Loading Bible Translation
First-time download in progress. This may take a few seconds…
Punjabi Bible Wordproject Bible
9 verses
1ਯੋਬਾਮ 25 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ। ਉਸਨੇ ਯਰੂਸ਼ਲਮ ਵਿੱਚ 16 ਵਰ੍ਹੇ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਯਰੂਸ਼ਾਹ ਸੀ ਜੋ ਸਾਦੋਕ ਦੀ ਧੀ ਸੀ।
2ਯੋਬਾਮ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਸਹੀ ਸਨ। ਉਸਨੇ ਆਪਣੇ ਪਿਤਾ ਉਜ਼ੀਯਾਹ ਵਾਂਗ ਹੀ ਪਰਮੇਸ਼ੁਰ ਨੂੰ ਮੰਨਿਆ ਪਰ ਉਸਨੇ ਆਪਣੇ ਪਿਤਾ ਵਾਂਗ ਯਹੋਵਾਹ ਦੇ ਮੰਦਰ ਵਿੱਚ ਧੂਫ਼ ਧੁਖਾਉਣ ਦੀ ਗ਼ਲਤੀ ਨਾ ਕੀਤੀ। ਪਰ ਲੋਕੀਂ ਬਦੀ ਕਰਦੇ ਰਹੇ।
3ਯੋਬਾਮ ਨੇ ਮੁੜ ਤੋਂ ਯਹੋਵਾਹ ਦੇ ਮੰਦਰ ਦਾ ਉਤਲਾ ਫ਼ਾਟਕ ਬਣਵਾਇਆ ਅਤੇ ਓਫ਼ਲ ਦੀ ਕੰਧ ਉੱਪਰ ਉਸਨੇ ਬਹੁਤ ਕੁਝ ਬਣਵਾਇਆ।
4ਯੋਬਾਮ ਨੇ ਯਹੂਦਾਹ ਵਿੱਚ ਪਹਾੜੀ ਇਲਾਕੇ ਵਿੱਚ ਸ਼ਹਿਰ ਵੀ ਬਣਵਾੇ ਅਤੇ ਜੰਗਲਾਂ ਵਿੱਚ ਉਸਨੇ ਕਿਲੇ ਅਤੇ ਬੁਰਜ ਵੀ ਬਣਵਾੇ।
5ਯੋਬਾਮ ਅੰਮੋਨੀਆਂ ਦੇ ਰਾਜਾ ਨਾਲ ਵੀ ਲੜਿਆ ਅਤੇ ਉਨ੍ਹਾਂ ਨੂੰ ਜਿਤਿਆ ਵ੍ਵੀ ਤੇ ਫ਼ਿਰ ਹਰ ਵਰ੍ਹੇ ਅੰਮੋਨੀਆਂ ਨੇ 3,400 ਕਿੱਲੋ ਚਾਂਦੀ, 75,000 ਮਣ ਕਣਕ ਅਤੇ 75,000 ਮਣ ਜੌਁ ਉਸਨੂੰ ਦਿੱਤੇ।
6ਯੋਬਾਮ ਬਹੁਤ ਬਲਵਾਨ ਹੋਇਆ ਕਿਉਂ ਕਿ ਉਸ ਨੇ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਪੂਰੀ ਵਫ਼ਾਦਾਰੀ ਨਾਲ ਮੰਨਿਆ।
7ਜੋ ਹੋਰ ਕੰਮ ਯੋਬਾਮ ਨੇ ਕੀਤੇ ਅਤੇ ਜਿਹੜੀਆਂ ਲੜਾਈਆਂ ਲੜੀਆਂ ਉਹ 'ਇਸਰਾਏਲ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਹੈ।
8ਯੋਬਾਮ ਨੇ 25 ਸਾਲ ਦੀ ਉਮਰ ਤੋਂ 16 ਵਰ੍ਹੇ ਤੀਕ ਰਾਜ ਕੀਤਾ।
9ਜਦੋਂ ਯੋਬਾਮ ਮਰਿਆ ਤਾਂ ਉਸਦੇ ਪੁਰਖਿਆਂ ਕੋਲ ਉਸ ਨੂੰ ਦਫ਼ਨਾਇਆ ਗਿਆ। ਲੋਕਾਂ ਨੇ ਉਸਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ। ਉਸਦੀ ਬਾਵੇਂ ਉਸਦਾ ਪੁੱਤਰ ਆਹਾਜ਼ ਨਵਾਂ ਪਾਤਸ਼ਾਹ ਬਣ ਕੇ ਰਾਜ ਕਰਨ ਲੱਗਾ।