Loading Bible Translation
First-time download in progress. This may take a few seconds…
Punjabi Bible Wordproject Bible
24 verses
1ਇਸਰਾਏਲ ਦਾ ਪਲੇਠਾ ਪੁੱਤਰ ਰਊਬੇਨ ਸੀ। ਰਊਬੇਨ ਨੂੰ ਪਲੇਠਾ ਪੁੱਤਰ ਹੋਣ ਕਰਕੇ ਵਿਸੇਸ ਅਧਿਕਾਰ ਮਿਲਣੇ ਚਾਹੀਦੇ ਸਨ ਪਰ ਉਸਨੇ ਆਪਣੇ ਪਿਤਾ ਦੀ ਬੀਵੀ ਨਾਲ ਸੰਭੋਗ ਕੀਤਾ ਇਸ ਲਈ ਉਸਨੂੰ ਉਸਦੇ ਹਕ੍ਕਾਂ ਤੋਂ ਵਾਂਝਾ ਕਰਕੇ ਉਹ ਹੱਕ ਯੂਸੁਫ਼ ਦੇ ਪੁੱਤਰਾਂ ਨੂੰ ਦਿੱਤੇ ਗਏ। ਰਊਬੇਨ ਦਾ ਨਾਂ ਇਉਂ ਕੁਲ ਪੱਤ੍ਰੀ ਵਿੱਚ ਪਲੇਠੇ ਕਰਕੇ ਨਹੀਂ ਗਿਣਿਆ ਜਾਂਦਾ। ਯਹੂਦਾਹ ਆਪਣੇ ਭਰਾਵਾਂ ਤੋਂ ਵਧ ਸ਼ਕਤੀਸ਼ਾਲੀ ਹੋਇਆ। ਇਸ ਕਰਕੇ ਉਸਦੇ ਘਰਾਣੇ ਦੇ ਲੋਕ ਆਗੂ ਬਣੇ। ਪਰ ਯੂਸੁਫ਼ ਦੇ ਘਰਾਣੇ ਨੂੰ ਹੋਰ ਹੱਕ ਪ੍ਰਾਪਤ ਸਨ ਜਿਹੜੇ ਕਿ ਸਭ ਤੋਂ ਵੱਡੇ ਪੁੱਤਰ ਨੂੰ ਪ੍ਰਾਪਤ ਸਨ। ਰਊਬੇਨ ਦੇ ਪੁੱਤਰਾਂ ਦੇ ਨਾਂ ਹਨੋਕ, ਫ਼ਲ੍ਲੂ, ਹਸਰੋਨ ਅਤੇ ਕਰਮੀ ਸਨ।
4ਯੋੇਲ ਦੇ ਉੱਤਰਾਧਿਕਾਰੀਆਂ ਵਿੱਚੋਂ ਸ਼ਮਅਯਾਹ ਉਸਦਾ ਪੁੱਤਰ ਸੀ। ਗੋਗ ਸ਼ਮਅਯਾਹ ਦਾ ਪੁੱਤਰ ਅਤੇ ਗੋਗ ਦਾ ਪੁੱਤਰ ਸ਼ਿਮਈ ਸੀ।
5ਮੀਕਾਹ ਸ਼ਿਮਈ ਦਾ ਅਤੇ ਮੀਕਾਹ ਦਾ ਪੁੱਤਰ ਰਆਯਾਹ ਅਤੇ ਉਸਦਾ ਪੁੱਤਰ ਬਆਲ ਸੀ।
6ਬਆਲ ਦਾ ਪੁੱਤਰ ਸੀ ਬੇਰਾਹ। ਬੇਰਾਹ ਨੂੰ ਅੱਸ਼ੂਰ ਦੇ ਪਾਤਸ਼ਾਹ ਤਿਲਗਬ-ਪਿਲਨਅਸਰ ਬੰਦੀ ਬਣਾ ਕੇ ਲੈ ਗਏ। ਬੇਰਾਹ ਰਊਬੇਨੀਆਂ ਦੇ ਪਰਿਵਾਰ-ਸਮੂਹ ਦਾ ਆਗੂ ਸੀ।
7ਯੋੇਲ ਦੇ ਰਿਸ਼ਤੇਦਾਰ ਉਨ੍ਹਾਂ ਦੇ ਪਰਿਵਾਰ-ਸਮੂਹਾਂ ਮੁਤਾਬਕ ਓਵੇਂ ਹੀ ਦਰਜ ਗਏ ਹਨ ਜਿਵੇਂ ਕਿ ਉਹ ਪਰਿਵਾਰ ਦੇ ਇਤਿਹਾਸਾਂ ਵਿੱਚ ਲਿਖੇ ਗਏ ਹਨ: ਯਈੇਲ ਪਲੇਠਾ ਪੁੱਤਰ ਸੀ, ਫ਼ੇਰ ਜ਼ਕਰਯਾਹ ਅਤੇ ਬਲਆ।
8ਬਲਆ ਆਜ਼ਾਜ਼ ਦਾ ਪੁੱਤਰ ਸੀ, ਆਜ਼ਾਜ਼ ਸ਼ਮਆ ਦਾ ਪੁੱਤਰ ਸੀ ਅਤੇ ਸ਼ਮਆ ਯੋੇਲ ਦਾ ਪੁੱਤਰ ਸੀ। ਇਹ ਅਰੋਏਰ ਦੇ ਇਲਾਕੇ ਵਿੱਚ ਨਬੋ ਤੋਂ ਲੈ ਕੇ ਬਆਲ ਮਓਨ ਤੀਕ ਵਸਦੇ ਸਨ।
9ਬਲਆ ਦੇ ਲੋਕ ਮਾਰੂਬਲ ਦੀ ਨੁਕਰ ਤੀਕ ਰਹਿੰਦੇ ਸਨ, ਜੋ ਕਿ ਪੂਰਬ ਵੱਲ ਫ਼ਰਾਤ ਦਰਿਆ ਤੀਕ ਪਹੁੰਚਦੀ ਹੈ। ਉਹ ਇਸ ਇਲਾਕੇ ਵਿੱਚ ਇਸ ਲਈ ਵਸਦੇ ਸਨ ਕਿਉਂ ਕਿ ਉਨ੍ਹਾਂ ਦੇ ਪਸ਼ੂ ਗਿਲਆਦ ਦੇ ਦੇਸ਼ ਵਿੱਚ ਬਹੁਤ ਵਧ ਗਏ ਸਨ।
10ਜਦੋਂ ਸ਼ਾਊਲ ਪਾਤਸ਼ਾਹ ਸੀ, ਬਲਆ ਦੇ ਲੋਕਾਂ ਨੇ ਹਗਰੀਆਂ ਨਾਲ ਜੰਗ ਕੀਤੀ ਅਤੇ ਉਨ੍ਹਾਂ ਨੂੰ ਹਰਾਇਆ। ਉਨ੍ਹਾਂ ਨੇ ਗਿਲਆਦ ਦੇ ਪੂਰਬੀ ਖੇਤਰ ਰਾਹੀਂ ਸਫ਼ਰ ਕੀਤਾ ਅਤੇ ਉਨ੍ਹਾਂ ਤੰਬੂਆਂ ਵਿੱਚ ਰਹੇ ਜੋ ਓਬੋਁ ਦੇ ਹਗਰੀ ਲੋਕਾਂ ਦੇ ਸਨ।
11ਗਾਦੀ ਪਰਿਵਾਰ-ਸਮੂਹ ਦੇ ਲੋਕ ਰਊਬੇਨ ਦੇ ਪਰਿਵਾਰ-ਸਮੂਹ ਦੇ ਲੋਕਾਂ ਦੇ ਨਜ਼ਦੀਕ ਹੀ ਵਸੇ। ਇਹ ਗਾਦੀ ਲੋਕ ਬਾਸ਼ਾਨ ਦੇ ਇਲਾਕੇ ਵਿੱਚ ਤੇ ਸਲਕਾਹ ਤੀਕ ਵਸੇ।
12ਯੋੇਲ ਬਾਸ਼ਾਨ ਦਾ ਪਹਿਲਾ ਆਗੂ ਸੀ ਅਤੇ ਉਸ ਤੋਂ ਬਾਅਦ ਸ਼ਾਫ਼ਾਨ ਦੂਜਾ ਤੇ ਉਸ ਉਪਰੰਤ ਯਅਨਈ ਆਗੂ ਬਣਿਆ।
13ਉਨ੍ਹਾਂ ਦੇ ਘਰਾਣਿਆਂ ਵਿੱਚੋਂ ਸੱਤਾਂ ਭਰਾਵਾਂ ਦੇ ਨਾਉਂ ਇਉਂ ਸਨ: ਮੀਕਾੇਲ, ਮਸ਼ੂਲ੍ਲਾਮ, ਸ਼ਬਾ, ਯੋਰਈ, ਯਅਕਾਨ, ਜ਼ੀਆ ਅਤੇ ੇਬਰ।
14ਇਹ ਅਬੀਹਯਿਲ ਦੇ ਉੱਤਰਾਧਿਕਾਰੀ ਸਨ। ਅਬੀਹਯਿਲ ਹੂਰੀ ਦਾ ਪੁੱਤਰ ਸੀ ਅਤੇ ਹੂਰੀ ਯਾਰੋਅਹ ਦਾ ਪੁੱਤਰ ਅਤੇ ਯਾਰੋਆਹ ਗਿਲਆਦ ਦਾ। ਗਿਲਆਦ ਮੀਕਾੇਲ ਦਾ ਪੁੱਤਰ ਅਤੇ ਮੀਕਾੇਲ ਯਸ਼ੀਸ਼ਈ ਦਾ ਪੁੱਤਰ ਸੀ। ਯਸ਼ੀਸ਼ਈ ਯਹਦੋ ਦਾ ਪੁੱਤਰ ਅਤੇ ਯਹਦੋ ਬੂਜ ਦਾ ਪੁੱਤਰ ਸੀ।
15ਅਬਦੀੇਲ ਦਾ ਪੁੱਤਰ ਸੀ ਅਹੀ ਅਤੇ ���ਬਦੀੇਲ ਗੂਨੀ ਦਾ ਪੁੱਤਰ ਸੀ। ਅਤੇ ਅਹੀ ਉਨ੍ਹਾਂ ਦੇ ਘਰਾਣਿਆਂ ਦਾ ਆਗੂ ਸੀ।
16ਗਾਦ ਪਰਿਵਾਰ-ਸਮੂਹ ਬਾਸ਼ਾਨ ਦੇ ਗਿਲਆਦ ਅਤੇ ਉਸਦੇ ਆਸ-ਪਾਸ ਦੇ ਛੋਟੇ ਸ਼ਹਿਰਾਂ ਵਿੱਚ ਅਤੇ ਸ਼ਾਰੋਨ ਦੇ ਇਲਾਕੇ ਵਿੱਚ ਸੀਮਾ ਤਾਈਂ ਸਾਰੀਆਂ ਚਰਾਂਦਾ ਵਿੱਚ ਰਹਿੰਦਾ ਸੀ।
17ਯੋਬਾਮ ਅਤੇ ਯਰਾਬੁਆਮ ਪਾਤਸ਼ਾਹ ਦੇ ਦਿਨੀਁ ਇਨ੍ਹਾਂ ਸਾਰੇ ਲੋਕਾਂ ਦੇ ਨਾਉਂ ਗਾਦ ਦੇ ਘਰਾਣੇ ਦੇ ਇਤਹਾਸ ਦੀਆਂ ਕੁੱਲ ਪੱਤ੍ਰੀਆਂ ਲਿਖੀਆਂ ਗਈਆਂ। ਯੋਬਾਮ ਉਨ੍ਹੀਁ ਦਿਨੀਁ ਯਹੂਦਾਹ ਦਾ ਪਾਤਸ਼ਾਹ ਸੀ ਅਤੇ ਯਰਾਬੁਆਮ ਇਸਰਾਏਲ ਦਾ।
18ਮਨਸ਼੍ਸ਼ਹ ਦੇ ਅੱਧੇ ਪਰਿਵਾਰ-ਸਮੂਹ ਅਤੇ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹ ਕੋਲ ਕੁੱਲ 44760 ਬਹਾਦਰ ਸਿਪਾਹੀ ਸਨ। ਉਨ੍ਹਾਂ ਸਿਪਾਹੀਆਂ ਕੋਲ ਤਲਵਾਰਾਂ ਅਤੇ ਢਾਲਾਂ ਸਨ ਅਤੇ ਉਹ ਤੀਰਾਂ ਅਤੇ ਕਮਾਨਾਂ ਵਿੱਚ ਵੀ ਕੁਸ਼ਲ ਸਨ।
19ਇਨ੍ਹਾਂ ਨੇ ਹਗਰੀਆਂ, ਯਟੂਰ, ਨਾਫ਼ੀਸ਼ ਤੇ ਨੋਦਾਬ ਦੇ ਲੋਕਾਂ ਵਿਰੁੱਧ ਲੜਾਈ ਕੀਤੀ।
20ਅਤੇ ਉਹ ਲੋਕ ਜਿਹੜੇ ਮਨਸ਼੍ਸ਼ਹ, ਰਊਬੇਨ ਅਤੇ ਗਾਦ ਪਰਿਵਾਰ-ਸਮੂਹਾਂ ਤੋਂ ਸਨ ਨੇ ਲੜਾਈ ਵਿੱਚ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਯਹੋਵਾਹ ਨੂੰ ਮਦਦ ਲਈ ਪੁਕਾਰ ਕੀਤੀ ਕਿਉਂ ਕਿ ਉਨ੍ਹਾਂ ਆਖਿਆ ਕਿ ਉਹ ਯਹੋਵਾਹ ਵਿੱਚ ਭਰੋਸਾ ਰੱਖਦੇ ਹਨ, ਭਰੋਸਾ ਕਰਦੇ ਹਨ। ਇਸ ਲਈ ਪਰਮੇਸ਼ੁਰ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹਗਰੀ ਮਨੁੱਖਾਂ ਨੂੰ ਹਾਰ ਦੇਣ ਵਿੱਚ ਮਦਦ ਕੀਤੀ। ਤਾਂ ਉਨ੍ਹਾਂ ਨੇ ਹਗਰੀ ਮਨੁੱਖਾਂ ਤੋਂ ਇਲਾਵਾ ਹੋਰ ਵੀ ਜਿਹੜੇ ਮਨੁੱਖਾਂ ਨੇ ਹਗਰੀਆਂ ਦਾ ਸਾਬ ਦਿੱਤਾ ਸੀ, ਉਨ੍ਹਾਂ ਨੂੰ ਵੀ ਹਰਾਇਆ।
21ਉਨ੍ਹਾਂ ਨੇ ਹਗਰੀਆਂ ਦੇ ਪਸ਼ੂ ਵੀ ਲੈ ਲਿੱਤੇ। ਉਨ੍ਹਾਂ ਨੇ 50,000 ਊਠ 2,50,000 ਭੇਡਾਂ, 2,000 ਗਧੇ ਅਤੇ 100,000 ਮਨੁੱਖਾਂ ਨੂੰ ਵੀ ਲੁੱਟ ਲਿਆ ਭਾਵ ਲੈ ਗਏ।
22ਬਹੁਤ ਸਾਰੇ ਹਗਰੀ ਮਾਰੇ ਗਏ ਸਨ ਕਿਉਂ ਕਿ ਇਹ ਯੁੱਧ ਪਰਮੇਸ਼ੁਰ ਵੱਲੋਂ ਸੀ ਅਤੇ ਪਰਮੇਸ਼ੁਰ ਰਊਬੇਨ ਦੇ ਪੱਖ ਵਿੱਚ ਸੀ। ਫ਼ਿਰ ਮਨਸ਼੍ਸ਼ਹ, ਰਊਬੇਨ ਅਤੇ ਗਾਦ ਪਰਿਵਾਰ-ਸਮੂਹ ਦੇ ਲੋਕਾਂ ਨੇ ਹਗਰੀਆਂ ਦੀ ਜ਼ਮੀਨ ਤੇ ਰਹਿਣਾ ਸ਼ੁਰੂ ਕਰ ਦਿੱਤਾ। ਇਹ ਲੋਕ ਇਸਰਾਏਲੀਆਂ ਦੇ ਜਲਾਵਤਨੀ ਕਰਕੇ ਕੈਦੀਆਂ ਵਜੋਂ ਬੇਬੀਲੋਨ ਨੂੰ ਲਿਜਾਏ ਜਾਣ ਤੀਕ ਇੱਥੇ ਰਹੇ।
23ਮਨਸ਼੍ਸ਼ਹ ਪਰਿਵਾਰ-ਸਮੂਹ ਦੇ ਅੱਧੇ ਮਨੁੱਖ ਬਾਸ਼ਾਨ ਦੇ ਇਲਾਕੇ ਵਿੱਚ ਵਸਦੇ ਰਹੇ। ਉਹ ਬਾਸ਼ਾਨ ਤੋਂ ਬਅਲ-ਹਰਮੋਨ, ਸਨੀਰ ਅਤੇ ਹਰਮੋਨ ਪਰਬਤ ਤੀਕ ਵਧਦੇ ਬਹੁਤ ਸਾਰੇ ਮਨੁੱਖਾਂ ਦਾ ਦਲ ਬਣ ਗਏ।
24ਮਨਸ਼੍ਸ਼ਹ ਪਰਿਵਾਰ-ਸਮੂਹ ਦੇ ਅੱਧੇ ਮਨੁੱਖਾਂ ਦੇ ਘਰਾਣੇ ਦੇ ਆਗੂ ਇਸ ਪ੍ਰਕਾਰ ਸਨ: ੇਫ਼ਰ, ਯਿਸ਼ਈ, ਅਲੀੇਲ, ਅਜ਼ਰੀੇਲ, ਯਿਰਮਿਯਾਹ, ਹੋਦਵਯਾਹ, ਯਹਦੀੇਲ। ਇਹ ਸਾਰੇ ਹੀ ਬਹਾਦੁਰ ਵੀਰ ਅਤੇ ਤਾਕਤਵਰ ਮਨੁੱਖ ਸਨ। ਇਹ ਸਾਰੇ ਪ੍ਰਸਿਧ੍ਧ ਮਨੁੱਖ ਸਨ ਅਤੇ ਆਪੋ-ਆਪਣੇ ਪਰਿਵਾਰ-ਸਮੂਹਾਂ ਦੇ ਆਗੂ।
25ਪਰ ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਵਿਰੁੱਧ ਪਾਪ ਕੀਤਾ ਅਤੇ ਉਨ੍ਹਾਂ ਲੋਕਾਂ ਦੇ ਝੂਠੇ ਦੇਵਤਿਆਂ ਦੀ ਉਪਾਸਨਾ ਕੀਤੀ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਨ੍ਹਾਂ ਦੇ ਧਰਤੀ ਤੇ ਕਬਜ਼ਾ ਲੈਣ ਤੋਂ ਪਹਿਲਾਂ ਤਬਾਹ ਕੀਤਾ ਸੀ।
26ਇਸਰਾਏਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜੇ ਪੂਲ ਨੂੰ ਉਕਸਾਰਿਆ ਉਹ ਤਿਲਗਬ ਪਿਲਨਸਰ ਵੀ ਕਹਾਉਂਦਾ ਸੀ ਅਤੇ ਉਸ ਦੇ ਅੰਦਰ ਜੰਗ ਨੂੰ ਜਾਣ ਦੀ ਇੱਛਾ ਪੈਦਾ ਕੀਤੀ, ਇਸ ਲਈ ਉਹ ਰਊਬੇਨ ਅਤੇ ਗਾਦ ਪਰਿਵਾਰ-ਸਮੂਹ ਅਤੇ ਮਨਸ਼੍ਸ਼ਹ ਦੇ ਅੱਧੇ ਪਰਿਵਾਰ-ਸਮੂਹ ਨਾਲ ਲੜਿਆ, ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਹਲਹ, ਹਾਬੋਰ, ਹਾਰਾ, ਅਤੇ ਗੋਜ਼ਾਨ ਦਰਿਆ ਦੇ ਨੇੜੇ ਲੈ ਗਿਆ। ਇਸਰਾਏਲ ਦੇ ਉਹ ਪਰਿਵਾਰ-ਸਮੂਹ ਅੱਜ ਦੇ ਦਿਨ ਤੀਕ ਵੀ ਓਥੇ ਰਹਿੰਦੇ ਹਨ।