Loading Bible Translation
First-time download in progress. This may take a few seconds…
Punjabi Bible Wordproject Bible
19 verses
1ਜੇ ਮਨੁੱਖਾਂ ਵਿੱਚ ਝਗੜਾ ਹੋ ਜਾਵੇ ਅਤੇ ਓਹ ਨਿਆਉਂ ਲਈ ਆਉਣ ਅਤੇ ਨਿਆਈ ਉਨ੍ਹਾਂ ਦਾ ਨਿਆਉਂ ਕਰਨ ਤਾਂ ਓਹ ਧਰਮੀ ਨੂੰ ਧਰਮੀ ਅਤੇ ਬੁਰਿਆਰ ਨੂੰ ਬੁਰਿਆਰ ਠਹਿਰਾਉਣ।
2ਐਉਂ ਹੋਵੇਗਾ ਕਿ ਜੇ ਉਹ ਬੁਰਾ ਮਨੁੱਖ ਕੁੱਟਣ ਜੋਗ ਹੋਵੇ ਤਾਂ ਨਿਆਈ ਉਸ ਨੂੰ ਲੰਮਾ ਪਾ ਲਵੇ ਅਤੇ ਆਪਣੇ ਸਾਹਮਣੇ ਉਹ ਦੀ ਬੁਰਿਆਈ ਦੇ ਅਨੁਸਾਰ ਗਿਣਤੀ ਨਾਲ ਕੁਟਵਾਏ।
3ਉਹ ਉਸ ਨੂੰ ਚਾਲੀ ਕੋਟਲੇ ਮਾਰੇ ਪਰ ਏਸ ਤੋਂ ਵੱਧ ਨਾ ਮਾਰੇ ਮਤੇ ਜੇ ਉਹ ਉਸ ਨੂੰ ਏਹਨਾਂ ਤੋਂ ਉੱਤੇ ਬਹੁਤ ਕੋਟਲੇ ਮਾਰੇ ਤਾਂ ਤੇਰਾ ਭਰਾ ਤੇਰੀ ਨਿਗਾਹ ਵਿੱਚ ਤੁੱਛ ਜਾਤਾ ਜਾਵੇ।
4ਤੂੰ ਗਾਹੁੰਦੇ ਬਲਦ ਦੇ ਮੂੰਹ ਨੂੰ ਛਿੱਕੁਲੀ ਨਾ ਚੜ੍ਹਾਈਂ।
5ਜੇ ਭਰਾ ਇੱਕਠੇ ਰਹਿੰਦੇ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਮਰ ਜਾਵੇ ਅਤੇ ਉਸ ਦਾ ਕੋਈ ਪੁੱਤ੍ਰ ਨਾ ਹੋਵੇ ਤਾਂ ਮਰਨ ਵਾਲੇ ਦੀ ਤੀਵੀਂ ਬਾਹਰ ਕਿਸੇ ਓਪਰੇ ਮਨੁੱਖ ਨਾਲ ਨਾ ਵਿਆਹੀ ਜਾਵੇ। ਉਸ ਦੇ ਮਨੁੱਖ ਦਾ ਭਰਾ ਉਸ ਦੇ ਕੋਲ ਜਾਵੇ ਅਤੇ ਆਪਣੀ ਤੀਵੀਂ ਹੋਣ ਲਈ ਉਸ ਨੂੰ ਲੈ ਕੇ ਪਤੀ ਦੇ ਭਰਾ ਦਾ ਹੱਕ ਉਸ ਦੇ ਨਾਲ ਪੂਰਾ ਕਰੇ।
6ਤਾਂ ਐਉਂ ਹੋਵੇਗਾ ਕਿ ਜੇਠਾ ਜਿਹੜਾ ਉਹ ਜਣੇਗੀ ਉਹ ਦੇ ਮਰੇ ਹੋਏ ਭਰਾ ਦਾ ਨਾਉਂ ਉੱਤੇ ਠਹਿਰਾਇਆ ਜਾਵੇ ਤਾਂ ਜੋ ਉਹ ਨਾਉਂ ਇਸਰਾਏਲ ਵਿੱਚੋਂ ਮਿਟ ਨਾ ਜਾਵੇ।
7ਪਰ ਜੇ ਉਹ ਮਨੁੱਖ ਆਪਣੇ ਭਰਾ ਦੀ ਤੀਵੀਂ ਨੂੰ ਲੈਣਾ ਨਾ ਚਾਹੇ ਤਾਂ ਉਹ ਦੇ ਭਰਾ ਦੀ ਤੀਵੀਂ ਬਜ਼ੁਰਗਾਂ ਕੋਲ ਫਾਟਕ ਉੱਤੇ ਜਾ ਕੇ ਆਖੇ, ਮੇਰੇ ਪਤੀ ਦਾ ਭਰਾ ਆਪਣੇ ਭਰਾ ਦਾ ਨਾਉਂ ਇਸਰਾਏਲ ਵਿੱਚ ਕਾਇਮ ਰੱਖਣ ਤੋਂ ਮੁੱਕਰਦਾ ਹੈ। ਉਹ ਮੇਰੇ ਪਤੀ ਦੇ ਭਰਾ ਦਾ ਹੱਕ ਮੇਰੇ ਨਾਲ ਪੂਰਾ ਨਹੀਂ ਕਰਦਾ।
8ਤਾਂ ਉਹ ਦੇ ਸ਼ਹਿਰ ਦੇ ਬਜ਼ੁਰਗ ਉਹ ਨੂੰ ਸੱਦ ਕੇ ਉਹ ਦੇ ਨਾਲ ਗੱਲ ਕਰਨ ਅਤੇ ਜੇ ਉਹ ਖੜਾ ਹੋ ਕੇ ਆਖੇ, ਮੈਂ ਉਸ ਨੁੰ ਲੈਣਾ ਨਹੀਂ ਚਾਹੁੰਦਾ।
9ਤਦ ਉਹ ਦੇ ਭਰਾ ਦੀ ਤੀਵੀਂ ਬਜ਼ੁਰਗਾਂ ਦੇ ਵੇਖਦਿਆਂ ਤੇ ਨੇੜੇ ਆਵੇ ਅਤੇ ਉਹ ਦੀ ਜੁੱਤੀ ਉਹ ਦੇ ਪੈਰਾਂ ਤੋਂ ਲਾਹ ਲਵੇ ਅਤੇ ਉਹ ਦੇ ਮੂੰਹ ਉੱਤੇ ਥੁੱਕੇ ਤਦ ਉਹ ਉੱਤਰ ਦੇ ਕੇ ਆਖੇ, ਇਉਂ ਉਸ ਮਨੁੱਖ ਨਾਲ ਕੀਤਾ ਜਾਵੇਗਾ। ਜਿਹੜਾ ਆਪਣੇ ਭਰਾ ਦਾ ਘਰਾਣਾ ਨਹੀਂ ਬਣਾਉਂਦਾ।
10ਫੇਰ ਉਹ ਦਾ ਨਾਉਂ ਇਸਰਾਏਲ ਵਿੱਚ ਇਉਂ ਸੱਦਿਆ ਜਾਵੇ ਕਿ “ਜੁੱਤੀ ਲੱਥੇ ਦਾ ਘਰਾਣਾ” ।
11ਜੇ ਮਨੁੱਖ ਆਪੋ ਵਿੱਚ ਲੜ ਪੈਣ ਅਤੇ ਇੱਕ ਦੀ ਤੀਵੀਂ ਨੇੜੇ ਆਵੇ ਤਾਂ ਜੋ ਆਪਣੇ ਮਨੁੱਖ ਨੂੰ ਮਾਰਨ ਵਾਲੇ ਦੇ ਹੱਥੋਂ ਛੁਡਾਵੇ ਅਤੇ ਆਪਣਾ ਹੱਥ ਵਧਾ ਕੇ ਉਸ ਦੇ ਚੱਡਿਆਂ ਤੋਂ ਫੜ ਲਵੇ।
12ਤਾਂ ਤੂੰ ਉਸ ਦਾ ਹੱਥ ਵੱਢ ਸੁੱਟੀਂ। ਤੇਰੀ ਅੱਖ ਉਸ ਉੱਤੇ ਤਰਸ ਨਾ ਖਾਵੇ।
13ਤੇਰੇ ਥੈਲੇ ਵਿੱਚ ਦੋ ਪਰਕਾਰ ਦੇ ਵੱਟੇ ਨਾ ਹੋਣ, ਇੱਕ ਵੱਡਾ, ਇੱਕ ਛੋਟਾ।
14ਤੇਰੇ ਘਰ ਵਿੱਚ ਦੋ ਪਰਕਾਰ ਦੇ ਨਾਪ ਨਾ ਹੋਣ, ਇੱਕ ਵੱਡਾ, ਇੱਕ ਛੋਟਾ।
15ਪੂਰਾ ਅਤੇ ਠੀਕ ਵੱਟਾ ਤੇਰੇ ਕੋਲ ਹੋਵੇ ਅਤੇ ਨਾਪ ਵੀ ਪੂਰਾ ਅਤੇ ਠੀਕ ਤੇਰੇ ਕੋਲ ਹੋਵੇ ਤਾਂ ਜੋ ਤੇਰੇ ਦਿਨ ਉਸ ਜ਼ਮੀਨ ਉੱਤੇ ਜਿਹੜੀ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦੇਣ ਵਾਲਾ ਹੈ ਲੰਮੇ ਹੋ��।
16ਕਿਓਂ ਜੋ ਯਹੋਵਾਹ ਤੇਰੇ ਪਰਮੇਸ਼ੁਰ ਨੂੰ ਸਾਰੇ ਜਿਹੜੇ ਏਹ ਕੰਮ ਕਰਦੇ ਹਨ ਅਰਥਾਤ ਸਾਰੇ ਜਿਹੜੇ ਬੁਰਿਆਈ ਕਰਦੇ ਹਨ ਘਿਣਾਉਣੇ ਲੱਗਦੇ ਹਨ।
17ਯਾਦ ਰੱਖੋ ਜੋ ਅਮਾਲੇਕੀਆਂ ਨੇ ਤੁਹਾਡੇ ਨਾਲ ਕੀਤਾ ਜਦ ਤੁਸੀਂ ਰਾਹ ਵਿੱਚ ਸਾਓ ਅਤੇ ਮਿਸਰ ਤੋਂ ਨਿੱਕਲ ਆਏ ਸਾਓ।
18ਓਹ ਕਿਵੇਂ ਤੁਹਾਨੂੰ ਰਾਹ ਵਿੱਚ ਮਿਲੇ ਅਤੇ ਤੁਹਾਡੇ ਪਛਾੜੀ ਦਿਆਂ ਨੂੰ ਮਾਰਿਆ, ਉਨ੍ਹਾਂ ਸਾਰਿਆਂ ਨੂੰ ਜਿਹੜੇ ਹੁੱਸੇ ਹੋਏ ਸਨ ਜਦ ਤੁਸੀਂ ਥੱਕੇ ਮਾਂਦੇ ਸਾਓ ਅਤੇ ਓਹ ਪਰਮੇਸ਼ੁਰ ਤੋਂ ਨਾ ਡਰੇ।
19ਤਾਂ ਐਉਂ ਹੋਵੇਗਾ ਕਿ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਆਲੇ ਦੁਆਲੇ ਦੇ ਸਾਰੇ ਵੈਰੀਆਂ ਤੋਂ ਉਸ ਦੇਸ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਦੇ ਕਬਜ਼ੇ ਲਈ ਦਿੰਦਾ ਹੈ ਅਰਾਮ ਦੇਵੇ ਤਾਂ ਤੁਸੀਂ ਅਮਾਲੇਕੀਆਂ ਦਾ ਨਾਮ ਨਿਸ਼ਾਨ ਅਕਾਸ਼ ਦੇ ਹੇਠੋਂ ਮਿਟਾ ਦਿਓ। ਤੁਸੀਂ ਭੁੱਲ ਨਾ ਜਾਓ।