Loading Bible Translation
First-time download in progress. This may take a few seconds…
Punjabi Bible Wordproject Bible
12 verses
1ਪਰ ਦਾਊਦ ਨੇ ਆਪਣੇ ਮਨ ਵਿੱਚ ਸੋਚਿਆ, "ਸ਼ਾਊਲ ਮੈਨੂੰ ਕਿਸੇ ਦਿਨ ਫ਼ੜੇਗਾ ਜ਼ਰੂਰ। ਸਭ ਤੋਂ ਚੰਗਾ ਤਾਂ ਇਹੀ ਹੋਵੇਗਾ ਜੇ ਮੈਂ ਫ਼ਲਿਸਤੀ ਦੀ ਧਰਤੀ ਉੱਤੇ ਹੀ ਬਚਕੇ ਨਿਕਲ ਜਾਵਾਂ। ਤੱਦ ਸ਼ਾਊਲ ਇਸਰਾਏਲ ਵਿੱਚ ਮੇਰੀ ਭਾਲ ਛੱਡ ਦੇਵੇਗਾ। ਇਉਂ ਮੈਂ ਸ਼ਾਊਲ ਦੇ ਹਥੋਂ ਬਚ ਜਾਵਾਂਗਾ।
2ਇਉਂ ਦਾਊਦ ਅਤੇ ਉਸਦੇ 600 ਸਾਥੀ ਇਸਰਾਏਲ ਛੱਡ ਗਏ। ਉਹ ਗਥ ਦੇ ਰਾਜਾ ਮਾਓਕ ਦੇ ਪੁੱਤਰ ਆਕੀਸ਼ ਵੱਲ ਚਲਾ ਗਿਆ।
3ਦਾਊਦ, ਉਸਦੇ ਸਾਥੀ, ਅਤੇ ਉਨ੍ਹਾਂ ਦੇ ਟੱਬਰ ਗਥ ਵਿੱਚ ਆਕੀਸ਼ ਨਾਲ ਰਹੇ। ਦਾਊਦ ਦੇ ਨਾਲ ਉਸ ਦੀਆਂ ਦੋ ਬੀਵੀਆਂ ਅਹੀਨੋਅਮ ਜੋ ਯਿਜ਼ਰਾਏਲ ਤੋਂ ਸੀ ਅਤੇ ਜੋ ਕਰਮਲ ਦੇ ਨਾਬਾਲ ਦੀ ਪਤਨੀ ਸੀ ਅਬੀਗੈਲ, ਦੋਨੋਂ ਉਥੇ ਹੀ ਆਕੀਸ਼ ਵੱਲ ਰਹੀਆਂ।
4ਲੋਕਾਂ ਨੇ ਸ਼ਾਊਲ ਨੂੰ ਦੱਸਿਆ ਕਿ ਦ੍ਦਾਊਦ ਗਥ ਵਿੱਚ ਭੱਜ ਗਿਆ ਹੈ, ਤਾਂ ਸ਼ਾਊਲ ਨੇ ਉਸਨੂੰ ਲਭਣਾ ਬੰਦ ਕਰ ਦਿੱਤਾ।
5ਦਾਊਦ ਨੇ ਆਕੀਸ਼ ਨੂੰ ਕਿਹਾ, "ਜੇਕਰ ਤੇਰੀ ਨਿਗਾਹ ਵਿੱਚ ਮੈਂ ਦਯਾਯੋਗ ਹਾਂ ਤਾਂ ਮੈਨੂੰ ਦੇਸ਼ ਦੇ ਕਿਸੇ ਸ਼ਹਿਰ ਵਿੱਚ ਵਸਣ ਲਈ ਥੋੜਾ ਥਾਂ ਦੇ। ਮੈਂ ਸਿਰਫ਼ ਤੇਰਾ ਸੇਵਕ ਹਾਂ। ਮੈਨੂੰ ਉਥੇ ਰਹਿਣਾ ਚਾਹੀਦਾ ਹੈ ਨਾ ਕਿ ਇਸ ਵੱਡੀ ਰਾਜਧਾਨੀ ਵਿੱਚ।"
6ਉਸ ਦਿਨ ਆਕੀਸ਼ ਨੇ ਦਾਊਦ ਨੂੰ ਸਿਕਲਗ ਸ਼ਹਿਰ ਦੇ ਦਿੱਤਾ। ਅੱਜ ਤੀਕ ਸਿਕਲਗ ਯਹੂਦਾਹ ਦੇ ਪਾਤਸ਼ਾਹਾਂ ਦਾ ਹੈ।
7ਦਾਊਦ ਫ਼ਲਿਸਤੀਆਂ ਨਾਲ ਉਥੇ ਇੱਕ ਸਾਲ ਅਤੇ ਚਾਰ ਮਹੀਨੇ ਰਿਹਾ।
8ਦਾਊਦ ਅਤੇ ਉਸਦੇ ਸਾਥੀਆਂ ਨੇ ਗਸ਼ੂਰੀਆਂ ਅਤੇ ਗਜ਼ਰੀਆਂ ਅਤੇ ਅਮਾਲੇਕੀਆਂ ਦੇ ਉੱਤੇ ਹਮਲਾ ਕੀਤਾ ਅਤੇ ਉਹ ਸੂਰ ਦੇ ਰਸਤੇ ਤੋਂ ਲੈਕੇ ਮਿਸਰ ਦੇ ਕੰਢੇ ਤੀਕ ਉਸ ਦੇਸ਼ ਵਿੱਚ ਪਹਿਲੇ ਤੋਂ ਵਸਦੇ ਸਨ, ਦਾਊਦ ਨੇ ਉਸ ਦੇਸ਼ ਨੂੰ ਜਿੱਤ ਲਿਆ।
9ਦਾਊਦ ਨੇ ਉਸ ਦੇਸ਼ ਨੂੰ ਜਿੱਤ ਲਿਆ ਅਤੇ ਕਿਸੇ ਆਦਮੀ ਜਾਂ ਔਰਤ ਨੂੰ ਉਥੇ ਜਿਉਂਦਾ ਨਾ ਛੱਡਿਆ ਅਤੇ ਉਨ੍ਹਾਂ ਦੇ ਇੱਜੜ, ਵਗ੍ਗ, ਖੋਤੇ, ਊਠ ਅਤੇ ਕੱਪੜੇ ਆਦਿ ਸਭ ਲੁੱਟ ਲਈ।
10ਦਾਊਦ ਨੇ ਇਵੇਂ ਕਈ ਵਾਰ ਕੀਤਾ। ਅਤੇ ਆਕੀਸ਼ ਕੋਲ ਪਰਤ ਗਿਆ। ਆਕੀਸ਼ ਨੇ ਪੁਛਿਆ, "ਅੱਜ ਤੂੰ ਛਾਪਾ ਮਾਰਦਿਆਂ ਹੋਇਆ ਕਿਥੇ ਗਿਆ ਸੀ?" ਦਾਊਦ ਨੇ ਆਖਿਆ, "ਯਹੂਦਾਹ ਦੇ ਦਖਣ ਵੱਲ, ਯਰਾਹ ਮਿਏਲੀਆਂ ਅਤੇ ਕੇਨੀਆਂ ਦੇ ਖਿਲਾਫ਼।"
11ਦਾਊਦ ਇੱਕ ਵੀ ਜਿਉਂਦੇ ਆਦਮੀ ਜਾਂ ਔਰਤ ਨੂੰ ਗਥ ਵਿੱਚ ਨਾ ਲਿਆਇਆ। ਦਾਊਦ ਨੇ ਸੋਚਿਆ, "ਜੇਕਰ ਅਸੀਂ ਇੱਕ ਵੀ ਜਿਉਂਦਾ ਜੀਅ ਗਥ ਵਿੱਚ ਲੈ ਆਏ ਤਾਂ ਹੋ ਸਕਦਾ ਹੈ ਉਹ ਆਕੀਸ਼ ਨੂੰ ਸਾਡੀ ਅਸਲੀਅਤ ਦੱਸ ਦੇਵੇ।"ਦਾਊਦ ਜਿੰਨੀ ਦੇਰ ਫ਼ਲਿਸਤੀ ਦੀ ਧਰਤੀ ਉੱਤੇ ਰਿਹਾ ਇਵੇਂ ਹੀ ਕਰਦਾ ਰਿਹਾ।
12ਆਕੀਸ਼ ਨੂੰ ਦਾਊਦ ਉੱਤੇ ਇਤਬਾਰ ਹੋ ਗਿਆ। ਆਕੀਸ਼ ਨੇ ਮਨ ਵਿੱਚ ਸੋਚਿਆ, "ਹੁਣ ਦਾਊਦ ਦੇ ਆਪਣੇ ਲੋਕ ਉਸਨੂੰ ਨਫ਼ਰਤ ਕਰਦੇ ਹਨ ਅਤੇ ਇਸਰਾਏਲੀ ਸਾਰੇ ਹੀ ਦਾਊਦ ਨੂੰ ਬੜੀ ਘਿਰਣਾ ਕਰਦੇ ਹਨ ਤਾਂ ਹੁਣ ਤਾਂ ਇਹ ਉਮਰ ਭਰ ਮੇਰੀ ਹੀ ਟਹਿਲ ਸੇਵਾ ਕਰੇਗਾ।"