Loading Bible Translation
First-time download in progress. This may take a few seconds…
Punjabi Bible Wordproject Bible
20 verses
1ਜਦੋ ਤੁਸੀਂ ਪਰਮੇਸ਼ੁਰ ਦੇ ਮੰਦਰ ਵਿੱਚ ਜਾਵੋ ਤਾਂ ਹੋਸ਼ਿਆਰ ਰਹੋ। ਮੂਰਖਾਂ ਵਾਂਗ ਬਲੀਆਂ ਚੜਾਉਣ ਨਾਲੋਂ ਪਰਮੇਸ਼ੁਰ ਨੂੰ ਮੰਨਣਾ ਬਿਹਤਰ ਹੈ। ਕਿਉਂ ਕਿ ਉਹ ਬਦੀ ਕਰਦੇ ਹਨ, ਪਰ ਉਹ ਇਸਨੂੰ ਮਹਿਸੂਸ ਨਹੀਂ ਕਰਦੇ।
2ਆਪਣੇ ਮੂੰਹ ਨਾਲ ਰੁਖ੍ਖੇ ਨਾ ਹੋਵੋ, ਅਤੇ ਪਰਮੇਸ਼ੁਰ ਅੱਗੇ ਆਪਣੇ ਦਿਲ ਨੂੰ ਰੁਖ੍ਖਾ ਨਾ ਬੋਲਣ ਦੇਵੋ। ਕਿਉਂ ਕਿ ਪਰਮੇਸ਼ੁਰ ਸਵਰਗ ਵਿੱਚ ਹੈ ਅਤੇ ਤੁਸੀਂ ਧਰਤੀ ਉੱਤੇ ਹੋ। ਇਸੇ ਲਈ, ਆਪਣੇ ਸ਼ਬਦਾਂ ਨੂੰ ਘਟਾਵੋ।
3ਕਿਉਂ ਕਿ ਬਹੁਤੀ ਚਿੰਤਾ ਬੁਰੇ ਸੁਪਨੇ ਲਿਆਉਂਦੀ ਹੈ ਅਤੇ ਮੂਰਖ, ਅਨੇਕ ਸ਼ਬਦ ਲਿਆਉਂਦੇ ਹਨ।
4ਜੇ ਤੁਸੀਂ ਪਰਮੇਸ਼ੁਰ ਨਾਲ ਕੋਈ ਇਕਰਾਰ ਕਰੋ। ਤਾਂ ਆਪਣੇ ਕੀਤੇ ਹੋਏ ਇਕਰਾਰ ਨੂੰ ਕਰਨ ਵਿੱਚ ਢਿਲ੍ਲ ਨਾ ਲਾਉ। ਪਰਮੇਸ਼ੁਰ ਮੂਰਖਾਂ ਨਾਲ ਪ੍ਰਸੰਨ ਨਹੀਂ ਹੁੰਦਾ। ਪਰਮੇਸ਼ੁਰ ਨੂੰ ਉਹੀ ਦਿਓ ਜਿਸ ਨੂੰ ਦੇਣ ਦਾ ਤੁਸੀਂ ਇਕਰਾਰ ਕੀਤਾ ਸੀ।
5ਕਿਸੇ ਚੀਜ਼ ਨੂੰ ਦੇਣ ਦਾ ਇਕਰਾਰ ਕਰਨ ਅਤੇ ਫੇਰ ਉਸਨੂੰ ਪੂਰਾ ਕਰਨ ਦੇ ਯੋਗ ਨ ਹੋਣ ਨਾਲੋਂ ਕਿਸੇ ਵੀ ਚੀਜ਼ ਦਾ ਇਕਰਾਰ ਨਾ ਕਰਨਾ ਬਿਹਤਰ ਹੈ।
6ਇਸ ਲਈ, ਆਪਣੇ ਸ਼ਬਦਾਂ ਨਾਲ ਆਪਣੇ-ਆਪ ਨੂੰ ਦੋਸ਼ੀ ਨਾ ਬਣਾਓ। ਜਾਜਕ ਨੂੰ ਇਹ ਨਾ ਆਖੋ, "ਜੋ ਮੈਂ ਆਖਿਆ ਸੀ ਮੇਰਾ ਮਤਲਬ ਉਹ ਨਹੀਂ ਸੀ!" ਪਰਮੇਸ਼ੁਰ ਨੂੰ ਗੁੱਸਾ ਕਿਉਂ ਆਵੇ ਜਦੋਂ ਉਹ ਤੁਹਾਨੂੰ ਸੁਣਦਾ, ਅਤੇ ਉਸ ਸਾਰੇ ਕੁਝ ਨੂੰ ਤਬਾਹ ਕਰ ਦੇਵੇ ਜਿਸ ਲਈ ਤੁਸੀਂ ਕੰਮ ਕਰ ਰਹੇ ਸੀ।
7ਤੁਹਾਨੂੰ ਦਿਨ ਵੇਲੇ ਸੁਪਨੇ ਵੇਖਕੇ ਅਤੇ ਜ਼ਿਆਦਾ ਬੋਲਕੇ ਆਪਣੇ-ਆਪ ਨੂੰ ਖਤਰੇ 'ਚ ਨਹੀਂ ਪਾਉਣਾ ਚਾਹੀਦਾ। ਬਲਕਿ, ਪਰਮੇਸ਼ੁਰ ਦੀ ਇੱਜ਼ਤ ਕਰੋ!
8ਜੇਕਰ ਤੁਸੀਂ ਗਰੀਬ ਤੇ ਅਤਿਆਚ੍ਚਾਰ ਹੁੰਦਿਆਂ ਅਤੇ ਨਿਆਂ ਨੂੰ ਅਸ੍ਵੀਕਾਰ ਹੁੰਦਿਆਂ ਵੇਖੋਁ, ਅਚਂਭਿਤ ਨਾ ਹੋਵੋ। ਹਰ ਅਧਿਕਾਰੀ ਉੱਪਰ ਅਧਿਕਾਰੀ ਹੈ, ਅਤੇ ਅਗਾਂਹ ਇਨ੍ਹਾਂ ਅਧਿਕਾਰੀਆਂ ਉੱਤੇ ਅਧਿਕਾਰੀ ਹਨ।
9ਅਤੇ ਇਹ ਸਭ ਕੁਝ ਜ਼ਮੀਨ ਤੋਂ ਨਫ਼ਾ ਪ੍ਰਾਪਤ ਕਰਨ ਲਈ ਕੀਤਾ ਗਿਆ ਸੀ, ਕਿਉਂ ਕਿ ਰਾਜਾ ਖੇਤਾਂ ਤੇ ਨਿਰਭਰ ਕਰਦਾ ਹੈ।
10ਜਿਹੜਾ ਬੰਦਾ ਪੈਸੇ ਨੂੰ ਪਿਆਰ ਕਰਦਾ ਹੈ, ਕਦੇ ਵੀ ਪੈਸੇ ਨਾਲ ਸੰਤੁਸ਼ਟ ਨਹੀਂ ਹੋਵੇਗਾ ਜੋ ਉਸਦੇ ਪਾਸ ਹੈ। ਅਤੇ ਜਿਹੜਾ ਬੰਦਾ ਦੌਲਤ ਨੂੰ ਪਿਆਰ ਕਰਦਾ, ਕਦੇ ਵੀ ਫ਼ਸਲ ਨਾਲ ਸੰਤੁਸ਼ਟ ਨਹੀਂ ਹੋਵੇਗਾ। ਇਹ ਵੀ ਅਰਬਹੀਣ ਹੈ।
11ਜਿਂਨੀ ਵੀ ਬਹੁਤੀ ਦੌਲਤ ਕਿਸੇ ਬੰਦੇ ਕੋਲ ਹੁੰਦੀ ਹੈ ਉਤਨੇ ਹੀ ਬਹੁਤੇ ਉਸ ਦੇ "ਦੋਸਤ" ਹੁੰਦੇ ਹਨ ਜੋ ਇਸ ਨੂੰ ਖਰਚਣ ਵਿੱਚ ਸਹਾਈ ਹੁੰਦੇ ਹਨ। ਇਸ ਤਰ੍ਹਾਂ ਅਮੀਰ ਆਦਮੀ ਅਸਲ ਵਿੱਚ ਕੋਈ ਲਾਭ ਪ੍ਰਾਪਤ ਨਹੀਂ ਕਰਦਾ। ਉਹ ਸਿਰਫ ਆਪਣੀ ਦੌਲਤ ਨੂੰ ਦੇਖ ਸਕਦਾ ਹੈ।
12ਜਿਹੜਾ ਬੰਦਾ ਸਾਰਾ ਦਿਨ ਸਖਤ ਮਿਹਨਤ ਕਰਦਾ ਹੈ, ਘਰ ਆ ਕੇ ਸ਼ਾਂਤੀ ਨਾਲ ਸੌਁਦਾ ਹੈ। ਬਿਨਾ ਚਿੰਤਾ ਕੀਤਿਆਂ ਕਿ ਉਸ ਨੇ ਬਹੁਤਾ ਖਾਧਾ ਜਾਂ ਥੋੜਾ। ਪਰ ਅਮੀਰ ਆਦਮੀ ਆਪਣੇ ਧੰਨ ਦਾ ਫਿਕਰ ਕਰਦਾ ਰਹਿੰਦਾ ਹੈ ਅਤੇ ਉਹ ਸੌਂ ਨਹੀਂ ਸਕਦਾ।
13ਇੱਕ ਘਿਨਾਉਣੀ ਬਦੀ ਹੈ ਜਿਸ ਨੂੰ ਮੈਂ ਇਸ ਦੁਨੀਆਂ ਵਿੱਚ ਵਾਪਰਦਿਆਂ ਦੇਖਿਆ। ਦੌਲਤ ਇਸ ਦੇ ਮਾਲਕ ਦੁਆਰਾ ਰੱਖੀ ਜਾਂਦੀ ਹੈ ਜੋ ਉਸਨੂੰ ਨੁਕਸਾਨ ਪਹੁੰਚਾਉਣ ਦਾ ਕਾਰਣ ਬਣਦੀ ਹੈ
14ਅਤੇ ਫੇਰ ਕੁਝ ਬੁਰਾ ਵਾਪਰਦਾ ਹੈ ਅਤੇ ਉਹ ਹਰ ਚੀਜ਼ ਗੁਆ ਬੈਠਦਾ ਹੈ। ਇਸ ਤਰ੍ਹਾਂ ਉਸ ਬੰਦੇ ਕੋਲ ਆਪਣੇ ਪੁੱਤਰ ਨੂੰ ਦੇਣ ਲਈ ਕੁਝ ਨਹੀਂ ਬਚਦਾ।
15ਬਿਲਕੁਲ ਜਿਵੇਂ ਉਹ ਆਪਣੀ ਮਾਤਾ ਦੇ ਗਰਭ ਵਿੱਚੋਂ ਨੰਗਾ ਬਾਹਰ ਆਇਆ, ਉਹ ਫ਼ਿਰ ਤੋਂ ਨੰਗਾ ਹੀ ਜਾਵੇਗਾ ਅਤੇ ਜਦੋਂ ਉਹ ਜਾਵੇਗਾ ਉਸ ਵਿੱਚੋਂ ਕੁਝ ਵੀ ਆਪਣੇ ਨਾਲ ਨਹੀਂ ਲੈਕੇ ਜਾਵੇਗਾ ਜਿਸ ਲਈ ਉ��� ਨੇ ਕੰਮ ਕੀਤਾ ਸੀ।
16ਇਹ ਘਿਨਾਉਣੀ ਬਦੀ ਹੈ। ਉਹ ਦੁਨੀਆਂ ਨੂੰ ਓਸੇ ਤਰ੍ਹਾਂ ਛੱਡ ਦੇਵੇਗਾ ਜਿਵੇਂ ਉਹ ਆਇਆ ਸੀ। ਤਾਂ ਫ਼ਿਰ ਉਸ ਨੂੰ ਕੀ ਲਾਭ ਮਿਲੇਗਾ, "ਕਿ ਉਸ ਨੂੰ ਹਵਾ ਲਈ ਮਜਦੂਰੀ ਕਰਨੀ ਪੈਂਦੀ ਹੈ।"
17ਉਸਨੂੰ ਕੇਵਲ ਉਦਾਸੀ ਅਤੇ ਗਮ ਨਾਲ ਭਰੇ ਹੋਏ ਦਿਨ ਹੀ ਮਿਲਦੇ ਹਨ। ਅਖੀਰ ਵਿੱਚ ਉਸ ਨੂੰ ਨਾਕਾਮੀ ਬਿਮਾਰੀ ਅਤੇ ਗੁੱਸਾ ਹੀ ਮਿਲਦਾ ਹੈ।
18ਮੈਂ ਦੇਖਿਆ ਹੈ ਕਿ ਸਭ ਤੋਂ ਚੰਗਾ ਕੰਮ ਜਿਹੜਾ ਕੋਈ ਬੰਦਾ ਕਰ ਸਕਦਾ ਖਾਣਾ ਅਤੇ ਪੀਣਾ ਹੈ ਅਤੇ ਆਪਣੇ ਕੰਮ ਦੇ ਫ਼ਲ ਦਾ ਆਨੰਦ ਮਾਨਣਾ, ਜੋ ਉਹ ਇਸ ਦੁਨੀਆਂ ਵਿੱਚ ਕਰਦਾ, ਪਰਮੇਸ਼ੁਰ ਦੁਆਰਾ ਦਿੱਤੇ ਗਏ ਉਸ ਦੀ ਜ਼ਿੰਦਗੀ ਦੇ ਗਿਣਤੀ ਦੇ ਦਿਨਾਂ ਦੌਰਾਨ ਕਰਦਾ ਹੈ ਕਿਉਂ ਕਿ ਇਹੀ ਉਸਦਾ ਹਿੱਸਾ ਹੈ।
19ਜੇ ਪਰਮੇਸ਼ੁਰ ਧੰਨ, ਜਾਇਦਾਦ ਅਤੇ ਇਨ੍ਹਾਂ ਚੀਜ਼ਾਂ ਨੂੰ ਭੋਗਣ, ਦੀ ਸ਼ਕਤੀ ਦਿੰਦਾ ਹੈ। ਇਹ ਪਰਮੇਸ਼ੁਰ ਵੱਲੋਂ ਦਾਤ ਹੈ।
20ਅਜਿਹਾ ਬੰਦਾ ਆਪਣੇ ਜੀਵਨ ਬਾਰੇ ਜ਼ਿਆਦਾ ਨਹੀਂ ਸੋਚਦਾ, ਕਿਉਂ ਜੋ ਪਰਮੇਸ਼ੁਰ ਉਸ ਨੂੰ ਉਸ ਦੇ ਦਿਲ ਦੀ ਖੁਸ਼ੀ ਵਿੱਚ ਵਿਅਸਤ ਰੱਖਦਾ।