Loading Bible Translation
First-time download in progress. This may take a few seconds…
Punjabi Bible Wordproject Bible
28 verses
1ਹੁਣ ਨਬੂਕਦਨੱਸਰ ਜੋ ਕਿ ਬਾਬਲ ਦਾ ਪਾਤਸ਼ਾਹ ਸੀ ਆਪਣੀ ਫ਼ੌਜ ਨਾਲ ਯਰੂਸ਼ਲਮ ਦੇ ਵਿਰੁੱਧ ਲੜਨ ਲਈ ਆਇਆ। ਇਹ ਘਟਨਾ ਸਿਦਕੀਯਾਹ ਦੇ ਰਾਜ ਦੇ ਨੌਵੇਂ ਵਰ੍ਹੇ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ ਵਾਪਰੀ। ਉਸ ਨੇ ਆਪਣੀ ਫ਼ੌਜ ਦਾ ਯਰੂਸ਼ਲਮ ਉੱਪਰ ਘੇਰਾ ਪਾ ਲਿਆ ਤਾਂ ਜੋ ਲੋਕ ਅੰਦਰ ਜਾ ਸ਼ਹਿਰ ਤੋਂ ਬਾਹਰ ਨਾ ਆ ਸਕਣ। ਫ਼ੇਰ ਉਸ ਨੇ ਸ਼ਹਿਰ ਦੇ ਆਲੇ-ਦੁਆਲੇ ਕਿਲ੍ਹਾਬੰਦੀ ਦੀ ਕੰਧ ਬਣਾਈ।
2ਨਬੂਕਦਨੱਸਰ ਦੀ ਫ਼ੌਜ ਸਿਦਕੀਯਾਹ ਦੇ ਯਹੂਦਾਹ ਦੇ ਰਾਜ ਕਰਨ ਦੇ 11 ਵਰ੍ਹੇ ਤੀਕ ਸ਼ਹਿਰ ਨੂੰ ਘੇਰੀ ਰਹੀ।
3ਸ਼ਹਿਰ ਵਿੱਚ ਅਕਾਲ ਨੇ ਬੁਰੀ ਹਾਲਤ ਕਰ ਦਿੱਤੀ ਅਤੇ ਚੌਬੇ ਮਹੀਨੇ ਦੇ ਨੌਵੇਂ ਦਿਨ ਸ਼ਹਿਰ ਵਿੱਚ ਆਮ ਲੋਕਾਈ ਕੋਲ ਖਾਣ ਨੂੰ ਅੰਨ ਦਾ ਦਾਣਾ ਨਾ ਰਿਹਾ।
4ਨਬੂਕਦਨੱਸਰ ਦੀ ਫ਼ੌਜ ਨੇ ਅਖੀਰ ਸ਼ਹਿਰ ਦੀ ਉਹ ਦੀਵਾਰ ਢਾਹ ਦਿੱਤੀ। ਉਸ ਰਾਤ ਸਿਦਕੀਯਾਹ ਪਾਤਸ਼ਾਹ ਅਤੇ ਉਸਦੇ ਸਰਦਾਰ ਉਥੋਂ ਭੱਜ ਨਿਕਲੇ। ਉਨ੍ਹਾਂ ਨੇ ਭੱਜਣ ਲਈ ਦੁਹਰੀਆਂ ਦੀਵਾਰਾਂ ਦੇ ਵਿੱਚੋਂ ਦੀ ਜੋ ਗੁਪਤ ਫ਼ਾਟਕ ਸੀ ਉਸਦੀ ਵਰਤੋਂ ਕੀਤੀ। ਇਹ ਰਾਹ ਪਾਤਸ਼ਾਹ ਦੇ ਬਾਗ਼ਾਂ ਵਿੱਚੋਂ ਦੀ ਸੀ। ਦੁਸ਼ਮਣ ਫ਼ੌਜ ਨੇ ਸਾਰੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ ਪਰ ਸਿਦਕੀਯਾਹ ਤੇ ਉਸਦੇ ਸਰਦਾਰ ਉਜਾੜ ਦੇ ਰਾਹ ਤੋਂ ਭੱਜ ਕੇ ਬਚ ਨਿਕਲੇ।
5ਬਾਬਲ ਦੀ ਫ਼ੌਜ ਨੇ ਸਿਦਕੀਯਾਹ ਪਾਤਸ਼ਾਹ ਦਾ ਪਿੱਛਾ ਕੀਤਾ ਤੇ ਉਸ ਨੂੰ ਯਰੀਹੋ ਦੇ ਨੇੜੇ ਫ਼ੜ ਲਿਆ। ਸਿਦਕੀਯਾਹ ਦੇ ਸਾਰੇ ਸਿਪਾਹੀ ਉਸਨੂੰ ਛੱਡ ਕੇ ਭੱਜ ਗਏ।
6ਤੱਦ ਬਾਬਲ ਦੇ ਸਿਪਾਹੀ ਸਿਦਕੀਯਾਹ ਪਾਤਸ਼ਾਹ ਨੂੰ ਫ਼ੜ ਕੇ ਬਾਬਲ ਦੇ ਪਾਤਸ਼ਾਹ ਕੋਲ ਰਿਬਲਾਹ ਵਿੱਚ ਲਿਆਏ ਤੇ ਉਨ੍ਹਾਂ ਲੋਕਾਂ ਨੇ ਉਸਨੂੰ ਦੰਡ ਦੇਣ ਦਾ ਵਿਚਾਰ ਕੀਤਾ।
7ਉਨ੍ਹਾਂ ਨੇ ਸਿਦਕੀਯਾਹ ਦੇ ਪੁੱਤਰ ਨੂੰ ਉਸਦੇ ਸਾਮ੍ਹਣੇ ਵਢਿਆ। ਫ਼ਿਰ੍ਰ ਉਨ੍ਹਾਂ ਨੇ ਸਿਦਕੀਯਾਹ ਦੀਆਂ ਅੱਖਾਂ ਕੱਢੀਆਂ ਤੇ ਫ਼ਿਰ ਉਸਨੂੰ ਜਂਜੀਰਾਂ ਨਾਲ ਬੰਨ੍ਹਕੇ ਬਾਬਲ ਵਿੱਚ ਲੈ ਆਏ।
8ਨਬੂਕਦਨੱਸਰ 5 ਮਹੀਨੇ ਦੇ ਸੱਤਵੇਂ ਦਿਨ ਜੋ ਉਸਦੀ ਪਾਤਸ਼ਾਹੀ ਦਾ 19 ਵਰ੍ਹਾ ਸੀ ਯਰੂਸ਼ਲਮ ਵਿੱਚ ਆਇਆ। ਨਬੂਜ਼ਰਦਾਨ ਨਬੂਕਦਨੱਸਰ ਦੀ ਵਧੀਆ ਫ਼ੌਜ ਦਾ ਕਪਤਾਨ ਸੀ।
9ਨਬੂਕਦਨੱਸਰ ਨੇ ਯਹੋਵਾਹ ਦਾ ਮੰਦਰ ਅਤੇ ਪਾਤਸ਼ਾਹ ਦਾ ਮਹਿਲ ਸਾੜ ਸੁਟਿਆ ਅਤੇ ਯਰੂਸ਼ਲਮ ਦੇ ਸਾਰੇ ਘਰਾਂ ਨੂੰ ਸਾੜ ਦਿੱਤਾ! ਉਸ ਨੇ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਵੀ ਸਾੜ ਦਿੱਤਾ।
10ਕਸਦੀਆਂ ਦੀ ਸਾਰੀ ਫ਼ੌਜ ਨੇ ਜੋ ਜਲਾਦਾਂ ਦੇ ਸਰਦਾਰ ਦੇ ਨਾਲ ਸੀ ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਹ ਸੁਟਿਆ।
11ਨ੍ਨਬੂਕਦਨੱਸਰ ਨੇ ਸ਼ਹਿਰ ਵਿੱਚ ਬਾਕੀ ਦੇ ਲੁਕੇ ਹੋਏ ਲੋਕਾਂ ਨੂੰ ਵੀ ਫ਼ੜ ਲਿਆ ਅਤੇ ਉਨ੍ਹਾਂ ਨੂੰ ਕੈਦੀ ਬਣਾ ਲਿਆ। ਉਨ੍ਹਾਂ ਲੋਕਾਂ ਨੂੰ ਵੀ ਉਸਨੇ ਬੰਦੀ ਬਣਾ ਲਿਆ ਜਿਹੜੇ ਕਿ ਉਸ ਕੋਲ ਸਮਰਪਣ ਹੋਣ ਲਈ ਤਰਲੇ ਲੈਣ ਆਏ।
12ਨਬੂਕਦਨੱਸਰ ਨੇ ਗਰੀਬਾਂ ਨੂੰ ਕੈਦੀ ਨਾ ਬਣਾਇਆ। ਉਸਨੇ ਉਨ੍ਹਾਂ ਨੂੰ ਉੱਥੇ ਹੀ ਛੱਡ ਦਿੱਤਾ ਤਾਂ ਜੋ ਉਹ ਅੰਗੂਰ ਅਤੇ ਬਾਕੀ ਫ਼ਸਲਾਂ ਦੀ ਦੇਖ-ਭਾਲ ਕਰ ਸਕਣ।
13ਬਾਬਲ ਦੀ ਸੈਨਾ ਨੇ ਕਾਂਸੇ ਦੇ ਉਨ੍ਹਾਂ ਸਾਰੇ ਥੰਮਾਂ, ਕੁਰਸੀਆਂ, ਕਾਂਸੇ ਦੇ ਵੱਡੇ ਟਬ੍ਬਾਂ ਨੂੰ ਤੋੜ ਦਿੱਤਾ ਜੋ ਯਹੋਵਾਹ ਦੇ ਮੰਦਰ ਵਿੱਚ ਸਨ ਅਤੇ ਸਾਰਾ ਕਾਂਸਾ ਬਾਬਲ ਦੇਸ਼ ਨੂੰ ਲੈ ਗਏ।
14ਤਸਲੇ, ਕੜਛੇ, ਗੁਲਤਰਾਸ਼, ਕਟੋਰੀਆਂ ਅਤੇ ਪਿੱਤਲ ਦੇ ਉਹ ਸਾਰੇ ਭਾਂਡੇ, ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਉਹ ਲੈ ਗਏ।
15ਨਬੂਜ਼ਰਦਾਨ ਸਾਰੀਆਂ ਅੰਗੀਠੀਆਂ ਬਾਟੇ ਤੇ ਜੋ ਕੁਝ ਸੋਨੇ ਦਾ ਸੀ ਅਤੇ ਚਾਂਦੀ ਦਾ ਉਹ ਵੀ ਲੈ ਗਿਆ।
16ਜੋ ਕੁਝ ਨਬ੍ਬੂਕਦਨਸ੍ਸਰ ਲੈ ਗਿਆ ਸੀ:ਦੋ ਥੰਮ ( ਹਰ ਥੰਮ 27 ਫੁੱਟ ਉੱਚਾ ਸੀ ਇਸ ਉਤ੍ਤਲੇ ਤਾਜ ਸਾਢੇ ਚਾਰ ਫੁੱਟ ਦੇ ਸਨ। ਉਨ੍ਹਾਂ ਤਾਜਾਂ ਉੱਤੇ, ਇੱਕ ਜਾਲ ਅਤੇ ਅਨਾਰਾਂ ਦਾ ਡੀਜਾਈਨ ਸੀ। ਦੋਵੇਂ ਥੰਮ ਇੱਕੋ ਜਿਹੇ ਸਨ ਅਤੇ ਇੱਕ ਜਿਹੇ ਡੀਜਾਈਨ ਦੇ ਸਨ।) ਇੱਕ ਕਾਂਸੇਁ ਦਾ ਵੱਡਾ ਟਬ੍ਬ, ਅਤੇ ਗਡ੍ਡੇ ਜੋ ਸੁਲੇਮਾਨ ਨੇ ਯਹੋਵਾਹ ਲਈ ਬਣਵਾੇ ਸਨ।ਇਨ੍ਹਾਂ ਸਭ ਕਾਸੇ ਉੱਤੇ ਇੰਨਾ ਕਾਂਸਾ ਸੀ ਜਿਸਨੂੰ ਤੋੜਿਆ ਨਹੀਂ ਜਾ ਸਕਦਾ ਸੀ।
18ਮੰਦਰ ਵਿੱਚੋਂ ਨਬੂਜ਼ਰਦਾਨ ਲੈ ਗਿਆ ਜਲਾਦਾਂ ਦੇ ਸਰਦਾਰ ਪਰਧਾਨ ਜਾਜਕ ਸਰਾਯਾਹ, ਸਫ਼ਨਯਾਹ ਦੂਜਾ ਜਾਜਕ ਤੇ ਤਿੰਨ ਪ੍ਰਵੇਸ਼ ਦੁਆਰ ਦੇ ਦਰਬਾਰੀ।
19ਅਤੇ ਨਬੂਜ਼ਰਦਾਨ ਸ਼ਹਿਰ ਵਿੱਚ ਲੈ ਗਿਆ: ਇੱਕ ਅਧਿਕਾਰੀ ਨੂੰ ਜੋ ਕਿ ਸੈਨਾ ਦਾ ਸਰਦਾਰ ਸੀ। ਪਾਤਸ਼ਾਹ ਦੇ 5 ਸਲਾਹਕਾਰਾਂ ਨੂੰ ਜੋ ਕਿ ਹਾਲੇ ਵੀ ਸ਼ਹਿਰ ਵਿੱਚ ਸਨ। ਸੈਨਾ ਦੇ ਕਪਤਾਨ ਦੇ ਇੱਕ ਸਕੱਤਰ ਨੂੰ ਜੋ ਕਿ ਲੋਕਾਂ ਦੀ ਗਿਣਤੀ ਕਰਣ ਦਾ ਇੰਚਾਰਜ ਸੀ ਅਤੇ ਕਈਆਂ ਨੂੰ ਫ਼ੌਜ ਲਈ ਭਰਤੀ ਕਰਦਾ ਹਂਦਾ ਸੀ ਅਤੇ ਬਾਕੀ ਹੋਰ ਲੋਕਾਂ ਨੂੰ ਜੋ ਕਿ ਉਸਨੂੰ ਸ਼ਹਿਰ ਅੰਦਰ ਲੱਭੇ।
20ਫ਼ਿਰ ਇਨ੍ਹਾਂ ਸਾਰਿਆਂ ਨੂੰ ਜਲਾਦਾਂ ਦਾ ਸਰਦਾਰ ਨਬੂਜ਼ਰਦਾਨ ਫ਼ੜਕੇ ਬਾਬਲ ਦੇ ਪਾਤਸ਼ਾਹ ਕੋਲ ਰਿਬਲਾਹ ਵਿੱਚ ਲੈ ਗਿਆ। ਅਤੇ ਬਾਬਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਹਮਾਬ ਦੇਸ਼ ਦੇ ਰਿਬਲਾਹ ਵਿੱਚ ਮਾਰਕੇ ਉਨ੍ਹਾਂ ਦੀ ਹਤਿਆ ਕ੍ਕੀਤੀ ਇਉਂ ਯਹੂਦਾਹ ਆਪਣੀ ਹੀ ਧਰਤੀ ਤੋਂ ਅਸੀਰ ਹੋ ਗਏ।
22ਲੇਕਿਨ ਜੋ ਲੋਕ ਯਹੂਦਾਹ ਦੀ ਧਰਤੀ ਤੇ ਰਹਿ ਗਏ, ਜਿਨ੍ਹਾਂ ਨੂੰ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਛੱਡ ਦਿੱਤਾ, ਉਨ੍ਹਾਂ ਉੱਪਰ ਉਸਨੇ ਅਹੀਕਾਮ ਦੇ ਪੁੱਤਰ ਅਤੇ ਸ਼ਾਫ਼ਾਨ ਦੇ ਪੋਤਰੇ ਗਦਲਯਾਹ ਨੂੰ ਠਹਿਰਾਇਆ।
23ਜਦੋਂ ਸਾਰੇ ਸੈਨਾਪਤੀਆਂ ਅਤੇ ਉਨ੍ਹਾਂ ਦੇ ਸਿਪਾਹੀਆਂ ਨੇ ਸੁਣਿਆ ਕਿ ਬਾਬਲ ਦੇ ਪਾਤਸ਼ਾਹ ਨੇ ਗਦਲਯਾਹ ਨੂੰ ਅਧਿਕਾਰ ਦੇ ਦਿੱਤਾ ਹੈ ਤਾਂ ਉਹ ਮਿਸਪਹ ਵਿੱਚ ਗਦਲਯਾਹ ਕੋਲ ਆਏ। ਨਬਨਯਾਹ ਦਾ ਪੁੱਤਰ ਇਸ਼ਮਾਏਲ ਅਤੇ ਕਾਰੇਆਹ ਦਾ ਪੁੱਤਰ ਯੋਹਾਨਨ, ਨਟੋਫ਼ਬੀ ਤਨਹੁਮਬ ਦਾ ਪੁੱਤਰ ਸਰਾਯਾਹ ਅਤੇ ਮਅਕਾਬੀ ਦਾ ਪੁੱਤਰ ਯਅਜ਼ਨਯਾਹ ਅਤੇ ਇਨ੍ਹਾਂ ਦੇ ਹੋਰ ਮਨੁੱਖ ਵੀ ਗਦਲਯਾਹ ਕੋਲ ਆਏ।
24ਗਦਲਯਾਹ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਆਦਮੀਆਂ ਨਾਲ ਇਕਰਾਰ ਕਰਕੇ ਆਖਿਆ, "ਬਾਬਲ ਦੇ ਅਫ਼ਸਰਾਂ ਤੋਂ ਡਰੋ ਨਾ। ਇਸੇ ਜ਼ਮੀਨ ਉੱਤੇ ਰਹੋ ਅਤੇ ਬਾਬਲ ਦੇ ਪਾਤਸ਼ਾਹ ਦੀ ਸੇਵਾ ਕਰੋ। ਫ਼ਿਰ ਤੁਹਾਡੇ ਨਾਲ ਸਭ ਕੁਝ ਠੀਕ-ਠਾਕ ਹੋ ਜਾਵੇਗਾ।"
25ਨਬਨਯਾਹ ਦਾ ਪੁੱਤਰ, ਅਲੀਸ਼ਾਮਾ ਦਾ ਪੋਤਰਾ ਇਸ਼ਮਾਏਲ ਪਾਤਸ਼ਾਹ ਦੇ ਘਰਾਣੇ ਵਿੱਚੋਂ ਸੀ। 7 ਵੇਂ ਮਹੀਨੇ ਵਿੱਚ, ਇਸ਼ਮਾਏਲ ਆਪਣੇ ਦਸਾਂ ਆਦਮੀਆਂ ਨਾਲ ਆਇਆ ਅਤੇ ਗਦਲਯਾਹ ਉੱਤੇ ਹਮਲਾ ਕਰਕੇ ਯਹੂਦਾਹ ਦੇ ਸਾਰੇ ਆਦਮੀਆਂ ਅਤੇ ਬਾਬਲ ਦੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ ਜੋ ਕਿ ਉਸ ਨਾਲ ਮਿਸਪਾਹ ਵਿੱਚ ਸਨ।
26ਫ਼ੇਰ ਸਾਰੇ ਸੈਨਾ ਅਧਿਕਾਰੀ ਅਤੇ ਬਾਕੀ ਲੋਕ ਮਿਸਰ ਨੂੰ ਭੱਜ ਗਏ। ਸਾਰੇ ਲੋਕ, ਤੁਛ੍ਛ ਚੋ ਲੈਕੇ ਮਹਾਨ ਤਾਈਂ ਭੱਜ ਗਏ ਕਿਉਂ ਕਿ ਉਹ ਬੇਬੀਲੋਨੀਆਂ ਤੋਂ ਡਰਦੇ ਸਨ।
27ਬਾਅਦ ਵਿੱਚ ਅਵੀਲ ਮਰੋਦਕ ਬਾਬਲ ਦਾ ਰਾਜਾ ਬਣਿਆ। ਉਸਨੇ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਨ ਨੂੰ ਕੈਦ ਵਿੱਚੋਂ ਕਢਿਆ। ਇਹ ਯਹੋਯਾਕੀਨ ਦੇ ਬੰਦੀ ਬਣਨ ਤੋਂ 37 ਵਰ੍ਹੇ 'ਚ ਇਹ ਘਟਨਾ ਵਾਪਰੀ। ਇਉਂ ਅਵੀਲ ਮਰੋਦਕ ਦੇ ਰਾਜ ਸੰਭਾਲਣ ਤੋਂ 12 ਮਹੀਨੇ ਦੇ 27 ਦਿਨ ਵਾਪਰਿਆ।
28ਅਵੀਲ ਮਹੋਦਕ ਯਹੋਯਾਕੀਨ ਦੇ ਦਯਾਲੂ ਸੀ ਅਤੇ ਉਸਨੂੰ ਦੂਜਿਆਂ ਪਾਤਸ਼ਾਹਾਂ ਨਾਲੋਂ ਉੱਚਾ ਦਰਜਾ ਦਿੱਤਾ ਜਿਹੜੇ ਕਿ ਉਸਦੇ ਨਾਲ ਬਾਬਲ ਵਿੱਚ ਸਨ।
29ਅਵੀਲ-ਮਰੋਦਕ ਨੇ ਯਹੋਯਾਕੀਨ ਨੂੰ ਕੈਦੀਆਂ ਵਾਲੇ ਵਸਤਰ ਪਾਉਣ ਤੋਂ ਰੋਕ ਦਿੱਤਾ ਅਤੇ ਯਹੋਯਾਕੀਨ ਰਾਜੇ ਦੇ ਮੇਜ਼ ਤੇ ਬੈਠਿਆ ਅਤੇ ਜਿੰਨਾ ਚਿਰ ਜਿਉਂਇਆ ਉੱਥੇ ਹੀ ਖਾਧਾ।
30ਇਉਂ ਅਵੀਲ ਮਰੋਦਕ ਨੇ ਰਹਿੰਦੀ ਉਮਰ ਯਹੋਯਾਕੀਨ ਨੂੰ ਉਸਦਾ ਰਾਸ਼ਨ ਹਮੇਸ਼ਾ ਲਈ ਦਿੱਤਾ।