Loading Bible Translation
First-time download in progress. This may take a few seconds…
Punjabi Bible Wordproject Bible
23 verses
1ਤਦ ਅਮਸਯਾਹ ਦੀ ਜਗ੍ਹਾ ਯਹੂਦਾਹ ਦੇ ਲੋਕਾਂ ਨੇ ਉਜ਼ੀਯਾਹ ਨੂੰ ਆਪਣਾ ਨਵਾਂ ਪਾਤਸ਼ਾਹ ਚੁਣਿਆ। ਉਜ਼ੀਯਾਹ ਅਮਸਯਾਹ ਦਾ ਪੁੱਤਰ ਸੀ ਅਤੇ ਜਦੋਂ ਇਹ ਸਭ ਵਾਪਰਿਆ ਉਹ ਸਿਰਫ਼ ਸੋਲ੍ਹਾਂ ਸਾਲਾਂ ਦਾ ਸੀ।
2ਉਜ਼ੀਯਾਹ ਨੇ ਮੁੜ ਤੋਂ ੇਲੋਬ ਸ਼ਹਿਰ ਉਸਾਰਿਆ ਅਤੇ ਯਹੂਦਾਹ ਨੂੰ ਮੋੜ ਦਿੱਤਾ। ਇਹ ਉਸਨੇ ਅਮਸਯਾਹ ਦੇ ਦਫ਼ਨਾੇ ਜਾਣ ਤੋਂ ਬਾਅਦ ਕੀਤਾ।
3ਉਜ਼ੀਯਾਹ ਜਦੋਂ ਪਾਤਸ਼ਾਹ ਬਣਿਆ ਉਹ ਸੋਲ੍ਹਾਂ ਵਰ੍ਹਿਆਂ ਦਾ ਸੀ। ਉਸਨੇ 52 ਵਰ੍ਹੇ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਯਕਾਲਯਾਹ ਸੀ, ਜੋ ਕਿ ਯਰੂਸ਼ਲਮ ਦੀ ਸੀ।
4ਉਸਨੇ ਉਹੀ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ। ਜਿਵੇਂ ਕਿ ਉਸਦੇ ਪਿਤਾ ਅਮਸਯਾਹ ਨੇ ਕੀਤਾ ਸੀ।
5ਉਸਨੇ ਜ਼ਕਰਯਾਹ ਦੇ ਦਿਨਾਂ ਵਿੱਚ ਪਰਮੇਸ਼ੁਰ ਦਾ ਰਾਹ ਫ਼ੜਿਆ ਅਤੇ ਜ਼ਕਰਯਾਹ ਨੇ ਉਜ਼ੀਯਾਹ ਨੂੰ ਪਰਮੇਸ਼ੁਰ ਦਾ ਹੁਕਮ ਮੰਨਣਾ ਤੇ ਇੱਜ਼ਤ ਕਰਨਾ ਸਿਖਾਇਆ। ਜਦ ਤੀਕ ਉਜ਼ੀਯਾਹ ਪਰਮੇਸ਼ੁਰ ਦਾ ਤਾਲਿਬ ਰਿਹਾ, ਪਰਮੇਸ਼ੁਰ ਨੇ ਉਸ ਨੂੰ ਖੂਬ ਸਫ਼ਲਤਾ ਦਿੱਤੀ।
6ਉਜ਼ੀਯਾਹ ਨੇ ਫ਼ਲਿਸਤੀਆਂ ਦੇ ਵਿਰੁੱਧ ਲੜਾਈ ਕੀਤੀ ਅਤੇ ਗਬ, ਯਬਨਹ ਅਤੇ ਅਸ਼ਦੋਦ ਸ਼ਹਿਰਾਂ ਦੀਆਂ ਕੰਧਾਂ ਢਾਹ ਦਿੱਤੀਆਂ। ਉਸ ਨੇ ਅਸ਼ਦੋਦ ਵਿੱਚ ਅਤੇ ਫ਼ਲਿਸਤੀਆਂ ਦਰਮਿਆਨ ਹੋਰਨਾਂ ਥਾਵਾਂ ਤੇ ਸ਼ਹਿਰ ਬਣਾਏ।
7ਪਰਮੇਸ਼ੁਰ ਨੇ ਫ਼ਲਿਸਤੀਆਂ ਅਤੇ ਉਨ੍ਹਾਂ ਅਰਬੀਆਂ ਦੇ ਜੋ ਗੂਰ ਬਆਲ ਸ਼ਹਿਰ ਵਿੱਚ ਵਸਦੇ ਸਨ ਅਤੇ ਮਊਨੀਮ ਵਿੱਚ ਉਨ੍ਹਾਂ ਦੇ ਵਿਰੁੱਧ ਉਜ਼ੀਯਾਹ ਦੀ ਮਦਦ ਕੀਤੀ।
8ਅੰਮੋਨੀਆਂ ਨੇ ਉਜ਼ੀਯਾਹ ਨੂੰ ਨਜ਼ਰਾਨੇ ਦਿੱਤੇ ਅਤੇ ਉਜ਼ੀਯਾਹ ਦਾ ਨਾਉਂ ਮਿਸਰ ਦੀ ਸੀਮਾਂ ਤੀਕ ਪ੍ਰਸਿਧ੍ਧ ਹੋ ਗਿਆ। ਉਹ ਆਪਣੀ ਸ਼ਕਤੀ ਸਦਕਾ ਬਹੁਤ ਮਸ਼ਹੂਰ ਹੋ ਗਿਆ।
9ਉਸ ਨੇ ਯਰੂਸ਼ਲਮ ਵਿੱਚ ਨੁਕਰ ਦੇ ਫ਼ਾਟਕ ਤੇ, ਵਾਦੀ ਦੇ ਫ਼ਾਟਕ ਅਤੇ ਕੰਧ ਦੇ ਮੋੜ ਉੱਪਰ ਬੁਰਜ ਬਣਵਾੇ। ਉਸਨੇ ਉਹ ਬੁਰਜ ਬੜੇ ਮਜ਼ਬੂਤ ਬਣਵਾੇ।
10ਉਸ ਨੇ ਉਜਾੜ ਵਿੱਚ ਵੀ ਬੁਰਜ ਬਣਵਾੇ। ਉਸਨੇ ਬਹੁਤ ਸਾਰੇ ਖੂਹ ਪੁਟਵਾੇ ਕਿਉਂ ਕਿ ਪਹਾੜੀਆਂ ਅਤੇ ਉਪਜਾਊ ਜ਼ਮੀਨਾਂ ਵਿੱਚ ਉਹ ਬਹੁਤ ਸਾਰੇ ਜਾਨਵਰਾਂ ਦਾ ਮਾਲਕ ਸੀ। ਅੰਗੂਰਾਂ ਦੇ ਬਾਗ਼ਾਂ ਦਾ ਧਿਆਨ ਰੱਖਣ ਲਈ ਉਸ ਕੋਲ ਬਹੁਤ ਸਾਰੇ ਕਾਮੇ ਸਨ ਅਤੇ ਉਹ ਖੁਦ ਖੇਤੀ-ਬਾੜੀ ਨੂੰ ਪਿਆਰ ਕਰਦਾ ਸੀ।
11ਉਜ਼ੀਯਾਹ ਕੋਲ ਜੋਧਿਆਂ ਦੀ ਫ਼ੌਜ ਸੀ ਜੋ ਯੁੱਧ ਲਈ ਤਿਆਰ ਕੀਤੇ ਗਏ ਸਨ, ਉਹ ਇੱਕ ਦਲ ਵਜੋਂ ਗਿਣੇ ਗਏ ਸਨ, ਅਤੇ ਹਨਨਯਾਹ ਦੀ ਅਗਵਾਈ ਹੇਠਾਂ ਸਨ ਜੋ ਕਿ ਰਾਜੇ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ। ਇਹ ਲੋਕ ਸਕੱਤਰ ਯਈੇਲ ਅਤੇ ਮਅਸੇਯਾਹ ਦੁਆਰਾ ਗਿਣੇ ਗਏ ਸਨ। ਵਿੱਚ ਵੀ ਸਨ।
12ਸ਼ੂਰਵੀਰ ਸਿਪਾਹੀਆਂ ਦੇ ਆਗੂਆਂ ਦੀ ਗਿਣਤੀ 2,600 ਸੀ।
13ਉਹ ਪਿਤਰੀ ਘਰਾਣਿਆਂ ਦੇ ਆਗੂ 3,07,500 ਆਦਮੀਆਂ ਜਿਹੜੇ ਬੜੀ ਸੂਰਬੀਰਤਾ ਨਾਲ ਲੜੇ ਸਨ, ਉਨ੍ਹਾਂ ਦੇ ਮੁਖੀਆ ਸਨ। ਇਹ ਸਿਪਾਹੀ ਪਾਤਸ਼ਾਹ ਦੇ ਵੈਰੀਆਂ ਦੇ ਵਿਰੁੱਧ ਪਾਤਸ਼ਾਹ ਦੀ ਸਹਾਇਤਾ ਕਰਦੇ ਸਨ।
14ਉਜ਼ੀਯਾਹ ਨੇ ਸਾਰੀ ਸੈਨ��� ਲਈ ਬਰਛੇ, ਢਾਲਾਂ, ਟੋਪ, ਕਵਚ, ਧਨੁਖ੍ਖ, ਤੀਰ ਅਤੇ ਗੁਲੇਲਾਂ ਲਈ ਪੱਥਰ ਤਿਆਰ ਕਰਵਾਏ।
15ਉਸ ਨੇ ਮਾਹਰ ਆਦਮੀਆਂ ਦੁਆਰਾ ਬਣਾਈਆਂ ਗਈਆਂ ਮਸ਼ੀਨਾਂ ਯਰੂਸ਼ਲਮ ਵਿੱਚ ਲਗਵਾਈਆਂ ਅਤੇ ਉਨ੍ਹਾਂ ਨੂੰ ਕੰਧਾਂ ਦੀਆਂ ਨੁਕਰਾਂ ਉੱਤੇ ਅਤੇ ਥੰਮਾਂ ਉੱਤੇ ਰੱਖਿਆ। ਇਹ ਮਸ਼ੀਨਾਂ ਵੱਡੇ-ਵੱਡੇ ਪੱਥਰ ਅਤੇ ਤੀਰ ਸੁੱਟਣ ਲਈ ਵਰਤੀਆਂ ਜਾਂਦੀਆਂ ਸਨ। ਉਜ਼ੀਯਾਹ ਬਹੁਤ ਮਸ਼ਹੂਰ ਹੋ ਗਿਆ। ਦੂਰ-ਦੂਰ ਤੀਕ ਉਸਦੇ ਨਾਂ ਦੀਆਂ ਧੂਂਮਾਂ ਪੈ ਗਈਆਂ ਕਿਉਂ ਜੁ ਉਸਦੀ ਬਹੁਤ ਸਹਾਇਤਾ ਹੋਈ, ਉਹ ਬਹੁਤ ਤਾਕਤਵਰ ਪਾਤਸ਼ਾਹ ਬਣ ਗਿਆ।
16ਪਰ ਜਦੋਂ ਉਹ ਤਾਕਤਸ਼ਾਲੀ ਪਾਤਸ਼ਾਹ ਬਣ ਗਿਆ ਤਾਂ ਉਸਦਾ ਘੁਮਂਡ ਹੀ ਉਸਦੇ ਨਾਸ ਦਾ ਕਾਰਣ ਬਣ ਗਿਆ। ਕਿਉਂ ਕਿ ਉਹ ਫ਼ਿਰ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਫਾਦਾਰ ਨਾ ਰਿਹਾ। ਉਹ ਯਹੋਵਾਹ ਦੇ ਮੰਦਰ ਵਿੱਚ ਜਾਕੇ ਧੂਪ ਦੀ ਜਗਵੇਦੀ ਉੱਪਰ ਧੂਪ ਧੁਖਾਉਣ ਲੱਗ ਪਿਆ।
17ਤਦ ਅਜ਼ਰਯਾਹ ਜਾਜਕ ਉਸ ਦੇ ਪਿੱਛੇ ਗਿਆ ਅਤੇ ਉਸ ਨਾਲ ਯਹੋਵਾਹ ਦੇ 80 ਹੋਰ ਬਹਾਦੁਰ ਜਾਜਕ ਸਨ।
18ਉਨ੍ਹਾਂ ਨੇ ਉਜ਼ੀਯਾਹ ਨੂੰ ਉਸ ਦੀ ਗ਼ਲਤੀ ਬਾਰੇ ਦੱਸਿਆ ਅਤੇ ਉਸ ਨੂੰ ਕਿਹਾ, "ਉਜ਼ੀਯਾਹ, ਯਹੋਵਾਹ ਅੱਗੇ ਧੂਪ ਧੁਖਾਉਣਾ ਤੇਰਾ ਕੰਮ ਨਹੀਂ ਹੈ। ਤੇਰੇ ਲਈ ਇਉਂ ਕਰਨਾ ਠੀਕ ਨਹੀਂ ਹੈ। ਸਿਰਫ਼ ਜਾਜਕ ਅਤੇ ਹਾਰਨ ਦੇ ਉੱਤਰਾਧਿਕਾਰੀਆਂ ਦਾ ਇਹ ਕੰਮ ਹੈ ਜੋ ਯਹੋਵਾਹ ਅੱਗੇ ਧੂਫ਼ ਧੂਖਾਉਂਦੇ ਹਨ। ਅਤੇ ਇਨ੍ਹਾਂ ਜਾਜਕਾਂ ਨੂੰ ਪਵਿੱਤਰ ਸੇਵਾ ਲਈ ਧੂਪ ਧੁਖਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਤੂੰ ਵਫ਼ਾਦਾਰੀ ਨਹੀਂ ਕੀਤੀ ਇਸ ਲਈ ਤੂੰ ਸਭ ਤੋਂ ਪਵਿੱਤਰ ਅਸਬਾਨ ਤੋਂ ਬਾਹਰ ਨਿਕਲ ਜਾ। ਯਹੋਵਾਹ ਪਰਮੇਸ਼ੁਰ ਤੈਨੂੰ ਇਸ ਕਾਰਣ ਲਈ ਬਖਸ਼ੇਗਾ ਨਹੀਂ।"
19ਪਰ ਉਜ਼ੀਯਾਹ ਨੂੰ ਕਰੋਧ ਆ ਗਿਆ ਤੇ ਉਸ ਵਕਤ ਉਸਦੇ ਹੱਥ ਵਿੱਚ ਧੂਪ ਧੁਖਾਉਣ ਲਈ ਧੂਪਧਾਨ ਸੀ। ਜਦੋਂ ਉਹ ਜਾਜਕਾਂ ਤੇ ਕਰੋਧ ਕਰ ਰਿਹਾ ਸੀ ਤਾਂ ਉਸਦੇ ਮਬ੍ਬੇ ਤੇ ਕੋੜ ਫੁੱਟ ਪਿਆ। ਇਹ ਸਭ ਕੁਝ ਜਾਜਕਾਂ ਦੇ ਸਾਮ੍ਹਣੇ ਯਹੋਵਾਹ ਦੇ ਮੰਦਰ ਵਿੱਚ ਜਗਵੇਦੀ ਦੇ ਕੋਲ ਜਿੱਥੇ ਧੂਪ ਧੁਖਾਉਂਦੇ ਸਨ, ਵਾਪਰਿਆ।
20ਪਰਧਾਨ ਜਾਜਕ ਅਜ਼ਰਯਾਹ ਅਤੇ ਬਾਕੀ ਦੇ ਜਾਜਕਾਂ ਨੇ ਉਸ ਵੱਲ ਤਕਿਆ। ਉਨ੍ਹ੍ਹਾਂ ਨੇ ਉਸ ਦੇ ਮਬ੍ਬੇ ਤੇ ਕੋੜ ਵੇਖਿਆ ਤਾਂ ਉਨ੍ਹਾਂ ਨੇ ਉਜ਼ੀਯਾਹ ਨੂੰ ਝਟ੍ਟ ਮੰਦਰ ਵਿੱਚੋਂ ਕੱਢ ਦਿੱਤਾ। ਉਜ਼ੀਯਾਹ ਖੁਦ ਵੀ ਉਥੋਂ ਭਜਿਆ ਕਿਉਂ ਕਿ ਯਹੋਵਾਹ ਨੇ ਉਸ ਨੂੰ ਸਜ਼ਾ ਦਿੱਤੀ ਸੀ।
21ਉਜ਼ੀਯਾਹ ਪਾਤਸ਼ਾਹ ਸਾਰੀ ਬਾਕੀ ਦੀ ਉਮਰ ਕੋੜੀ ਰਿਹਾ ਉਹ ਬਾਕੀ ਘਰਾਂ ਤੋਂ ਦੂਰ ਅਲੱਗ ਘਰ ਵਿੱਚ ਰਿਹਾ ਅਤੇ ਮੁੜ ਯਹੋਵਾਹ ਦੇ ਮੰਦਰ ਪ੍ਰਵੇਸ਼ ਨਾ ਕਰ ਸਕਿਆ। ਉਜ਼ੀਯਾਹ ਦੇ ਪੁੱਤਰ ਯੋਬਾਮ ਨੇ ਰਾਜ ਮਹਿਲ ਤੇ ਸ਼ਾਸਨ ਕੀਤਾ ਅਤੇ ਲੋਕਾਂ ਦਾ ਨਿਆਉਂ ਵੀ।
22ਸ਼ੁਰੂ ਤੋਂ ਅਖੀਰ ਤੀਕ ਉਜ਼ੀਯਾਹ ਨੇ ਹੋਰ ਵੀ ਜੋ ਕੰਮ ਕੀਤੇ ਉਹ ਆਮੋਸ਼ ਦੇ ਪੁੱਤਰ ਯਸ਼ਾਯਾਹ ਨਬੀ ਨੇ ਲਿਖੇ।
23ਜਦੋਂ ਉਜ਼ੀਯਾਹ ਦੀ ਮੌਤ ਹੋਈ ਤਾਂ ਉਸਨੂੰ ਉਸਦੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਉਸਨੂੰ ਸ਼ਾਹੀ ਕਬਰ ਉਸਦੇ ਪਿਉ ਦੀ ਕਬਰ ਵਾਲੇ ਖੇਤ ਦੇ ਕੋਲ ਦਫ਼ਨਾਇਆ ਗਿਆ ਕਿਉਂ ਕਿ ਲੋਕਾਂ ਨੇ ਕਿਹਾ, "ਉਜ਼ੀਯਾਹ ਕੋੜੀ ਹੈ।" ਫ਼ਿਰ ਉਜ਼ੀਯਾਹ ਦੀ ਬਾਵੇਂ ਉਸਦਾ ਪੁੱਤਰ ਯੋਬਾਮ ਰਾਜ ਕਰਨ ਲੱਗਾ।