Loading Bible Translation
First-time download in progress. This may take a few seconds…
Punjabi Bible Wordproject Bible
38 verses
1ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਦੇ 27 ਵਰ੍ਹੇ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਦਾ ਪੁੱਤਰ ਅਜ਼ਰਯਾਹ ਰਾਜ ਕਰਨ ਲੱਗਾ।
2ਅਜ਼ਰਯਾਹ ਨੇ ਜਦੋਂ ਰਾਜ ਸੰਭਾਲਿਆ ਤੱਦ ਉਹ 16 ਵਰ੍ਹਿਆਂ ਦਾ ਸੀ। ਉਸਨੇ ਯਰੂਸ਼ਲਮ ਵਿੱਚ 52 ਵਰ੍ਹੇ ਰਾਜ ਕੀਤਾ ਉਸ ਦੀ ਮਾਂ ਦਾ ਨਾਂ ਯਕਾਲਯਾਹ ਸੀ ਜੋ ਯਰੂਸ਼ਲਮ ਦੀ ਸੀ।
3ਜੋ ਕੁਝ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਅਜ਼ਰਯਾਹ ਨੇ ਉਹੀ ਕੁਝ ਕੀਤਾ ਜਿਵੇਂ ਉਸਦੇ ਪਿਤਾ ਅਮਸਯਾਹ ਨੇ ਵੀ ਕੀਤਾ ਸੀ। ਅਜ਼ਰਯਾਹ ਆਪਣੇ ਪਿਤਾ ਅਮਸਯਾਹ ਦੇ ਨਕਸ਼ੇ ਕਦਮ ਤੇ ਚਲਿਆ।
4ਪਰ ਇਸਨੇ ਵੀ ਉੱਚੀਆਂ ਥਾਵਾਂ ਨੂੰ ਨਾ ਢਾਹਿਆ। ਲੋਕ ਅਜੇ ਵੀ ਉੱਚੀਆਂ ਥਾਵਾਂ ਤੇ ਬਲੀਆਂ ਚੜਾਉਂਦੇ ਅਤੇ ਧੂਪ ਧੁਖਾਉਂਦੇ ਸਨ।
5ਯਹੋਵਾਹ ਨੇ ਅਜ਼ਰਯਾਹ ਪਾਤਸ਼ਾਹ ਨੂੰ ਅਜਿਹਾ ਮਾਰਿਆ ਕਿ ਉਹ ਆਪਣੇ ਮਰਨ ਕਾਲ ਤੀਕ ਕੋੜੀ ਰਿਹਾ। ਉਹ ਇੱਕ ਅਲੱਗ ਘਰ ਵਿੱਚ ਰਹਿੰਦਾ ਅਤੇ ਪਾਤਸ਼ਾਹ ਦਾ ਪੁੱਤਰ ਯੋਬਾਮ ਘਰ ਦੀ ਦੇਖਭਾਲ ਅਤੇ ਲੋਕਾਂ ਦਾ ਨਿਆਉਂ ਕਰਦਾ ਸੀ।
6ਅਜ਼ਰਯਾਹ ਨੇ ਵੀ ਜੋ ਮਹਾਨ ਕਾਰਜ ਕੀਤੇ ਉਹ 'ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ' ਵਿੱਚ ਲਿਖਿਆ ਗਿਆ।
7ਜਦੋਂ ਅਜ਼ਰਯਾਹ ਦੀ ਮੌਤ ਹੋਈ ਤਾਂ ਉਸਨੂੰ ਦਾਊਦ ਦੇ ਸ਼ਹਿਰ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਅਤੇ ਉਸਦੇ ਮਰਨ ਉਪਰੰਤ ਉਸਦਾ ਪੁੱਤਰ ਯੋਬਾਮ ਨਵਾਂ ਪਾਤਸ਼ਾਹ ਬਣਿਆ।
8ਯਾਰਾਬੁਆਮ ਦੇ ਪੁੱਤਰ ਜ਼ਕਰਯਾਹ ਨੇ ਸਾਮਰਿਯਾ ਵਿੱਚ ਇਸਰਾਏਲ ਉੱਪਰ ਛੇ ਮਹੀਨਿਆਂ ਲਈ ਰਾਜ ਕੀਤਾ। ਉਸਨੇ ਅਜ਼ਰਯਾਹ ਦੇ ਯਹੂਦਾਹ ਵਿੱਚ 38 ਵੇਂ ਵਰ੍ਹੇ ਵਿੱਚ ਰਾਜ ਕਰਨਾ ਸ਼ੁਰੂ ਕੀਤਾ।
9ਜ਼ਕਰਯਾਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਮਾੜੇ ਸਨ। ਉਸਨੇ ਵੀ ਆਪਣੇ ਪੁਰਖਿਆਂ ਵਾਂਗ ਗ਼ਲਤ ਕੰਮ ਕੀਤੇ। ਉਸਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ।
10ਤੱਦ ਯਾਬੇਸ਼ ਦੇ ਪੁੱਤਰ ਸ਼ਲ੍ਲੁਮ ਨੇ ਉਸਦੇ ਵਿਰੁੱਧ ਮਤਾ ਪਕਾਇਆ ਉਸਨੇ ਉਸਨੂੰ ਹੇਠਾਂ ਧੱਕ ਦਿੱਤਾ ਅਤੇ ਉਸਨੂੰ ਖੁਲੇਆਮ ਮਾਰਕੇ ਉਸਦੀ ਬਾਵੇਂ ਖੁਦ ਰਾਜ ਕਰਨ ਲੱਗਾ ਪਿਆ।
11ਜ਼ਕਰਯਾਹ ਨੇ ਹੋਰ ਜੋ ਵੀ ਕਾਰਜ ਕੀਤੇ ਉਹ ਇਸਰਾਏਲ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ
12ਇਸ ਤਰ੍ਹਾਂ ਯਹੋਵਾਹ ਦੇ ਬਚਨ ਸੱਚ ਹੋਏ। ਯਹੋਵਾਹ ਨੇ ਯੇਹੂ ਨੂੰ ਆਖਿਆ ਸੀ ਕਿ ਉਸਦੀਆਂ ਚਾਰ ਪੀੜੀਆਂ ਇਸਰਾਏਲ ਦੀ ਰਾਜ ਗੱਦੀ ਉੱਪਰ ਬੈਠਣਗੀਆਂ।
13ਯਹੂਦਾਹ ਦੇ ਪਾਤਸ਼ਾਹ ਉਜ਼ੀਯ੍ਯਾਹ ਦੇ 39 ਵਰ੍ਹੇ ਯਾਬੇਸ਼ ਦਾ ਪੁੱਤਰ ਸ਼ਲ੍ਲੁਮ ਰਾਜ ਕਰਨ ਲੱਗਾ ਅਤੇ ਉਸਨੇ ਸਾਮਰਿਯਾ ਵਿੱਚ ਇੱਕ ਮਹੀਨਾ ਰਾਜ ਕੀਤਾ।
14ਤੱਦ ਗਾਦੀ ਦਾ ਪੁੱਤਰ ਮਨਹੇਮ ਤਿਰਸਾਹ ਤੋਂ ਆਇਆ ਅਤੇ ਸਾਮਰਿਯਾ ਵਿੱਚ ਵੜ ਗਿਆ। ਮਨਹੇਮ ਨੇ ਯਾਬੇਸ਼ ਦੇ ਪੁੱਤਰ ਸ਼ਲ੍ਲੁਮ ਨੂੰ ਮਾਰ ਸੁਟਿਆ ਅਤੇ ਉਸਨੂੰ ਮਾਰਨ ਬਾਅਦ ਉਹ ਆਪ ਪਾਤਸ਼ਾਹ ਬਣ ਗਿਆ।
15ਸ਼ਲ੍ਲੁਮ ਦੀ ਬਾਕੀ ਸਾਰੀ ਵਾਰਤਾ ਅਤੇ ਜੋ ਮਤਾ ਉਸਨੇ ਜ਼ਕਰਯਾਹ ਦੇ ਵਿਰੁੱਧ ਬਣਾਇਆ ਉਹ ਸਭ 'ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ' ਵਿੱਚ ਦਰਜ ਹੈ।
16ਸ਼ਲ੍ਲੁਮ ਦੀ ਮੌਤ ਤੋਂ ਬਾਅਦ, ਮਨਹੇਮ ਨੇ ਤਿਫ਼ਸਾਹ,ਜੋ ਸ਼ਹਿਰ ਵਿੱਚ ਸਨ ਅਤੇ ਇਸਦੇ ਆਸ-ਪਾਸ ਦੇ ਖੇਤਾਂ ਉੱਤੇ ਹ���ਲਾ ਕਰ ਦਿੱਤਾ, ਕਿਉਂ ਕਿ ਲੋਕਾ ਨੇ ਉਸਦੀ ਖਾਤਰ ਸ਼ਹਿਰ ਦੇ ਫ਼ਾਟਕਾਂ ਨਹੀਂ ਖੋਲੇ੍ਹ, ਉਸਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਤਿਫ਼ਸਾਹ ਦੀਆਂ ਸਾਰੀਆਂ ਗਰਭਵਤੀ ਔਰਤਾਂ ਚੀਰ ਦਿੱਤੀਆਂ।
17ਯਹੂਦਾਹ ਦੇ ਪਾਤਸ਼ਾਹ ਅਜ਼ਰਯਾਹ ਦੇ 39 ਵਰ੍ਹੇ ਗਾਦੀ ਦਾ ਪੁੱਤਰ ਮਨਹੇਮ ਇਸਰਾਏਲ ਉੱਪਰ ਰਾਜ ਕਰਨ ਲੱਗਾ। ਉਸਨੇ ਸਾਮਰਿਯਾ ਵਿੱਚ 10 ਵਰ੍ਹੇ ਰਾਜ ਕੀਤਾ।
18ਮਨਹੇਮ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਮਾੜਾ ਸੀ। ਉਸਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਸਾਰੀ ਉਮਰ ਭਰ ਮੂੰਹ ਨਾ ਮੋੜਿਆ ਜਿਹੜੇ ਉਸਨੇ ਇਸਰਾਏਲ ਤੋਂ ਕਰਵਾਏ ਸਨ।
19ਅੱਸ਼ੂਰ ਦਾ ਪਾਤਸ਼ਾਹ ਪੂਲ ਇਸਰਾਏਲ ਉੱਪਰ ਹਮਲਾ ਕਰਨ ਲਈ ਆਇਆ, ਤਾਂ ਮਨਹੇਮ ਨੇ ਪੂਲ ਨੂੰ 34,000 ਕਿਲੋ ਚਾਂਦੀ ਦਿੱਤੀ ਤਾਂ ਜੋ ਉਹ ਉਸਦੀ ਮਦਦ ਕਰੇ ਅਤੇ ਮਨਹੇਮ ਦਾ ਉਸਦੇ ਰਾਜ ਉੱਤੇ ਪਕਢ਼ ਮਜਬੂਤ ਕਰ ਦੇਵੇ।
20ਮਨਹੇਮ ਨੇ ਉਹ ਚਾਂਦੀ ਸਾਰੇ ਅਮੀਰ ਆਦਮੀਆਂ ਕੋਲੋਂ ਇਕੱਠੀ ਕਰ ਲਈ ਹਰ ਇੱਕ ਆਦਮੀ ਕੋਲੋਂ, ਉਸ ਨੇ 50 ਸ਼ੈਕਲ ਚਾਂਦੀ ਲਈ। ਤਾਂ ਕਿ ਉਹ ਇਹ ਪੈਸਾ ਅੱਸ਼ੂਰ ਦੇ ਪਾਤਸ਼ਾਹ ਨੂੰ ਦੇ ਸਕੇ। ਫੇਰ ਅੱਸ਼ੂਰ ਦਾ ਰਾਜਾ ਵਾਪਸ ਆਪਣੀ ਧਰਤੀ ਵੱਲ ਮੁੜਿਆ ਅਤੇ ਇਸਰਾਏਲ ਦੀ ਧਰਤੀ ਵਿੱਚ ਨਾ ਰਿਹਾ।
21ਮਨਹੇਮ ਨੇ ਜੋ ਵੀ ਮਹਾਨ ਕਾਰਜ ਕੀਤੇ ਉਹ 'ਇਸਰਾਏਲ ਦੇ ਇਤਹਾਸ ਦੀ ਪੋਥੀ' ਵਿੱਚ ਲਿਖੇ ਗਏ।
22ਮਨਹੇਮ ਮਰ ਗਿਆ ਤਾਂ ਉਸਨੂੰ ਉਸਦੇ ਪੁਰਖਿਆਂ ਨਾਲ ਦਫ਼ਨਾਇਆ ਗਿਆ। ਉਸ ਉਪਰੰਤ ਉਸਦਾ ਪੁੱਤਰ ਪਕਹਯਾਹ ਪਾਤਸ਼ਾਹ ਬਣਿਆ।
23ਯਹੂਦਾਹ ਉੱਪਰ ਪਾਤਸ਼ਾਹ ਅਜ਼ਰਯਾਹ ਦੇ 50 ਵੇਂ ਵਰ੍ਹੇ ਵਿੱਚ ਮਨਹੇਮ ਦਾ ਪੁੱਤਰ ਪਕਹਯਾਹ ਸਾਮਰਿਯਾ ਤੋਂ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸਨੇ ਦੋ ਸਾਲ ਰਾਜ ਕੀਤਾ।
24ਪਕਹਯਾਹ ਨੇ ਵੀ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿਚ ਮੰਦੇ ਸਨ। ਪਕਹਯਾਹ ਵੀ ਨਬਾਟ ਦੇ ਪੁੱਤਰ ਯਾਰਾਬੁਆਮ ਵਾਂਗ ਜਿਸਨੇ ਇਸਰਾਏਲ ਤੋਂ ਪਾਪ ਕਰਵਾਇਆ, ਵਾਂਗ ਪਾਪ ਕਰਨ ਤੋਂ ਬਾਜ ਨਾ ਆਇਆ।
25ਰਮਲਯਾਹ ਦੇ ਪੁੱਤਰ ਪਕਹ ਨੇ ਜੋ ਉਸਦੀ ਸੈਨਾ ਦਾ ਕਮਾਂਡਰ ਸੀ, ਉਸਦੇ ਵਿਰੁੱਧ ਮਤਾ ਪਕਾਇਆ ਅਤੇ ਸਾਮਰਿਯਾ ਵਿੱਚ ਪਾਤਸ਼ਾਹ ਦੇ ਆਪਣੇ ਮਹਿਲ ਵਿੱਚ ਉਸਨੇ ਉਸਨੂੰ ਅਰਗੋਬ ਅਤੇ ਅਰਯੇਹ ਦੇ ਨਾਲ ਮਾਰ ਦਿੱਤਾ।ਗਿਲਆਦ ਦੇ 50 ਲੋਕ ਉਸਦੇ ਨਾਲ ਸਨ, ਜਦੋਂ ਉਸਨੇ ਰਾਜੇ ਨੂੰ ਮਾਰਿਆ ਸੀ ਅਤੇ ਰਾਜੇ ਦੀ ਬਾਵੇਂ ਖੁਦ ਰਾਜ ਕਰਨ ਲੱਗ ਪਿਆ।
26ਪਕਹਯਾਹ ਦੇ ਬਾਕੀ ਮਹਾਨ ਕਾਰਜ 'ਇਸਰਾਏਲ ਦੇ ਇਤਹਾਸ ਦੀ ਪੋਥੀ' ਵਿੱਚ ਲਿਖੇ ਹੋਏ ਹਨ।
27ਯਹੂਦਾਹ ਦੇ ਪਾਤਸ਼ਾਹ ਅਜ਼ਰਯਾਹ ਦੇ 52 ਸਾਲ ਰਮਲਯਾਹ ਦਾ ਪੁੱਤਰ ਪਕਹ ਸਾਮਰਿਯਾ ਵਿੱਚ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸਨੇ 20 ਸਾਲ ਰਾਜ ਕੀਤਾ।
28ਪਕਹ ਨੇ ਯਹੋਵਾਹ ਦੀ ਨਿਗਾਹ ਵਿੱਚ ਜੋ ਕੰਮ ਮੰਦਾ ਸੀ ਉਹੀ ਕੀਤਾ। ਉਸਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ।
29ਇਸਰਾਏਲ ਦੇ ਪਾਤਸ਼ਾਹ ਪਕਹ ਦੇ ਸਮੇਂ ਵਿੱਚ ਅੱਸ਼ੂਰ ਦੇ ਪਾਤਸ਼ਾਹ ਤਿਗਲਬ ਪਿਲਸਰ ਨੇ ਆਕੇ ਈਯੋਨ ਅਤੇ ਆਬੇਲ-ਬੈਤ-ਮਆਕਾਹ ਅਤੇ ਯਾਨੋਆਹ, ਕਦਸ਼, ਹਾਸੋਰ, ਗਿਲਆਦ, ਗਾਲੀਲ ਅਤੇ ਨਫ਼ਤਾਲੀ ਦੇ ਸਾਰੇ ਖੇਤਰਾਂ ਨੂੰ ਲੈ ਲਿਆ। ਪਾਤਸ਼ਾਹ ਤਿਗਲਬ ਪਿਲਸਰ ਇਨ੍ਹਾਂ ਸਾਰੇ ਆਦਮੀਆਂ ਨੂੰ ਕੈਦੀ ਬਣਾਕੇ ਅੱਸ਼ੂਰ ਨੂੰ ਲੈ ਗਿਆ।
30ਲਾਹ ਦੇ ਪੁੱਤਰ ਹੋਸ਼ੇਆ ਨੇ ਰਮਲਯਾਹ ਦੇ ਪੁੱਤਰ ਪਕਹ ਦੇ ਵਿਰੁੱਧ ਮਤਾ ਪਕਾਇਆ ਅਤੇ ਉਸਨੂੰ ਮਾਰਿਆ ਅਤੇ ਉਸਦੀ ਬਾਵੇਂ ਆਪ ਨਵਾਂ ਪਾਤਸ਼ਾਹ ਬਣਿਆ। ਇਹ ਉਜ਼ੀਯ੍ਯਾਹ ਯਹੂਦਾਹ ਦੇ ਪਾਤਸ਼ਾਹ ਦੇ ਪੁੱਤਰ ਯੋਬਾਮ ਦੇ 20 ਵਰ੍ਹੇ ਦੇ ਰਾਜ ਵਿੱਚ ਵਾਪਰਿਆ।
31ਪਕਹ ਨੇ ਜੋ ਮਹਾਨ ਕਾਰਜ ਕੀਤੇ ਉਹ 'ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਲਿਖੇ ਹੋਏ ਹਨ।ਯੋਬਾਮ ਦਾ ਯਹੂਦਾਹ ਵਿੱਚ ਰਾਜ
32ਰਮਲਯਾਹ ਦਾ ਪੁੱਤਰ ਪਕਹ ਜੋ ਇਸਰਾਏਲ ਦਾ ਪਾਤਸ਼ਾਹ ਸੀ, ਉਸ ਦੇ ਦੂਜੇ ਵਰ੍ਹੇ ਯਹੂਦਾਹ ਦੇ ਪਾਤਸ਼ਾਹ ਉਜ਼ੀਯ੍ਯਾਹ ਦਾ ਪੁੱਤਰ ਯੋਬਾਮ ਰਾਜ ਕਰਨ ਲੱਗ ਪਿਆ।
33ਯੋਬਾਮ 25 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਯਰੂਸ਼ਲਮ ਵਿੱਚ 16 ਸਾਲ ਰਾਜ ਕੀਤਾ। ਉਸ ਦੀ ਮਾਂ ਸਾਦੋਕ ਦੀ ਧੀ ਯਰੂਸ਼ਾ ਸੀ।
34ਯੋਬਾਨ ਨੇ ਸਭ ਕੁਝ ਉਹੀ ਕੀਤਾ ਜਿਵੇਂ ਉਸਦੇ ਪਿਤਾ ਉਜ਼ੀਯ੍ਯਾਹ ਨੇ ਕੀਤਾ ਸੀ ਅਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗਾ ਸੀ।
35ਪਰ ਉਸਨੇ ਵੀ ਉੱਚੀਆਂ ਥਾਵਾਂ ਨੂੰ ਨਾ ਢਾਹਿਆ। ਲੋਕ ਅਜੇ ਵੀ ਉਨ੍ਹਾਂ ਉੱਚੀਆਂ ਥਾਵਾਂ ਤੇ ਬਲੀਆਂ ਚੜਾਉਂਦੇ ਅਤੇ ਧੂਪ ਧੁਖਾਉਂਦੇ ਸਨ। ਯੋਬਾਮ ਨੇ ਯਹੋਵਾਹ ਦੇ ਮੰਦਰ ਦਾ ਉੱਪਰਲਾ ਫ਼ਾਟਕ ਬਣਵਾਇਆ।
36ਯੋਬਾਮ ਨੇ ਜੋ ਵੀ ਵੱਡੇ ਕਾਰਨਾਮੇ ਕੀਤੇ ਉਹ ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਗਏ।
37ਉਸ ਵਕਤ ਯਹੋਵਾਹ ਨੇ ਅਰਾਮ ਦੇ ਰਾਜਾ ਰਸੀਨ ਅਤੇ ਹਮਲਯਾਹ ਦੇ ਪੁੱਤਰ ਪਕਹ ਨੂੰ ਯਹੂਦਾਹ ਦੇ ਵਿਰੁੱਧ ਭੇਜਿਆ।
38ਇਉਂ ਯੋਬਾਨ ਮਰਨ ਉਪਰੰਤ ਆਪਣੇ ਪਿਉ-ਦਾਦਿਆਂ ਕੋਲ ਦਾਊਦ ਦੇ ਸ਼ਹਿਰ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ ਅਤੇ ਉਸਦੇ ਮਰਨ ਬਾਅਦ ਉਸਦਾ ਪੁੱਤਰ ਆਹਾਜ਼ ਉਸਦੀ ਬਾਵੇਂ ਰਾਜ ਕਰਨ ਲੱਗਾ।