Loading Bible Translation
First-time download in progress. This may take a few seconds…
Punjabi Bible Wordproject Bible
14 verses
1ਇਹ ਤੀਜੀ ਵਾਰ ਮੈਂ ਤੁਹਾਡੇ ਕੋਲ ਆਉਣ ਲੱਗਾ ਹਾਂ। ਦੋ ਯਾ ਤਿੰਨ ਗਵਾਹਾਂ ਦੇ ਮੂੰਹੋਂ ਹਰ ਇੱਕ ਗੱਲ ਪੱਕੀ ਹੋ ਜਾਵੇਗੀ।
2ਮੈਂ ਅੱਗੇ ਕਹਿ ਚੁੱਕਿਆ ਅਤੇ ਜਿਵੇਂ ਮੈਂ ਦੂਜੀ ਵਾਰ ਸਨਮੁਖ ਹੋ ਕੇ ਕਿਹਾ ਸੀ ਤਿਵੇਂ ਹੁਣ ਵੀ ਪਰੋਖੇ ਹੋ ਕੇ ਉਨ੍ਹਾਂ ਨੂੰ ਜਿਨ੍ਹਾਂ ਨੇ ਅੱਗੇ ਪਾਪ ਕੀਤਾ ਅਤੇ ਰਹਿੰਦਿਆਂ ਸਭਨਾਂ ਨੂੰ ਅਗੇਤਾ ਆਖਦਾ ਹਾਂ ਭਈ ਜੇ ਮੈਂ ਫੇਰ ਆਵਾਂ ਤਾਂ ਛੱਡਾਂਗਾ ਨਾ !
3ਇਸ ਲਈ ਜੋ ਤੁਸੀਂ ਇਹ ਦਾ ਪਰਮਾਣ ਚਾਹੁੰਦੇ ਹੋ ਭਈ ਮਸੀਹ ਮੇਰੇ ਵਿੱਚ ਬੋਲਦਾ ਹੈ ਜਿਹੜਾ ਤੁਹਾਡੇ ਲਈ ਨਿਰਬਲ ਨਹੀਂ ਸਗੋਂ ਤੁਹਾਡੇ ਵਿੱਚ ਸਮਰਥ ਹੈ।
4ਉਹ ਤਾਂ ਨਿਰਬਲਤਾਈ ਕਰਕੇ ਸਲੀਬ ਉੱਤੇ ਚੜ੍ਹਾਇਆ ਗਿਆ ਤਾਂ ਵੀ ਪਰਮੇਸ਼ੁਰ ਦੀ ਸਮਰੱਥਾ ਕਰਕੇ ਉਹ ਜੀਉਂਦਾ ਹੈ। ਕਿਉਂ ਜੋ ਅਸੀਂ ਵੀ ਓਸ ਵਿੱਚ ਨਿਰਬਲ ਹਾਂ ਪਰ ਉਹ ਦੇ ਸੰਗ ਪਰਮੇਸ਼ੁਰ ਦੀ ਸਮਰੱਥਾ ਕਰਕੇ ਜੀਵਾਂਗੇ ਜਿਹੜੀ ਤੁਹਾਡੇ ਲਈ ਹੈ।
5ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਯਾ ਨਹੀਂ। ਆਪਣੇ ਆਪ ਨੂੰ ਪਰਖੋ। ਅਥਵਾ ਕੀ ਤੁਸੀਂ ਆਪ ਨੂੰ ਨਹੀਂ ਜਾਣਦੇ ਜੋ ਯਿਸੂ ਮਸੀਹ ਤੁਹਾਡੇ ਵਿੱਚ ਹੈ, ਜੇ ਤੁਸੀਂ ਅਪਰਵਾਨ ਨਾ ਹੋ!
6ਪਰ ਮੈਨੂੰ ਆਸ ਹੈ ਜੋ ਤੁਸੀਂ ਮਲੂਮ ਕਰ ਲਓਗੇ ਭਈ ਅਸੀਂ ਅਪਰਵਾਨ ਨਹੀਂ।
7ਅਰ ਅਸੀਂ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਜੋ ਤੁਸੀਂ ਕੁਝ ਬੁਰਾ ਨਾ ਕਰੋ ਇਸ ਲਈ ਨਹੀਂ ਜੋ ਅਸੀਂ ਪਰਵਾਨ ਮਲੂਮ ਹੋਈਏ ਪਰ ਇਸ ਲਈ ਜੋ ਤੁਸੀਂ ਭਲਾ ਕਰੋ ਭਾਵੇਂ ਅਸੀਂ ਅਪਰਵਾਨ ਜੇਹੇ ਹੋਈਏ।
8ਅਸੀਂ ਸਚਿਆਈ ਦੇ ਵਿਰੁੱਧ ਕੁਝ ਨਹੀਂ ਸਗੋਂ ਸਚਿਆਈ ਦੇ ਲਈ ਤਾਂ ਕੁਝ ਕਰ ਸੱਕਦੇ ਹਾਂ।
9ਜਾਂ ਅਸੀਂ ਨਿਰਬਲ ਹਾਂ ਅਤੇ ਤੁਸੀਂ ਬਲਵੰਤ ਹੋ ਤਾਂ ਅਸੀਂ ਅਨੰਦ ਹੁੰਦੇ ਹਾਂ ਅਤੇ ਇਹ ਪ੍ਰਾਰਥਨਾ ਵੀ ਕਰਦੇ ਹਾਂ ਭਈ ਤੁਸੀਂ ਸਿੱਧ ਹੋ ਜਾਓ।
10ਇਸ ਕਰਕੇ ਮੈਂ ਤੁਹਾਥੋਂ ਪਰੋਖੇ ਹੋ ਕੇ ਏਹ ਗੱਲਾਂ ਲਿਖਦਾ ਹਾਂ ਭਈ ਮੈਂ ਸਨਮੁਖ ਹੋ ਕੇ ਉਸ ਇਖ਼ਤਿਆਰ ਦੇ ਅਨੁਸਾਰ ਜੋ ਪ੍ਰਭੁ ਨੇ ਮੈਨੂੰ ਢਾਹੁਣ ਲਈ ਨਹੀਂ ਸਗੋਂ ਬਣਾਉਣ ਲਈ ਦਿੱਤਾ ਹੈ ਸਖਤੀ ਨਾ ਕਰਾਂ।
11ਮੁਕਦੀ ਗੱਲ ਹੇ ਭਰਾਵੋ, ਅਨੰਦ ਰਹੋ, ਸਿੱਧ ਹੋਵੋ, ਸ਼ਾਂਤ ਰਹੋ, ਇੱਕ ਮਨ ਹੋਵੋ, ਮਿਲੇ ਰਹੋ ਅਤੇ ਪਰਮੇਸ਼ੁਰ ਜੋ ਪ੍ਰੇਮ ਅਤੇ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਅੰਗ ਸੰਗ ਹੋਵੇਗਾ।
12ਤੁਸੀਂ ਪਵਿੱਤਰ ਚੂੰਮੇ ਨਾਲ ਇੱਕ ਦੂਏ ਦੀ ਸੁਖ ਸਾਂਦ ਪੁੱਛੋ।
13ਸਾਰੇ ਸੰਤ ਤੁਹਾਡੀ ਸੁਖ ਸਾਂਦ ਪੁੱਛਦੇ ਹਨ।
14ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ੁਰ ਦਾ ਪ੍ਰੇਮ ਅਤੇ ਪਵਿੱਤਰ ਆਤਮਾ ਦੀ ਸੰਗਤ ਤੁਸਾਂ ਸਭਨਾਂ ਦੇ ਨਾਲ ਹੋਵੇ।