Loading Bible Translation
First-time download in progress. This may take a few seconds…
Punjabi Bible Wordproject Bible
29 verses
1ਏਹ ਉਹ ਅਸੀਸ ਹੈ ਜਿਹੜੀ ਮੂਸਾ ਪਰਮੇਸ਼ੁਰ ਦੇ ਜਨ ਨੇ ਆਪਣੀ ਮੌਤ ਤੋਂ ਅੱਗੋਂ ਇਸਰਾਏਲੀਆਂ ਨੂੰ ਦਿੱਤੀ।
2ਉਸ ਆਖਿਆ, ਯਹੋਵਾਹ ਸੀਨਈ ਤੋਂ ਆਇਆ, ਅਤੇ ਸੇਈਰ ਤੋਂ ਉਨ੍ਹਾਂ ਉੱਤੇ ਚੜ੍ਹਿਆ, ਪਾਰਾਨ ਦੇ ਪਹਾੜ ਤੋਂ ਚਮਕਿਆ, ਅਤੇ ਸੰਤ ਜਨਾਂ ਦੇ ਮਹੈਣ ਦੇ ਵਿੱਚੋਂ ਆਇਆ, ਉਸ ਦੇ ਸੱਜੇ ਹੱਥ ਵਿੱਚ ਉਨ੍ਹਾਂ ਲਈ ਅਗਨੀ ਦਾ ਹੁਕਮਨਾਮਾ ਸੀ।
3ਸੱਚ ਮੁੱਚ ਉਹ ਲੋਕਾਂ ਨਾਲ ਪ੍ਰੀਤ ਪਾਲਦਾ ਹੈ, ਉਸ ਦੇ ਸਾਰੇ ਸੰਤ ਜਨ ਤੇਰੇ ਹੱਥ ਵਿੱਚ ਹਨ, ਅਤੇ ਓਹ ਤੇਰੇ ਪੈਰਾਂ ਵਿੱਚ ਬੈਠੇ ਹਨ ਤੇਰੀਆਂ ਗੱਲਾਂ ਤੋਂ ਹਰ ਇੱਕ ਲਾਭ ਉਠਾਉਂਦਾ ਹੈ।
4ਮੂਸਾ ਨੇ ਬਿਵਸਥਾ ਦਾ ਹੁਕਮਨਾਮਾ ਸਾਨੂੰ ਦਿੱਤਾ, ਉਹ ਯਾਕੂਬ ਦੀ ਸਭਾ ਦੀ ਮਿਲਖ ਸੀ।
5ਉਹ ਯਸ਼ੁਰੂਨ ਵਿੱਚ ਰਾਜਾ ਸੀ, ਜਦ ਲੋਕਾਂ ਦੇ ਮੁਖੀਏ ਇਕੱਠੇ ਹੋਏ, ਅਤੇ ਇਸਰਾਏਲ ਦੇ ਗੋਤ ਜਮਾ ਹੋਏ।
6ਰਊਬੇਨ ਜੀਉਂਦਾ ਰਹੇ, ਮਰੇ ਨਾ, ਪਰ ਉਸ ਦੇ ਮਨੁੱਖ ਗਿਣਤੀ ਵਿੱਚ ਥੋੜੇ ਜਿਹੇ ਹੋਣ।
7ਯਹੂਦਾਹ ਲਈ ਉਸ ਆਖਿਆ, ਹੇ ਯਹੋਵਾਹ, ਯਹੂਦਾਹ ਦੀ ਅਵਾਜ਼ ਨੂੰ ਸੁਣ, ਅਤੇ ਉਹ ਨੂੰ ਉਹ ਦੇ ਲੋਕਾਂ ਵਿੱਚ ਲਿਆ। ਉਹ ਆਪਣੀਂ ਹੱਥੀਂ ਆਪਣੇ ਲੜੇ, ਅਤੇ ਤੂੰ ਉਸ ਦੇ ਵੈਰੀਆਂ ਦੇ ਵਿਰੁੱਧ ਉਹ ਦਾ ਸਹਾਇਕ ਹੋ।
8ਲੇਵੀ ਲਈ ਉਸ ਆਖਿਆ, ਤੇਰੇ ਤੁੰਮੀਮ ਅਤੇ ਊਰੀਮ ਤੇਰੇ ਉਸ ਧਰਮੀ ਮਨੁੱਖ ਕੋਲ ਹਨ, ਜਿਹ ਨੂੰ ਤੈਂ ਮੱਸਾਹ ਉੱਤੇ ਪਰਖਿਆ, ਅਤੇ ਮਰੀਬਾਹ ਦੇ ਪਾਣੀ ਉੱਤੇ ਉਸ ਨਾਲ ਮੁਕਾਬਲਾ ਕੀਤਾ,
9ਜਿਸ ਆਪਣੇ ਪਿਤਾ ਅਤੇ ਮਾਤਾ ਵਿਖੇ ਆਖਿਆ ਸੀ, ਕਿ ਮੈਂ ਉਨ੍ਹਾਂ ਨੂੰ ਵੇਖਿਆ ਨਹੀਂ, ਨਾ ਹੀ ਆਪਣੇ ਭਰਾਵਾਂ ਨੂੰ ਮੰਨਿਆ, ਨਾ ਆਪਣੇ ਪੁੱਤ੍ਰਾਂ ਨੂੰ ਜਾਤਾ, ਕਿਉਂ ਜੋ ਉਨ੍ਹਾਂ ਨੇ ਤੇਰਾ ਆਖਾ ਮੰਨਿਆ, ਅਤੇ ਤੇਰੇ ਨੇਮ ਦੀ ਪਾਲਨਾ ਕਰਦੇ ਹਨ।
10ਓਹ ਯਾਕੂਬ ਨੂੰ ਤੇਰੇ ਕਨੂਨ ਸਿਖਲਾਣਗੇ, ਅਤੇ ਇਸਰਾਏਲ ਨੂੰ ਤੇਰੀ ਬਿਵਸਥਾ। ਓਹ ਤੇਰੇ ਅੱਗੇ ਧੂਪ, ਧਖਾਉਣਗੇ, ਅਤੇ ਪੂਰੀ ਹੋਮ ਬਲੀ ਤੇਰੀ ਜਗਵੇਦੀ ਉੱਤੇ।
11ਹੇ ਯਹੋਵਾਹ, ਉਸ ਦੇ ਮਾਲ ਉੱਤੇ ਬਰਕਤ ਦੇਹ, ਅਤੇ ਉਸ ਦੇ ਹੱਥ ਦੇ ਕੰਮਾਂ ਨੂੰ ਕਬੂਲ ਕਰ। ਉਸ ਦੇ ਵਿਰੁੱਧ ਉੱਠਣ ਵਾਲਿਆ ਦਾ ਲੱਕ ਤੋੜ ਸੁੱਟ, ਅਤੇ ਉਸ ਤੋਂ ਘਿਣ ਕਰਨ ਵਾਲਿਆ ਦਾ ਵੀ ਕਿ ਫੇਰ ਨਾ ਉੱਠਣ।
12ਬਿਨਯਾਮੀਨ ਲਈ ਉਸ ਆਖਿਆ, ਯਹੋਵਾਹ ਦਾ ਪ੍ਰੇਮੀ ਉਸ ਦੇ ਕੋਲ ਸ਼ਾਂਤੀ ਨਾਲ ਵੱਸੇਗਾ। ਉਹ ਸਾਰਾ ਦਿਨ ਉਸ ਨੂੰ ਕੱਜ ਛੱਡੇਗਾ, ਅਤੇ ਉਸ ਦੇ ਘਨੇੜੇ ਉੱਤੇ ਉਹ ਵੱਸਦਾ ਰਹੇਗਾ।
13ਯੂਸੁਫ਼ ਲਈ ਉਸ ਆਖਿਆ, ਯਹੋਵਾਹ ਵੱਲੋਂ ਧਰਤੀ ਮੁਬਾਰਕ ਹੋਵੇ, ਅਕਾਸ਼ ਦੇ ਪਦਾਰਥਾਂ ਅਤੇ ਤ੍ਰੇਲ ਤੋਂ, ਅਤੇ ਹੇਠਲੀ ਪਈ ਹੋਈ ਡੂੰਘਿਆਈ ਤੋਂ,
14ਅਤੇ ਸੂਰਜ ਦੇ ਫਲਾਂ ਦੇ ਪਦਾਰਥਾਂ ਤੋਂ, ਚੰਦ ਦੇ ਉਗਾਏ ਹੋਏ ਪਦਾਰਥਾਂ ਤੋਂ,
15ਅਤੇ ਆਦੀ ਪਹਾੜਾਂ ਦੀਆਂ ਉੱਤਮ ਚੀਜ਼ਾਂ ਤੋਂ, ਅਤੇ ਸਨਾਤਨ ਉੱਚਿਆਈਆਂ ਦੇ ਪਦਾਰਥਾਂ ਤੋਂ,
16ਧਰਤੀ ਅਤੇ ਉਸ ਦੀ ਭਰਭੂਰੀ ਦੇ ਪਦਾਰਥਾਂ ਤੋਂ, ਕੰਡਿਆਂ ਵਾਲੀ ਝਾੜੀ ਵਿੱਚ ਵੱਸਣ ਵਾਲੇ ਦੀ ਪਰਸੰਨਤਾ ਤੋਂ, ਓਹ ਯੂਸੁਫ਼ ਦੇ ਸਿਰ ਉੱਤੇ ਆਉਣ, ਅਤੇ ਉਸ ਦੇ ਸਿਰ ਦੀ ਚੋਟੀ ਉੱਤੇ ਜ��ਹੜਾ ਆਪਣੇ ਭਰਾਵਾਂ ਵਿੱਚੋਂ ਸੰਕਲਪ ਹੋਇਆ ਸੀ।
17ਉਸ ਦੇ ਬਲਦ ਦੇ ਪਲੋਠੇ ਦੀ ਸ਼ਾਨ ਉਸ ਦੀ ਹੈ, ਉਸ ਦੇ ਸਿੰਙ ਜੰਗਲੀ ਸਾਨ੍ਹ੍ ਦੇ ਸਿੰਙ ਹਨ, ਉਨ੍ਹਾਂ ਨਾਲ ਉਹ ਸਾਰੇ ਲੋਕਾਂ ਨੂੰ ਧਰਤੀ ਦੀਆਂ ਹੱਦਾਂ ਤੀਕ ਧੱਕੇਗਾ। ਏਹ ਅਫ਼ਰਾਈਮ ਦੇ ਮਹੈਣ ਹਨ, ਅਤੇ ਮਨੱਸ਼ਹ ਦੇ ਹਜ਼ਾਰਾਂ।
18ਜ਼ਬੂਲਨ ਲਈ ਉਸ ਆਖਿਆ, ਹੇ ਜ਼ਬੂਲਨ, ਆਪਣੇ ਬਾਹਰ ਜਾਣ ਉੱਤੇ, ਅਤੇ ਹੇ ਯਿੱਸਾਕਾਰ, ਆਪਣੇ ਤੰਬੂਆਂ ਵਿੱਚ ਖੁਸ਼ ਹੋ।
19ਓਹ ਲੋਕਾਂ ਨੂੰ ਪਹਾੜ ਉੱਤੇ ਸੱਦਣਗੇ, ਉੱਥੇ ਓਹ ਧਰਮ ਦੀਆਂ ਬਲੀਆਂ ਚੜ੍ਹਾਉਣਗੇ, ਕਿਉਂ ਜੋ ਸਮੁੰਦਰਾਂ ਦੀ ਵਾਫ਼ਰੀ ਚੂਪਣਗੇ, ਰੇਤਾਂ ਵਿੱਚ ਲੁਕੇ ਹੋਏ ਖਜ਼ਾਨੇ।
20ਗਾਦ ਲਈ ਉਸ ਆਖਿਆ, ਮੁਬਾਰਕ ਉਹ ਜਿਹੜਾ ਗਾਦ ਨੂੰ ਵਧਾਵੇ, ਉਹ ਸ਼ੇਰਨੀ ਵਾਂਙ ਵੱਸਦਾ ਹੈ, ਉਹ ਬਾਂਹ ਨੂੰ ਸਗੋਂ ਸਿਰ ਦੀ ਖੋਪਰੀ ਨੂੰ ਤੋੜ ਸੁੱਟਦਾ ਹੈ।
21ਉਸ ਨੇ ਪਹਿਲਾ ਹਿੱਸਾ ਆਪਣੇ ਲਈ ਭਾਲਿਆ, ਕਿਉਂ ਜੋ ਉੱਥੇ ਹਾਕਮ ਦਾ ਹਿੱਸਾ ਰੱਖਿਆ ਹੋਇਆ ਹੈ। ਉਸ ਨੇ ਲੋਕਾਂ ਦੇ ਮੁਖੀਆਂ ਨੂੰ ਲਿਆ ਕੇ ਯਹੋਵਾਹ ਦਾ ਧਰਮ ਪੂਰਾ ਕੀਤਾ, ਨਾਲੇ ਉਸ ਦੇ ਨਿਆਉਂ ਨੂੰ ਇਸਰਾਏਲ ਨਾਲ।
22ਦਾਨ ਲਈ ਉਸ ਆਖਿਆ, ਦਾਨ ਸ਼ੇਰ ਦਾ ਬੱਚਾ ਹੈ, ਉਹ ਬਾਸ਼ਾਨ ਤੋਂ ਕੁੱਦਦਾ ਹੈ
23ਨਫ਼ਤਾਲੀ ਲਈ ਉਸ ਆਖਿਆ, ਹੇ ਨਫ਼ਤਾਲੀ ਦਯਾ ਨਾਲ ਤ੍ਰਿਪਤ, ਅਤੇ ਯਹੋਵਾਹ ਦੀ ਬਰਕਤ ਨਾਲ ਭਰਪੂਰ ਲਹਿੰਦੇ ਉੱਤੇ ਅਤੇ ਦੱਖਣ ਉੱਤੇ ਕਬਜ਼ਾ ਕਰ ਲੈ।
24ਆਸ਼ੇਰ ਲਈ ਉਸ ਆਖਿਆ, ਹੇ ਆਸ਼ੇਰ, ਪੁੱਤ੍ਰਾਂ ਨਾਲ ਮੁਬਾਰਕ ਹੋ, ਉਹ ਆਪਣੇ ਭਰਾਵਾਂ ਨੂੰ ਭਾਵੇ, ਅਤੇ ਆਪਣਾ ਪੈਰ ਤੇਲ ਵਿੱਚ ਡਬੋਏ।
25ਤੇਰੇ ਅਰਲ ਲੇਹੇ ਅਤੇ ਪਿੱਤਲ ਦੇ ਹੋਣ, ਜਿਵੇਂ ਤੇਰੇ ਦਿਨ ਤਿਵੇਂ ਤੇਰਾ ਬਲ ਹੋਵੇ।
26ਹੇ ਯਸ਼ੁਰੂਨ, ਪਰਮੇਸ਼ੁਰ ਵਰਗਾ ਕੋਈ ਨਹੀਂ, ਜਿਹੜਾ ਅਕਾਸ਼ ਉੱਤੇ ਤੇਰੀ ਸਹਾਇਤਾ ਲਈ ਸਵਾਰ ਹੈ, ਅਤੇ ਆਪਣੇ ਪਰਤਾਪ ਵਿੱਚ ਬੱਦਲਾਂ ਉੱਤੇ।
27ਅਨਾਦੀ ਪਰਮੇਸ਼ੁਰ ਤੇਰਾ ਧਾਮ ਹੈ, ਅਤੇ ਹੇਠਾਂ ਸਨਾਤਨ ਭੁਜਾਂ ਹਨ। ਉਸ ਨੇ ਵੈਰੀ ਨੂੰ ਤੇਰੇ ਅੱਗੋਂ ਧੱਕ ਦਿੱਤਾ, ਅਤੇ ਉਸ ਆਖਿਆ, ਨਾਸ ਕਰ ਦੇਹ।
28ਤਾਂ ਇਸਰਾਏਲ ਸੁਖ ਨਾਲ ਵੱਸੇਗਾ, ਯਾਕੂਬ ਦਾ ਸੋਤਾ ਇਕੱਲਾ ਹੈ, ਉਸ ਧਰਤੀ ਉੱਤੇ ਜਿੱਥੇ ਅੰਨ ਅਤੇ ਨਵੀਂ ਮਧ ਹੈ, ਹਾਂ, ਉਸ ਦਾ ਅਕਾਸ਼ ਤ੍ਰੇਲ ਪਾਉਂਦਾ ਹੈ।
29ਹੇ ਇਸਰਾਏਲ, ਤੂੰ ਧੰਨ ਹੈਂ, ਤੇਰੇ ਵਰਗਾ ਕੌਣ ਹੈ? ਯਹੋਵਾਹ ਦੀ ਬਚਾਈ ਹੋਈ ਪਰਜਾ, ਤੇਰੀ ਸਹਾਇਤਾ ਦੀ ਢਾਲ, ਅਤੇ ਤੇਰੇ ਪਰਤਾਪ ਦੀ ਤੇਗ ਤੇਰੇ ਵੈਰੀ ਤੈਥੋਂ ਝਿਜਕਣਗੇ, ਪਰ ਤੂੰ ਓਹਨਾਂ ਦੇ ਉੱਚੇ ਅਸਥਾਨਾਂ ਉੱਤੇ ਮਿਧਦਾ ਫਿਰੇਂਗਾ।