Loading Bible Translation
First-time download in progress. This may take a few seconds…
Punjabi Bible Wordproject Bible
23 verses
1ਯਹੂਦਾਹ ਦੇ ਲੋਕਾਂ ਨੇ ਯਰੂਸ਼ਲਮ ਦਾ ਨਵਾਂ ਪਾਤਸ਼ਾਹ ਯਹੋਆਹਾਜ਼ ਨੂੰ ਚੁਣਿਆ। ਯਹੋਆਹਾਜ਼ ਯੋਸੀਯਾਹ ਦਾ ਪੁੱਤਰ ਸੀ।
2ਯਹੋਆਹਾਜ਼ ਜਦੋਂ ਯਹੂਦਾਹ ਦਾ ਪਾਤਸ਼ਾਹ ਬਣਿਆ ਉਸ ਵਕਤ ਉਹ 23 ਵਰ੍ਹਿਆਂ ਦਾ ਸੀ। ਉਹ ਯਰੂਸ਼ਲਮ ਦੇ ਰਾਜ ਤੇ 3 ਮਹੀਨੇ ਰਿਹਾ।
3ਤਦ ਮਿਸਰ ਦੇ ਪਾਤਸ਼ਾਹ, ਨਕੋ ਨੇ ਯਹੋਆਹਾਜ਼ ਨੂੰ ਬੰਦੀ ਬਣਾ ਲਿਆ। ਉਸਨੇ ਯਹੂਦਾਹ ਦੇ ਲੋਕਾਂ ਉੱਤੇ 3 ,400 ਕਿਲੋ ਚਾਂਦੀ ਅਤੇ 34 ਕਿੱਲੋ ਸੋਨਾ ਦੰਡ ਲਾਇਆ।
4ਨਕੋ ਨੇ ਯਹੋਆਹਾਜ਼ ਦੇ ਭਰਾ ਅਲਯਾਕੀਮ ਨੂੰ ਯਹੂਦਾਹ ਅਤੇ ਯਰੂਸ਼ਲਮ ਦਾ ਨਵਾਂ ਪਾਤਸ਼ਾਹ ਚੁਣਿਆ ਅਤੇ ਫ਼ਿਰ ਉਸਨੇ ਅਲਯਾਕੀਮ ਨੂੰ ਨਵਾਂ ਨਾਂ ਦਿੱਤਾ ਅਤੇ ਉਸਨੂੰ ਨਵੇਂ ਨਾਂ ਹੇਠ ਯਹੋਯਾਕੀਮ ਕਹਿ ਕੇ ਬੁਲਾਇਆ ਗਿਆ। ਪਰ ਨਕੋ ਯਹੋਯਾਕੀਮ ਨੂੰ ਮਿਸਰ ਵਿੱਚ ਲੈ ਗਿਆ।
5ਯਹੋਯਾਕੀਮ 25 ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਨਵਾਂ ਪਾਤਸ਼ਾਹ ਬਣਿਆ। ਉਸਨੇ ਯਰੂਸ਼ਲਮ ਵਿੱਚ 11 ਵਰ੍ਹੇ ਰਾਜ ਕੀਤਾ। ਯਹੋਯਾਕੀਮ ਨੇ ਯਹੋਵਾਹ ਉਸਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਜੋ ਬੁਰਾਈ ਸੀ, ਉਹੀ ਕੰਮ ਕੀਤੇ।
6ਤਦ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਯਹੂਦਾਹ ਉੱਪਰ ਹਮਲਾ ਕੀਤਾ। ਉਸਨੇ ਯਹੋਯਾਕੀਮ ਨੂੰ ਬੰਦੀ ਬਣਾ ਲਿਆ ਅਤੇ ਉਸਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਬਾਬਲ ਲੈ ਗਿਆ।
7ਨਬੂਕਦਨੱਸਰ ਯਹੋਵਾਹ ਦੇ ਮੰਦਰ ਵਿੱਚੋਂ ਵੀ ਕੁਝ ਚੀਜ਼ਾਂ ਚੁੱਕ ਕੇ ਲੈ ਗਿਆ ਅਤੇ ਉਹ ਉਨ੍ਹਾਂ ਵਸਤਾਂ ਨੂੰ ਉਥੋਂ ਚੁਕਾਅ ਕੇ ਬਾਬਲ ਨੂੰ ਲੈ ਗਿਆ।
8ਹੁਣ ਯਹੋਯਾਕੀਮ ਦੇ ਸ਼ਾਸ਼ਨਕਾਲ ਦੀਆਂ ਬਾਕੀ ਦੀਆਂ ਘਟਨਾਵਾਂ ਜੋ ਬਦਕਰਨੀਆਂ ਉਸਨੇ ਕੀਤੀਆਂ, ਅਤੇ ਉਹ ਸਭ ਕੁਝ ਜਿਨ੍ਹਾਂ ਨੂੰ ਕਰਨ ਦਾ ਉਹ ਦੋਸ਼ੀ ਸੀ, 'ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹ ਦੀ ਪੋਥੀ' ਵਿੱਚ ਦਰਜ ਹਨ।
9ਯਹੋਯਾਕੀਨ 18 ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਨਵਾਂ ਪਾਤਸ਼ਾਹ ਬਣਿਆ। ਉਸਨੇ ਯਰੂਸ਼ਲਮ ਤੇ ਤਿੰਨ ਮਹੀਨੇ ਅਤੇ ਦਸ ਦਿਨ ਰਾਜ ਕੀਤਾ। ਉਸਨੇ ਯਹੋਵਾਹ ਦੀ ਮਰਜ਼ੀ ਮੁਤਾਬਕ ਕੰਮ ਨਾ ਕੀਤੇ ਸਗੋਂ ਯਹੋਵਾਹ ਦੀ ਨਿਗਾਹ ਵਿੱਚ ਪਾਪ ਕੀਤੇ।
10ਬਹਾਰ ਦੇ ਮੌਸਮ ਵਿੱਚ ਨਬੂਕਦਨੱਸਰ ਪਾਤਸ਼ਾਹ ਯਹੋਯਾਕੀਨ ਨੂੰ ਫ਼ੜਨ ਲਈ ਕੁਝ ਸੇਵਕਾਂ ਨੂੰ ਭੇਜਿਆ ਤਾਂ ਉਹ ਯਹੋਯਾਕੀਨ ਅਤੇ ਯੋਹਵਾਹ ਦੇ ਮੰਦਰ ਵਿੱਚੋਂ ਕੁਝ ਕੀਮਤੀ ਚੀਜ਼ਾਂ ਚੁੱਕ ਕੇ ਬਾਬਲ ਲੈ ਆਏ। ਫ਼ਿਰ ਨਬੂਕਦਨੱਸਰ ਨੇ ਯਹੋਯਾਕੀਨ ਦੇ ਸੰਬੰਧੀ ਨੂੰ ਉਸਦੀ ਬਾਵੇਂ ਯਹੂਦਾਹ ਅਤੇ ਯਰੂਸ਼ਲਮ ਦਾ ਪਾਤਸ਼ਾਹ ਚੁਣਿਆ, ਜਿਸ ਦਾ ਨਾਂ ਸੀ ਸਿਦਕੀਯਾਹ।
11ਸਿਦਕੀਯਾਹ 21 ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਯਰੂਸ਼ਲਮ ਵਿੱਚ 11 ਵਰ੍ਹੇ ਰਾਜ ਕੀਤਾ।
12ਉਸਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ। ਉਸਨੇ ਯਿਰਮਿਯਾਹ ਨਬੀ ਦੇ ਸਾਮ੍ਹਣੇ ਜਿਸਨੇ ਉਸਨੂੰ ਯਹੋਵਾਹ ਦੇ ਸੰਦੇਸ਼ ਸੁਣਾੇ ਪਰ ਤਦ ਵੀ ਸਿਦਕੀਯਾਹ ਨੇ ਆਪਣੇ-ਆਪ ਨੂੰ ਹਲੀਮੀ ਵਿੱਚ ਨਾ ਲਿਆਂਦਾ ਅਤੇ ਯਿਰਮਿਯਾਹ ਦੀਆਂ ਗੱਲਾਂ ਵੱਲ ਧਿਆਨ ਨਾ ਦਿੱਤਾ।
13ਸਿਦਕੀਯਾਹ ਨਬ���ਕਦਨੱਸਰ ਪਾਤਸ਼ਾਹ ਦਾ ਵਿਰੋਧੀ ਹੋ ਗਿਆ ਜਦ ਕਿ ਪਹਿਲਾਂ ਨਬੂਕਦਨੱਸਰ ਨੇ ਸਿਦਕੀਯਾਹ ਕੋਲੋਂ ਉਸਦਾ ਵਫ਼ਾਦਾਰ ਰਹਿਣ ਦਾ ਵਚਨ ਦੇਣ ਲਈ ਉਸਨੂੰ ਮਜ਼ਬੂਰ ਕੀਤਾ ਸੀ ਅਤੇ ਸਿਦਕੀਯਾਹ ਨੇ ਪਰਮੇਸ਼ੁਰ ਦੀ ਸਹੁੰ ਖਾਕੇ ਨਬੂਕਦਨੱਸਰ ਨਾਲ ਵਫ਼ਾਦਾਰ ਰਹਿਣ ਦੀ ਸਹੁੰ ਖਾਧੀ ਸੀ। ਪਰ ਸਿਦਕੀਯਾਹ ਬੜਾ ਢੀਠ ਸੀ। ਸੋ ਉਸਨੇ ਆਕੜ ਕੇ ਆਪਣਾ ਰਾਹ ਨਾ ਮੋੜਿਆ ਅਤੇ ਨਾਹੀ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਹੁਕਮ ਮੰਨਿਆ।
14ਇਸ ਤੋਂ ਬਿਨਾਂ ਜਾਜਕਾਂ ਦੇ ਸਾਰੇ ਸਰਦਾਰਾਂ ਅਤੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਬੇਈਮਾਨੀਆਂ ਅਤੇ ਦੂਜੀਆਂ ਕੌਮਾਂ ਦੇ ਘਿਨਾਉਣੇ ਕੰਮਾਂ ਵਾਂਗ ਦੇ ਕੰਮ ਕੀਤੇ ਅਤੇ ਉਨ੍ਹਾਂ ਨੇ ਯਹੋਵਾਹ ਦੇ ਮੰਦਰ ਨੂੰ ਭਰਿਸ਼ਟ ਕੀਤਾ ਜਿਸ ਨੂੰ ਕਿ ਯਹੋਵਾਹ ਨੇ ਯਰੂਸ਼ਲਮ ਵਿੱਚ ਪਵਿੱਤਰ ਕੀਤਾ ਸੀ।
15ਯਹੋਵਾਹ ਉਨ੍ਹਾਂ ਦੇ ਪੁਰਖਿਆਂ ਦੇ ਪਰਮੇਸ਼ੁਰ ਨੇ ਆਪਣੇ ਦੂਤਾਂ ਦੇ ਰਾਹੀਂ ਉਨ੍ਹਾਂ ਨੂੰ ਯਤਨ ਨਾਲ ਭੇਜ ਕੇ ਉਨ੍ਹਾਂ ਦੇ ਕੋਲ ਸੰਦੇਸ਼ ਭੇਜਿਆ ਕਿਉਂ ਕਿ ਉਸਨੂੰ ਲੋਕਾਂ ਅਤੇ ਆਪਣੇ ਮੰਦਰ ਤੇ ਤਰਸ ਆਉਂਦਾ ਸੀ ਅਤੇ ਉਹ ਲੋਕਾਂ ਨੂੰ ਅਤੇ ਮੰਦਰ ਨੂੰ ਨਸ਼ਟ ਨਹੀਂ ਸੀ ਕਰਨਾ ਚਾਹੁੰਦਾ।
16ਪਰ ਪਰਮੇਸ਼ੁਰ ਦੇ ਲੋਕਾਂ ਨੇ ਪਰਮੇਸ਼ੁਰ ਦੇ ਨਬੀ ਦਾ ਮਖੌਲ ਉਡਾਇਆ ਅਤੇ ਉਸਨੂੰ ਸੁਣਨ ਜਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਪਰਮੇਸ਼ੁਰ ਦੇ ਸੰਦੇਸ਼ਾਂ ਨੂੰ ਤਦ ਤੀਕ ਨਫ਼ਰਤ ਕੀਤੀ ਜਦ ਤੀਕ ਕਿ ਯਹੋਵਾਹ ਦਾ ਆਪਣੇ ਲੋਕਾਂ ਖਿਲਾਫ ਗੁੱਸਾ ਇੰਨਾ ਨਾ ਵਧ ਗਿਆ ਕਿ ਇਸਦਾ ਕੋਈ ਉਪਾ ਨਾ ਹੋਵੇ। ਹੁਣ ਉਸ ਨੂੰ ਆਪਣੇ ਲੋਕਾਂ ਤੇ ਕਰੋਧ ਆ ਗਿਆ ਜਿਸ ਨੂੰ ਹੁਣ ਕੋਈ ਰੋਕ ਨਹੀਂ ਸੀ ਪਾ ਸਕਦਾ।
17ਇਸ ਲਈ ਪਰਮੇਸ਼ੁਰ ਨੇ ਬਾਬਲ ਦੇ ਪਾਤਸ਼ਾਹ ਕੋਲੋਂ ਯਹੂਦਾਹ ਅਤੇ ਯਰੂਸਲਮ ਦੇ ਲੋਕਾਂ ਉੱਪਰ ਹਮਲਾ ਕਰਵਾਇਆ। ਬਾਬਲ ਦੇ ਪਾਤਸ਼ਾਹ ਨੇ ਉਨ੍ਹਾਂ ਦੇ ਜੁਆਨਾਂ ਨੂੰ ਪਵਿੱਤਰ ਅਸਬਾਨ ਵਿੱਚ ਤਲਵਾਰ ਨਾਲ ਵੱਢ ਸੁਟਿਆ। ਉਸਨੇ ਨਾ ਜੁਆਨ ਨਾ ਕੁਆਰੀ, ਨਾ ਕਿਸੇ ਬੁਢ੍ਢੇ ਤੇ ਨਾ ਹੀ ਵੱਡੀ ਉਮਰ ਵਾਲੇ ਤੇ ਤਰਸ ਖਾਧਾ। ਯਹੋਵਾਹ ਨੇ ਸਾਰਿਆਂ ਨੂੰ ਨਬੂਕਦਨੱਸਰ ਦੇ ਹੱਥ ਦੇ ਦਿੱਤਾ।
18ਪਾਤਸ਼ਾਹ ਪਰਮੇਸ਼ੁਰ ਦੇ ਮੰਦਰ ਦੇ ਸਾਰੇ ਵੱਡੇ-ਛੋਟੇ ਭਾਂਡੇ ਤੇ ਹੋਰ ਕੀਮਤੀ ਵਸਤਾਂ, ਯਹੋਵਾਹ ਦੇ ਮੰਦਰ ਦਾ ਖਜ਼ਾਨਾ, ਪਾਤਸ਼ਾਹ ਦੇ ਮਹਿਲ ਦਾ ਖਜ਼ਾਨਾ ਅਤੇ ਉਸਦੇ ਸਰਦਾਰਾਂ ਦਾ ਸਾਰਾ ਖਜ਼ਾਨਾ ਬਾਬਲ ਨੂੰ ਲੈ ਗਿਆ।
19ਨਬੂਕਦਨੱਸਰ ਅਤੇ ਉਸਦੀ ਸੈਨਾ ਨੇ ਮੰਦਰ ਨੂੰ ਸਾੜ ਦਿੱਤਾ। ਉਨ੍ਹਾਂ ਨੇ ਯਰੂਸ਼ਲਮ ਦੀ ਦੀਵਾਰ ਤੋੜ ਦਿੱਤੀ ਅਤੇ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦੇ ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ। ਉਨ੍ਹਾਂ ਯਰੂਸ਼ਲਮ ਦਾ ਕੁਝ ਸਾਮਾਨ ਨਸ਼ਟ ਕਰ ਦਿੱਤਾ।
20ਨਬੂਕਦਨੱਸਰ ਨੇ ਬਾਕੀ ਜਿਉਂਦੇ ਲੋਕਾਂ ਨੂੰ ਬਾਬਲ ਵਿੱਚ ਲਿਆਕੇ ਆਪਣੇ ਗੁਲਾਮ ਬਣਾ ਲਿਆ। ਉਹ ਲੋਕ ਪਾਤਸ਼ਾਹ ਦੇ ਅਤੇ ਉਸਦੇ ਪੁੱਤਰਾਂ ਦੇ ਤਦ ਤੀਕ ਗੁਲਾਮ ਬਣਕੇ ਰਹੇ ਜਦ ਤੀਕ ਕਿ ਫ਼ਾਰਸ ਦੇ ਪਾਤਸ਼ਾਹ ਨੇ ਬਾਬਲ ਨੂੰ ਹਾਰ ਨਾ ਦੇ ਦਿੱਤੀ ਤੇ ਆਪਣਾ ਰਾਜ ਨਾ ਕਾਇਮ ਕੀਤਾ।
21ਤਾਂ ਯਹੋਵਾਹ ਦਾ ਬਚਨ ਜਿਹੜਾ ਯਿਰਮਿਯਾਹ ਨਬੀ ਦੇ ਮੂੰਹੋਁ ਨਿਕਲਿਆ ਸੀ ਜੋ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਲਈ ਕੀਤਾ ਸੀ ਜਦ ਉਹ ਵਾਪਰਿਆ, ਕਿ ਯਹੋਵਾਹ ਯਿਰਮਿਯਾਹ ਨੂੰ ਅਖਿਆ ਸੀ ਕਿ: "ਇਹ ਥਾਂ 70 ਵਰ੍ਹੇ ਤੀਕ ਬਂਜਰ ਤੇ ਉਜਾੜ ਰਹੇਗਾ। ਇਹ ਕੰਮ ਸਬਤ ਦੇ ਆਰਾਮ ਭੋਗਣ ਵਾਸਤੇ ਹੋਵੇਗਾ। ਜਿੰਨਾ ਚਿਰ ਲੋਕ ਸਬਤਾਂ ਦਾ ਆਰਾਮ ਨਾ ਭੋਗਣ।"
22ਫ਼ਾਰਸ ਦੇ ਪਾਤਸ਼ਾਹ ਕੋਰਸ ਦੇ ਪਹਿਲੇ ਸਾਲ ਯਹੋਵਾਹ ਦਾ ਬਚਨ ਜੋ ਯਿਰਮਿਯਾਹ ਦੇ ਮੂੰਹੋਁ ਨਿਕਲਿਆ ਸੀ ਪੂਰਾ ਹੋਵੇ, ਯਹੋਵਾਹ ਨੇ ਫਾਰਸ ਦੇ ਪਾਤਸ਼ਾਹ ਕੋਰਸ ਨੂੰ ਪਰੇਰਿਆ। ਤਾਂ ਉਸ ਨੇ ਆਪਣੇ ਸਾਰੇ ਰਾਜ ਵਿੱਚ ਇਹ ਖਬਰ ਕਰਵਾਈ ਅਤੇ ਇਸ ਵਿਸ਼ੇ ਦਾ ਹੁਕਮ ਵੀ ਲਿਖਿਆ। ਉਸ ਨੇ ਸਾਰੇ ਥਾਂ ਹਲਕਾਰੇ ਭੇਜੇ। ਉਨ੍ਹਾਂ ਇਹ ਸੰਦੇਸ਼ ਪਹੁੰਚਾਇਆ:
23ਫ਼ਾਰਸ ਦਾ ਪਾਤਸ਼ਾਹ ਕੋਰਸ ਆਖਦਾ ਹੈ: ਅਕਾਸ਼ ਦੇ ਯਹੋਵਾਹ ਪਰਮੇਸ਼ੁਰ ਨੇ ਮੈਨੂੰ ਧਰਤੀ ਦਾ ਪਾਤਸ਼ਾਹ ਬਾਪਿਆ ਹੈ। ਉਸ ਨੇ ਮੈਨੂੰ ਯਰੂਸ਼ਲਮ ਵਿੱਚ ਮੰਦਰ ਬਨਾਉਣ ਦੀ ਜੁਂਮੇਵਾਰੀ ਸੌਂਪੀ ਹੈ। ਸੋ ਹੁਣ ਤੁਸੀਂ ਸਾਰੇ ਜੋ ਪਰਮੇਸ਼ੁਰ ਦੇ ਲੋਕ ਹੋ, ਸਭ ਯਰੂਸ਼ਲਮ ਵਿੱਚ ਜਾਣ ਲਈ ਆਜ਼ਾਦ ਹੋ, ਅਤੇ ਯਹੋਵਾਹ ਉਸ ਦਾ ਪਰਮੇਸ਼ੁਰ ਤੁਹਾਡੇ ਨਾਲ ਹੋਵੇ।