Loading Bible Translation
First-time download in progress. This may take a few seconds…
Punjabi Bible Wordproject Bible
13 verses
1ਇਸ ਕਾਰਨ ਜਾਂ ਅਸੀਂ ਹੋਰ ਨਾ ਝੱਲ ਸੱਕੇ ਤਾਂ ਅਥੇਨੇ ਵਿੱਚ ਇਕੱਲੇ ਹੀ ਰਹਿ ਜਾਣ ਨੂੰ ਚੰਗਾ ਜਾਣਿਆ।
2ਅਤੇ ਤਿਮੋਥਿਉਸ ਨੂੰ ਘੱਲਿਆ ਜਿਹੜਾ ਸਾਡਾ ਭਰਾ ਅਤੇ ਮਸੀਹ ਦੀ ਖੁਸ਼ ਖਬਰੀ ਦੇ ਕੰਮ ਵਿੱਚ ਪਰਮੇਸ਼ੁਰ ਦਾ ਸੇਵਕ ਹੈ ਭਈ ਉਹ ਤੁਹਾਨੂੰ ਤਕੜਿਆਂ ਕਰੇ ਅਤੇ ਤੁਹਾਡੀ ਨਿਹਚਾ ਦੇ ਵਿਖੇ ਤੁਹਾਨੂੰ ਤਸੱਲੀ ਦੇਵੇ।
3ਤਾਂ ਜੋ ਇਨ੍ਹਾਂ ਬਿਪਤਾਂ ਕਰਕੇ ਕੋਈ ਡੋਲ ਨਾ ਜਾਵੇ ਕਿਉਂ ਜੋ ਤੁਸੀਂ ਆਪ ਜਾਣਦੇ ਹੋ ਭਈ ਅਸੀਂ ਇਸੇ ਲਈ ਥਾਪੇ ਹੋਏ ਹਾਂ।
4ਸਗੋਂ ਜਾਂ ਅਸੀਂ ਤੁਹਾਡੇ ਕੋਲ ਸਾਂ ਤਾਂ ਤੁਹਾਨੂੰ ਅੱਗੋਂ ਹੀ ਆਖਦੇ ਹੁੰਦੇ ਸਾਂ ਜੋ ਅਸਾਂ ਬਿਪਤਾ ਭੋਗਣੀਆਂ ਹਨ ਅਤੇ ਸੋਈਓ ਹੋਇਆ ਅਤੇ ਤੁਸੀਂ ਜਾਣਦੇ ਵੀ ਹੋ।
5ਇਸ ਕਾਰਨ ਮੈਂ ਵੀ ਜਾਂ ਹੋਰ ਝੱਲ ਨਾ ਸੱਕਿਆ ਤਾਂ ਤੁਹਾਡੀ ਨਿਹਚਾ ਮਲੂਮ ਕਰਨ ਲਈ ਘੱਲਿਆ ਭਈ ਨਾ ਹੋਵੇ ਜੋ ਪਰਤਾਉਣ ਵਾਲੇ ਨੇ ਤੁਹਾਨੂੰ ਕਿਵੇਂ ਨਾ ਕਿਵੇਂ ਪਰਤਾਇਆ ਹੋਵੇ ਅਤੇ ਸਾਡੀ ਮਿਹਨਤ ਅਕਾਰਥ ਗਈ ਹੋਵੇ।
6ਪਰ ਹੁਣ ਜਾਂ ਤੁਹਾਡੀ ਵੱਲੋਂ ਤਿਮੋਥਿਉਸ ਸਾਡੇ ਕੋਲ ਆਇਆ ਅਤੇ ਤੁਹਾਡੀ ਨਿਹਚਾ ਅਤੇ ਪ੍ਰੇਮ ਦੀ ਖੁਸ਼ ਖਬਰੀ ਲਿਆਇਆ, ਨਾਲੇ ਇਸ ਗੱਲ ਦੀ ਭਈ ਤੁਸੀਂ ਸਾਨੂੰ ਸਦਾ ਚੰਗੀ ਤਰਾਂ ਚੇਤੇ ਰੱਖਦੇ ਹੋ ਅਤੇ ਸਾਡੇ ਦਰਸ਼ਣ ਨੂੰ ਲੋਚਦੇ ਹੋ ਜਿਵੇਂ ਅਸੀਂ ਵੀ ਤੁਹਾਡੇ ਦਰਸ਼ਣ ਨੂੰ।
7ਤਾਂ ਇਸ ਲਈ ਹੇ ਭਰਾਵੋ, ਸਾਨੂੰ ਆਪਣੇ ਸਾਰੇ ਕਸ਼ਟ ਅਤੇ ਬਿਪਤਾ ਵਿੱਚ ਤੁਹਾਡੇ ਵਿਖੇ ਤੁਹਾਡੀ ਨਿਹਚਾ ਦੇ ਕਾਰਨ ਤਸੱਲੀ ਹੋ ਗਈ।
8ਕਿਉਂ ਜੋ ਹੁਣ ਸਾਡੀ ਜਾਨ ਵਿੱਚ ਜਾਨ ਪੈ ਗਈ ਹੈ ਜੇ ਤੁਸੀਂ ਪ੍ਰਭੁ ਵਿੱਚ ਪੱਕੇ ਰਹੋ।
9ਉਸ ਸਾਰੇ ਅਨੰਦ ਲਈ ਜਿਸ ਕਰਕੇ ਅਸੀਂ ਆਪਣੇ ਪਰਮੇਸ਼ੁਰ ਦੇ ਅੱਗੇ ਤੁਹਾਡੇ ਕਾਰਨ ਅਨੰਦ ਕਰਦੇ ਹਾਂ ਅਸੀਂ ਤੁ ਹਾਡੇ ਵਿਖੇ ਕਿਹੜੇ ਮੂੰਹ ਨਾਲ ਪਰਮੇਸ਼ੁਰ ਦਾ ਧੰਨਵਾਦ ਕਰੀਏ ?
10ਅਸੀਂ ਰਾਤ ਦਿਨ ਅਤਯੰਤ ਬੇਨਤੀ ਕਰਦੇ ਰਹਿੰਦੇ ਹਾਂ ਜੋ ਤੁਹਾਡਾ ਦਰਸ਼ਣ ਕਰੀਏ ਅਤੇ ਤੁਹਾਡੀ ਨਿਹਚਾ ਦਾ ਘਾਟਾ ਪੂਰਾ ਕਰ ਦੇਈਏ।
11ਹੁਣ ਸਾਡਾ ਪਰਮੇਸ਼ੁਰ ਅਤੇ ਪਿਤਾ, ਅਤੇ ਸਾਡਾ ਪ੍ਰਭੁ ਯਿਸੂ, ਤੁਹਾਡੇ ਕੋਲ ਆਉਣ ਨੂੰ ਸਾਡੇ ਲਈ ਆਪ ਰਾਹ ਕੱਢ ਦੇਵੇ।
12ਅਤੇ ਪ੍ਰਭੁ ਤੁਹਾਡੇ ਇੱਕ ਦੂਏ ਨਾਲ ਅਤੇ ਸਭਨਾਂ ਮਨੁੱਖਾਂ ਨਾਲ ਪ੍ਰੇਮ ਕਰਨ ਨੂੰ ਵਧਾਵੇ ਅਤੇ ਬਹੁਤਾ ਕਰੇ, ਜਿਵੇਂ ਅਸੀਂ ਵੀ ਤੁਹਾਡੇ ਨਾਲ।
13ਤਾਂ ਜੋ ਤੁਹਾਡਿਆਂ ਮਨਾਂ ਨੂੰ ਤਕੜਿਆਂ ਕਰੇ ਭਈ ਜਿਸ ਵੇਲੇ ਸਾਡਾ ਪ੍ਰਭੁ ਯਿਸੂ ਆਪਣੇ ਸਾਰਿਆਂ ਸੰਤਾਂ ਸਣੇ ਆਵੇਗਾ ਤਾਂ ਓਹ ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਪਵਿੱਤਰਤਾਈ ਵਿੱਚ ਨਿਰਦੋਸ਼ ਹੋਣ।