Loading Bible Translation
First-time download in progress. This may take a few seconds…
Punjabi Bible Wordproject Bible
25 verses
1ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਦੇ ਪੁੱਤਰ ਯੋਆਸ਼ ਦੇ 23 ਵਰ੍ਹੇ ਤੋਂ ਯੇਹੂ ਦਾ ਪੁੱਤਰ ਯਹੋਆਹਾਜ਼ ਸਾਮਰਿਯਾ ਉੱਪਰ ਰਾਜ ਕਰਨ ਲੱਗਾ। ਉਸਨੇ 17 ਸਾਲ ਰਾਜ ਕੀਤਾ।
2ਯਹੋਆਹਾਜ਼ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਗ਼ਲਤ ਸਨ ਅਤੇ ਉਸਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਦੇ ਅਨੁਸਾਰ ਕੀਤਾ ਜਿਹੜੇ ਕਿ ਉਸਨੇ ਇਸਰਾਏਲ ਤੋਂ ਕਰਵਾਏ ਸਨ। ਅਤੇ ਉਹ ਉਨ੍ਹਾਂ ਕੰਮਾਂ ਤੋਂ ਟਲਿਆ ਨਾ।
3ਤੱਦ ਯਹੋਵਾਹ ਇਸਰਾਏਲ ਉੱਤੇ ਬੜਾ ਕ੍ਰੋਧਿਤ ਹੋਇਆ ਤਾਂ ਉਸਨੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਹਜ਼ਾਏਲ ਅਤੇ ਹਜ਼ਾਏਲ ਦੇ ਪੁੱਤਰ ਬਨ-ਹਦਦ ਨੂੰ ਇਹ ਸੱਤਾ ਦੇ ਦਿੱਤੀ।
4ਤੱਦ ਯਹੋਆਹਾਜ਼ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤੇ ਯਹੋਵਾਹ ਨੇ ਉਸਨੂੰ ਸੁਣ ਲਿਆ। ਕਿਉਂ ਕਿ ਯਹੋਵਾਹ ਨੇ ਇਸਰਾਏਲ ਦੇ ਦੁੱਖਾਂ ਅਤੇ ਕਿਵੇਂ ਅਰਾਮ ਦਾ ਪਾਤਸ਼ਾਹ ਉਨ੍ਹਾਂ ਨੂੰ ਕਸ਼ਟ ਦੇ ਰਿਹਾ ਸੀ ਵੇਖਾਂ ਲਿਆ ਸੀ।
5ਤੱਦ ਯਹੋਵਾਹ ਨੇ ਇਸਰਾਏਲ ਨੂੰ ਬਚਾਉਣ ਲਈ ਇੱਕ ਮਨੁੱਖ ਭੇਜਿਆ। ਤੱਦ ਉਹ ਅਰਾਮ ਦੇ ਹੱਥੋਂ ਬਚ ਨਿਕਲੇ ਅਤੇ ਇਸਰਾਏਲੀ ਮੁੜ ਅੱਗੇ ਵਾਂਗ ਆਪਣੇ ਤੰਬੂਆਂ ਵਿੱਚ ਰਹਿਣ ਲੱਗ ਪਏ।
6ਫ਼ਿਰ ਵੀ ਇਸਰਾਏਲੀਆਂ ਨੇ ਯਾਰਾਬੁਆਮ ਦੇ ਘਰਾਣੇ ਦੇ ਉਨ੍ਹਾਂ ਪਾਪਾਂ ਨੂੰ ਨਾ ਛੱਡਿਆ ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ, ਇਹ ਉਨ੍ਹਾਂ ਉੱਪਰ ਚੱਲਦੇ ਰਹੇ, ਬਾਜ ਨਾ ਆਏ ਸਗੋਂ ਉਨ੍ਹਾਂ ਨੇ ਸਾਮਰਿਯਾ ਵਿੱਚੋਂ ਉਹ ਅਸ਼ੈਰਾਹ ਦੇ ਟੁੰਡ ਵੀ ਨਾ ਢਾਏ, ਜਿਹੜੇ ਕਿ ਉੱਥੇ ਥੰਮਾਂ ਵਾਂਗ ਖੜੇ ਸਨ।
7ਅਰਾਮ ਦੇ ਪਾਤਸ਼ਾਹ ਨੇ ਯਹੋਆਹਾਜ਼ ਦੇ ਘਰਾਣੇ ਨੂੰ ਹਰਾਇਆ ਅਤੇ ਉਸਦੀ ਸੈਨਾ ਦੇ ਬਹੁਤ ਸਾਰੇ ਆਦਮੀਆਂ ਨੂੰ ਮਾਰ ਦਿੱਤਾ। ਉਸ ਨੇ ਸਿਰਫ਼ 50 ਘੁੜਸਵਾਰ, 10 ਰੱਥ ਅਤੇ 10 ,000 ਪੈਦਲ ਸਿਪਾਹੀ ਹੀ ਛੱਡੇ। ਅਰਾਮ ਦੇ ਪਾਤਸ਼ਾਹ ਨੇ ਯਹੋਆਹਾਜ਼ ਦੀ ਸੈਨਾ ਨੂੰ ਇਝ੍ਝ ਤਬਾਹ ਕਰ ਦਿੱਤਾ ਜਿਵੇਂ ਗਾਹੁਣ ਵੇਲੇ ਤੂੜੀ ਹਵਾ ਵਿੱਚ ਉੱਡਦੀ ਹੋਵੇ।
8ਯਹੋਆਹਾਜ਼ ਨੇ ਜਿਹੜੇ ਵੀ ਮਹਾਨ ਕਾਰਜ ਕੀਤੇ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿਚ ਲਿਖਿਆ ਗਿਆ।
9ਯਹੋਆਹਾਜ਼ ਮਰਨ ਉਪਰੰਤ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਲੋਕਾਂ ਨੇ ਉਸਨੂੰ ਸਾਮਰਿਯਾ ਵਿੱਚ ਦਫ਼ਨਾਇਆ। ਉਸ ਉਪਰੰਤ ਉਸਦਾ ਪੁੱਤਰ ਯੋਆਸ਼ ਰਾਜ ਕਰਨ ਲੱਗਾ।
10ਯਹੋਆਹਾਜ਼ ਦਾ ਪੁੱਤਰ ਯਹੋਆਸ਼ ਸਾਮਰਿਯਾ ਵਿੱਚ ਇਸਰਾਏਲ ਉੱਪਰ ਨਵਾਂ ਪਾਤਸ਼ਾਹ ਬਣ ਗਿਆ। ਇਹ ਯਹੂਦਾਹ ਦੇ ਪਾਤਸ਼ਾਹ ਯੋਆਸ਼ ਦੇ ਰਾਜ ਦੇ 37 ਵਰ੍ਹੇ 'ਚ ਹੋਇਆ। ਯਹੋਆਸ਼ ਨੇ ਇਸਰਾਏਲ ਉੱਪਰ 16 ਵਰ੍ਹੇ ਰਾਜ ਕੀਤਾ।
11ਇਸਨੇ ਉਹੀ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ। ਇਸਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਸਾਰੇ ਪਾਪਾਂ ਤੋਂ ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ, ਮੂੰਹ ਨਾ ਮੋੜਿਆ। ਉਹ ਉਨ੍ਹਾਂ ਉੱਪਰ ਚੱਲਦਾ ਰਿਹਾ।
12ਯੋਆਸ਼ ਦੀ ਬਾਕੀ ਵਾਰਤਾ ਅਤੇ ਜੋ ਕੁਝ ਬਾਕੀ ਉਸਨੇ ਕੀਤਾ ਅਤੇ ਉਸਦੀ ਸਮਰੱਥਾ ਜੋ ਉਹ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਦੇ ਵਿਰੁੱਧ ਲੜਿਆ ਉਹ ਸਭ 'ਇਸਰਾਏਲ ਦੇ ਪਾਤਸ਼ਾਹਾਂ ਦੀ ਇਤਹਾਸ ਦੀ ਪੋਥੀ ਵਿੱਚ ਦਰਜ ਹੈ।'
13ਯੋਆਸ਼ ਆਪਣੇ ਮਰਨ ਬਾਅਦ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਉਸ ਉਪਰੰਤ ਯਾਰਾਬੁਆਮ ਨਵਾਂ ਪਾਤਸ਼ਾਹ ਬਣਿਆ ਅਤੇ ਉਸਦੇ ਸਿੰਘਾ��ਣ ਤੇ ਬੈਠਾ। ਯੋਆਸ਼ ਨੂੰ ਸਾਮਰਿਯਾ ਵਿੱਚ ਇਸਰਾਏਲ ਦੇ ਪਾਤਸ਼ਾਹ ਕੋਲ ਦਫ਼ਨਾਇਆ ਗਿਆ।
14ਫ਼ਿਰ ਅਲੀਸ਼ਾ ਬਿਮਾਰ ਹੋ ਗਿਆ ਜਿਸ ਬਿਮਾਰੀ ਨਾਲ ਉਹ ਮਰ ਵੀ ਸਕਦਾ ਸੀ। ਇਸਰਾਏਲ ਦਾ ਪਾਤਸ਼ਾਹ ਯੋਆਸ਼ ਉਸ ਨੂੰ ਮਿਲਣ ਲਈ ਗਿਆ। ਉਹ ਅਲੀਸ਼ਾ ਲਈ ਰੋਇਆ ਅਤੇ ਆਖਣ ਲੱਗਾ, "ਹੇ ਮੇਰੇ ਪਿਤਾ! ਕੀ ਇਸਰਾਏਲ ਦੇ ਰੱਥ ਤੇ ਇਸਦੇ ਘੋੜਿਆਂ ਦਾ ਇਹੀ ਵੇਲਾ ਹੈ?"
15ਅਲੀਸ਼ਾ ਨੇ ਯੋਆਸ਼ ਨੂੰ ਕਿਹਾ, "ਕੁਝ ਤੀਰ ਤੇ ਕਮਾਨ ਲੈ।"ਯੋਆਸ਼ ਨੇ ਕੁਮਾਨ ਤੇ ਕੁਝ ਤੀਰ ਚੁੱਕ ਲਈ।
16ਤੱਦ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, "ਕੁਮਾਨ ਤੇ ਆਪਣਾ ਹੱਥ ਧਰ।" ਸੋ ਉਸਨੇ ਆਪਣਾ ਹੱਥ ਉਸ ਉੱਪਰ ਧਰਿਆ ਫ਼ੇਰ ਅਲੀਸ਼ਾ ਨੇ ਆਪਣੇ ਹੱਥ ਪਾਤਸ਼ਾਹ ਦੇ ਹੱਥਾਂ ਉੱਪਰ ਰੱਖੇ।
17ਅਲੀਸ਼ਾ ਨੇ ਕਿਹਾ, "ਪੂਰਬ ਵੱਲ ਦੀ ਖਿੜਕੀ ਖੋਲ੍ਹ।" ਯੋਆਸ਼ ਨੇ ਪੂਰਬੀ ਖਿੜਕੀ ਖੋਲ੍ਹੀ। ਤੱਦ ਅਲੀਸ਼ਾ ਨੇ ਆਖਿਆ, "ਨਿਸ਼ਾਨਾ ਦਾਗ।"ਤੱਦ ਯੋਆਸ਼ ਨੇ ਤੀਰ ਮਾਰਿਆ। ਤੱਦ ਅਲੀਸ਼ਾ ਬੋਲਿਆ, "ਉਹ ਯਹੋਵਾਹ ਦੀ ਫ਼ਤਹ ਦਾ ਬਾਣ ਹੈ। ਜੋ ਕਿ ਅਰਾਮ ਉੱਪਰ ਫ਼ਤਹ ਦਾ ਬਾਣ ਹੈ। ਤੂੰ ਅਰਾਮੀਆਂ ਨੂੰ ਅਫ਼ੇਕ ਵਿੱਚ ਹਾਰ ਦੇਵੇਂਗਾ ਅਤੇ ਉਨ੍ਹਾਂ ਨੂੰ ਨਸ਼ਟ ਕਰੇਂਗਾ।"
18ਅਲੀਸ਼ਾ ਨੇ ਕਿਹਾ, "ਤੀਰਾਂ ਨੂੰ ਚੁੱਕ ਲੈ।" ਸੋ ਉਸਨੇ ਤੀਰ ਚੁੱਕ ਲੇ। ਤੱਦ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਕਿਹਾ, "ਜ਼ਮੀਨ ਤੇ ਮਾਰ।"ਸੋ ਉਸਨੇ ਧਰਤੀ ਉੱਪਰ ਤਿੰਨ ਵਾਰੀ ਮਾਰਿਆ ਫ਼ਿਰ ਰੁਕ ਗਿਆ।
19ਫ਼ਿਰ ਪਰਮੇਸ਼ੁਰ ਦਾ ਮਨੁੱਖ (ਅਲੀਸ਼ਾ) ਉਸ ਉੱਪਰ ਕਰੋਧਵਾਨ ਹੋਕੇ ਬੋਲਿਆ, "ਤੈਨੂੰ ਪੰਜ ਜਾਂ ਛੇ ਵਾਰੀ ਮਾਰਨਾ ਚਾਹੀਦਾ ਸੀ। ਤੱਦ ਤੂੰ ਅਰਾਮ ਨੂੰ ਇੰਨਾ ਮਾਰਦਾ ਕਿ ਉਸਨੂੰ ਨਾਸ਼ ਕਰ ਦਿੰਦਾ ਪਰ ਹੁਣ ਤੂੰ ਤਿੰਨ ਵਾਰੀ ਹੀ ਅਰਾਮ ਨੂੰ ਮਾਰੇਗਾ।"
20ਫ਼ਿਰ ਅਲੀਸ਼ਾ ਮਰ ਗਿਆ ਅਤੇ ਲੋਕਾਂ ਨੇ ਉਸਨੂੰ ਦਫ਼ਨਾਅ ਦਿੱਤਾ। ਇੱਕ ਵਾਰੀ ਬਸੰਤ ਰੁੱਤ ਵਿੱਚ ਮੋਆਬੀਆਂ ਦੇ ਸਿਪਾਹੀ ਇਸਰਾਏਲ ਵਿੱਚ ਆ ਵੜੇ। ਉਹ ਜੰਗ ਦੀਆਂ ਵਸਤਾਂ ਚੁੱਕਣ ਲਈ ਆਏ ਸਨ।
21ਜਦੋਂ ਉਹ ਇਸਰਾਏਲੀ ਇੱਕ ਲਾਸ਼ ਨੂੰ ਦਫ਼ਨਾਅ ਰਹੇ ਸਨ ਤਾਂ ਉਨ੍ਹਾਂ ਨੇ ਇੱਕ ਜਬ੍ਬਾ ਵੇਖਿਆ ਸੋ ਉਨ੍ਹਾਂ ਨੇ ਜਲਦੀ 'ਚ ਉਸ ਮਨੁੱਖ ਨੂੰ ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ ਅਤੇ ਜਦੋਂ ਉਹ ਮਨੁੱਖ ਅਲੀਸ਼ਾ ਦੀਆਂ ਹੱਡੀਆਂ ਨੂੰ ਜਾਕੇ ਛੋਹਿਆ ਤਾਂ ਉਹ ਜਿਉਂ ਪਿਆ ਅਤੇ ਆਪਣੇ ਪੈਰਾਂ ਉੱਪਰ ਖਲੋਅ ਗਿਆ।
22ਯੋਆਸ਼ ਦੇ ਸਾਰੇ ਰਾਜ ਵਿੱਚ ਅਰਾਮ ਦਾ ਰਾਜਾ ਹਜ਼ਾਏਲ ਉਸ ਨੂੰ ਸਤਾਉਂਦਾ ਰਿਹਾ।
23ਪਰ ਯਹੋਵਾਹ ਇਸਰਾਏਲੀਆਂ ਉੱਪਰ ਮਿਹਰਬਾਨ ਸੀ ਅਤੇ ਉਨ੍ਹਾਂ ਤੇ ਤਰਸ ਮਹਿਸੂਸ ਕੀਤਾ। ਅੱਜ ਦਿਨ ਤੀਕ, ਯਹੋਵਾਹ ਨੇ ਆਪਣੇ ਅਬਰਾਹਾਮ, ਇਸਹਾਕ, ਅਤੇ ਯਾਕੂਬ ਨਾਲ ਕੀਤੇ ਆਪਣੇ ਇਕਰਾਰਨਾਮੇ ਕਾਰਣ ਨਾ ਤਾਂ ਇਸਰਾਏਲੀਆਂ ਨੂੰ ਤਬਾਹ ਕੀਤਾ ਤੇ ਨਾ ਹੀ ਆਪਣੀ ਹਾਜਰੀ ਵਿੱਚੋਂ ਫਨਾਹ ਕੀਤਾ ਹੈ।
24ਅਰਾਮ ਦਾ ਰਾਜਾ ਹਜ਼ਾਏਲ ਮਰ ਗਿਆ ਅਤੇ ਉਸ ਉਪਰੰਤ ਬਨ-ਹਦਦ ਨਵਾਂ ਪਾਤਸ਼ਾਹ ਬਣਿਆ।
25ਆਪਣੇ ਮਰਨ ਤੋਂ ਪਹਿਲਾਂ ਹਜ਼ਾਏਲ ਨੇ ਲੜਾਈ ਵਿੱਚ ਯੋਆਸ਼ ਦੇ ਪਿਤਾ ਯਹੋਆਹਾਜ਼ ਤੋਂ ਕਈ ਸ਼ਹਿਰ ਖੋਹ ਲੇ ਸਨ ਪਰ ਹੁਣ ਯੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਤੋਂ ਇਹ ਸ਼ਹਿਰ ਵਾਪਸ ਲੈ ਲੇ ਸਨ। ਯੋਆਸ਼ ਨੇ ਬਨ-ਹਦਦ ਨੂੰ ਤਿੰਨ ਵਾਰੀ ਹਰਾਇਆ ਅਤੇ ਇਸਰਾਏਲ ਦੇ ਸ਼ਹਿਰ ਵਾਪਸ ਲੈ ਲੇ।