Loading Bible Translation
First-time download in progress. This may take a few seconds…
Punjabi Bible Wordproject Bible
37 verses
1ਯਹੂਦਾਹ ਦੇ ਪੁੱਤਰਾਂ ਦੀ ਪੱਤ੍ਰੀ ਇਵੇਂ ਹੈ: ਪਰਸ, ਹਸਰੋਨ, ਕਰਮੀ, ਹੂਰ ਅਤੇ ਸ਼ੋਬਾਲ।
2ਸ਼ੋਬਾਲ ਦਾ ਪੁੱਤਰ ਹੋਇਆ ਰਆਯਾਹ ਅਤੇ ਰਆਯਾਹ ਯਹਬ ਦਾ ਪਿਤਾ ਸੀ ਅਤੇ ਯਹਬ ਅਹੂਮਈ ਅਤੇ ਲਹਦ ਦਾ ਪਿਤਾ।
3ਟਾਮ ਦੇ ਪੁੱਤਰ ਸਨ ਯਿਜ਼ਰੇਲ, ਯਿਸ਼ਮਾ ਅਤੇ ਯਿਦਬਾਸ਼। ਉਨ੍ਹਾਂ ਦੀ ਇੱਕ ਭੈਣ ਸੀ, ਜਿਸਦਾ ਨਾਉਂ ਸੀ ਹਸ੍ਸਲਲਪੋਨੀ।
4ਫਨੂੇਲ ਗਦੋਰ ਦਾ ਪਿਤਾ ਸੀ ਅਤੇ ੇਜ਼ਰ ਹੂਸ਼ਾਹ ਦਾ ਪਿਤਾ ਸੀ।ਇਹ ਹੂਰ ਦੇ ਪੁੱਤਰ ਸਨ। ਅਤੇ ਹੂਰ ਅਫ਼ਰਾਬਾਹ ਦਾ ਪਲੇਠਾ ਪੁੱਤਰ ਸੀ ਅਤੇ ਅਫ਼ਰਾਬਾਹ ਬੈਤਲਹਮ ਦਾ ਸਂਸਬਾਪਕ ਸੀ।
5ਤਕੋਆ ਦਾ ਪਿਤਾ ਅਸ਼ਹੂਰ ਸੀ। ਉਸ ਦੀਆਂ 2 ਬੀਵੀਆਂ ਸਨ। ਅਸ਼ਹੂਰ ਦੀਆਂ ਬੀਵੀਆਂ ਦੇ ਨਾਂ ਸੀ ਹਲਾਹ ਅਤੇ ਨਅਰਾਹ।
6ਨਅਰਾਹ ਦੇ ਘਰ ਅਹੁਜ਼ਾਮ੍ਮ, ਹੇਫ਼ਰ, ਤੇਮਨੀ ਅਤੇ ਹਾਅਹਸ਼ਤਾਰੀ ਜੰਮੇ ਜੋ ਨਅਰਾਹ ਤੇ ਅਸ਼ਹੂਰ ਦੇ ਘਰ ਪੈਦਾ ਹੋਏ।
7ਹਲਾਹ ਦੇ ਪੁੱਤਰਾਂ ਦਾ ਨਾਂ ਸੀ: ਸਰਬ, ਯਿਸਹਰ, ਅਬਨਾਨ ਅਤੇ ਕੋਸ।
8ਕੋਸ ਤੋਂ ਆਨੂਬ, ਸੋਬੇਬਾਹ ਪੈਦਾ ਹੋਏ। ਕੋਸ ਅਹਰਹੇਲ ਦੇ ਪਰਿਵਾਰ-ਸਮੂਹਾਂ ਦਾ ਵੀ ਪਿਤਾ ਸੀ। ਅਹਰਹੇਲ ਦਾ ਪਿਤਾ ਹਾਰੁਮ ਸੀ।
9ਯਅਬੇਸ ਆਪਣੇ ਭਰਾ ਨਾਲੋਂ ਵਧ ਸਤਿਕਾਰਿਆ ਜਾਂਦਾ ਸੀ। ਉਸਦੀ ਮਾਂ ਨੇ ਆਖਿਆ, “ਉਸਦਾ ਨਾਂ ਯਅਬੇਸ ਰੱਖਿਆ ਗਿਆ ਸੀ ਕਿਉਂ ਕਿ ਉਸਦੇ ਜਨਮ ਦੌਰਾਨ ਮੈਂ ਬਹੁਤ ਦਰਦ ਸਹਾਰਿਆ ਸੀ।"
10ਯਅਬੇਸ ਨੇ ਇਸਰਾਏਲ ਦੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਕਾਸ਼ ਕਿ ਤੂੰ ਮੈਨੂੰ ਸੱਚਮੁੱਚ ਵਰਦਾਨ ਦਿੰਦਾ ਅਤੇ ਮੇਰੀਆਂ ਹੱਦਾਂ ਨੂੰ ਵਧਾਉਂਦਾ। ਤੂੰ ਮੇਰੇ ਅੰਗ-ਸੰਗ ਰਹਿੰਦਾ ਅਤੇ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਮੈਨੂੰ ਕੋਈ ਦੁੱਖ ਨਾ ਦੇਵੇ।" ਅਤੇ ਪਰਮੇਸ਼ੁਰ ਨੇ ਉਸ ਦੀਆਂ ਬੇਨਤੀਆਂ ਪੂਰੀਆਂ ਕੀਤੀਆਂ।
11ਕਲੂਬ ਸ਼ੂਹਾਹ ਦਾ ਭਰਾ ਸੀ, ਅਤੇ ਕਲੂਬ ਮਹੀਰ ਦਾ ਪਿਤਾ ਸੀ। ਮਹੀਰ ਅਸ਼ਤੋਂਨ ਦਾ ਪਿਤਾ ਸੀ।
12ਅਸ਼ਤੋਂਨ ਬੈਤਰਾਫ਼ਾ ਦਾ ਪਾਸੇਅਹ, ਅਤੇ ਤਹਿਂਨਾਹ ਦਾ ਪਿਉ ਸੀ। ਤਹਿਂਨਾਹ, ਈਰ-ਨਾਹਾਸ਼ ਦਾ ਪਿਤਾ ਸੀ ਅਤੇ ੇਹ ਰੇਕਾਹ ਦੇ ਮਨੁੱਖ ਸਨ।
13ਕਨਜ਼ ਦੇ ਪੁੱਤਰਾਂ ਦਾ ਨਾਂ ਸੀ ਆਬਨੀੇਲ ਅਤੇ ਸਰਾਯਾਹ। ਆਬਨੀੇਲ ਦੇ ਪੁੱਤਰ ਸਨ ਹਬਬ ਅਤੇ ਮਓਨੋਬਈ।
14ਮਓਨੋਬਈ ਆਫ਼ਰਾਹ ਦਾ ਪਿਤਾ ਸੀ।ਸਰਾਯਾਹ ਯੋਆਬ ਦਾ ਪਿਤਾ ਸੀ। ਯੋਆਬ ਗਏ-ਹਰਾਸ਼ੀਮ ਨਗਰ ਦਾ ਸਂਸਬਾਪਕ ਸੀ। ਉਸ ਸਬਾਨ ਦਾ ਇਹ ਨਾਂ ਇਸ ਲਈ ਸੀ, ਕਿਉਂ ਕਿ ਉਹ ਲੋਕ ਮਾਹਿਰ ਕਾਰੀਗਰ ਸਨ।
15ਕਾਲੇਬ ਯਫ਼ੁੰਨਹ ਦਾ ਪੁੱਤਰ ਸੀ ਅਤੇ ਕਾਲੇਬ ਦੇ ਪੁੱਤਰ ਸਨ: ਈਰੂ, ੇਲਾਹ ਅਤੇ ਨਅਮ। ੇਲਾਹ ਦਾ ਪੁੱਤਰ ਕਨਜ਼ ਸੀ।
16ਜ਼ੀਫ, ਜ਼ੀਫਾਹ, ਤੀਰਯਾ ਤੇ ਅਸਰੇਲ ਯਹਲ੍ਲਲੇਲ ਦੇ ਪੁੱਤਰ ਸਨ।
17ਅਜ਼ਰਾਹ ਦੇ ਪੁੱਤਰ ਸਨ: ਯਬਰ, ਮਰਦ, ੇਫਰ ਅਤੇ ਯਾਲੋਨ। ਮਰਦ ਮਿਰਯਮ, ਸ਼ਂਮਈ ਅਤੇ ਯਿਸ਼ਬਹ ਦਾ ਪਿਤਾ ਸੀ। ਯਿਸ਼ਬਹ ਅਸ਼ਤਮੋਆ ਦਾ ਪਿਤਾ ਸੀ। ਮਰਦ ਦੀ ਪਤਨੀ ਮਿਸਰ ਤੋਂ ਸੀ। ਉਸਨੇ ਯਰਦ, ਹਬਰ, ਅਤੇ ਜ਼ਨੋਅਹ ਨੂੰ ਜਨਮ ਦਿੱਤਾ। ਗਦੋਰ ਦਾ ਪਿਤਾ ਯਰਦ ਸੀ। ਅਤੇ ਹਬਰ ਸੋਕੋ ਦਾ ਪਿਤਾ ਸੀ। ਅਤੇ ਯਕੂਬੀੇਲ ਜ਼ਨੋਅਹ ਦਾ ਪਿਤਾ ਸੀ। ਇਹ ਸਭ ਬਿਬਯਾਹ ਦੇ ਪੁੱਤਰ ਸਨ ਜੋ ਕਿ ਫ਼ਿਰਊਨ ਦੀ ਧੀ ਸੀ ਜਿਸ ਨੂੰ ਮਰਦ ਨੇ ਵਿਆਹ ਲਿਆ ਸੀ ਜੋ ਕਿ ਮਿਸਰੀ ਸੀ।
19ਨਹਮ ਦੀ ਭੈਣ ਮਰਦ ਦੀ ਪਤਨੀ ਸੀ ਅਤੇ ਉਹ ਯਹੂਦਾਹ ਤੋਂ ਸੀ। ਮਰਦ ਦੀ ਪਤਨੀ ਦੇ ਪੁੱਤਰ ਕਈਲਾਹ ਅਤੇ ਅਸ਼ਤਮੋਆ ਦੇ ਪਿਤਾ ਸਨ। ਕਈਲਾਹ ਗਮੀਁ ਚੋ ਸੀ ਅਤੇ ਅਸ਼ਤਮੋਆ ਮਅਕਾਬੀ ਚੋ ਸੀ।
20ਅਮਨੋਨ, ਰਿਂਨਾਹ, ਬਨ-ਹਾਨਾਨ ਅਤੇ ਤੀਲੋਨ ਸ਼ੀਮੋਨ ਦੇ ਪੁੱਤਰ ਸਨ।ਅਤੇ ਯਿਸ਼ਈ ਦੇ ਪੁੱਤਰ ਜ਼ੋਹੇਬ ਅਤੇ ਬਨ-ਜ਼ੋਹੇਬ ਸਨ।
21ਸ਼ੇਲਾਹ ਯਹੂਦਾਹ ਦਾ ਪੁੱਤਰ ਸੀ ਅਤੇ ਸ਼ੇਲਾਹ ਕੋਲ ੇਰ, ਲਅਦਾਹ, ਯੋਕੀਮ, ਕੋਜ਼ੇਬਾ ਦੇ ਆਦਮੀ, ਯੋਆਸ਼ ਅਤੇ ਸਾਰਾਫ਼ ਸਨ। ੇਰ ਲੇਕਾਹ ਦਾ ਪਿਤਾ ਸੀ। ਲਅਦਾਰ ਮਾਰੇਸ਼ਾਹ ਦਾ ਅਤੇ ਬੈਤ-ਅਸ਼ਬੇਆ ਵਿਖੇ ਲਿਨਨ ਦੇ ਕਾਮਿਆਂ ਦੇ ਪਰਿਵਾਰ-ਸਮੂਹਾਂ ਦਾ ਪਿਤਾ ਸੀ। ਯੋਆਸ਼ ਅਤੇ ਸਾਰਾਫ ਨੇ ਮੋਆਬੀ ਔਰਤਾਂ ਨਾਲ ਵਿਆਹ ਕਰਵਾਏ। ਅਤੇ ਫ਼ਿਰ ਬੈਤਲਹਮ ਨੂੰ ਵਾਪਿਸ ਪਰਤ ਗਏ। ਇਸ ਘਰਾਣੇ ਬਾਰੇ ਲਿਖਤਾਂ ਬਹੁਤ ਪੁਰਾਣੀਆਂ ਹਨ।
23ਸ਼ੇਲਾਹ ਦੇ ਪੁੱਤਰ ਘੁਮਿਆਰ ਸਨ। ਉਹ ਨਟਾਈਮ ਅਤੇ ਗਦੇਰਾਹ ਦੇ ਵਸਨੀਕ ਸਨ। ਇਹ ਉਨ੍ਹਾਂ ਸ਼ਹਿਰਾਂ ਵਿੱਚ ਰਹਿ ਕੇ ਪਾਤਸ਼ਾਹ ਲਈ ਕੰਮ ਕਰਦੇ ਸਨ।
24ਸ਼ਿਮਓਨ ਦੇ ਪੁੱਤਰ: ਨਮੂੇਲ, ਯਾਮੀਨ, ਯਰੀਬ, ਜ਼ਰਹ ਅਤੇ ਸ਼ਾਊਲ ਸਨ।
25ਸ਼ਾਊਲ ਦਾ ਪੁੱਤਰ ਸੀ ਸ਼ਲ੍ਲੁਮ ਅਤੇ ਉਸਦਾ ਮਿਬਸਾਮ ਤੇ ਮਿਬਸਾਮ ਦਾ ਪੁੱਤਰ ਮਿਸ਼ਮਾ।
26ਮਿਸ਼ਮਾ ਦਾ ਪੁੱਤਰ ਹਂਮੂੇਲ ਅਤੇ ਉਸਦਾ ਪੁੱਤਰ ਜ਼ਕ੍ਕੂਰ ਤੇ ਜ਼ਕ੍ਕੂਰ ਦਾ ਪੁੱਤਰ ਸੀ ਸ਼ਿਮਈ।
27ਸ਼ਿਮਈ ਦੇ 16 ਪੁੱਤਰ ਅਤੇ 6 ਧੀਆਂ ਸਨ ਪਰ ਸ਼ਿਮਈ ਦੇ ਭਰਾਵਾਂ ਦੇ ਘਰ ਬਹੁਤੇ ਬੱਚੇ ਨਹੀਂ ਸਨ ਤੇ ਨਾ ਹੀ ਉਨ੍ਹਾਂ ਦੇ ਘਰਾਣੇ ਬਹੁਤ ਵੱਡੇ ਸੀ। ਉਨ੍ਹਾਂ ਦੀਆਂ ਕੁਲਾਂ ਯਹੂਦਾਹ ਦੇ ਬਾਕੀ ਪਰਿਵਾਰ-ਸਮੂਹਾਂ ਵਾਂਗ ਬਹੁਤੀਆਂ ਵੱਡੀਆਂ ਨਹੀਂ ਸਨ।
28ਸ਼ਿਮਈ ਦੇ ਉੱਤਰਾਧਿਕਾਰੀ ਬੇਰਸ਼ਬਾ, ਮੋਲਾਦਾਹ, ਹਸਰ-ਸ਼ੂਆਲ
29ਬਿਲਹਾਹ ਵਿੱਚ, ਅਸਮ, ਤੋਂਲਾਦ,
30ਬਬੂੇਲ, ਹਾਰਮਾਹ, ਸਿਕਲਗ,
31ਬੈਤ-ਮਰਕਾਬੋਬ ਵਿੱਚ, ਹਸਰ ਸੂਸੀਮ, ਬੈਤ-ਬਿਰਈ ਅਤੇ ਸ਼ਅਰਇਮ ਵਿੱਚ ਵਸਦੇ ਸਨ। ਇਹ ਉਨ੍ਹਾਂ ਸ਼ਹਿਰਾਂ ਵਿੱਚ ਦਾਊਦ ਪਾਤਸ਼ਹ ਤੀਕ ਰਹੇ।
32ਇਨ੍ਹਾਂ ਸ਼ਹਿਰਾਂ ਦੇ ਨੇੜੇ ਦੇ ਪੰਜ ਪਿਂਡ ਸਨ: ੇਟਾਮ, ਆਯਿਨ, ਰਿਂਮੋਨ, ਤੋਂਕਨ ਅਤੇ ਆਸ਼ਾਨ।
33ਇਸ ਦੇ ਇਲਾਵਾ ਇਨ੍ਹਾਂ ਸਹਿਰਾਂ ਦੇ ਆਲੇ-ਦੁਆਲੇ ਦੇ ਸਾਰੇ ਪਿਂਡ ਬਅਲ ਤੀਕ ਦੇ ਜਿਹੜੇ ਸਨ, ਉਨ੍ਹਾਂ ਵਿੱਚ ਇਹ ਵਸਦੇ ਸਨ। ਇਨ੍ਹਾਂ ਨੇ ਆਪਣੇ ਘਰਾਣਿਆਂ ਦੇ ਇਤਹਾਸ ਨੂੰ ਵੀ ਲਿਖਿਆ।
34ਉਨ੍ਹਾਂ ਦੇ ਪਰਿਵਾਰ-ਸਮੂਹਾਂ ਦੇ ਆਗੂਆਂ ਦੀ ਸੂਚੀ, ਇਉਂ ਸੀ: ਮਸ਼ੋਬਾਬ, ਯਮਲੇਕ, ਅਮਸਯਾਹ ਦਾ ਪੁੱਤਰ ਯੋਸ਼ਾਹ, ਯੋੇਲ ਅਤੇ ਯੋਸ਼ਿਬਯਾਹ ਦਾ ਪੁੱਤਰ ਯੇਹੂ, ਸ਼ਿਰਾਹ ਦਾ ਪੁੱਤਰ ਯੋਸ਼ਿਬਯਾਹ, ਅਸੀਂੇਲ ਦਾ ਪੁੱਤਰ ਸ਼ਿਰਾਹ, ਅਲਯੋਇਨਈ, ਯਅਕੇਬਾਹ, ਯਸੋਹਾਯਾਹ, ਅਸਾਯਾਹ, ਅਦੀੇਲ, ਯਿਸੀਮਿੇਲ, ਬਨਾਯਾਹ, ਅਤੇ ਸ਼ਿਫ਼ਈ ਦਾ ਪੁੱਤਰ ਜ਼ੀਜ਼ਾ। ਸ਼ਿਫ਼ਈ ਅੱਲੋਨ ਦਾ ਪੁੱਤਰ ਸੀ ਅਤੇ ਅੱਲੋਨ ਯਦਾਯਾਹ ਦਾ ਪੁੱਤਰ ਸੀ। ਯਦਾਯਾਹ ਸ਼ਿਮਰੀ ਦਾ ਪੁੱਤਰ ਸੀ ਅਤੇ ਸ਼ਿਮਰੀ ਸ਼ਮਅਯਾਹ ਦਾ ਪੁੱਤਰ ਸੀ।ਇਨ੍ਹਾਂ ਆਦਮੀਆਂ ਦੇ ਸਾਰੇ ਘਰਾਣੇ ਬਹੁਤ ਵੱਡੇ ਬਣ ਗਏ।
39ਇਹ ਲੋਕ ਗਦੋਰ ਦੇ ਬਾਹਰੀ ਖੇਤਰ ਤੋਂ ਵਾਦੀ ਦੇ ਪੂਰਬੀ ਪਾਸੇ ਵੱਲ ਆਪਣੀਆਂ ਭੇਡਾਂ ਅਤੇ ਪਸ਼ੂਆਂ ਲਈ ਚਾਰਾਂਦਾ ਦੀ ਤਲਾਸ਼ ਵਿੱਚ ਗਏ।
40ਉੱਥੇ ਇਨ੍ਹਾਂ ਨੂੰ ਭਰਪੂਰ ਹਰੇ ਮੈਦਾਨ ਮਿਲੇ ਅਤੇ ਖੂਬ ਚਰਾਂਦਾ ਵੀ। ਇਥੋਂ ਦਾ ਇਲਾਕਾ-ਧਰਤੀ ਬੜੀ ਹੀ ਸ਼ਾਂਤਮਈ ਤੇ ਅਮਨ ਵਾਲੀ ਸੀ। ਹਾਮ ਦੇ ਉੱਤਰਾਧਿਕਾਰੀ ਮੁਢ੍ਢੋਁ ਹੀ ਇੱਥੇ ਵਸਦੇ ਸਨ।
41ਇਹ ਉਦੋਂ ਵਾਪਰਿਆ ਜਦੋਂ ਹਿਜ਼ਕੀਯਾਹ ਯਹੂਦਾਹ ਦਾ ਪਾਤਸ਼ਾਹ ਸੀ। ਉਸ ਸਮੇਂ ਉਹ ਗਦੋਰ ਨੂੰ ਆਏ ਅਤੇ ਹਾਮੀਆਂ ਦੇ ਵਿਰੁੱਧ ਲੜੇ। ਉਨ੍ਹਾਂ ਨੇ ਹਾਮੀਆਂ ਦੇ ਤੰਬੂਆਂ ਨੂੰ ਤਬਾਹ ਕਰ ਦਿੱਤਾ ਅਤੇ ਉਥੋਂ ਦੇ ਮਊਨੀਮੀਆਂ ਦੇ ਵਿਰੁੱਧ ਲੜੇ ਅਤੇ ਉਨ੍ਹਾਂ ਸਾਰਿਆਂ ਨੂੰ ਤਬਾਹ ਕਰ ਦਿੱਤਾ। ਅੱਜ ਤਾਈਂ, ਓਥੇ ਕੋਈ ਮਊਨੀਮ ਨਹੀਂ ਵਸਦਾ। ਇਸ ਲਈ ਇਨ੍ਹਾਂ ਲੋਕਾਂ ਨੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਕਿਉਂ ਕਿ ਉੱਥੇ ਉਨ੍ਹਾਂ ਦੀਆਂ ਭੇਡਾਂ ਲਈ ਚਰਾਂਦਾਂ ਸਨ।
42ਸ਼ਿਮਾਓਨ ਦੇ ਪਰਿਵਾਰ-ਸਮੂਹ ਵਿੱਚੋਂ 500 ਮਨੁੱਖ ਸੇਈਰ ਦੇ ਪਹਾੜੀ ਦੇਸ਼ ਨੂੰ ਚੱਲੇ ਗਏ। ਇਨ੍ਹਾਂ ਲੋਕਾਂ ਦੇ ਆਗੂ ਯਸ਼ਈ ਦੇ ਪੁੱਤਰ ਸਨ। ਉਹ ਸਨ: ਪਲਟਯਾਹ, ਨਅਰਯਾਹ, ਰਫ਼ਾਯਾਹ ਅਤੇ ਉਜ਼ੀੇਲ੍ਲ ਸਨ। ਉਹ ਓਬੋਁ ਦੇ ਰਹਿਣ ਵਾਲੇ ਲੋਕਾਂ ਦੇ ਵਿਰਧ੍ਧ ਲੜੇ।
43ਉੱਥੇ ਸਿਰਫ਼ ਬੋੜੇ ਜਿਹੇ ਅਮਾਲੇਕੀ ਲੋਕ ਹੀ ਬਾਕੀ ਰਹੇ ਅਤੇ ਇਨ੍ਹਾਂ ਸ਼ਿਮਾਓਨੀ ਲੋਕਾਂ ਨੇ ਉਨ੍ਹਾਂ ਨੂੰ ਮਾਰ ਸੁਟਿਆ ਅਤੇ ਅੱਜ ਤੀਕ ਉਸ ਸਮੇਂ ਤੋਂ ਲੈਕੇ ਹੁਣ ਤੀਕ ਸ਼ਿਮਾਓਨੀ ਲੋਕ ਸੇਈਰ ਵਿੱਚ ਵਸਦੇ ਹਨ।