Loading Bible Translation
First-time download in progress. This may take a few seconds…
Punjabi Bible Wordproject Bible
33 verses
1ਉਪਰੰਤ ਇਸਰਾਏਲ ਨੇ ਆਪਣਾ ਸਭ ਕੁਝ ਲੈਕੇ ਕੂਚ ਕੀਤਾ ਅਰ ਬਏਰਸਬਾ ਨੂੰ ਆਇਆ ਅਰ ਆਪਣੇ ਪਿਤਾ ਇਸਹਾਕ ਦੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਆਂ।
2ਪਰਮੇਸ਼ੁਰ ਨੇ ਇਸਰਾਏਲ ਨੂੰ ਰਾਤ ਦੀਆਂ ਦਰਿਸਟਾਂ ਵਿੱਚ ਆਖਿਆ, ਯਾਕੂਬ! ਯਾਕੂਬ! ਉਸ ਨੇ ਆਖਿਆ, ਮੈਂ ਹਾਜਰ ਹਾਂ।
3ਤਾਂ ਉਸ ਆਖਿਆ, ਮੈਂ ਪਰਮੇਸ਼ੁਰ ਤੇਰੇ ਪਿਤਾ ਦਾ ਪਰਮੇਸ਼ੁਰ ਹਾਂ।
4ਮਿਸਰ ਵੱਲ ਉਤਰਨ ਤੋਂ ਨਾ ਡਰ ਕਿਉਂਜੋ ਮੈਂ ਉੱਥੇ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੇਰੇ ਸੰਗ ਮਿਸਰ ਵਿੱਚ ਉਤਰਾਂਗਾ ਅਰ ਮੈਂ ਤੈਨੂੰ ਸੱਚ ਮੁੱਚ ਫੇਰ ਉਤਾਹਾਂ ਲੈ ਆਵਾਂਗਾ ਅਰ ਯੂਸੁਫ਼ ਤੇਰੀਆਂ ਅੱਖਾਂ ਉੱਤੇ ਆਪਣਾ ਹੱਥ ਧਰੇਗਾ।
5ਯਾਕੂਬ ਬਏਰਸਬਾ ਤੋਂ ਉੱਠਿਆ ਅਰ ਇਸਰਾਏਲ ਦੇ ਪੁੱਤ੍ਰ ਆਪਣੇ ਪਿਤਾ ਯਾਕੂਬ ਨੂੰ ਅਰ ਆਪਣੇ ਨਿੱਕਿਆਂ ਨਿਆਣਿਆਂ ਅਰ ਆਪਣੀਆਂ ਤੀਵੀਆਂ ਨੂੰ ਗੱਡਿਆਂ ਉੱਤੇ ਲੈ ਚੱਲੇ ਜਿਹੜੇ ਫ਼ਿਰਊਨ ਨੇ ਉਨ੍ਹਾਂ ਨੂੰ ਲਿਆਉਣ ਲਈ ਘੱਲੇ ਸਨ।
7ਉਨ੍ਹਾਂ ਆਪਣੇ ਡੰਗਰ ਅਰ ਆਪਣਾ ਅਸਬਾਬ ਜਿਹੜਾ ਉਨ੍ਹਾਂ ਨੇ ਕਨਾਨ ਦੇਸ ਵਿੱਚ ਕਮਾਇਆ ਸੀ ਲਿਆ ਅਰ ਯਾਕੂਬ ਅਰ ਉਸ ਦੀ ਸਾਰੀ ਅੰਸ ਉਸ ਦੇ ਸੰਗ ਮਿਸਰ ਵਿੱਚ ਆਈ।
8ਅਰਥਾਤ ਉਹ ਆਪਣੇ ਪੁੱਤ੍ਰ ਅਰ ਪੋਤਰੇ ਅਰ ਧੀਆਂ ਅਰ ਪੋਤੀਆਂ ਅਰ ਆਪਣੀ ਸਾਰੀ ਅੰਸ ਆਪਣੇ ਸੰਗ ਲੈਕੇ ਮਿਸਰ ਵਿੱਚ ਆਇਆ।
9ਇਸਰਾਏਲ ਦੇ ਪੁੱਤ੍ਰਾਂ ਦੇ ਨਾਉਂ ਏਹ ਹਨ ਜਿਹੜੇ ਮਿਸਰ ਵਿੱਚ ਆਏ ਯਾਕੂਬ ਅਰ ਉਸ ਦਾ ਪੁੱਤ੍ਰ ਰਊਬੇਨ ਉਸ ਦਾ ਪਲੋਠਾ।
10ਰਊਬੇਨ ਦੇ ਪੁੱਤ੍ਰ ਹਾਨੋਕ ਅਤੇ ਫੱਲੂ ਅਤੇ ਹਸਰੋਨ ਅਤੇ ਕਰਮੀ।
11ਸ਼ਿਮਓਨ ਦੇ ਪੁੱਤ੍ਰ ਯਮੂਏਲ ਅਤੇ ਯਾਮੀਨ ਅਤੇ ਓਹਦ ਅਤੇ ਯਾਕੀਨ ਅਰ ਸੋਹਰ ਅਰ ਸਾਊਲ ਕਨਾਨਣ ਦਾ ਪੁੱਤ੍ਰ।
12ਲੇਵੀ ਦੇ ਪੁੱਤ੍ਰ ਗੇਰਸੋਨ ਅਰ ਕਹਾਥ ਅਰ ਮਰਾਰੀ।
13ਯਾਹੂਦਾਹ ਦੇ ਪੁੱਤ੍ਰ ਏਰ ਅਰ ਓਨਾਨ ਅਰ ਸ਼ੇਲਾਹ ਅਰ ਫਰਸ ਅਰ ਜ਼ਾਹਰ ਪਰ ਏਰ ਅਰ ਓਨਾਨ ਕਨਾਨ ਦੇਸ ਵਿੱਚ ਮਰ ਗਏ ਅਰ ਫਰਸ ਦੇ ਪੁੱਤ੍ਰ ਹਸਰੋਨ ਅਰ ਹਾਮੂਲ ਸਨ।
14ਯਿੱਸਕਾਰ ਦੇ ਪੁੱਤ੍ਰ ਤੋਲਾ ਅਰ ਪੁੱਵਾਹ ਅਰ ਯੋਬ ਅਰ ਸਿਮਰੋਨ।
15ਜਬੁਲੂਨ ਦੇ ਪੁੱਤ੍ਰ ਸਰਦ ਅਰ ਏਲੋਨ ਅਰ ਯਹਲਏਲ।
16ਲੇਆਹ ਦੇ ਪੁੱਤ੍ਰ ਏਹ ਸਨ ਜਿਹੜੇ ਉਸ ਨੇ ਪਦਨ ਅਰਾਮ ਵਿੱਚ ਯਾਕੂਬ ਤੋਂ ਉਸ ਦੀ ਧੀ ਦੀਨਾਹ ਸਣੇ ਜਣੇ ਸੋ ਸਾਰੇ ਪ੍ਰਾਣੀ ਉਸ ਦੇ ਪੁੱਤ੍ਰ ਅਰ ਉਸ ਦੀਆਂ ਧੀਆਂ ਤੇਤੀ ਸਨ।
17ਗਾਦ ਦੇ ਪੁੱਤ੍ਰ ਸਿਫਯੋਨ ਅਰ ਹੱਗੀ ਅਰ ਸੂਨੀ ਅਰ ਅਸਬੋਨ ਅਰ ਏਰੀ ਅਰ ਅਰੋਦੀ ਅਰ ਅਰਏਲੀ।
18ਆਸ਼ੇਰ ਦੇ ਪੁੱਤ੍ਰ ਯਿਮਨਾਹ ਅਰ ਯਿਸ਼ਵਾਹ ਅਰ ਯਿਸ਼ਵੀ ਅਰ ਬਰੀਆਹ ਅਰ ਸਰਹ ਉਨ੍ਹਾਂ ਦੀ ਭੈਣ ਅਰ ਬਰੀਆਹ ਦੇ ਪੁੱ���੍ਰ ਹਬਰ ਅਰ ਮਲਕੀਏਲ।
19ਏਹ ਜਿਲਫਾਹ ਦੇ ਪੁੱਤ੍ਰ ਸਨ ਜਿਸ ਨੂੰ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤਾ ਸੀ ਸੋ ਉਹ ਯਾਕੂਬ ਲਈ ਏਹ ਸੋਲਾਂ ਪ੍ਰਾਣੀ ਜਣੀ।
20ਅਰ ਯਾਕੂਬ ਦੀ ਤੀਵੀਂ ਰਾਖੇਲ ਦੇ ਪੁੱਤ੍ਰ ਯੂਸੁਫ਼ ਅਰ ਬਿਨਯਾਮੀਨ ਸਨ।
21ਅਤੇ ਯੂਸੁਫ਼ ਤੋਂ ਮਿਸਰ ਦੇਸ ਵਿੱਚ ਓਨ ਦੇ ਪੁਜਾਰੀ ਪੋਟੀਫਰਾ ਦੀ ਧੀ ਆਸਨਥ ਅਰ ਮਨੱਸ਼ਹ ਅਰ ਇਫਰਾਈਮ ਨੂੰ ਜਣੀ।
22ਬਿਨਯਾਮੀਨ ਦੇ ਪੁੱਤ੍ਰ ਬਲਾ ਅਰ ਬਕਰ ਅਰ ਅਸ਼ਬੇਲ ਅਰ ਗੇਰਾ ਅਰ ਨਾਮਾਨ ਅਰ ਏਹੀ ਅਰ ਰੋਸ਼ ਅਰ ਮੁੱਫੀਮ ਅਰ ਹੁੱਫੀਮ ਅਰ ਆਰਦ।
23ਏਹ ਰਾਖੇਲ ਦੇ ਪੁੱਤ੍ਰ ਸਨ ਜਿਹੜੇ ਉਹ ਯਾਕੂਬ ਲਈ ਜਣੀ ਸੋ ਏਹ ਸਾਰੇ ਪ੍ਰਾਣੀ ਚੌਦਾਂ ਸਨ।
24ਅਰ ਦਾਨ ਦਾ ਪੁੱਤ੍ਰ ਹੁਸ਼ੀਮ ਸੀ।
25ਅਰ ਨਫਤਾਲੀ ਦੇ ਪੁੱਤ੍ਰ ਯਹਸਏਲ ਅਰ ਗੂਨੀ ਅਰ ਯੇਸਰ ਅਰ ਸਿੱਲੇਮ।
26ਏਹ ਬਿਲਹਾਹ ਦੇ ਪੁੱਤ੍ਰ ਸਨ ਜਿਸ ਨੂੰ ਲਾਬਾਨ ਨੇ ਆਪਣੀ ਧੀ ਰਾਖੇਲ ਨੂੰ ਦਿੱਤਾ ਸੀ ਅਰ ਉਹ ਯਾਕੂਬ ਲਈ ਏਹ ਸੱਤ ਪ੍ਰਾਣੀ ਜਣੀ।
27ਸਾਰੇ ਪ੍ਰਾਣੀ ਜਿਹੜੇ ਯਾਕੂਬ ਦੇ ਸੰਗ ਮਿਸਰ ਵਿੱਚ ਆਏ ਅਰ ਤੁਖਮ ਉਹ ਦੇ ਵਿੱਚੋਂ ਨਿੱਕਲੇ ਨੂੰਹਾਂ ਤੋਂ ਬਿਨਾ ਛਿਆਹਠ ਪ੍ਰਾਣੀ ਸਨ।
28ਅਤੇ ਯੂਸੁਫ਼ ਦੇ ਪੁੱਤ੍ਰ ਜਿਹੜੇ ਉਸ ਤੋਂ ਮਿਸਰ ਵਿੱਚ ਜੰਮੇ ਕੁੱਲ ਦੋ ਪ੍ਰਾਣੀ ਸਨ ਸੋ ਸਾਰੇ ਜੇਹੜੇ ਯਾਕੂਬ ਦੇ ਘਰ ਦੇ ਮਿਸਰ ਵਿੱਚ ਆਏ ਸਨ ਸੱਤਰ ਪ੍ਰਾਣੀ ਸਨ।
29ਤਾਂ ਉਸ ਨੇ ਯਹੂਦਾਹ ਨੂੰ ਯੂਸਫ ਦੇ ਕੋਲ ਆਪਣੇ ਅੱਗੇ ਘੱਲਿਆ ਤਾਂਜੋ ਉਹ ਗੋਸ਼ਨ ਦਾ ਰਾਹ ਵਿਖਾਵੇ ਸੋ ਓਹ ਗੋਸ਼ਨ ਦੀ ਧਰਤੀ ਵਿੱਚ ਆਏ।
30ਤਾਂ ਯੂਸੁਫ਼ ਨੇ ਆਪਣਾ ਰੱਥ ਜੋੜਿਆ ਅਰ ਆਪਣੇ ਪਿਤਾ ਇਸਰਾਏਲ ਦੇ ਮਿਲਨ ਲਈ ਗੋਸ਼ਨ ਨੂੰ ਗਿਆ ਅਰ ਉਸ ਅੱਗੇ ਹਾਜ਼ਰ ਹੋਇਆ ਅਰ ਉਸ ਦੇ ਗਲ ਲੱਗਾ ਅਰ ਚਿਰ ਤੀਕ ਉਸ ਦੇ ਗਲ ਲੱਗ ਕੇ ਰੋਇਆ।
31ਫੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਹੁਣ ਮੈਨੂੰ ਮਰਨ ਦੇਹ ਕਿਉਂਜੋ ਮੈਂ ਤੇਰਾ ਮੂੰਹ ਵੇਖ ਲਿਆ ਹੈ ਕਿ ਤੂੰ ਅਜੇ ਜਿਉਂਦਾ ਹੈ।
32ਅਰ ਯੂਸੁਫ਼ ਨੇ ਆਪਣੇ ਭਰਾਵਾਂ ਅਰ ਆਪਣੇ ਪਿਤਾ ਦੇ ਘਰਾਣੇ ਨੂੰ ਆਖਿਆ, ਮੈਂ ਫਿਰਊਨ ਕੋਲ ਖਬਰ ਦੇਣ ਜਾਂਦਾ ਹਾਂ ਅਰ ਉਸ ਨੂੰ ਆਖਾਂਗਾ ਭਈ ਮੇਰੇ ਭਰਾ ਅਰ ਮੇਰੇ ਪਿਤਾ ਦਾ ਘਰਾਣਾ ਜਿਹੜਾ ਕਨਾਨ ਦੇਸ ਵਿੱਚ ਸੀ ਉਹ ਮੇਰੇ ਕੋਲ ਆ ਗਿਆ ਹੈ।
33ਓਹ ਮਨੁੱਖ ਅਯਾਲੀ ਹਨ ਕਿਉਂਜੋ ਉਹ ਮਾਲ ਡੰਗਰ ਦੇ ਪਾਲਣ ਵਾਲੇ ਹਨ ਅਰ ਓਹ ਆਪਣੇ ਇੱਜੜ ਅਰ ਵੱਗ ਅਰ ਸਭ ਕੁਝ ਜੋ ਉਨ੍ਹਾਂ ਦਾ ਹੈ ਨਾਲ ਲੈ ਆਏ ਹਨ।
34ਐਉਂ ਹੋਵੇਗਾ ਕਿ ਜਾਂ ਫਿਰਊਨ ਤੁਹਾਨੂੰ ਬੁਲਾਏ ਅਰ ਆਖੇ ਕਿ ਤੁਹਾਡਾ ਕੰਮ ਕੀ ਹੈ?