Loading Bible Translation
First-time download in progress. This may take a few seconds…
Punjabi Bible Wordproject Bible
19 verses
1ਤਾਂ ਐਉਂ ਹੋਵੇਗਾ ਕਿ ਜਦ ਤੁਸੀਂ ਉਸ ਧਰਤੀ ਵਿੱਚ ਆਓ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਲਈ ਦਿੰਦਾ ਹੈ ਅਤੇ ਉਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵੱਸ ਜਾਓ।
2ਤਾਂ ਤੂੰ ਉਸ ਜ਼ਮੀਨ ਦੇ ਸਾਰੇ ਪਹਿਲੇ ਫਲਾਂ ਵਿੱਚੋਂ ਜਿਹੜੇ ਤੂੰ ਉਸ ਦੇਸ ਤੋਂ ਲੈ ਆਵੇਂਗਾ ਜਿਹੜੀ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦੇਣ ਵਾਲਾ ਹੈ ਕੁਝ ਲੈ ਕੇ ਟੋਕਰੀ ਵਿੱਚ ਰੱਖੀਂ ਤੇ ਉਸ ਅਸਥਾਨ ਨੁੰ ਜਾਵੀਂ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ।
3ਅਤੇ ਉਸ ਜਾਜਕ ਕੋਲ ਜਾ ਕੇ ਜਿਹੜਾ ਉਨ੍ਹਾਂ ਦਿਨਾਂ ਦਾ ਹੋਵੇ ਆਖੀਂ, ਮੈਂ ਅੱਜ ਦੇ ਦਿਨ ਏਹ ਗੱਲ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਉੱਘੀ ਕਰਦਾ ਹਾਂ ਭਈ ਮੈਂ ਉਸ ਧਰਤੀ ਵਿੱਚ ਆਇਆ ਹਾਂ ਜਿਹ ਦਾ ਯਹੋਵਾਹ ਨੇ ਸਾਡੇ ਪਿਉ ਦਾਦਿਆਂ ਨਾਲ ਸਾਨੂੰ ਦੇਣ ਦੀ ਸੌਂਹ ਖਾਧੀ ਸੀ।
4ਤਾਂ ਜਾਜਕ ਉਸ ਟੋਕਰੀ ਨੂੰ ਤੇਰੇ ਹੱਥੋਂ ਲੈ ਕੇ ਯਹੋਵਾਹ ਤੇਰੇ ਪਰਮੇਸ਼ੁਰ ਦੀ ਜਗਵੇਦੀ ਦੇ ਅੱਗੇ ਰੱਖੇ।
5ਫੇਰ ਤੂੰ ਉੱਤਰ ਦੇ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਆਖੀਂ, ਮੇਰਾ ਪਿਤਾ ਨਾਸ ਹੋਣ ਵਾਲਾ ਅਰਾਮੀ ਸੀ ਅਤੇ ਭਾਵੇਂ ਓਹ ਥੋੜੇ ਜੇਹੇ ਹੀ ਸਨ ਅਤੇ ਉਹ ਮਿਸਰ ਵਿੱਚ ਜਾ ਕੇ ਉੱਥੇ ਟਿਕਿਆ ਤਾਂ ਉੱਥੇ ਉਹ ਇੱਕ ਵੱਡੀ ਬਲਵੰਤ ਅਤੇ ਬਹੁਤ ਸਾਰੀ ਕੌਮ ਹੋ ਗਿਆ।
6ਤਾਂ ਮਿਸਰੀ ਸਾਡੇ ਨਾਲ ਬੁਰਾ ਵਰਤਾਓ ਕਰਨ ਅਤੇ ਸਾਨੂੰ ਦੁੱਖ ਦੇਣ ਲੱਗ ਪਏ ਅਤੇ ਸਾਡੇ ਉੱਤੇ ਕਰੜੀ ਟਹਿਲ ਸੇਵਾ ਲਾਈ।
7ਅਤੇ ਅਸਾਂ ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਅੱਗੇ ਦੁਹਾਈ ਦਿੱਤੀ ਤਾਂ ਯਹੋਵਾਹ ਨੇ ਸਾਡੀ ਸੁਣੀ ਅਤੇ ਸਾਡੇ ਕਸ਼ਟ, ਸਾਡੇ ਦੁਖ ਅਤੇ ਸਾਡੇ ਉੱਤੇ ਦਾ ਦਬਕਾ ਵੇਖਿਆ।
8ਤਾਂ ਯਹੋਵਾਹ ਬਲਵੰਤ ਹੱਥ ਨਾਲ, ਪਸਾਰੀ ਹੋਈ ਬਾਂਹ ਨਾਲ, ਵੱਡੇ ਡਰਾਵਿਆਂ, ਨਿਸ਼ਾਨਾਂ ਅਤੇ ਅਚਰਜ ਕੰਮਾਂ ਨਾਲ ਸਾਨੂੰ ਕੱਢ ਲਿਆਇਆ।
9ਅਤੇ ਸਾਨੂੰ ਏਸ ਅਸਥਾਨ ਵਿੱਚ ਲਿਆਂਦਾ ਅਤੇ ਸਾਨੂੰ ਏਹ ਧਰਤੀ ਦਿੱਤੀ ਜਿਹ ਦੇ ਵਿੱਚ ਦੁੱਧ ਅਤੇ ਸ਼ਹਿਤ ਵਗਦਾ ਹੈ।
10ਹੁਣ ਵੇਖ, ਮੈਂ ਉਸ ਧਰਤੀ ਦੇ ਪਹਿਲੇ ਫਲ ਲਿਆਇਆ ਹਾਂ ਜਿਹੜੀ, ਹੇ ਯਹੋਵਾਹ, ਤੈਂ ਮੈਨੂੰ ਦਿੱਤੀ। ਤਾਂ ਤੂੰ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਰੱਖ ਕੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਮੱਥਾਂ ਟੇਕੀਂ।
11ਇਊਂ ਤੂੰ ਉਸ ਸਾਰੀ ਭਲਿਆਈ ਲਈ ਜਿਹੜੀ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਅਤੇ ਤੇਰੇ ਘਰਾਣੇ ਨੂੰ ਦਿੱਤੀ ਅਨੰਦ ਕਰੀਂ, ਤੂੰ, ਨਾਲੇ ਲੇਵੀ ਅਤੇ ਪਰਦੇਸੀ ਜਿਹੜਾ ਤੇਰੇ ਨਾਲ ਹੋਵੇ।
12ਜਦ ਤੂੰ ਸਾਰੇ ਵਾਧੇ ਦਾ ਦਸਵੰਧ ਤੀਜੇ ਵਰਹੇ ਵਿੱਚ ਜਿਹੜਾ ਦਸਵੰਧ ਦਾ ਵਰਹਾ ਹੈ ਵੰਡ ਚੁੱਕਿਆ ਅਤੇ ਤੂੰ ਉਹ ਨੂੰ ਲੇਵੀ, ਪਰਦੇਸੀ, ਯਤੀਮ ਅਤੇ ਵਿਧਵਾ ਨੂੰ ਦਿੱਤਾ ਤਾਂ ਜੋ ਓਹ ਤੇਰੇ ਫਾਟਕਾਂ ਦੇ ਅੰਦਰ ਖਾ ਕੇ ਰੱਜ ਜਾਣ।
13ਫੇਰ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਆਖੀਂ ਕਿ ਮੈਂ ਆਪਣੇ ਘਰ ਤੋਂ ਪਵਿੱਤ੍ਰ ਚੀਜ਼ਾਂ ਲੈ ਕੇ ਲੇਵੀ, ਪਰਦੇਸੀ, ਯਤੀਮ ਅਤੇ ਵਿਧਵਾ ਨੂੰ ਤੇਰੀ ਸਾਰੀ ਦਿੱਤੀ ਹੋਈ ਆਗਿਆ ਅਨੁਸਾਰ ਦੇ ਦਿੱਤੀਆਂ ਹਨ। ਮੈਂ ਤੇਰੇ ਹੁਕਮਾਂ ਦਾ ਉਲੰ���ਣ ਨਹੀਂ ਕੀਤਾ, ਨਾ ਹੀ ਉਨ੍ਹਾਂ ਨੂੰ ਭੁੱਲਿਆ ਹਾਂ।
14ਮੈਂ ਆਪਣੇ ਸੋਗ ਵਿੱਚ ਉਨ੍ਹਾਂ ਤੋਂ ਨਹੀਂ ਖਾਧਾ, ਨਾ ਜਦ ਮੈਂ ਅਸ਼ੁੱਧ ਸਾਂ ਉਨ੍ਹਾਂ ਵਿੱਚੋਂ ਕੁਝ ਕੱਢਿਆ, ਨਾ ਮੈਂ ਉਨ੍ਹਾਂ ਵਿੱਚੋਂ ਮੁਰਦਿਆਂ ਲਈ ਕੁਝ ਦਿੱਤਾ। ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੀ, ਮੈਂ ਸਭ ਕੁਝ ਤਿਵੇਂ ਹੀ ਕੀਤਾ ਜਿਵੇਂ ਤੂੰ ਮੈਨੂੰ ਹੁਕਮ ਦਿੱਤਾ ਸੀ।
15ਅਕਾਸ਼ ਵਿੱਚੋਂ ਆਪਣੇ ਪਵਿੱਤ੍ਰ ਨਿਵਾਸ ਤੋਂ ਹੇਠਾਂ ਨਿਗਾਹ ਮਾਰ ਅਤੇ ਆਪਣੀ ਪਰਜਾ ਇਸਰਾਏਲ ਨੂੰ ਬਰਕਤ ਦੇਹ, ਨਾਲੇ ਉਸ ਜ਼ਮੀਨ ਨੂੰ ਜਿਹੜੀ ਤੂੰ ਸਾਨੂੰ ਦਿੱਤੀ ਹੈ ਜਿਵੇਂ ਤੂੰ ਸਾਡੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਸੀ। ਉਹ ਇੱਕ ਧਰਤੀ ਹੈ ਜਿਹ ਦੇ ਵਿੱਚ ਦੁੱਧ ਅਤੇ ਸ਼ਹਿਤ ਵਗਦਾ ਹੈ।
16ਅੱਜ ਦੇ ਦਿਨ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਹੁਕਮ ਦਿੰਦਾ ਹੈ ਕਿ ਏਹਨਾਂ ਬਿਧੀਆਂ ਅਤੇ ਕਨੂੰਨਾਂ ਨੂੰ ਆਪਣੇ ਸਾਰੇ ਮਨ ਨਾਲ, ਆਪਣੀ ਸਾਰੀ ਜਾਨ ਨਾਲ ਪੂਰਾ ਕਰ ਕੇ ਪਾਲਨਾ ਕਰੋ।
17ਅੱਜ ਤੁਸਾਂ ਯਹੋਵਾਹ ਨੂੰ ਆਪਣਾ ਪਰਮੇਸ਼ੁਰ ਕਰ ਕੇ ਮੰਨਿਆ ਹੈ ਕਿ ਤੁਸੀਂ ਉਸ ਦੇ ਸਾਰੇ ਮਾਰਗਾਂ ਉੱਤੇ ਚੱਲੋਗੇ ਅਤੇ ਉਸ ਦੀਆਂ ਸਾਰੀਆਂ ਬਿਧੀਆਂ, ਹੁਕਮਾਂ ਅਤੇ ਕਨੂਨਾਂ ਦੀ ਪਾਲਨਾ ਕਰੋਗੇ ਅਤੇ ਉਸ ਦੀ ਅਵਾਜ਼ ਨੂੰ ਸੁਣੋਗੇ।
18ਉਪਰੰਤ ਯਹੋਵਾਹ ਨੇ ਅੱਜ ਆਪਣੇ ਬਚਨ ਅਨੁਸਾਰ ਤੁਹਾਨੂੰ ਆਪਣੀ ਅਣੋਖੀ ਪਰਜਾ ਕਰ ਕੇ ਮੰਨਿਆ ਹੈ ਕਿ ਤੁਸੀਂ ਉਸ ਦੇ ਸਾਰੇ ਹੁਕਮਾਂ ਦੀ ਪਾਲਨਾ ਕਰੋ।
19ਤਾਂ ਜੋ ਉਹ ਤੁਹਾਨੂੰ ਸਾਰੀਆਂ ਕੌਮਾਂ ਨਾਲੋਂ ਜਿਨ੍ਹਾਂ ਨੂੰ ਉਸ ਨੇ ਬਣਾਇਆ ਸੀ ਉਸਤਤ, ਨਾਉਂ ਅਤੇ ਪਤ ਵਿੱਚ ਉੱਚਾ ਕਰੇ ਅਤੇ ਜਿਵੇਂ ਉਸ ਨੇ ਬਚਨ ਕੀਤਾ ਸੀ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਪਵਿੱਤ੍ਰ੍ ਪਰਜਾ ਹੋਵੋ।