Loading Bible Translation
First-time download in progress. This may take a few seconds…
Punjabi Bible Wordproject Bible
12 verses
1ਮੈਂ ਇਸ ਦੁਨੀਆਂ ਵਿੱਚ ਇੱਕ ਹੋਰ ਬਦੀ ਵੇਖੀ, ਅਤੇ ਇਹ ਲੋਕਾਂ ਤੇ ਜਬਰਦਸਤ ਭਾਰ ਪਾਉਂਦੀ ਹੈ।
2ਪਰਮੇਸ਼ੁਰ ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਦੌਲਤ ਅਤੇ ਸਤਿਕਾਰ ਦਿੰਦਾ ਹੈ। ਉਸ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਹਰ ਚੀਜ਼ ਹੁੰਦੀ ਹੈ ਅਤੇ ਜਿਸਦੀ ਕਦੇ ਉਹ ਇੱਛਾ ਕਰ ਸਕਦਾ ਹੈ। ਪਰ ਫੇਰ ਪਰਮੇਸ਼ੁਰ ਉਸ ਨੂੰ ਉਨ੍ਹਾਂ ਚੀਜ਼ਾਂ ਨੂੰ ਮਾਨਣ ਨਹੀਂ ਦਿੰਦਾ। ਇਸ ਦੀ ਬਜਾਇ ਕੋਈ ਅਜਨਬੀ ਇਸ ਨੂੰ ਮਾਣੇਗਾ। ਇਹ ਅਰਬਹੀਣ ਅਤੇ ਘਿਨਾਉਣੀ ਬਦੀ ਹੈ।
3ਜੇਕਰ ਕੋਈ ਵਿਅਕਤੀ ਬਹੁਤ ਚਿਰ ਜਿਉਂਦਾ, ਕੋਈ ਫ਼ਰਕ ਨਹੀਂ ਪੈਂਦਾ ਕਿ ਕਿੰਨਾ ਚਿਰ, ਅਤੇ ਉਸ ਦੇ 100 ਬੱਚੇ ਹੋ ਸਕਦੇ ਹਨ। ਪਰ ਜੇ ਉਹ ਚੰਗੀਆਂ ਚੀਜਾਂ ਨਾਲ ਸੰਤੁਸ਼ਟ ਨਹੀਂ ਅਤੇ ਉਸਦਾ ਅੰਤਿਮ -ਸਂਸਕਾਰ ਵੀ ਨਹੀਂ ਹੁੰਦਾ, ਮੈਂ ਆਖਦਾ ਹਾਂ, ਉਸ ਬੰਦੇ ਨਾਲੋਂ ਮਰਿਆ ਪੈਦਾ ਹੋਇਆ ਜੁਆਕ ਬਿਹਤਰ ਹੈ।
4ਕਿਉਂ ਕਿ ਅਜਿਹਾ ਜੁਆਕ ਰਹਸ੍ਸ ਵਿੱਚ ਆਇਆ ਅਤੇ ਹਨੇਰੇ ਵਿੱਚ ਰਹਿੰਦਾ, ਅਤੇ ਉਸਦਾ ਨਾਂ ਵੀ ਹਨੇਰੇ ਵਿੱਚ ਛੁਪਿਆ ਹੋਇਆ ਹੈ।
5ਉਸ ਬੱਚੇ ਨੇ ਕਦੇ ਸੂਰਜ ਨਹੀਂ ਦੇਖਿਆ ਨਾ ਹੀ ਇਸ ਨੇ ਕਿਸੇ ਚੀਜ਼ ਦਾ ਵੀ ਅਨੁਭਵ ਕੀਤਾ। ਅਤੇ ਉਸਨੂੰ ਉਸ ਬੰਦੇ ਨਾਲੋਂ ਵਧੇਰੇ ਆਰਾਮ ਮਿਲਦਾ ਹੈ ਜਿਸ ਨੇ ਪਰਮੇਸ਼ੁਰ ਦੀਆਂ ਦਾਤਾਂ ਨੂੰ ਨਹੀਂ ਮਾਣਿਆ।
6ਉਹ ਬੰਦਾ ਭਾਵੇਂ ਦੋ ਵਾਰੀ ਇੱਕ 2,000 ਵਰ੍ਹੇ ਜਿਉਂਦਾ ਰਹੇ, ਪਰ ਜੇ ਉਹ ਜੀਵਨ ਦਾ ਸੁਖ ਨਹੀਂ ਮਾਣਦਾ, ਤਾਂ ਕੀ ਦੋਵੇਂ ਇੱਕੋ ਜਗ੍ਹਾ ਤੇ ਖਤਮ ਨਹੀਂ ਹੁੰਦੇ।
7ਬੰਦਾ ਆਪਣਾ-ਆਪ ਭਰਨ ਲਈ ਕੰਮ ਕਰਦਾ ਰਹਿੰਦਾ ਹੈ, ਪਰ ਉਸਦੀ ਖਾਣ ਦੀ ਇੱਛਾ (ਭੁੱਖ) ਕਦੇ ਸੰਤੁਸ਼ਟ ਨਹੀਂ ਹੁੰਦੀ।
8ਇੱਕ ਸਿਆਣੇ ਬੰਦੇ ਨੂੰ ਮੂਰਖ ਤੋਂ ਕੀ ਲਾਭ ਹੈ? ਇੱਕ ਗਰੀਬ ਵਿਅਕਤੀ ਦਾ ਇਹ ਜਾਨਣਾ ਕਿ ਉਸਨੂੰ ਅਸਲੀ ਜ਼ਿੰਦਗੀ ਦਾ ਸਾਮ੍ਹਣਾ ਕਰਕੇ ਕਿਵੇਂ ਚੱਲਣਾ ਚਾਹੀਦਾ ਉਸ ਲਈ ਕੀ ਚੰਗਾ ਕਰੇਗਾ।
9ਹਮੇਸ਼ਾ ਹੋਰ-ਹੋਰ ਚੀਜ਼ਾਂ ਦੀ ਲਾਲਸਾ ਕਰਦੇ ਰਹਿਣ ਨਾਲੋਂ ਉਨ੍ਹਾਂ ਚੀਜ਼ਾਂ ਨਾਲ ਪ੍ਰਸੰਨ ਰਹਿਣਾ ਬਿਹਤਰ ਹੈ ਜੋ ਤੁਹਾਡੇ ਕੋਲ ਹਨ ਹਮੇਸ਼ਾ ਵਧ-ਵਧ ਦੀ ਲਾਲਸਾ ਕਰਦੇ ਰਹਿਣਾ ਵੀ ਅਰਬਹੀਣ ਹੈ ਅਤੇ ਇਹ ਹਵਾ ਨੂੰ ਫੜਨ ਦੀ ਕੋਸ਼ਿਸ਼ ਵਾਂਗ ਹੈ।
10ਜੋ ਕੁਝ ਵੀ ਹੈ, ਪਹਿਲਾਂ ਹੀ ਇਸਦਾ ਨਾਮ ਹੈ ਅਤੇ ਇਹ ਚੰਗੀ ਤਰ੍ਹਾਂ ਪਤਾ ਕਿ ਲੋਕੀਂ ਕੀ ਹਨ, ਅਤੇ ਕਿ ਉਹ ਉਸ ਨਾਲ ਦਲੀਲਬਾਜ਼ੀ ਨਹੀਂ ਕਰ ਸਕਦੇ ਜੋ ਉਨ੍ਹਾਂ ਤੋਂ ਵਧੇਰੇ ਤਕੜਾ ਹੈ।
11ਕਿਉਂ ਕਿ ਗੱਲ-ਬਾਤ ਨੂੰ ਲਂਮਿਆਂ ਪਾਉਣਾ ਇਸਦੀ ਅਰਬਹੀਣਤਾ ਨੂੰ ਵਧਾਉਂਦਾ ਹੈ। ਕਿਸੇ ਵਿਅਕਤੀ ਲਈ ਇਸਦਾ ਕੀ ਲਾਭ ਹੈ?
12ਕੌਣ ਜਾਣਦਾ ਹੈ ਕਿ ਲੋਕਾਂ ਲਈ ਆਪਣੇ ਬੋੜੇ ਚਿਰੇ ਜੀਵਨ ਵਿੱਚ ਕਿਹੜੀ ਗੱਲ ਸਭ ਤੋਂ ਚੰਗੀ ਹੈ? ਉਸਦਾ ਜੀਵਨ ਪਰਛਾਵੇਂ ਵਾਂਗ ਖਤਮ ਹੋ ਜਾਂਦਾ ਹੈ। ਕੌਣ ਉਸ ਨੂੰ ਦੱਸ ਸਕਦਾ ਕਿ ਉਸ ਦੀ ਮੌਤ ਤੋਂ ਬਆਦ ਇਸ ਦੁਨੀਆਂ ਵਿੱਚ ਕੀ ਵਾਪਰੇਗਾ।