Loading Bible Translation
First-time download in progress. This may take a few seconds…
Punjabi Bible Wordproject Bible
12 verses
1ਮੂਸਾ ਮੋਆਬ ਦੇ ਮਦਾਨ ਤੋਂ ਨਬੋ ਪਹਾੜ ਨੂੰ ਪਿਸਗਾਹ ਦੀ ਚੋਟੀ ਉੱਤੇ ਜਿਹੜਾ ਯਰੀਹੋ ਦੇ ਅੱਗੇ ਹੈ ਚੜ੍ਹ ਗਿਆ ਅਤੇ ਯਹੋਵਾਹ ਨੇ ਉਸ ਨੂੰ ਗਿਲਆਦ ਦੀ ਸਾਰੀ ਧਰਤੀ ਦਾਨ ਤੀਕ ਵਿਖਾਈ।
2ਨਾਲੇ ਸਾਰੇ ਨਫ਼ਤਾਲੀ, ਅਫ਼ਰਾਈਮ ਅਤੇ ਮਨੱਸ਼ਹ ਦੇ ਦੇਸ ਅਤੇ ਯਹੂਦਾਹ ਦਾ ਸਾਰਾ ਦੇਸ ਪਿੱਛਲੇ ਸਮੁੰਦਰ ਤੀਕ।
3ਨਾਲੇ ਦੱਖਣ ਯਰੀਹੋ ਦੀ ਦੂਣ ਦਾ ਮਦਾਨ ਜਿਹੜਾ ਖਜੂਰਾਂ ਦੇ ਬਿਰਛਾਂ ਦਾ ਸ਼ਹਿਰ ਹੈ ਸੋਆਰ ਤੀਕ।
4ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਏਹ ਉਹ ਦੇਸ ਹੈ ਜਿਹਦੀ ਸੌਂਹ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ ਕਿ ਮੈਂ ਏਹ ਤੇਰੀ ਅੰਸ ਨੂੰ ਦਿਆਂਗਾ। ਮੈਂ ਤੈਨੂੰ ਤੇਰੀਂ ਅੱਖੀਂ ਏਹ ਵਿਖਾਇਆ ਪਰ ਤੂੰ ਉੱਥੇ ਨਹੀਂ ਲੰਘੇਂਗਾ।
5ਸੋ ਮੂਸਾ ਯਹੋਵਾਹ ਦਾ ਦਾਸ ਉੱਥੇ ਮੋਆਬ ਦੇ ਦੇਸ ਵਿੱਚ ਯਹੋਵਾਹ ਦੇ ਆਖਣ ਅਨੁਸਾਰ ਮਰ ਗਿਆ।
6ਅਤੇ ਉਹ ਨੇ ਉਸ ਨੂੰ ਮੋਆਬ ਦੇ ਦੇਸ ਦੀ ਦੂਣ ਵਿੱਚ ਬੈਤ-ਪਓਰ ਅੱਗੇ ਦਫ਼ਨਾਇਆ ਅਤੇ ਕੋਈ ਮਨੁੱਖ ਉਸ ਦੀ ਕਬਰ ਨੂੰ ਅੱਜ ਦੇ ਦਿਨ ਤੀਕ ਨਹੀਂ ਜਾਣਦਾ।
7ਮੂਸਾ ਇੱਕ ਸੌ ਵੀਹ ਵਰਿਹਾਂ ਦਾ ਸੀ ਜਦ ਉਹ ਚਲਾਣਾਂ ਕਰ ਗਿਆ, ਨਾ ਤਾਂ ਉਸ ਦੀ ਅੱਖ ਧੁੰਦਲੀ ਹੋਈ, ਨਾ ਹੀ ਉਸ ਦੀ ਸ਼ਕਤੀ ਘਟੀ।
8ਇਸਰਾਏਲ ਮੂਸਾ ਲਈ ਮੋਆਬ ਦੇ ਮਦਾਨ ਵਿੱਚ ਤੀਹ ਦਿਨ ਸੋਗ ਕਰਦੇ ਰਹੇ, ਇਉਂ ਮੂਸਾ ਦੇ ਸੋਗ ਅਤੇ ਸਿਆਪੇ ਦੇ ਦਿਨ ਪੂਰੇ ਹੋਏ।
9ਨੂਨ ਦਾ ਪੁੱਤ੍ਰ ਯਹੋਸ਼ੁਆ ਬੁੱਧੀ ਤੇ ਆਤਮਾ ਨਾਲ ਭਰਪੂਰ ਸੀ ਕਿਉਂ ਜੋ ਮੂਸਾ ਨੇ ਆਪਣੇ ਹੱਥ ਉਸ ਉੱਤੇ ਰੱਖੇ ਸਨ। ਉਪਰੰਤ ਇਸਰਾਏਲੀ ਉਹ ਦੀ ਸੁਣਦੇ ਸਨ ਅਤੇ ਉਵੇਂ ਹੀ ਕਰਦੇ ਸਨ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
10ਤਾਂ ਇਸਰਾਏਲ ਵਿੱਚ ਫੇਰ ਕੋਈ ਨਬੀ ਮੂਸਾ ਵਰਗਾ ਨਹੀਂ ਉੱਠਿਆ ਜਿਹ ਨੂੰ ਯਹੋਵਾਹ ਮੂੰਹ ਦਰ ਮੂੰਹ ਜਾਣਦਾ ਸੀ।
11ਇਨ੍ਹਾਂ ਸਾਰਿਆਂ ਨਿਸ਼ਾਨਾਂ, ਅਚਰਜ ਕੰਮਾਂ ਵਿਖੇ ਜਿਹੜੇ ਯਹੋਵਾਹ ਨੇ ਉਹ ਨੂੰ ਮਿਸਰ ਵਿਚ ਫ਼ਿਰਾਊਨ, ਉਸ ਦੇ ਸਾਰੇ ਟਹਿਲੂਆਂ ਅਤੇ ਉਸ ਦੇ ਸਾਰੇ ਦੇਸ ਲਈ ਵਿਖਾਲਣ ਨੂੰ ਘੱਲਿਆ।
12ਅਤੇ ਸਾਰੇ ਬਲਵੰਤ ਹੱਥ ਅਤੇ ਉਸ ਸਾਰੇ ਵੱਡੇ ਭੈ ਦੇ ਵਿਖੇ ਜਿਹੜਾ ਮੂਸਾ ਨੇ ਸਾਰੇ ਇਸਰਾਏਲੀਆਂ ਦੇ ਵੇਖਦਿਆਂ ਤੇ ਵਿਖਾਇਆ।