Loading Bible Translation
First-time download in progress. This may take a few seconds…
Punjabi Bible Wordproject Bible
11 verses
1ਫ਼ਲਿਸਤੀਆਂ ਨੇ ਆਪਣੇ ਸਾਰੇ ਸਿਪਾਹੀ ਅਫ਼ੇਕ ਵਿੱਚ ਇਕਠੇ ਕੀਤੇ ਅਤੇ ਇਸਰਾਏਲੀਆਂ ਨੇ ਇੱਕ ਝਰਨੇ ਦੇ ਨੇੜੇ ਜੋ ਇਸਰਾਏਲ ਵਿੱਚ ਹੈ ਜਾ ਡੇਰੇ ਲਾਏ।
2ਫ਼ਲਿਸਤੀਆਂ ਦੇ ਸਰਦਾਰ 100 ਅਤੇ 1000 ਦੇ ਨਾਲ ਅੱਗੇ-ਅੱਗੇ ਜਾਂਦੇ ਸਨ, ਪਰ ਦਾਊਦ ਆਪਣੇ ਸਾਥੀਆਂ ਦੇ ਨਾਲ ਪਿਛੇ-ਪਿਛੇ ਆਕੀਸ਼ ਦੇ ਨਾਲ ਆਉਂਦਾ ਸੀ।
3ਫ਼ਲਿਸਤੀ ਕਪਤਾਨ ਨੇ ਕਿਹਾ, "ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ?"ਆਕੀਸ਼ ਨੇ ਫ਼ਲਿਸਤੀ ਕਪਤਾਨ ਨੂੰ ਕਿਹਾ, "ਇਹ ਦਾਊਦ ਹੈ। ਦਾਊਦ ਸ਼ਾਊਲ ਦੇ ਅਫ਼ਸਰਾਂ ਵਿੱਚੋਂ ਇੱਕ ਹੁੰਦਾ ਸੀ ਅਤੇ ਹੁਣ ਇਹ ਬਹੁਤ ਦੇਰ ਤੋਂ ਮੇਰੇ ਨਾਲ ਹੈ। ਜਦੋਂ ਦਾ ਇਹ ਸ਼ਾਊਲ ਨੂੰ ਛੱਡਕੇ ਮੇਰੇ ਕੋਲ ਆਇਆ ਹੈ, ਮੈਂ ਇਸ ਵਿੱਚ ਕੁਝ ਵੀ ਗਲਤ ਨਹੀਂ ਪਾਇਆ।"
4ਪਰ ਫ਼ਲਿਸਤੀ ਕਪਤਾਨ ਆਕੀਸ਼ ਨਾਲ ਬੜੇ ਨਾਰਾਜ਼ ਹੋਏ ਅਤੇ ਉਨ੍ਹਾਂ ਕਿਹਾ, "ਦਾਊਦ ਨੂੰ ਵਾਪਸ ਭੇਜੋ। ਜਿਹੜਾ ਸ਼ਹਿਰ ਤੁਸੀਂ ਇਸਨੂੰ ਦਿੱਤਾ ਸੀ ਇਸਨੂੰ ਆਖੋ ਕਿ ਉਥੇ ਜਾਵੇ, ਜੰਗ ਵਿੱਚ ਇਸਦਾ ਕੋਈ ਕੰਮ ਨਹੀਂ। ਇਹ ਲੜਾਈ ਵਿੱਚ ਸਾਡੇ ਨਾਲ ਨਹੀਂ ਜਾ ਸਕਦਾ। ਜੇਕਰ ਇਹ ਇੱਥੇ ਹੈ ਤਾਂ ਇਸਦਾ ਮਤਲਬ ਅਸੀਂ ਖੁਦ ਹੀ ਆਪਣੇ ਡੇਰੇ ਵਿੱਚ ਇੱਕ ਦੁਸ਼ਮਣ ਨੂੰ ਪਨਾਹ ਦੇ ਰਹੇ ਹਾਂ। ਇਹ ਆਪਣੇ ਪਾਤਸ਼ਾਹ (ਸ਼ਾਊਲ) ਨੂੰ ਖੁਸ਼ ਕਰਨ ਲਈ ਸਾਡੇ ਹੀ ਬੰਦਿਆਂ ਨੂੰ ਮਾਰ ਸੁੱਟੇਗਾ।
5ਦਾਊਦ ਤਾਂ ਉਹੀ ਬੰਦਾ ਹੈ ਨਾ ਜਿਸਦੇ ਬਾਰੇ ਇਸਰਾਏਲੀ ਇਹ ਗੀਤ ਗਾਉਂਦੇ ਨੱਚਦੇ ਹਨ ਕਿ:ਸ਼ਾਊਲ ਨੇ ਤਾਂ ਹਜ਼ਾਰਾਂ ਵੈਰੀ ਮਾਰੇ ਪਰ ਦਾਊਦ ਨੇ ਲਖਾਂ ਵੈਰੀ ਮਾਰ ਮੁਕਾਏ।
6ਤੱਦ ਆਕੀਸ਼ ਨੇ ਦਾਊਦ ਨੂੰ ਬੁਲਾਕੇ ਆਖਿਆ, "ਮੈਂ ਯਹੋਵਾਹ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ, ਕਿ ਤੂੰ ਮੇਰੇ ਨਾਲ ਵਫ਼ਾਦਾਰ ਹੈਂ। ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਤੂੰ ਮੇਰੀ ਸੈਨਾ ਵਿੱਚ ਸੇਵਾ ਕਰੇਂਗਾ। ਮੈਂ ਤੇਰੇ ਵਿੱਚ ਕੋਈ ਭੈੜ ਨਹੀਂ ਵੇਖਿਆ ਜਦੋਂ ਤੋਂ ਤੂੰ ਮੇਰੇ ਕੋਲ ਆਇਆ ਹੈ। ਫ਼ਲਿਸਤੀ ਸ਼ਾਸਕ ਵੀ ਤੈਨੂੰ ਚੰਗਾ ਮਨੁੱਖ ਸਮਝਦੇ ਹਨ।
7ਇਸ ਲਈ ਤੂੰ ਸੁਖ-ਸ਼ਾਂਤੀ ਨਾਲ ਵਾਪਸ ਜਾ ਅਤੇ ਫ਼ਲਿਸਤੀ ਸ਼ਾਸਕ ਦੇ ਵਿਰੁੱਧ ਕੁਝ ਨਾ ਕਰੀਂ।"
8ਦਾਊਦ ਨੇ ਪੁਛਿਆ, "ਮੈਂ ਕੀ ਗਲਤੀ ਕੀਤੀ ਹੈ? ਕੀ ਜਦੋਂ ਦਾ ਮੈਂ ਤੇਰੇ ਕੋਲ ਆਇਆ ਹਾਂ, ਕੀ ਤੂੰ ਮੇਰੇ ਵਿੱਚ ਕੋਈ ਭੈੜ ਵੇਖਿਆ ਹੈ? ਨਹੀਂ ਨਾ, ਤਾਂ ਫ਼ਿਰ ਤੂੰ ਮੈਨੂੰ ਆਪਣੇ ਯਹੋਵਾਹ ਪਾਤਸ਼ਾਹ ਲਈ, ਉਸਦੇ ਦੁਸ਼ਮਣਾ ਦੇ ਖਿਲਾਫ਼ ਲੜਨ ਲਈ ਕਿਉਂ ਨਹੀਂ ਲੈਕੇ ਜਾਂਦਾ?"
9ਆਕੀਸ਼ ਨੇ ਕਿਹਾ, "ਮੈਂ ਮੰਨਦਾ ਹਾਂ ਕਿ ਤੂੰ ਇੱਕ ਬਹੁਤ ਹੀ ਭਲਾ ਮਨੁੱਖ ਹੈਂ। ਤੂੰ ਤਾਂ ਪਰਮੇਸ਼ੁਰ ਵੱਲੋਂ ਭੇਜੇ ਇੱਕ ਦੂਤ ਵਰਗਾ ਹੈਂ ਪਰ ਫ਼ਲਿਸਤੀ ਕਪਤਾਨ ਅਜੇ ਵੀ ਆਖਦੇ ਹਨ ਕਿ, 'ਦਾਊਦ ਸਾਡੇ ਨਾਲ ਜੰਗ ਵਿੱਚ ਨਹੀਂ ਜਾ ਸਕਦਾ।'
10ਅਗਲੀ ਸਵੇਰ ਹੀ ਤੂੰ ਅਤੇ ਤੇਰੇ ਸਾਥੀ ਉਸ ਸ਼ਹਿਰ ਵਿੱਚ ਚਲੇ ਜਾਣ ਜਿਹੜਾ ਮੈਂ ਤੈਨੂੰ ਦਿੱਤਾ ਸੀ। ਕਪਤਾਨਾਂ ਦੀਆਂ ਕਹੀਆਂ ਗੱਲਾਂ ਵੱਲ ਬਹੁਤਾ ਧਿਆਨ ਨਾ ਦਿੰਦਾ ਹੋਇਆ ਤੂੰ ਕਿਸੇ ਵੀ ਗੱਲ ਦਾ ਬੁਰਾ ਨਾ ਮਨਾਈ। ਤੂੰ ਇੱਕ ਭਲਾ ਮਨੁੱਖ ਹੈ ਜੋ ਸੂਰਜ ਚਢ਼ਦੇ ਹੀ ਤੂੰ ਇਥੋਂ ਚਲਾ ਜਾਵੀਂ।"
11ਤਾਂ ਦਾਊਦ ਅਤੇ ਉਸਦੇ ਸਾਥੀ ਸਵੇਰੇ ਜਲਦੀ ਉਠੇ ਅਤੇ ਫ਼ਲਿਸਤੀ ਦੇ ਦੇਸ਼ ਵਾਪਸ ਮੁੜ ਗਏ ਅਤੇ ਫ਼ਲਿਸਤੀ ਯਿਜ਼ਰਾਏਲ ਵੱਲ ਚਢ਼ੇ।