠਾ ਪੁੱਤਰ ਨਬਾਯੋਬ ਸੀ ਅਤੇ ਉਸ ਦੇ ਬਾਕੀ ਪੁੱਤਰ ਸਨ: ਕੇਦਾਰ, ਅਦਬੇਲ, ਮਿਬਸਾਮ,
30ਮਿਸ਼ਮਾ, ਦੂਮਾਹ, ਮਸ੍ਸਾ, ਹਦਦ, ਤੇਮਾ,
31ਯਟੂਰ, ਨਾਫ਼ੀਸ਼ ਅਤੇ ਕਾਦਮਾਹ। ਇਹ ਸਭ ਇਸ਼ਮਾਏਲ ਦੀ ਔਲਾਦ ਸੀ।
32ਕਤੂਰਾਹ ਅਬਰਾਹਾਮ ਦੀ ਦਾਸੀ ਸੀ। ਉਸਨੇ ਜਿਮਰਾਨ, ਯਾਕਸਾਨ, ਮਦਾਨ ���ਿਦਯਾਨ, ਯਿਸ਼ਬਾਕ ਤੇ ਸ਼ੁਆਹ ਨੂੰ ਜੰਮਿਆ।ਅਤੇ ਯਾਕਸ਼ਾਨ ਦੇ ਪੁੱਤਰ ਸਬਾ ਅਤੇ ਦਦਾਨ ਸਨ।
33ਮਿਦਯਾਨ ਦੇ ਪੁੱਤਰ ਸਨ: ੇਫ਼ਾਹ, ੇਫ਼ਰ, ਹਨੋਕ, ਅਬੀਦਾ ਅਤੇ ਅਲਦਾਆਹ। ਇਹ ਸਭ ਕਤੂਰਾਹ ਦੇ ਉਤਰਧਿਕਾਰੀ ਸਨ।ਸਾਰਾਹ ਦੇ ਪੁੱਤਰ
34ਅਬਰਾਹਾਮ ਇਸਹਾਕ ਦਾ ਪਿਤਾ ਸੀ ਅਤੇ ਇਸਹਾਕ ਦੇ ਪੁੱਤਰ ਏਸਾਓ ਅਤੇ ਇਸਰਾਏਲ ਸਨ।
35ਸਾਓ ਦੇ ਪੁੱਤਰ ਸਨ: ਅਲੀਫ਼ਾਜ਼, ਰਊੇਲ, ਯਊਸ਼, ਯਅਲਾਮ ਅਤੇ ਕੋਰਹ।
36ਅਲੀਫ਼ਾਜ਼ ਦੇ ਪੁੱਤਰ - ਤੇਮਾਨ, ਓਮਾਰ, ਸਫ਼ੀ, ਗਅਤਾਮ, ਕਨਜ਼ ਤਿਮਨਾ ਅਤੇ ਅਮਾਲੇਕ ਸਨ।
37ਰਊੇਲ ਦੇ ਨਹਬ, ਜ਼ਰਹ, ਸ਼ਮ੍ਮਾਹ ਅਤੇ ਮਿਜ਼ਾਹ੍ਹ ਪੁੱਤਰ ਸਨ।
38ਸੇਈਰ ਦੇ ਪੁੱਤਰ ਲੋਟਾਨ, ਸ਼ੋਬਾਲ, ਸਿਬਓਨ, ਅਨਾਹ, ਦੀਸ਼ੋਨ, ੇਸਰ ਅਤੇ ਦੀਸ਼ਾਨ ਸਨ।
39ਲੋਟਾਨ ਦੇ ਪੁੱਤਰ - ਹੋਰੀ ਅਤੇ ਹੋਮਾਮ ਸਨ। ਲੋਟਾਨ ਦੀ ਇੱਕ ਭੈਣ ਵੀ ਸੀ ਜਿਸ ਦਾ ਨਾਉਂ ਤਿਮਨਾ ਸੀ।
40ਸ਼ੋਬਾਲ ਦੇ ਪੁੱਤਰ ਸਨ: ਅਲਯਾਨ, ਮਾਨਹਬ, ੇਬਾਲ, ਸਫ਼ੀ ਤੇ ਓਨਾਮ।ਸਿਬਓਨ ਦੇ ਪੁੱਤਰ ਅਯ੍ਯਾਹ ਅਤੇ ਅਨਾਹ ਸਨ।
41ਅਨਾਹ ਦਾ ਪੁੱਤਰ ਦੀਸ਼ੋਨ ਸੀ ਅਤੇ ਦੀਸ਼ੋਨ ਦੇ ਪੁੱਤਰ ਸਨ:ਹਮਰਾਨ, ਅਸ਼ਬਾਨ, ਯਿਬਰਾਨ ਅਤੇ ਕਰਾਨ।
42ਸ਼ਰ ਦੇ ਪੁੱਤਰ ਬਿਲਹਾਨ, ਜ਼ਅਵਾਨ ਅਤੇ ਯਅਕਾਨ ਸਨ। ਦੀਸ਼ਾਨ ਦੇ ਦੋ ਪੁੱਤਰ ਸਨ ਊਸ ਅਤੇ ਅਰਾਨ।
43ਉਨ੍ਹਾਂ ਰਾਜਿਆਂ ਦੇ ਨਾਮ ਜਿਹੜੇ ਇਸਰਾਏਲੀ ਰਾਜਿਆਂ ਦੇ ਇਸਰਾਏਲ ਉੱਪਰ ਰਾਜ ਕਰਨ ਤੋਂ ਬਹੁਤ ਪਹਿਲਾਂ ਅਦੋਮ ਤੇ ਰਾਜ ਕਰਦੇ ਸਨ:ਪਹਿਲਾਂ ਰਾਜਾ ਬਲਾ ਜੋ ਕਿ ਬਓਰ ਦਾ ਪੁੱਤਰ ਸੀ ਅਤੇ ਉਸਦੇ ਸ਼ਹਿਰ ਦਾ ਨਾਂ ਦਿਨਹਾਬਾਹ ਸੀ।
44ਜਦੋਂ ਬਲਾ ਦੀ ਮੌਤ ਹੋਈ ਤਾਂ ਜ਼ਰਹ ਦਾ ਪੁੱਤਰ ਯੋਬਾਬ ਨਵਾਂ ਪਾਤਸ਼ਾਹ ਬਣਿਆ। ਯੋਬਾਬ ਬਸਰਾਹ ਸ਼ਹਿਰ ਤੋਂ ਸੀ।
45ਜਦੋਂ ਯੋਬਾਬ ਮਰਿਆ ਤਦ ਹੂਸ਼ਾਮ ਨਵਾਂ ਪਾਤਸ਼ਾਹ ਬਣਿਆ। ਹੂਸ਼ਾਮ ਤੇਮਾਨੀਆਂ ਦੇ ਦੇਸ ਵਿੱਚੋਂ ਸੀ।
46ਜਦੋਂ ਹੂਸ਼ਾਮ ਦੀ ਮੌਤ ਹੋਈ, ਬਦਦ ਦਾ ਪੁੱਤਰ ਹਦਦ ਨਵਾਂ ਪਾਤਸ਼ਾਹ ਬਣਿਆ। ਹਦਦ ਨੇ ਮਿਦਯਾਨ ਨੂੰ ਮੋਆਬ ਦੇ ਦੇਸ਼ ਵਿੱਚ ਹਰਾ ਦਿੱਤਾ। ਹਦਦ ਦੇ ਸ਼ਹਿਰ ਦਾ ਨਾਂ ਅਵਿਬ ਸੀ।
47ਜਦ ਹਦਦ ਮਰ ਗਿਆ ਤਾਂ ਸਮਲਾਹ ਨਵਾਂ ਪਾਤਸ਼ਾਹ ਬਣਿਆ ਜੋ ਕਿ ਮਸਰੇਕਾਹ ਤੋਂ ਸੀ।
48ਜਦੋਂ ਸਮਲਾਹ ਦੀ ਮੌਤ ਹੋਈ ਤਾਂ ਸ਼ਾਊਲ ਨਵਾਂ ਪਾਤਸ਼ਾਹ ਬਣਿਆ ਜੋ ਕਿ ਰਹੋਬੋਬ ਸ਼ਹਿਰ ਯੁਫ਼ਰਾਤ ਦਰਿਆ ਦੇ ਕੋਲ ਰਾਜ ਕਰਦਾ ਸੀ।
49ਜਦੋਂ ਸ਼ਾਊਲ ਮਰਿਆ ਤਾਂ ਅਕਬੋਰ ਦਾ ਪੁੱਤਰ ਬਆਲ-ਹਾਨਾਨ ਉਸਦੀ ਬਾਵੇਂ ਰਾਜ ਕਰਨ ਲੱਗਾ।
50ਜਦੋਂ ਬਆਲ-ਹਾਨਨ ਦੀ ਮੌਤ ਹੋਈ ਤਾਂ ਹਦਦ ਨਵਾਂ ਪਾਤਸ਼ਾਹ ਬਣਿਆ। ਉਸਦੇ ਸ਼ਹਿਰ ਦਾ ਨਾਉਂ ਸੀ ਪਈ। ਹਦਦ ਦੀ ਪਤਨੀ ਦਾ ਨਾਂ ਸੀ ਮਹੇਟਬੇਲ ਜੋ ਕਿ ਮਟਰੇਦ ਦੀ ਧੀ ਸੀ ਤੇ ਮਟਰੇਦ ਮੇਜ਼ਾਹਾਬ ਦੀ ਧੀ ਸੀ।
51ਫ਼ਿਰ ਹਦਦ ਦੀ ਮੌਤ ਹੋ ਗਈ। ਅਦੋਮ ਦੇ ਆਗੂ ਤਿਮਨਾ, ਅਲਯਾਹ, ਯਤੇਤ
52ਆਹਲੀਬਾਮਾਹ, ੇਲਾਹ, ਪੀਨੋਨ,
53ਕਨਜ਼, ਤੇਮਾਨ, ਮਿਬਸਾਰ,
54ਮਗਦੀੇਲ ਅਤੇ ਸਰਦਾਰ ਈਰਾਮ ਸਨ। ਇਹ ਅਦੋਮੀ ਆਗੂਆਂ ਦੀ ਸੂਚੀ ਸੀ।