Loading Bible Translation
First-time download in progress. This may take a few seconds…
Punjabi Bible Wordproject Bible
18 verses
1ਕੀ ਅਸੀਂ ਫੇਰ ਆਪਣੀ ਨੇਕ ਨਾਮੀ ਦੱਸਣ ਲੱਗੇ ਹਾਂ ਅਥਵਾ ਕਈਆਂ ਵਾਂਙੁ ਸਾਨੂੰ ਭੀ ਤੁਹਾਡੇ ਕੋਲ ਯਾ ਤੁਹਾਡੀ ਵੱਲੋਂ ਨੇਕ ਨਾਮੀ ਦੀਆਂ ਚਿੱਠੀਆਂ ਦੀ ਲੋੜ ਹੈ ?
2ਸਾਡੀ ਚਿੱਠੀ ਤੁਸੀਂ ਹੋ ਜਿਹੜੀ ਸਾਡਿਆਂ ਹਿਰਦਿਆਂ ਵਿੱਚ ਲਿਖੀ ਹੋਈ ਹੈ ਜਿਹ ਨੂੰ ਸੱਭੇ ਮਨੁੱਖ ਜਾਣਦੇ ਅਤੇ ਪੜ੍ਹਦੇ ਹਨ।
3ਪਰਤੱਖ ਹੈ ਭਈ ਤੁਸੀਂ ਮਸੀਹ ਦੀ ਚਿੱਠੀ ਹੋ ਜਿਹੜੀ ਸਾਡੀ ਟਹਿਲ ਦੇ ਰਾਹੀਂ ਸਿਆਹੀ ਨਾਲ ਨਹੀਂ ਸਗੋਂ ਅਕਾਲ ਪੁਰਖ ਦੇ ਆਤਮਾ ਨਾਲ ਲਿਖੀ ਹੋਈ ਹੈ, ਪੱਥਰ ਦੀਆਂ ਪੱਟੀਆਂ ਉੱਤੇ ਨਹੀਂ ਸਗੋਂ ਮਾਸ ਰੂਪੀ ਹਿਰਦਿਆਂ ਦੀਆਂ ਪੱਟੀਆਂ ਉੱਤੇ।
4ਅਸੀਂ ਮਸੀਹ ਦੇ ਰਾਹੀਂ ਪਰਮੇਸ਼ੁਰ ਦੇ ਉੱਤੇ ਅਜਿਹਾ ਭਰੋਸਾ ਰੱਖਦੇ ਹਾਂ।
5ਇਹ ਨਹੀਂ ਭਈ ਅਸੀਂ ਆਪ ਤੋਂ ਇਸ ਜੋਗੇ ਹਾਂ ਜੋ ਕਿਸੇ ਗੱਲ ਨੂੰ ਆਪਣੀ ਹੀ ਵੱਲੋਂ ਸਮਝੀਏ ਸਗੋਂ ਸਾਡੀ ਜੋਗਤਾ ਪਰਮੇਸ਼ੁਰ ਵੱਲੋਂ ਹੈ।
6ਜਿਹ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਜੋਗ ਵੀ ਬਣਾਇਆ ਪਰ ਲਿਖਤ ਦੇ ਸੇਵਕ ਨਹੀਂ ਸਗੋਂ ਆਤਮਾ ਦੇ ਕਿਉਂ ਜੋ ਲਿਖਤ ਮਾਰ ਸੁੱਟਦੀ ਪਰ ਆਤਮਾ ਜੁਆਲਦਾ ਹੈ।
7ਪਰੰਤੂ ਜੇ ਮੌਤ ਦੀ ਸੇਵਕਾਈ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਉੱਕਰੀ ਹੋਈ ਸੀ ਐਨੇ ਤੇਜ ਨਾਲ ਹੋਈ ਭਈ ਮੂਸਾ ਦੇ ਮੁਖ ਦੇ ਤੇਜ ਦੇ ਕਾਰਨ ਜੋ ਭਾਵੇਂ ਅਲੋਪ ਹੋਣ ਵਾਲਾ ਸੀ ਇਸਰਾਏਲ ਦਾ ਵੰਸ ਉਹ ਦੇ ਮੁਖ ਵੱਲ ਤੱਕ ਨਾ ਸੱਕਿਆ,
8ਤਾਂ ਆਤਮਾ ਦੀ ਸੇਵਕਾਈ ਏਦੂੰ ਵਧ ਕੇ ਤੇਜ ਨਾਲ ਕਿੱਕੁਰ ਨਾ ਹੋਵੇਗੀ ?
9ਕਿਉਂਕਿ ਜੇ ਦੋਸ਼ੀ ਠਹਿਰਾਉਣ ਦੀ ਸੇਵਕਾਈ ਤੇਜ ਰੂਪ ਹੈ ਤਾਂ ਧਰਮ ਦੀ ਸੇਵਕਾਈ ਬਹੁਤ ਹੀ ਵਧ ਕੇ ਤੇਜ ਨਾਲ ਹੋਵੇਗੀ।
10ਉਹ ਜੋ ਤੇਜਵਾਨ ਕੀਤੀ ਹੋਈ ਸੀ ਸੋ ਵੀ ਇਸ ਲੇਖੇ ਅਰਥਾਤ ਇਸ ਅੱਤ ਵੱਡੇ ਤੇਜ ਦੇ ਕਾਰਨ ਤੇਜਵਾਨ ਨਾ ਰਹੀ।
11ਕਿਉਂਕਿ ਜੇ ਉਹ ਜਿਹੜੀ ਅਲੋਪ ਹੋਣ ਵਾਲੀ ਹੈ ਤੇਜ ਨਾਲ ਹੋਈ ਤਾਂ ਜਿਹੜੀ ਥਿਰ ਰਹਿਣ ਵਾਲੀ ਹੈ ਕਿੰਨੀ ਵਧੀਕ ਤੇਜ ਨਾਲ ਹੋਵੇਗੀ !
12ਉਪਰੰਤ ਜਦੋਂ ਸਾਨੂੰ ਐਡੀ ਆਸ ਹੈ ਤਦੋਂ ਅਸੀਂ ਵੱਡੇ ਨਿਧੜਕ ਬੋਲਦੇ ਹਾਂ।
13ਅਤੇ ਮੂਸਾ ਵਾਂਙੁ ਨਹੀਂ ਜਿਹ ਨੇ ਆਪਣੇ ਮੁਖ ਉੱਤੇ ਪੜਦਾ ਕੀਤਾ ਭਈ ਇਸਰਾਏਲ ਦਾ ਵੰਸ ਉਸ ਅਲੋਪ ਹੋਣ ਵਾਲੇ ਦਾ ਓੜਕ ਨਾ ਵੇਖੇ।
14ਪਰ ਓਹਨਾਂ ਦੀ ਬੁੱਧ ਮੋਟੀ ਹੋ ਗਈ ਕਿਉਂ ਜੋ ਅੱਜ ਤੋੜੀ ਪੁਰਾਣੇ ਨੇਮ ਦੇ ਪੜ੍ਹਨ ਵਿੱਚ ਉਹੋ ਪੜਦਾ ਰਹਿੰਦਾ ਹੈ ਅਤੇ ਚੁੱਕਿਆ ਨਹੀਂ ਜਾਂਦਾ ਪਰ ਉਹ ਮਸੀਹ ਵਿੱਚ ਅਲੋਪ ਹੋ ਜਾਂਦਾ ਹੈ।
15ਸਗੋਂ ਅੱਜ ਤੀਕ ਜਦ ਕਦੇ ਮੂਸਾ ਦਾ ਗ੍ਰੰਥ ਪੜ੍ਹਿਆ ਜਾਂਦਾ ਹੈ ਤਾਂ ਪੜਦਾ ਓਹਨਾਂ ਦੇ ਦਿਲ ਉੱਤੇ ਪਿਆ ਰਹਿੰਦਾ ਹੈ।
16ਪਰ ਜਾਂ ਕੋਈ ਪ੍ਰਭੁ ਦੀ ਵੱਲ ਫਿਰੇਗਾ ਤਾਂ ਉਹ ਪੜਦਾ ਚੁਫੇਰਿਓਂ ਚੁੱਕ ਲਿਆ ਜਾਵੇਗਾ।
17ਹੁਣ ਉਹ ਪ੍ਰਭੁ ਦਾ ਆਤਮਾ ਹੈ ਅਰ ਜਿੱਥੇ ਕਿਤੇ ਪ੍ਰਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ।
18ਪਰ ਅਸੀਂ ਸਭ ਅਣਕੱਜੇ ਮੁਖ ਨਾਲ ਪ੍ਰਭੁ ਦੇ ਤੇਜ ਦਾ ਮਾਨੋ ਸ਼ੀਸ਼ੇ ਵਿੱਚੋਂ ਪ੍ਰਤਿਬਿੰਬ ਵੇਖਦੇ ਹੋਏ ਤੇਜ ਤੋਂ ਤੇਜ ਤੀਕ ਜਿਵੇਂ ਪ੍ਰਭੁ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿੱਚ ਬਦਲਦੇ ਜਾਂਦੇ ਹਾਂ।