Loading Bible Translation
First-time download in progress. This may take a few seconds…
Punjabi Bible Wordproject Bible
16 verses
1ਇੱਕ ਵਾਰ ਫੇਰ, ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਸਤਾਏ ਹੋਏ ਹਨ। ਮੈਂ ਉਨ੍ਹਾਂ ਦੇ ਹੰਝੂ ਦੇਖੇ ਅਤੇ ਮੈਂ ਦੇਖਿਆ ਕਿ ਇੱਥੇ ਉਨ੍ਹਾਂ ਨੂੰ ਰਾਹਤ ਦੇਣ ਵਾਲਾ ਕੋਈ ਨਹੀਂ ਸੀ। ਮੈਂ ਦੇਖਿਆ ਕਿ ਜ਼ਾਲਮ ਲੋਕਾਂ ਕੋਲ ਸਾਰੀ ਤਾਕਤ ਸੀ ਅਤੇ ਕੋਈ ਵੀ ਉਨ੍ਹਾਂ ਲੋਕਾਂ ਨੂੰ ਸਕੂਨ ਦੇਣ ਵਾਲਾ ਨਹੀਂ ਸੀ, ਜੋ ਉਨ੍ਹਾਂ ਦੁਆਰਾ ਸਤਾਏ ਜਾਂਦੇ ਸਨ।
2ਮੈਂ ਫੈਸਲਾ ਕੀਤਾ ਕਿ ਉਹ ਲੋਕ ਵਧੀਆ ਹਨ ਜਿਹੜੇ ਮਰ ਚੁੱਕੇ ਹਨ ਉਨ੍ਹਾਂ ਨਾਲੋਂ ਜੋ ਕਿ ਅਜੇ ਜਿਉਂਦੇ ਹਨ।
3ਅਤੇ ਉਨ੍ਹਾਂ ਦੋਹਾਂ ਨਾਲੋਂ ਵਧੀਆ ਉਹ ਹੈ ਜੋ ਹਾਲੇ ਨਹੀਂ ਜਨਮਿਆ, ਅਤੇ ਜਿਸਨੇ ਉਨ੍ਹਾਂ ਸਾਰੀਆਂ ਬਦੀਆਂ ਦਾ ਅਨੁਭਵ ਨਹੀਂ ਕੀਤਾ ਜੋ ਇਸ ਦੁਨੀਆਂ ਵਿੱਚ ਵਾਪਰ ਰਹੀਆਂ ਹਨ।
4ਫੇਰ ਮੈਂ ਸੋਚਿਆ, "ਲੋਕ ਇੰਨੀ ਸਖਤ ਮਿਹਨਤ ਕਿਉਂ ਕਰਦੇ ਹਨ?" ਮੈਂ ਦੇਖਿਆ ਕਿ ਲੋਕ ਸਫ਼ਲ ਹੋਣ ਅਤੇ ਹੋਰਾਂ ਨਾਲੋਂ ਬਿਹਤਰ ਹੋਣ ਦੀ ਕੋਸ਼ਿਸ਼ ਕਰਦੇ ਹਨ। ਕਿਉਂਕਿ ਉਹ ਈਰਖਾਲੂ ਹਨ। ਉਹ ਨਹੀਂ ਚਾਹੁੰਦੇ ਕਿ ਦੂਸਰੇ ਲੋਕਾਂ ਕੋਲ ਉਨ੍ਹਾਂ ਨਾਲੋਂ ਵਧੇਰੇ ਹੋਵੇ। ਇਹ ਵੀ ਅਰਬਹੀਣ ਹੈ ਅਤੇ ਇਹ ਹਵਾ ਨੂੰ ਫੜਨ ਦੀ ਕੋਸ਼ਿਸ਼ ਵਾਂਗ ਹੈ।
5ਕੁਝ ਲੋਕ ਆਖਦੇ ਹਨ, "ਹੱਥ ਤੇ ਹੱਥ ਧਰਕੇ ਬੈਠੇ ਰਹਿਣਾ ਅਤੇ ਕੁਝ ਨਾ ਕਰਨਾ, ਮੂਰਖਤਾ ਹੈ। ਜੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਭੁੱਖੇ ਮਰੋਗੇ।"
6ਸ਼ਾਇਦ ਇਹ ਠੀਕ ਹੋਵੇ, ਪਰ ਮੈਂ ਆਖਦਾ ਹਾਂ ਕਿ ਮੁਠ੍ਠੀ ਭਰ ਹੋਣਾ ਅਤੇ ਕੁਝ ਆਰਾਮ ਕਰਨਾ ਵਧੀਆ ਹੈ, ਬਜਾਇ ਦੋਹਾਂ ਭਰਿਆਂ ਹੱਥਾਂ ਅਤੇ ਸਖਤ ਮਿਹਨਤ ਕਰਨ ਨਾਲੋਂ। ਇਹ ਹਵਾ ਨੂੰ ਫ਼ੜਨ ਦੀ ਕੋਸ਼ਿਸ਼ ਵਾਂਗ ਹੈ।
7ਫੇਰ ਮੈਂ ਇਸ ਦੁਨੀਆਂ ਵਿੱਚ ਇੱਕ ਹੋਰ ਅਰਬਹੀਣ ਚੀਜ਼ ਵੇਖੀ:
8ਹੋ ਸਕਦਾ ਹੈ ਕਿਸੇ ਬੰਦੇ ਦਾ ਪਰਿਵਾਰ ਵੀ ਨਾ ਹੋਵੇ। ਹੋ ਸਕਦਾ ਹੈ ਉਸ ਦਾ ਕੋਈ ਪੁੱਤਰ ਜਾਂ ਭਰਾ ਨਾ ਹੋਵੇ। ਪਰ ਉਹ ਸਖਤ ਮਿਹਨਤ ਕਰਨੀ ਨਹੀਂ ਛੱਡਦਾ। ਉਹ ਕਦੇ ਵੀ ਉਸ ਤੋਂ ਸੰਤੁਸ਼ਟ ਨਹੀਂ ਹੁੰਦਾ ਜੋ ਉਸਦੇ ਪਾਸ ਹੈ। ਅਤੇ ਇੰਨੀ ਸਖਤ ਮਿਹਨਤ ਕਰਦਾ ਹੈ ਕਿ ਉਹ ਕਦੇ ਵੀ ਰੁਕਦਾ ਨਹੀਂ ਅਤੇ ਆਪਣੇ-ਆਪ ਨੂੰ ਪੁੱਛਦਾ ਨਹੀਂ, "ਕਿਸ ਖਾਤਰ ਮੈਂ ਇੰਨੀ ਸਖਤ ਮਿਹਨਤ ਕਰ ਰਿਹਾ ਹਾਂ ਅਤੇ ਆਪਣੇ ਲਈ ਚੰਗੀਆਂ ਚੀਜ਼ਾਂ ਨੂੰ ਨਾਮਂਜ਼ੂਰ ਕਰ ਰਿਹਾ ਹਾਂ?" ਇਹ ਵੀ ਅਰਬਹੀਣ ਅਤੇ ਇੱਕ ਬਦ ਗੱਲ ਹੈ।
9ਇੱਕ ਬੰਦੇ ਨਾਲੋਂ ਦੋ ਬਿਹਤਰ ਹਨ। ਜਦੋਂ ਦੋ ਬੰਦੇ ਮਿਲ ਕੇ ਕੰਮ ਕਰਦੇ ਹਨ ਉਹ ਆਪਣੇ ਕੰਮ ਤੋਂ ਵਧੇਰੇ ਲਾਭ ਹਾਸਿਲ ਕਰਦੇ ਹਨ।
10ਜੇ ਇੱਕ ਬੰਦਾ ਡਿਗਦਾ, ਦੂਸਰਾ ਬੰਦਾ ਉਸਦੀ ਸਹਾਇਤਾ ਕਰ ਸਕਦਾ, ਪਰ ਇੱਕ ਇਕੱਲੇ ਬੰਦੇ ਲਈ ਇਹ ਹੋਰ ਵੀ ਭੈੜਾ ਹੈ ਜੇਕਰ ਉਹ ਡਿੱਗ ਪੈਂਦਾ, ਕਿਉਂ ਜੋ ਓਥੇ ਉਸਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੁੰਦਾ।
11ਜਦੋਂ ਦੋ ਬੰਦੇ ਇਕੱਠੇ ਸੌਁਦੇ ਹਨ ਉਹ ਨਿੱਘੇ ਰਹਿਣਗੇ। ਪਰ ਜੇਕਰ ਬੰਦਾ ਇਕੱਲਾ ਸੌਁਦਾ ਤਾਂ ਉਹ ਕਿਵੇਂ ਨਿਘ੍ਘਾ ਹੋਵੇਗਾ।
12ਜੇਕਰ ਦੋਹਾਂ ਵਿੱਚੋਂ ਇੱਕ ਤੇ ਹਮਲਾ ਹੁੰਦਾ, ਦੋਵੇਂ ਇਕੱਠੇ ਆਪਣੇ-ਆਪ ਦਾ ਬਚਾਉ ਕਰਨਗੇ। ਅਤੇ ਤੀਸਰਾ ਤਂਦ ਹੋਰ ਵੀ ਮਜ਼ਬੂਤ ਹੁੰਦਾ ਅਤੇ ਇਹ ਜਲਦੀ ਹੀ ਨਹੀਂ ਟੁੱਟਦਾ।
13ਇੱਕ ਗਰੀਬ ਪਰ ਸਿਆਣਾ ਮੁੰਡਾ, ਬੁਢ੍ਢੇ ਮੂਰਖ ਰਾਜੇ ਨਾਲੋਂ ਬਿਹਤਰ ਹੈ। ਜੋ ਹੋਰ ਵਧੇਰੇ ਚਿਤਾਵਨੀਆਂ ਨੂੰ ਨਹੀਂ ਕਬੂਲ ਸਕਦਾ।
14ਕਿਉਂ ਕਿ ਉਹ ਰਾਜਾ ਬਣਨ ਲਈ ਕੈਦ ਵਿੱਚੋਂ ਬਾਹਰ ਆਇਆ, ਭਾਵੇਂ ਉਹ ਰਾਜ ਵਿੱਚ ਇੱਕ ਗਰੀਬ ਆਦਮੀ ਵਜੋਂ ਜਨਮਿਆ ਸੀ।
15ਅਤੇ ਮੈਂ ਇਸ ਦੁਨੀਆਂ ਵਿੱਚ ਰਹਿੰਦੇ ਸਾਰਿਆਂ ਨੂੰ ਇਸ ਮੁੰਡੇ ਦਾ ਅਨੁਸਰਣ ਕਰਦਿਆਂ ਵੇਖਿਆ ਜੋ ਰਾਜੇ ਦੇ ਸਬਾਨ ਤੇ ਖੜਾ ਹੋਇਆ ਸੀ।
16ਓਥੇ ਉਨ੍ਹਾਂ ਲੋਕਾਂ ਦਾ ��ੋਈ ਅੰਤ ਨਹੀਂ ਸੀ ਜਿਨ੍ਹਾਂ ਨੇ ਉਸ ਦਾ ਅਨੁਸਰਣ ਕੀਤਾ, ਪਰ ਫ਼ਿਰ ਉਹ ਜੋ ਉਸ ਤੋਂ ਮਗਰੋਂ ਆਉਣਗੇ ਉਸ ਨਾਲ ਖੁਸ਼ ਨਹੀਂ ਹੋਣਗੇ। ਇਹ ਵੀ ਅਰਬਹੀਣ ਹੈ ਅਤੇ ਹਵਾ ਨੂੰ ਫ਼ੜਨ ਦੀ ਕੋਸ਼ਿਸ਼ ਵਾਂਗ ਹੈ।