Loading Bible Translation
First-time download in progress. This may take a few seconds…
Punjabi Bible Wordproject Bible
20 verses
1ਸਾਰਾਹ ਦੀ ਉਮਰ ਇੱਕ ਸੌ ਸਤਾਈਆਂ ਵਰਿਹਾਂ ਦੀ ਹੋਈ।
2ਏਹ ਸਾਰਾਹ ਦੀ ਉਮਰ ਦੇ ਵਰਹੇ ਸਨ ਤਾਂ ਸਾਰਾਹ ਕਿਰਯਤ ਅਰਬਾ ਅਰਥਾਤ ਹਬਰੋਨ ਵਿੱਚ ਮਰ ਗਈ ਜਿਹੜਾ ਕਨਾਨ ਦੇਸ ਵਿੱਚ ਹੈ ਅਤੇ ਅਬਰਾਹਾਮ ਸਾਰਾਹ ਦੀ ਮੁਕਾਣ ਦੇਣ ਲਈ ਅਰ ਰੋਣ ਲਈ ਆਇਆ।
3ਫੇਰ ਅਬਰਾਹਾਮ ਆਪਣੇ ਮੁਰਦੇ ਦੇ ਅਗਿਓਂ ਉੱਠਕੇ ਹੇਤ ਦੇ ਪੁੱਤ੍ਰਾਂ ਨੂੰ ਬੋਲਿਆ।
4ਮੈਂ ਪਰਦੇਸੀ ਅਰ ਤੁਹਾਡੇ ਵਿੱਚ ਪਰਾਹੁਣਾ ਹਾਂ। ਤੁਸੀਂ ਆਪਣੇ ਵਿੱਚ ਇੱਕ ਕਬਰਿਸਤਾਨ ਮੇਰੀ ਮਿਲਖ ਕਰ ਦਿਉ ਤਾਂਜੋ ਮੈਂ ਆਪਣਾ ਮੁਰਦਾ ਆਪਣੇ ਅੱਗੋਂ ਦੱਬ ਦਿਆਂ।
5ਹੇਤ ਦੇ ਪੁੱਤ੍ਰਾਂ ਨੇ ਅਬਰਾਹਾਮ ਨੂੰ ਉਤਰ ਦਿੱਤਾ।
6ਪ੍ਰਭੁ ਜੀ ਸਾਡੀ ਸੁਣੋ। ਸਾਡੇ ਵਿੱਚ ਤੁਸੀਂ ਪਰਮੇਸ਼ੁਰ ਦੇ ਸਜਾਦੇ ਹੋ। ਆਪਣੇ ਮੁਰਦੇ ਨੂੰ ਸਾਡੀਆਂ ਕਬਰਾਂ ਵਿੱਚੋਂ ਸਭ ਤੋਂ ਚੰਗੀ ਕਬਰ ਵਿੱਚ ਦਬ ਦਿਓ। ਤੁਹਾਡੇ ਮੁਰਦੇ ਨੂੰ ਦੱਬਣ ਲਈ ਸਾਡੇ ਵਿੱਚੋਂ ਕੋਈ ਵੀ ਆਪਣੀ ਕਬਰ ਤੁਹਾਥੋਂ ਨਹੀਂ ਰੋਕੇਗਾ।
7ਤਾਂ ਅਬਰਾਹਾਮ ਉੱਠਿਆ ਅਰ ਉਹ ਉਸ ਦੇਸ ਦੇ ਲੋਕਾਂ ਅਰਥਾਤ ਹੇਤ ਦੇ ਪੁੱਤ੍ਰਾਂ ਦੇ ਅੱਗੇ ਝੁਕਿਆ।
8ਅਤੇ ਉਨਾਂ ਨੂੰ ਏਹ ਬੋਲਿਆ ਕਿ ਜੇ ਤੁਹਾਡੀ ਭਾਉਣੀ ਹੋਵੇ ਕਿ ਮੈਂ ਆਪਣੇ ਮੁਰਦੇ ਨੂੰ ਆਪਣੇ ਅੱਗੋਂ ਦੱਬ ਦੇਵਾਂ ਤਾਂ ਮੇਰੀ ਗੱਲ ਸੁਣੋ ਅਰ ਸੋਹਰ ਦੇ ਪੁੱਤ੍ਰ ਅਫਰੋਨ ਦੇ ਅੱਗੇ ਮੇਰੀ ਸਪਾਰਸ਼ ਕਰੋ।
9ਤਾਂਜੋ ਓਹ ਮੈਨੂੰ ਮਕਫੇਲਾਹ ਦੀ ਗੁਫਾ ਦੇਵੇ ਜਿਹੜੀ ਉਸ ਦੀ ਹੈ ਅਰ ਉਸ ਦੇ ਖੇਤ ਦੇ ਬੰਨੇ ਨਾਲ ਹੈ। ਉਹ ਉਸ ਦਾ ਪੂਰਾ ਮੁੱਲ ਤੁਹਾਡੇ ਸਨਮੁਖ ਲੈ ਲਵੇ ਤਾਂ ਜੋ ਉਹ ਕਬਰਿਸਤਾਨ ਮੇਰੀ ਮਿਲਖ ਹੋਵੇ।
10ਹੁਣ ਅਫਰੋਨ ਹੇਤ ਪੁੱਤ੍ਰਾਂ ਦੇ ਵਿਚਕਾਰ ਬੈਠਾ ਹੋਇਆ ਸੀ ਤਾਂ ਅਫਰੋਨ ਹਿੱਤੀ ਨੇ ਹੇਤ ਦੇ ਪੁੱਤ੍ਰਾਂ ਦੇ ਕੰਨੀ ਨਾਲੇ ਸਾਰਿਆਂ ਨਗਰ ਦੇ ਫਾਟਕ ਦੇ ਲੰਘਣ ਵਾਲਿਆਂ ਦੇ ਕੰਨੀ ਵੀ ਇਹ ਗੱਲ ਪਾ ਕੇ ਅਬਰਾਹਾਮ ਨੂੰ ਉੱਤਰ ਦਿੱਤਾ।
11ਨਹੀਂ ਮੇਰੇ ਪ੍ਰਭੁ ਜੀ ਮੇਰੀ ਸੁਣੋ। ਮੈਂ ਏਹ ਖੇਤ ਤੁਹਾਨੂੰ ਦਿੰਦਾ ਹਾਂ ਅਰ ਏਹ ਗੁਫਾ ਭੀ ਜਿਹੜੀ ਉਹ ਦੇ ਵਿੱਚ ਹੈ। ਮੈਂ ਆਪਣੀ ਕੌਮ ਦੇ ਪੁੱਤ੍ਰਾਂ ਦੇ ਸਾਹਮਣੇ ਤੁਹਾਨੂੰ ਦਿੰਦਾ ਹਾਂ। ਆਪਣੇ ਮੁਰਦੇ ਨੂੰ ਦੱਬ ਦਿਓ।
12ਫੇਰ ਅਬਰਾਹਾਮ ਉਸ ਦੇਸ ਦੇ ਲੋਕਾਂ ਦੇ ਸਨਮੁਖ ਝੁਕਿਆ।
13ਅਤੇ ਉਸ ਦੇ ਲੋਕਾਂ ਦੇ ਸੁਣਦੇ ਹੋਏ ਅਫਰੋਨ ਨੂੰ ਆਖਿਆ, ਜੇਕਰ ਤੂੰ ਇਸ ਵਿੱਚ ਮੇਰੀ ਸੁਣਦਾ ਹੈਂ ਤਾਂ ਮੈਂ ਉਸ ਖੇਤ ਲਈ ਚਾਂਦੀ ਦਿੰਦਾ ਹਾਂ। ਉਹ ਮੇਰੀ ਵਲੋਂ ਤਾਂਜੋ ਮੈਂ ਆਪਣੇ ਮੁਰਦੇ ਨੂੰ ਉੱਥੇ ਦੱਬਾਂ।
14ਅਫਰੋਨ ਨੇ ਏਹ ਆਖਕੇ ਅਬਰਾਹਾਮ ਨੂੰ ਉੱਤਰ ਦਿੱਤਾ।
15ਪ੍ਰਭੁ ਜੀ ਮੇਰੀ ਸੁਣੋ ਏਹ ਜਮੀਨ ਦਾ ਖੱਤਾ ਜਿਹੜਾ ਚਾਰ ਸੌ ਚਾਂਦੀ ਦੇ ਰੁਪਇਏ ਦਾ ਹੈ ਏਹ ਸਾਡੇ ਵਿੱਚ ਕੀ ਹੈ? ਆਪਣੇ ਮੁਰਦੇ ਨੂੰ ਦੱਬ ਦਿਓ।
16ਤਾਂ ਅਬਰਾਹਾਮ ਨੇ ਅਫਰੋਨ ਦੀ ਸੁਣੀ ਅਰ ਅਬਰਾਹਾਮ ਨੇ ਇਹ ਚਾਂਦੀ ਦਾ ਚਾਰ ਸੌ ਰੁਪਇਆ ਜੋ ਬੁਪਾਰੀਆਂ ਵਿੱਚ ਚਲਤ ਸੀ ਜਿਹੜਾ ਉਹ ਨੇ ਹਿੱਤੀਆਂ ਦੇ ਸੁਣਦੇ ਹੋਏ ਬੋਲਿਆ ਸੀ ਅਫਰੋਨ ਲਈ ਤੋਲ ਦਿੱਤਾ।
17ਐਓਂ ਮਕਫੇਲਾਹ ਵਾਲਾ ਅਫਰੋਨ ਦਾ ਖੇਤ ਜਿਹੜਾ ਮਮਰੇ ਦੇ ਸਾਹਮਣੇ ਹੈ ਅਤੇ ਖੇਤ ਦੇ ਵਿੱਚ ਦੀ ਗੁਫਾ ਅਰ ਸਾਰੇ ਬਿਰਛ ਜਿਹੜੇ ਖੇਤ ਵਿੱਚ ਸਨ ਅਤੇ ਉਸ ਖੇਤ ਦੇ ਬੰਨਿਆਂ ਦੇ ਉੱਤੇ ਸਨ।
18ਹਿੱਤੀਆਂ ਦੇ ਅਤੇ ਉਨਾਂ ਸਾਰਿਆਂ ਦੇ ਸਨਮੁਖ ਜਿਹੜੇ ਉਸ ਨਗਰ ਦੇ ਫਾਟਕ ਵਿੱਚੋਂ ਦੀ ਲੰਘਦੇ ਸਨ ਅਬਰਾਹਾਮ ਦੇ ਮਿਲਖ ਹੋ ਗਈ।
19ਏਸ ਦੇ ਮਗਰੋਂ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਮਕਫੇਲਾ ਦੇ ਖੇਤ ਦੀ ਗੁਫਾ ਵਿੱਚ ਜਿਹੜੀ ਮਮਰੇ ਦੇ ਸਾਹਮਣੇ ਹੈ ਅਰਥਾਤ ਕਨਾਨ ਦੇਸ ਦੇ ਹਬਰੋਨ ਵਿੱਚ ਦੱਬ ਦਿੱਤਾ।
20ਐਉਂ ਉਹ ਖੇਤ ਅਤੇ ਉਹ ਦੇ ਵਿਚਲੀ ਗੁਫਾ ਹੇਤ ਦੇ ਪੁੱਤ੍ਰਾਂ ਤੋਂ ਕਬਰਿਸਤਾਨ ਲਈ ਅਬਰਾਹਾਮ ਦੀ ਮਿਲਖ ਹੋ ਗਈ।