Loading Bible Translation
First-time download in progress. This may take a few seconds…
Punjabi Bible Wordproject Bible
29 verses
1ਇਸਰਾਏਲ ਦੇ ਪਾਤਸ਼ਾਹ ਯਹੋਆਹਾਜ਼ ਦੇ ਪੁੱਤਰ ਯੋਆਸ਼ ਦੇ ਦੂਜੇ ਸਾਲ, ਯਹੂਦਾਹ ਵਿੱਚ ਪਾਤਸ਼ਾਹ ਯੋਆਸ਼ ਦਾ ਪੁੱਤਰ ਅਮਸਯਾਹ ਰਾਜ ਕਰਨ ਲੱਗਾ।
2ਜਦੋਂ ਉਹ ਰਾਜ ਕਰਨ ਲੱਗਾ ਤਾਂ ਉਹ 25 ਵਰ੍ਹਿਆਂ ਦਾ ਸੀ। ਅਮਸਯਾਹ ਨੇ ਯਰੂਸ਼ਲਮ ਵਿੱਚ 29 ਸਾਲ ਰਾਜ ਕੀਤਾ। ਉਸਦੀ ਮਾਂ ਦਾ ਨਾਂ ਯਹੋਅਦ੍ਦੀਨ ਸੀ, ਜੋ ਯਰੂਸ਼ਲਮ ਤੋਂ ਸੀ।
3ਅਮਸਯਾਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗੇ ਸਨ ਪਰ ਉਸਨੇ ਆਪਣੇ ਪੁਰਖੇ ਦਾਊਦ ਵਾਂਗ ਪੂਰੀ ਤਰ੍ਹਾਂ ਯਹੋਵਾਹ ਨੇ ਮੰਨਿਆ।
4ਉਸਨੇ ਉੱਚੀਆਂ ਥਾਵਾਂ ਨੂੰ ਨਾ ਢਾਹਿਆ। ਅਜੇ ਤੀਕ ਲੋਕ ਉੱਚੀਆਂ ਥਾਵਾਂ ਤੇ ਬਲੀਆਂ ਚੜਾਉਂਦੇ ਅਤੇ ਧੂਪ ਧੁਖਾਉਂਦੇ ਸਨ।
5ਜਦੋਂ ਅਮਸਯਾਹ ਦੇ ਹੱਥ ਰਾਜ ਪੱਕਾ ਹੋ ਗਿਆ ਤਾਂ ਉਸਨੇ ਉਨ੍ਹਾਂ ਸਾਰੇ ਅਫ਼ਸਰਾਂ ਨੂੰ ਮਾਰ ਛੱਡਿਆ ਜਿਨ੍ਹ੍ਹਾਂ ਉਸਦੇ ਪਿਤਾ ਨੂੰ ਮਾਰਿਆ ਸੀ।
6ਪਰ ਉਸਨੇ ਮਾਰਨ ਵਾਲਿਆਂ ਦੇ ਪੁੱਤਰਾਂ ਨੂੰ ਅੱਗੋਂ ਨਾ ਵਢਿਆ ਕਿਉਂ ਜੋ ਮੂਸਾ ਦੀ ਬਿਵਸਬਾ ਦੀ ਪੋਥੀ ਵਿੱਚ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਤੇ ਇਹ ਲਿਖਿਆ, "ਜੇਕਰ ਕੋਈ ਪੁੱਤਰ ਪਾਪ ਕਰੇ ਤਾਂ ਉਸਦੇ ਬਦਲੇ ਮਾਪੇ ਨਾ ਮਾਰੇ ਜਾਣ ਅਤੇ ਨਾ ਹੀ ਮਾਪਿਆਂ ਦੇ ਪਾਪ ਕਰਨ ਤੇ ਬੱਚਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਿਰਫ਼ ਜਿਹੜਾ ਕੋਈ ਮਨੁੱਖ ਆਪ ਗ਼ਲਤ ਕੰਮ ਕਰਦਾ ਹੈ ਉਸਦਾ ਦੰਡ ਉਸਨੂੰ ਹੀ ਮਿਲਣਾ ਚਾਹੀਦਾ ਹੈ।"
7ਅਮਸਯਾਹ ਨੇ ਲੂਣ ਦੀ ਵਾਦੀ ਵਿੱਚ 10,000 ਅਦੋਮੀ ਮਾਰੇ ਅਤੇ ਸਲਾ ਨੂੰ ਜੰਗ ਕਰਕੇ ਜਿੱਤ ਲਿਆ ਅਤੇ ਉਸਦਾ ਨਾਂ "ਯਾਕਤੇਲ" ਰੱਖਿਆ। ਇਸ ਜਗ੍ਹਾ ਨੂੰ ਅੱਜ ਤੀਕ ਵੀ "ਯਾਕਤੇਲ" ਦੇ ਨਾਂ ਨਾਲ ਬੁਲਾਇਆ ਜਾਂਦਾ ਹੈ।
8ਤੱਦ ਅਮਸਯਾਹ ਨੇ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਦੇ ਕੋਲ ਜੋ ਕਿ ਯਹੋਆਹਾਜ਼, ਇਸਰਾਏਲ ਦੇ ਪਾਤਸ਼ਾਹ ਯੇਹੂ ਦੇ ਪੁੱਤਰ ਕੋਲ ਸੰਦੇਸ਼ਵਾਹਕ ਭੇਜੇ। ਉਨ੍ਹਾਂ ਸੰਦੇਸ਼ਾ ਦਿੱਤਾ, "ਆਓ, ਅਸੀਂ ਇੱਕ ਦੂਜੇ ਦੇ ਆਮ੍ਹਣੇ-ਸਾਮ੍ਹਣੇ ਹੋਕੇ ਲੜੀੇ।"
9ਤੱਦ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੇ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਨੂੰ ਜਵਾਬ ਭੇਜਿਆ ਅਤੇ ਆਖਿਆ, "ਲਬਾਨੋਨ ਦੀ ਛੋਟੀ ਜਿਹੀ ਕੰਡਿਆਲੀ ਝਾੜੀ ਨੇ ਲਬਾਨੋਨ ਦੇ ਵਿਸ਼ਾਲ ਰੁੱਖ ਨੂੰ ਸੁਨੇਹਾ ਭੇਜਿਆ: 'ਆਪਣੀ ਧੀ ਨੂੰ ਮੇਰੇ ਪੁੱਤਰ ਨਾਲ ਵਿਆਹ ਦੇ।' ਪਰ ਇੱਕ ਜੰਗਲੀ ਜਾਨਵਰ ਜੋ ਲਬਾਨੋਨ ਵਿੱਚ ਸੀ ਛੋਟੀ ਕੰਡਿਆਲੀ ਝਾੜੀ ਤੋਂ ਦੀ ਲੰਘਿਆ ਅਤੇ ਉਸਨੂੰ ਮਿਧ੍ਧ ਸੁਟਿਆ।
10ਇਹ੍ਹ ਸੱਚ ਹੈ ਤੂੰ ਅਦੋਮ ਨੂੰ ਹਰਾਇਆ ਹੈ ਪਰ ਤੂੰ ਅਦੋਮ ਤੇ ਨੂੰ ਜਿੱਤਣ ਤੋਂ ਬਾਅਦ ਘੁਮਂਡੀ ਹੋ ਗਿਆ ਹੈ। ਹੁਣ ਤੂੰ ਆਪਣੇ ਘਰ ਵਿੱਚ ਰਹਿ ਅਤੇ ਓਥੇ ਆਪਣਾ ਸਤਿਕਾਰ ਮਾਣ। ਆਪਣੇ ਆਪਨੂੰ ਮਸੀਬਤ ਵਿੱਚ ਨਾ ਪਾ। ਜੇਕਰ ਤੂੰ ਇਉਂ ਕਰੇਂਗਾ ਤੂੰ ਡਿੱਗੇਁਗਾ ਅਤੇ ਯਹੂਦਾਹ ਤੇਰੇ ਨਾਲ ਡਿੱਗੇਗਾ।"
11ਪਰ ਅਮਸਯਾਹ ਨੇ ਯਹੋਆਸ਼ ਦੀ ਚਿਤਾਵਨੀ ਵੱਲ ਕੋਈ ਧਿਆਨ ਨਾ ਦਿੱਤਾ। ਤੱਦ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੇ ਯਹੂਦਾਹ ਦੇ ਅਮਸਯਾਹ ਪਾਤਸ਼ਾਹ ਨੂੰ ਜੋ ਯਹੂਦਾਹ ਵਿੱਚ ਬੈਤ-ਸ਼ਮਸ਼ ਵਿੱਚ ਪਤਾਈ ਕੀਤੀ।
12ਇਸਰਾਏਲ ਨੇ ਯਹੂਦਾਹ ਨੂੰ ਹਾਰ ਦਿੱਤੀ। ਯਹੂਦਾਹ ਦਾ ਹਰ ਆਦਮੀ ਉਥੋਂ ਘਰ ਨੂੰ ਭੱਜ ਗਿਆ।
13ਫ਼ਿਰ ਬੈਤ-ਸ਼ਮਸ਼ ਵਿੱਚ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੇ ਯਹੂਦਾਹ ਦੇ ਰਾਜੇ ਅਮਸਯਾਹ ਨੂੰ ਘੇਰ ਲਿਆ ਜੋ ਅਹਜ਼ਯਾਹ ਦਾ ਪੋਤਾ ਤ��� ਯੋਆਸ਼ ਦਾ ਪੁੱਤਰ ਸੀ। ਯਹੋਆਸ਼ ਅਮਸਯਾਹ ਨੂੰ ਯਰੂਸ਼ਲਮ ਵਿੱਚ ਲੈ ਆਇਆ। ਉਸਨੇ ਯਰੂਸ਼ਲਮ ਦੀ ਕੰਧ ਇਫ਼ਰਾਈਮ ਦੇ ਫ਼ਾਟਕ ਤੋਂ ਲੈਕੇ ਨੁਕਰ ਵਾਲੇ ਫ਼ਾਟਕ ਤੀਕ 600 ਫੁੱਟ ਢਾਹ ਦਿੱਤੀ।
14ਤੱਦ ਯਹੋਆਸ਼ ਨੇ ਸਾਰਾ ਸੋਨਾ ਅਤੇ ਚਾਂਦੀ ਅਤੇ ਸਾਰੇ ਬਰਤਨ ਜੋ ਯਹੋਵਾਹ ਦੇ ਮੰਦਰ ਵਿੱਚ ਸਨ, ਤੇ ਪਾਤਸ਼ਾਹ ਦੇ ਖਜ਼ਾਨੇ ਵਿੱਚ ਸਨ ਲੈ ਲੇ। ਉਨ੍ਹਾਂ ਸਾਰੇ ਕੈਦੀਆਂ ਨੂੰ ਨਾਲ ਲਿਆ ਅਤੇ ਸਾਮਰਿਯਾ ਨੂੰ ਮੁੜਿਆ।
15ਯਹੋਆਸ਼ ਨੇ ਜੋ ਵੀ ਕਾਰਜ ਕੀਤੇ, ਇਹ ਵੀ ਕਿ ਕਿਵੇਂ ਉਹ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਦੇ ਖਿਲਾਫ਼ ਲੜਿਆ ਇਹ ਸਭ ਕੁਝ 'ਇਸਰਾਏਲ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਹੈ।
16ਯਹੋਆਸ਼ ਨੂੰ ਮਰਨ ਉਪਰੰਤ ਉਸਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਅਤੇ ਉਸਦੇ ਬਾਅਦ ਉਸਦਾ ਪੁੱਤਰ ਯਾਰਾਬੁਆਮ ਪਾਤਸ਼ਾਹ ਬਣਿਆ।
17ਯਹੂਦਾਹ ਦੇ ਪਾਤਸ਼ਾਹ ਯੋਆਸ਼ ਦਾ ਪੁੱਤਰ ਅਮਸਯਾਹ ਇਸਰਾਏਲ ਦੇ ਪਾਤਸ਼ਾਹ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਦੇ ਮਰਨ ਪਿੱਛੋਂ 15 ਵਰ੍ਹੇ ਜਿਉਂਦਾ ਰਿਹਾ।
18ਅਮਸਯਾਹ ਨੇ ਜੋ ਵੀ ਮਹਾਨ ਕਾਰਜ ਕੀਤੇ ਉਹ ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।
19ਜਦ ਲੋਕਾਂ ਨੇ ਯਰੂਸ਼ਲਮ ਵਿੱਚ ਉਸਦੇ ਵਿਰੁੱਧ ਮਤਾ ਪਕਾਇਆ ਤਾਂ ਉਹ ਲਕੀਸ਼ ਵੱਲ ਭਜਿਆ ਪਰ ਲੋਕਾਂ ਨੇ ਲਕੀਸ਼ ਉਸਦੇ ਪਿੱਛੇ ਆਦਮੀ ਭੇਜੇ ਤੇ ਉਸਨੂੰ ਮਾਰ ਸੁਟਿਆ।
20ਲ੍ਲੋਕੀਂ ਉਸਦੀ ਲੋਬ ਘੋੜਿਆਂ ਤੇ ਚੁੱਕ ਕੇ ਵਾਪਸ ਲਿਆਏ ਤੇ ਅਮਸਯਾਹ ਨੂੰ ਦਾਊਦ ਦੇ ਸ਼ਹਿਰ ਉਸਦੇ ਪੁਰਖਿਆਂ ਦੇ ਕੋਲ ਯਰੂਸ਼ਲਮ ਵਿੱਚ ਦਫ਼ਨਾਇਆ ਗਿਆ।
21ਤੱਦ ਯਹੂਦਾਹ ਦੇ ਸਾਰੇ ਲੋਕਾਂ ਨੇ ਅਜ਼ਰਯਾਹ ਨੂੰ ਨਵਾਂ ਪਾਤਸ਼ਾਹ ਬਣਾਇਆ। ਉਸ ਵਕਤ ਉਹ ਕੁੱਲ 16 ਸਾਲਾਂ ਦਾ ਸੀ।
22ਇਉਂ ਜਦ ਪਾਤਸ਼ਾਹ ਅਮਸਯਾਹ ਮਰਿਆ ਤਾਂ ਉਹ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਫ਼ੇਰ ਉਸਤੋਂ ਬਾਅਦ ਅਜ਼ਰਯਾਹ ਨੇ ੇਲਬ ਨੂੰ ਇੱਕ ਵਾਰ ਫੇਰ ਉਸਾਰਿਆ ਅਤੇ ਇਸ ਨੂੰ ਯਹੂਦਾਹ ਵਿੱਚ ਪੁਨਰ-ਸਬਾਪਿਤ ਕਰ ਦਿੱਤਾ।
23ਯਹੂਦਾਹ ਦੇ ਪਾਤਸ਼ਾਹ ਯੋਆਸ਼ ਦੇ ਪੁੱਤਰ ਅਮਸਯਾਹ ਦੇ 15 ਵਰ੍ਹੇ ਵਿੱਚ ਇਸਰਾਏਲ ਦੇ ਪਾਤਸ਼ਾਹ ਯੋਆਸ਼ਾ ਦਾ ਪੁੱਤਰ ਯਾਰਾਬੁਆਮ ਸਾਮਰਿਯਾ ਵਿੱਚ ਰਾਜ ਕਰਨ ਲੱਗਾ ਅਤੇ ਉਸਨੇ 41 ਵਰ੍ਹੇ ਰਾਜ ਕੀਤਾ।
24ਯਾਰਾਬੁਆਮ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ। ਉਸਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਸਾਰਿਆਂ ਪਾਪਾਂ ਵਿੱਚੋਂ ਕਿਸੇ ਤੋਂ ਵੀ ਮੂੰਹ ਨਾ ਮੜਿਆ ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ।
25ਉਸਨੇ ਇਸਰਾਏਲ ਦੇ ਯਹੋਵਾਹ ਦੇ ਉਸ ਬਚਨ ਮੁਤਾਬਕ ਜੋ ਉਸਨੇ ਅਮਿਤ੍ਤਈ ਦੇ ਪੁੱਤਰ ਆਪਣੇ ਸੇਵਕ ਯੂਨਾਹ ਨਬੀ ਦੇ ਰਾਹੀਂ ਜੋ ਗਬ ਹੇਫ਼ਰ ਦਾ ਸੀ, ਆਖਿਆ ਸੀ ਉਸਨੇ ਇਸਰਾਏਲ ਹੀ ਹਦ੍ਦ ਨੂੰ ਹਮਾਬ ਦੇ ਲਾਂਘੇ ਤੋਂ ਲੈਕੇ ਅਰਾਬਾਹ ਦੇ ਸਮੁੰਦਰ ਤੀਕ ਫ਼ਿਰ ਪਹੁੰਚਾ ਦਿੱਤਾ ਸੀ ।
26ਤਦ ਯਹੋਵਾਹ ਨੇ ਵੇਖਿਆ ਕਿ ਸੱਚਮੁੱਚ ਇਸਰਾਏਲੀ ਬੜੇ ਕਸ਼ਟ ਵਿੱਚ ਸਨ, ਦੋਵੇਂ, ਨੌਕਰ ਅਤੇ ਅਜਾਦ ਆਦਮੀ, ਅਤੇ ਉੱਥੇ ਕੋਈ ਅਜਿਹਾ ਨਹੀਂ ਸੀ ਜੋ ਇਸਰਾਏਲ ਦੀ ਮਦਦ ਕਰ ਸਕਦਾ।
27ਯਹੋਵਾਹ ਨੇ ਇਹ ਵੀ ਨਹੀਂ ਆਖਿਆ ਸੀ ਕਿ ਮੈਂ ਅਕਾਸ਼ ਦੇ ਹੇਠੋਁ ਇਸਰਾਏਲ ਦਾ ਨਾਉਂ ਹੀ ਮਿਟਾ ਦੇਵਾਂਗਾ। ਇਸ ਲਈ ਉਸ ਨੇ ਉਨ੍ਹਾਂ ਨੂੰ ਯੋਆਸ਼ ਦੇ ਪੁੱਤਰ ਯਾਰਾਬੁਆਮ ਦੀ ਸ਼ਕਤੀ ਰਾਹੀਂ ਛੁਟਕਾਰਾ ਦਵਾਇਆ।
28ਯਾਰਾਬੁਆਮ ਨੇ ਜੋ ਵੀ ਮਹਾਨ ਕਾਰਜ ਕੀਤੇ ਉਹ ਇਸਰਾਏਲੀ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਇਸ ਵਿੱਚ ਯਾਰਾਬੁਆਮ ਨੇ ਜਦ ਇਸਰਾਏਲ ਲਈ ਦੰਮਿਸਕ ਅਤੇ ਹਮਾਬ ਨੂੰ ਜੋ ਯਹੂਦਾਹ ਦੇ ਸਨ ਜਿੱਤ ਲਿਆਂਦਾ ਇਹ ਕਹਾਣੀ ਵੀ ਉਸ ਵਿੱਚ ਸ਼ਾਮਿਲ ਹੈ।
29ਯਾਰਾਬੁਆਮ ਜਦ ਮਰਿਆ ਤਾਂ ਉਸਨੂੰ ਉਸਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ, ਜੋ ਕਿ ਇਸਰਾਏਲ ਦੇ ਪਾਤਸ਼ਾਹ ਸਨ। ਉਸ ਉਪਰੰਤ ਉਸਦਾ ਪੁੱਤਰ ਜ਼ਕਰਯਾਹ ਉਸਦੀ ਬਾਵੇਂ ਰਾਜ ਕਰਨ ਲੱਗਾ।