Loading Bible Translation
First-time download in progress. This may take a few seconds…
Punjabi Bible Wordproject Bible
33 verses
1ਯਾਕੂਬ ਨੇ ਆਪਣੇ ਪੁੱਤ੍ਰਾਂ ਨੂੰ ਸੱਦ ਕੇ ਆਖਿਆ, ਇੱਕਠੇ ਹੋ ਜਾਓ ਤਾਂਜੋ ਮੈਂ ਤੁਹਾਨੂੰ ਦੱਸਾਂ ਜੋ ਤੁਹਾਡੇ ਉੱਤੇ ਆਉਣ ਵਾਲਿਆਂ ਦਿਨਾਂ ਵਿੱਚ ਬੀਤੇਗਾ।
2ਯਾਕੂਬ ਦੇ ਪੁੱਤ੍ਰ ਇੱਕਠੇ ਹੋ ਜਾਓ, ਸੁਣੋ, ਅਤੇ ਆਪਣੇ ਪਿਤਾ ਇਸਰਾਏਲ ਦੀ ਸੁਣੋ।
3ਰਊਬੇਨ ਤੂੰ ਮੇਰਾ ਪਲੋਠਾ ਪੁੱਤ੍ਰ ਹੈਂ ਮੇਰਾ ਬਲ ਤੇ ਮੇਰੀ ਸ਼ਕਤੀ ਦਾ ਮੁੱਢ ਹੈਂ। ਤੂੰ ਪਤ ਵਿੱਚ ਉੱਤਮ ਤੇ ਜੋਰ ਵਿੱਚ ਵੀ ਉੱਤਮ ਹੈਂ।
4ਤੇਰਾ ਜਲ ਵਾਂਗ ਉਬਾਲਾ ਹੈ ਪਰ ਤੂੰ ਉੱਚੀ ਪਦਵੀ ਨਾ ਪਾਵੇਂਗਾ। ਕਿਉਂਜੋ ਤੂੰ ਆਪਣੇ ਪਿਤਾ ਦੇ ਮੰਜੇ ਉੱਤੇ ਚੜ੍ਹ ਗਿਆ। ਤਦ ਤੂੰ ਉਹ ਨੂੰ ਭਰਿਸ਼ਟ ਕੀਤਾ। ਉਹ ਮੇਰੀ ਛੇਜ ਉੱਤੇ ਚੜ੍ਹ ਗਿਆ।
5ਸ਼ਿਮਓਨ ਅਤੇ ਲੇਵੀ ਸੱਕੇ ਭਰਾ ਹਨ। ਉਨ੍ਹਾਂ ਦੀਆਂ ਤੇਗਾਂ ਜੁਲਮ ਦੇ ਸ਼ਸਤ੍ਰ ਹਨ।
6ਹੇ ਮੇਰੀ ਜਿੰਦ ਉਨ੍ਹਾਂ ਦੀ ਸੰਗਤ ਵਿੱਚ ਨਾ ਜਾਹ। ਹੇ ਮੇਰੀ ਪਤ ਉਨ੍ਹਾਂ ਦੀ ਸਭਾ ਵਿੱਚ ਨਾ ਰਲ, ਕਿਉਂਜੋ ਉਨ੍ਹਾਂ ਨੇ ਆਪਣੇ ਕ੍ਰੋਧ ਵਿੱਚ ਮਨੁੱਖਾਂ ਨੂੰ ਵੱਢ ਛੱਡਿਆ ਅਤੇ ਆਪਣੇ ਢੀਠਪੁਣੇ ਵਿੱਚ ਢੱਗੇ ਦੀਆਂ ਸੜਾਂ ਵੱਢ ਦਿੱਤੀਆਂ।
7ਉਨ੍ਹਾਂ ਦਾ ਕ੍ਰੋਧ ਸਰਾਪਿਆ ਜਾਵੇ ਕਿਉਂਜੋ ਉਹ ਤੁੰਦ ਸੀ ਨਾਲੇ ਉਨ੍ਹਾਂ ਦਾ ਰੋਹ ਕਿਉਂਜੋ ਉਹ ਕਠੋਰ ਸੀ। ਤਾਂ ਮੈਂ ਉਨ੍ਹਾਂ ਨੂੰ ਯਾਕੂਬ ਵਿੱਚ ਵੰਡ ਛੱਡਾਂਗਾ ਅਤੇ ਉਨ੍ਹਾਂ ਨੂੰ ਇਸਰਾਏਲ ਵਿੱਚ ਖਿੰਡਾ ਦਿਆਂਗਾ।।
8ਹੇ ਯਹੂਦਾਹ ਤੇਰੇ ਭਰਾ ਤੈਨੂੰ ਸਲਾਹੁਣਗੇ, ਤੇਰਾ ਹੱਥ ਤੇਰੇ ਵੇਰੀਆਂ ਦੀ ਧੌਣ ਉੱਤੇ ਹੋਵੇਗਾ। ਤੇਰੇ ਪਿਤਾ ਦੇ ਪੁੱਤ੍ਰ ਤੇਰੇ ਅੱਗੇ ਨਿਉਣਗੇ।
9ਯਹੂਦਾਹ ਸਿੰਘ ਦਾ ਬੱਚਾ ਹੈ। ਮੇਰੇ ਪੁੱਤ੍ਰ ਤੂੰ ਸ਼ਿਕਾਰ ਮਾਰ ਕੇ ਉਤਾਹਾਂ ਆਇਆ। ਉਹ ਸਿੰਘ ਵਾਂਙੁ ਸਗੋਂ ਸਿੰਘਣੀ ਵਾਂਙੁ ਨਿਵਿਆ ਤੇ ਛੈਹ ਗਿਆ। ਕੌਣ ਉਹ ਨੂੰ ਛੇੜੇਗਾ?
10ਯਹੂਦਾਹ ਤੋਂ ਰਾਜ ਡੰਡਾ ਚਲਿਆ ਨਾ ਜਾਵੇਗਾ ਨਾ ਉਸ ਦੇ ਪੈਰਾਂ ਵਿੱਚੋਂ ਹਾਕਮ ਦਾ ਸੋਟਾ ਜਦ ਤੀਕ ਸ਼ਾਂਤੀ ਦਾਤਾ ਨਾ ਆਵੇ। ਅਤੇ ਲੋਕਾਂ ਦੀ ਆਗਿਆਕਾਰੀ ਉਸੇ ਦੀ ਹੋਵੇਗੀ।
11ਉਹ ਆਪਣਾ ਖੋਤਾ ਦਾਖ ਦੀ ਬੇਲ ਨਾਲ ਅਤੇ ਆਪਣੀ ਖੋਤੀ ਦਾ ਬੱਚਾ ਦਾਖ ਦੇ ਉੱਤਮ ਬੂਟੇ ਨਾਲ ਬੰਨ੍ਹੇਗਾ। ਉਸ ਨੇ ਆਪਣੇ ਬਸਤ੍ਰ ਮਧ ਵਿੱਚ ਅਤੇ ਆਪਣਾ ਲੀੜਾ ਅੰਗੂਰਾਂ ਦੇ ਲਹੂ ਵਿੱਚ ਧੋਤਾ ਹੈ।
12ਉਹ ਦੀਆਂ ਅੱਖਾਂ ਮਧ ਨਾਲੋਂ ਕਾਲੀਆਂ ਅਤੇ ਉਹ ਦੇ ਦੰਦ ਦੁੱਧ ਨਾਲੋਂ ਚਿੱਟੇ ਹਨ।
13ਜਬੂਲੁਨ ਸਮੁੰਦਰਾਂ ਦੇ ਘਾਟ ਉੱਤੇ ਵੱਸੇਗਾ ਅਤੇ ਉਹ ਬੇੜਿਆਂ ਦਾ ਘਾਟ ਹੋਵੇਗਾ ਤੇ ਉਸ ਦਾ ਬੰਨਾ ਸੀਦੋਨ ਤੀਕ ਹੋਵੇਗਾ।
14ਯੱਸ਼ਾਕਾਰ ਤਕੜਾ ਖੋਤਾ ਹੈ ਜਿਹੜਾ ਵਾੜਾਂ ਦੇ ਵਿਚਕਾਰ ਛੈਹ ਕੇ ਬਹਿੰਦਾ ਹੈ,
15ਅਤੇ ਉਸ ਨੇ ਇੱਕ ਵਿਸਰਾਮ ਦੀ ਥ���ਂ ਡਿੱਠੀ ਕਿ ਉਹ ਚੰਗੀ ਹੈ ਅਤੇ ਉਹ ਦੇਸ ਕਿ ਉਹ ਸੁਹਾਓਣਾ ਹੈ। ਤਾਂ ਉਸ ਨੇ ਆਪਣਾ ਮੋਢਾ ਭਾਰ ਚੱਕਣ ਨੂੰ ਨਿਵਾਇਆ ਅਤੇ ਉਹ ਇੱਕ ਬੇਗਾਰੀ ਬਣਿਆ।
16ਦਾਨ ਇਸਰਾਏਲ ਦੇ ਗੋਤਾਂ ਵਿੱਚੋਂ ਇੱਕ ਵਾਂਙੁ ਆਪਣੇ ਲੋਕਾਂ ਦਾ ਨਿਆਉਂ ਕਰੇਗਾ।
17ਦਾਨ ਮਾਰਗ ਉੱਤੇ ਸੱਪ ਸਗੋਂ ਰਸਤੇ ਵਿੱਚ ਫਨੀਅਰ ਸੱਪ ਹੋਵੇਗਾ ਜਿਹੜਾ ਘੋੜੇ ਦੇ ਸੁੰਮਾਂ ਨੂੰ ਡੰਗ ਮਾਰਦਾ ਹੈ ਤਾਂ ਉਸ ਦਾ ਅਸਵਾਰ ਪਿੱਛੇ ਡਿੱਗ ਪੈਂਦਾ ਹੈ।
18ਹੇ ਯਹੋਵਾਹ ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ।
19ਗਾਦ ਨੂੰ ਧਾੜਵੀ ਧੱਕਣਗੇ ਪਰ ਉਹ ਉਨ੍ਹਾਂ ਦੀ ਪਿੱਠ ਨੂੰ ਧੱਕੇਗਾ।
20ਆਸੇਰ ਤੋਂ ਉਸ ਦੀ ਰੋਟੀ ਚਿਕਣੀ ਹੋਵੇਗੀ ਅਤੇ ਉਹ ਪਾਤਸ਼ਾਹੀ ਪਰਸ਼ਾਦ ਦੇਵੇਗਾ।
21ਨਫਤਾਲੀ ਛੁਟੇਲ ਹਰਨੀ ਹੈ ਜਿਹੜੀ ਸੁੰਦਰ ਸ਼ਬਦ ਦਿੰਦੀ ਹੈ।।
22ਯੂਸੁਫ਼ ਇੱਕ ਫਲਦਾਇਕ ਡਾਲ ਹੈ, ਇੱਕ ਫਲਦਾਇਕ ਡਾਲ ਸੋਤੇ ਉੱਤੇ ਜਿਹ ਦੀਆਂ ਟਹਿਣੀਆਂ ਕੰਧ ਉੱਤੋਂ ਦੀ ਚੜ੍ਹ ਜਾਂਦੀਆਂ ਹਨ।
23ਤੀਰ ਅੰਦਾਜ਼ਾਂ ਨੇ ਉਹ ਨੂੰ ਸਤਾਇਆ ਅਤੇ ਤੀਰ ਚਲਾਏ ਤੇ ਉਹ ਦੇ ਨਾਲ ਵੈਰ ਰੱਖਿਆ।
24ਪਰ ਉਹ ਦਾ ਧਣੁਖ ਤਕੜਾ ਰਿਹਾ ਅਤੇ ਉਸ ਦੀਆਂ ਬਾਹਾਂ ਤੇ ਹੱਥ ਬਲਵੰਤ ਹਨ ਯਾਕੂਬ ਦੇ ਸ਼ਕਤੀਮਾਨ ਦੇ ਹੱਥੋਂ। ਉੱਥੋਂ ਹੀ ਅਯਾਲੀ ਅਰਥਾਤ ਇਸਰਾਏਲ ਦਾ ਪੱਥਰ ਹੈ।
25ਤੇਰੇ ਪਿਤਾ ਦੇ ਪਰਮੇਸ਼ੁਰ ਤੋਂ ਜਿਹੜਾ ਤੇਰੀ ਸਹਾਇਤਾ ਕਰੇਗਾ ਅਤੇ ਸਰਬਸ਼ਕਤੀਮਾਨ ਤੋਂ ਜਿਹੜਾ ਤੈਨੂੰ ਬਰਕਤਾਂ ਦੇਵੇਗਾ, ਉਪਰੋਂ ਅਕਾਸ਼ ਦੀਆਂ ਬਰਕਤਾਂ, ਹੇਠਾਂ ਪਈਆਂ ਹੋਈਆਂ ਡੁੰਘਿਆਈਆਂ ਦੀਆਂ ਬਰਕਤਾਂ ਛਾਤੀਆਂ ਤੇ ਕੁੱਖ ਦੀਆਂ ਬਰਕਤਾਂ,
26ਤੇਰੇ ਪਿਤਾ ਦੀਆਂ ਬਰਕਤਾਂ, ਮੇਰੇ ਪਿਓ ਦਾਦਿਆਂ ਦੀਆਂ ਬਰਕਤਾਂ ਤੋਂ, ਸਗੋਂ ਸਦੀਪਕ ਪਰਬਤਾਂ ਦੇ ਬੰਨਿਆਂ ਤੀਕ ਵਧ ਗਈਆਂ। ਓਹ ਯੂਸੁਫ਼ ਦੇ ਸਿਰ ਉੱਤੇ ਸਗੋਂ ਉਹ ਦੀ ਖੋਪਰੀ ਉੱਤੇ ਹੋਣਗੀਆਂ ਜਿਹੜਾ ਆਪਣੇ ਭਰਾਵਾਂ ਵਿੱਚੋਂ ਸੰਕਲਪ ਕੀਤਾ ਗਿਆ।
27ਬਿਨਯਾਮੀਨ ਪਾੜਨ ਵਾਲਾ ਬਘਿਆੜ ਹੈ। ਸਵੇਰੇ ਉਹ ਸ਼ਿਕਾਰ ਖਾਵੇਗਾ ਅਤੇ ਸੰਝ ਨੂੰ ਲੁੱਟ ਵੰਡੇਗਾ।
28ਏਹ ਸਭ ਏਸਰਾਏਲ ਦੇ ਬਾਰਾਂ ਗੋਤ ਹਨ ਅਤੇ ਏਹ ਉਹ ਹੈ ਜਿਹੜਾ ਉਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਬੋਲਿਆ ਜਦ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਬਰਕਤ ਦਿੱਤੀ ਹਰ ਇੱਕ ਨੂੰ ਉਸ ਦੀ ਬਰਕਤ ਅਨੁਸਾਰ ਉਸ ਨੇ ਉਨ੍ਹਾਂ ਨੂੰ ਬਰਕਤ ਦਿੱਤੀ।
29ਫੇਰ ਉਸ ਨੇ ਉਨ੍ਹਾਂ ਨੂੰ ਆਗਿਆ ਦੇਕੇ ਆਖਿਆ, ਮੈਂ ਆਪਣੇ ਲੋਕਾਂ ਨਾਲ ਰਲਨ ਜਾਂਦਾ ਹਾਂ, ਮੈਨੂੰ ਮੇਰੇ ਪਿਓ ਦਾਦਿਆਂ ਨਾਲ ਉਸ ਗੁਫਾ ਵਿੱਚ ਜਿਹੜੀ ਅਫਰੋਨ ਹਿੱਤੀ ਦੀ ਪੈਲੀ ਵਿੱਚ ਹੈ ਦੱਬਿਓ।
30ਅਰਥਾਤ ਉਸ ਗੁਫਾ ਵਿੱਚ ਜਿਹੜੀ ਮਕਫੀਲਾਹ ਦੀ ਪੈਲੀ ਵਿੱਚ ਮਮਰੇ ਦੇ ਅੱਗੇ ਕਨਾਨ ਦੇਸ ਵਿੱਚ ਹੈ ਜਿਹੜੀ ਪੈਲੀ ਅਬਰਾਹਾਮ ਨੇ ਅਫਰੋਨ ਹਿੱਤੀ ਤੋਂ ਕਬਰ ਦੀ ਮਿਲਖ ਲਈ ਮੁੱਲ ਲਈ ਸੀ।
31ਉੱਥੇ ਉਨ੍ਹਾਂ ਨੇ ਅਬਰਾਹਾਮ ਨੂੰ ਅਤੇ ਉਹ ਦੀ ਪਤਨੀ ਸਾਰਾਹ ਨੂੰ ਦੱਬਿਆ ਅਤੇ ਉੱਥੇ ਉਨ੍ਹਾਂ ਨੇ ਇਸਹਾਕ ਅਰ ਉਹ ਦੀ ਪਤਨੀ ਰਿਬਕਾਹ ਨੂੰ ਦੱਬਿਆ ਅਤੇ ਉੱਥੇ ਮੈਂ ਲੇਆਹ ਨੂੰ ਦੱਬਿਆ।
32ਮੈਂ ਉਸ ਪੈਲੀ ਅਤੇ ਉਸ ਗੁਫਾ ਨੂੰ ਜਿਹੜੀ ਉਸ ਦੇ ਵਿੱਚ ਹੈ ਹੇਤ ਦੇ ਪੁੱਤ੍ਰਾਂ ਤੋਂ ਮੁੱਲ ਲਿਆ।
33ਜਾਂ ਯਾਕੂਬ ਆਪਣੇ ਪੁੱਤ੍ਰਾਂ ਨੂੰ ਆਗਿਆ ਦੇ ਚੁੱਕਿਆ ਤਾਂ ਉਸ ਨੇ ਆਪਣੇ ਪੈਰ ਮੰਜੇ ਉੱਤੇ ਇੱਕਠੇ ਕਰ ਲਏ ਅਤੇ ਆਪਣੇ ਪ੍ਰਾਣ ਛੱਡ ਕੇ ਆਪਣੇ ਲੋਕਾਂ ਵਿੱਚ ਜਾ ਰਲਿਆ।