Loading Bible Translation
First-time download in progress. This may take a few seconds…
Punjabi Bible Wordproject Bible
11 verses
1ਪਹਿਲੇ ਵਰ੍ਹੇ ਵਿੱਚ ਜਦੋਂ ਕੋਰਸ਼ ਫਾਰਸ ਦਾ ਪਾਤਸ਼ਾਹ ਬਣਿਆ ਤਾਂ ਯਹੋਵਾਹ ਨੇ ਕੋਰਸ਼ ਨੂੰ ਇੱਕ ਐਲਾਨ ਕਰਨ ਲਈ ਉਤਸਾਹਿਤ ਕੀਤਾ। ਕੋਰਸ਼ ਨੇ ਇਸ ਐਲਾਨ ਨੂੰ ਲਿਖਤ ਰੂਪ ਦਿੱਤਾ ਅਤੇ ਆਪਣੇ ਰਾਜ ਦੀਆਂ ਸਭ ਥਾਵਾਂ ਤੇ ਇਸ ਨੂੰ ਪਢ਼ਵਾਇਆ। ਅਜਿਹਾ ਇਸ ਲਈ ਵਾਪਰਿਆ ਤਾਂ ਜੋ ਯਿਰਮਿਯਾਹ ਦੇ ਮੂੰਹੋ ਉਚ੍ਚਰਿਆ ਯਹੋਵਾਹ ਦਾ ਬਚਨ ਸੱਚ ਹੋਵੇ। ਇਹ ਐਲਾਨ ਇਉਂ ਸੀ:
2"ਫਾਰਸ ਦਾ ਪਾਤਸ਼ਾਹ ਕੋਰਸ਼ ਇਉਂ ਫੁਰਮਾਉਂਦਾ ਹੈ:"ਯਹੋਵਾਹ ਅਕਾਸ਼ ਦੇ ਪਰਮੇਸ਼ੁਰ ਨੇ ਦੁਨੀਆਂ ਦੇ ਸਾਰੇ ਰਾਜ ਮੈਨੂੰ ਦੇ ਦਿੱਤੇ ਅਤੇ ਯਹੋਵਾਹ ਨੇ ਯਹੂਦਾਹ ਦੇ ਯਰੂਸ਼ਲਮ ਵਿੱਚ ਉਸ ਦੇ ਲਈ ਇੱਕ ਮੰਦਰ ਬਨਾਉਣ ਲਈ ਮੈਨੂੰ ਚੁਣਿਆ ਹੈ।
3ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹੈ; ਉਹ ਪਰਮੇਸ਼ੁਰ ਹੈ, ਜੋ ਕਿ ਯਰੂਸ਼ਲਮ ਵਿੱਚ ਹੈ। ਜੇਕਰ ਤੁਹਾਡੇ ਵਿੱਚੋਂ ਕੋਈ ਪਰਮੇਸ਼ੁਰ ਦਾ ਜਨ ਹੈ ਜੋ ਤੁਹਾਡੇ 'ਚ ਰਹਿੰਦਾ ਹੈ ਤਾਂ ਮੈਂ ਪ੍ਰਾਰਥਨਾ ਕਰਾਂਗਾ ਕਿ ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇ। ਉਹ ਯਹੂਦਾਹ ਦੇ ਯਰੂਸ਼ਲਮ ਨੂੰ ਜਾਵੇ ਅਤੇ ਜਾਕੇ ਇਸਰਾਏਲ ਦੇ ਯਹੋਵਾਹ ਦੇ ਮੰਦਰ ਦਾ ਨਿਰਮਾਣ ਕਰੇ।
4ਇਸ ਲਈ ਜੇਕਰ ਕਿਤੇ ਵੀ ਜਿੱਥੇ ਕੋਈ ਬਚਿਆ ਹੋਇਆ ਰਹਿ ਰਿਹਾ ਹੋਵੇ; ਉਸ ਜਗ੍ਹਾ ਦੇ ਆਦਮੀ ਉਸਨੂੰ ਚਾਂਦੀ, ਸੋਨਾ, ਪਸ਼ੂ ਤੇ ਹੋਰ ਚੀਜ਼ਾਂ ਦੇ ਕੇ ਉਸ ਦੀ ਸਹਾਇਤਾ ਕਰਨ ਅਤੇ ਇਸ ਦੇ ਨਾਲ ਉਨ੍ਹਾਂ ਨੂੰ ਸੁਗਾਤ ਵੀ ਦੇਣੀ ਚਾਹੀਦੀ ਹੈ ਜਿਹੜੀ ਉਹ ਪਰਮੇਸ਼ੁਰ ਦੇ ਮੰਦਰ ਲਈ ਜੋ ਕਿ ਯਰੂਸ਼ਲਮ ਵਿੱਚ ਹੈ, ਚਾਹੁੰਦੇ ਹਨ।"
5ਫ਼ੇਰ ਯਹੂਦਾਹ ਅਤੇ ਬਿਨਯਾਮੀਨ ਦੇ ਪਰਿਵਾਰ ਸਮੂਹਾਂ ਦੇ ਆਗੂ, ਯਹੋਵਾਹ ਦਾ ਮੰਦਰ ਉਸਾਰਨ ਲਈ ਯਰੂਸ਼ਲਮ ਨੂੰ ਜਾਣ ਲਈ ਤਿਆਰ ਹੋ ਗਏ। ਹਰ ਕੋਈ ਜੋ ਪਰਮੇਸ਼ੁਰ ਦੁਆਰਾ ਪ੍ਰੇਰਿਆ ਗਿਆ ਸੀ, ਸਭ ਯਰੂਸ਼ਲਮ ਨੂੰ ਜਾਣ ਲਈ ਤਿਆਰ ਹੋ ਗਏ।
6ਉਨ੍ਹਾਂ ਦੇ ਸਾਰੇ ਗੁਆਂਢੀਆਂ ਨੇ ਉਤਸਾਹਿਤ ਕਰਨ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਸੁਗਾਤਾਂ ਦਿੱਤੀਆਂ। ਉਨ੍ਹਾਂ ਨੇ ਉਨ੍ਹਾਂ ਨੂੰ ਸੋਨੇ ਅਤੇ ਚਾਂਦੀ ਤੋਂ ਬਣੇ ਭਾਂਡੇ, ਸਾਮਾਨ, ਪਸ਼ੂ ਅਤੇ ਹੋਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਦਿੱਤੀਆਂ। ਇਹ ਸੁਗਾਤਾਂ ਉਨ੍ਹਾਂ ਸੁਗਾਤਾਂ ਤੋਂ ਇਲਾਵਾ ਸਨ ਜੋ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਦਿੱਤੀਆਂ ਸਨ।
7ਕੋਰਸ਼ ਪਾਤਸ਼ਾਹ ਨੇ ਵੀ ਯਹੋਵਾਹ ਦੇ ਮੰਦਰ ਦੇ ਉਨ੍ਹਾਂ ਭਾਂਡਿਆਂ ਨੂੰ ਕਢਵਾਇਆ, ਜਿਨ੍ਹਾਂ ਨੂੰ ਨਬੂਕਦਨ੍ਨਸਰ ਯਰੂਸ਼ਲਮ ਤੋਂ ਲੈ ਆਇਆ ਸੀ ਤੇ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਹ੍ਹੋਇਆਂ ਸੀ।
8ਫਾਰਸ ਦੇ ਪਾਤਸ਼ਾਹ ਕੋਰਸ਼ ਨੇ ਮਿਬਰਦਾਬ ਨੂੰ ਉਨ੍ਹਾਂ ਚੀਜ਼ਾਂ ਨੂੰ ਬਾਹਰ ਲਿਆਉਣ ਲਈ ਖਜ਼ਾਨਚੀ ਬਣਾ ਦਿੱਤਾ ਤੇ ਗਿਣ ਕੇ ਯਹੂਦਾਹ ਦੇ ਆਗੂ ਸ਼ੇਸ਼ਬ੍ਬਸਰ ਨੂੰ ਦੇ ਦਿੱਤੀਆਂ।
9ਮਿਬਰਦਾਬ ਨੇ ਯਹੋਵਾਹ ਦੇ ਮੰਦਰ ਚੋ ਜੋ ਵਸਤਾਂ ਲਿਆਂਦੀਆਂ ਉਨ੍ਹਾਂ ਦੀ ਗਿਣਤੀ ਇਉਂ ਸੀ!30 ਬਾਲੀਆਂ ਸੋਨੇ ਦੀਆਂ, 1,000 ਚਾਂਦੀ ਦੇ ਬਾਲ, ਅਤੇ 29 ਛੁਰੀਆਂ।
10ਤੀਹ ਸੋਨੇ ਦੇ ਕਟੋਰੇ, ਚਾਂਦੀ ਦੇ ਸੋਨੇ ਵਾਂਗ ਦੇ 410 ਕਟੋਰੇ ਅਤੇ 1,000 ਹੋਰ ਭਾਂਡੇ।
11ਕੁਲ ਮਿਲਾ ਕੇ 5,400 ਸੋਨੇ ਅਤੇ ਚਾਂਦੀ ਤੋਂ ਬਣੀਆਂ ਹੋਇਆ ਵਸਤਾਂ ਸਨ। ਸ਼ੇਸ਼ਬਸ੍ਸਰ ਇਨ੍ਹਾਂ ਸਭਨਾਂ ਵਸਤਾਂ ਨੂੰ ਬਾਬਲ ਤੋਂ ਯਰੂਸ਼ਲਮ ਨੂੰ ਮੁੜਨ ਵਾਲੇ ਕੈਦੀਆਂ ਨਾਲ ਲੈ ਕੇ ਆਇਆ ਸੀ।