Loading Bible Translation
First-time download in progress. This may take a few seconds…
Punjabi Bible Wordproject Bible
11 verses
1ਯਹੋਵਾਹ ਨੇ ਇਹ ਗੱਲਾਂ ਆਖੀਆਂ, "ਸਮੂਹ ਲੋਕਾਂ ਲਈ ਬੇਲਾਗ ਹੋਵੋ। ਉਹੀ ਗੱਲਾਂ ਕਰੋ ਜੋ ਸਹੀ ਹਨ! ਕਿਉਂ ਕਿ ਛੇਤੀ ਹੀ ਮੇਰੀ ਮੁਕਤੀ ਤੁਹਾਡੇ ਪਾਸ ਆਵੇਗੀ। ਮੇਰੀ ਨੇਕੀ ਛੇਤੀ ਹੀ ਸਾਰੀ ਦੁਨੀਆਂ ਨੂੰ ਦਿਖਾਈ ਦੇਵੇਗੀ।"
2ਧੰਨ ਹੈ ਉਹ ਬੰਦਾ ਜਿਹੜਾ ਸਬਾਤ ਦੇ ਦਿਨ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਕਰਦਾ ਹੈ। ਅਤੇ ਉਹ ਬੰਦਾ ਜਿਹੜਾ ਬਦੀ ਨਹੀਂ ਕਰਦਾ, ਪ੍ਰਸੰਨ ਹੋਵੇਗਾ।
3ਕੁਝ ਅਜਿਹੇ ਲੋਕ ਜਿਹੜੇ ਯਹੂਦੀ ਨਹੀਂ ਹਨ ਯਹੋਵਾਹ ਦੇ ਨਾਲ ਆਪਣੇ-ਆਪ ਨੂੰ ਜੋੜ ਲੈਣਗੇ। ਉਨ੍ਹਾਂ ਬੰਦਿਆਂ ਨੂੰ ਇਹ ਨਹੀਂ ਆਖਣਾ ਚਾਹੀਦਾ, "ਯਹੋਵਾਹ ਮੈਨੂੰ ਆਪਣੇ ਲੋਕਾਂ ਨਾਲ ਪ੍ਰਵਾਨ ਨਹੀਂ ਕਰੇਗਾ।" ਇੱਕ ਖੁਸਰੇ ਨੂੰ ਇਹ ਨਹੀਂ ਆਖਣਾ ਚਾਹੀਦਾ, "ਮੈਂ ਸੁੱਕੀ ਹੋਈ ਲੱਕੜ ਵਰਗਾ ਹਾਂ।"
4ਇਨ੍ਹਾਂ ਖੁਸਰਿਆਂ ਨੂੰ ਇਹ ਗੱਲਾਂ ਨਹੀਂ ਆਖਣੀਆਂ ਚਾਹੀਦੀਆਂ ਕਿਉਂ ਕਿ ਯਹੋਵਾਹ ਆਖਦਾ ਹੈ, "ਉਨ੍ਹਾਂ ਖੁਸਰਿਆਂ ਵਿੱਚੋਂ ਕੁਝ ਸਬਾਤ ਦੇ ਨੇਮਾਂ ਦੀ ਪਾਲਣਾ ਕਰਦੇ ਹਨ। ਅਤੇ ਉਹ ਉਨ੍ਹਾਂ ਗੱਲਾਂ ਨੂੰ ਕਰਨ ਦੀ ਚੋਣ ਕਰਦੇ ਹਨ ਜੋ ਮੈਂ ਚਾਹੁੰਦਾ ਹਾਂ। ਅਤੇ ਉਹ ਸੱਚਮੁੱਚ ਮੇਰੇ ਇਕਰਾਰਨਾਮੇ ਅਨੁਸਾਰ ਚਲਦੇ ਹਨ। ਇਸ ਲਈ ਮੈਂ ਆਪਣੇ ਮੰਦਰ ਵਿੱਚ ਉਨ੍ਹਾਂ ਦੀ ਯਾਦ ਦੀ ਤਖਤੀ ਲਗਾਵਾਂਗਾ। ਉਨ੍ਹਾਂ ਦਾ ਨਾਮ ਮੇਰੇ ਸ਼ਹਿਰ ਵਿੱਚ ਚੇਤੇ ਕੀਤਾ ਜਾਵੇਗਾ! ਹਾਂ, ਮੈਂ ਉਨ੍ਹਾਂ ਖੁਸਰਿਆਂ ਨੂੰ ਧੀਆਂ ਪੁੱਤਰਾਂ ਨਾਲੋਂ ਕੁਝ ਬਿਹਤਰ ਦਿਆਂਗਾ। ਮੈਂ ਉਨ੍ਹਾਂ ਨੂੰ ਅਜਿਹਾ ਨਾਮ ਦਿਆਂਗਾ ਜਿਹੜਾ ਸਦਾ ਰਹੇਗਾ। ਉਹ ਮੇਰੇ ਲੋਕਾਂ ਤੋਂ ਟੁੱਟੇ ਹੋਏ ਨਹੀਂ ਰਹਿਣਗੇ।"
6ਕੁਝ ਲੋਕ ਜਿਹੜੇ ਯਹੂਦੀ ਨਹੀਂ ਹਨ ਯਹੋਵਾਹ ਨਾਲ ਆ ਮਿਲਣਗੇ। ਉਹ ਅਜਿਹਾ ਇਸ ਲਈ ਕਰਨਗੇ ਤਾਂ ਜੋ ਉਹ ਉਸਦੀ ਸੇਵਾ ਕਰ ਸਕਣ ਅਤੇ ਯਹੋਵਾਹ ਦੇ ਨਾਮ ਨੂੰ ਪਿਆਰ ਕਰ ਸਕਣ। ਉਹ ਯਹੋਵਾਹ ਨਾਲ ਉਸਦੇ ਸੇਵਕ ਬਣਨ ਲਈ ਆ ਮਿਲਣਗੇ। ਉਹ ਸਬਾਤ ਉਪਾਸਨਾ ਦਾ ਖਾਸ ਦਿਹਾੜਾ ਰੱਖਣਗੇ ਅਤੇ ਪੂਰੀ ਤਰ੍ਹਾਂ ਮੇਰੇ ਇਕਰਾਰਨਾਮੇ ਦੀ ਪਾਲਣਾ ਕਰਨਗੇ।
7ਯਹੋਵਾਹ ਆਖਦਾ ਹੈ, "ਮੈਂ ਉਨ੍ਹਾਂ ਲੋਕਾਂ ਨੂੰ ਆਪਣੇ ਪਵਿੱਤਰ ਪਰਬਤ ਉੱਤੇ ਲੈ ਆਵਾਂਗਾ। ਮੈਂ ਉਨ੍ਹਾਂ ਨੂੰ ਆਪਣੀ ਉਪਾਸਨਾ ਦੇ ਘਰ ਵਿੱਚ ਪ੍ਰਸੰਨ ਕਰ ਦਿਆਂਗਾ। ਉਹ ਬਲੀਆਂ ਅਤੇ ਦਾਤਾਂ ਜਿਹੜੀਆਂ ਉਹ ਦੇਣਗੇ ਮੈਨੂੰ ਪ੍ਰਸੰਨ ਕਰਨਗੀਆਂ। ਕਿਉਂ? ਕਿਉਂ ਕਿ ਮੇਰੇ ਮੰਦਰ ਸਾਰੀਆਂ ਕੌਮਾਂ ਲਈ ਉਪਾਸਨਾ ਸਬਾਨ ਮੰਨਿਆ ਜਾਵੇਗਾ।"
8ਯਹੋਵਾਹ, ���ੇਰੇ ਮਾਲਿਕ, ਨੇ ਇਹ ਗੱਲਾਂ ਇਸਰਾਏਲ ਦੇ ਲੋਕਾਂ ਨੂੰ ਆਖੀਆਂ ਜਿਨ੍ਹਾਂ ਨੂੰ ਆਪਣਾ ਦੇਸ਼ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ। ਪਰ ਯਹੋਵਾਹ ਉਨ੍ਹਾਂ ਨੂੰ ਇਕਠਿਆਂ ਕਰੇਗਾ, ਫ਼ੇਰ ਇੱਕ ਵਾਰੀ। ਯਹੋਵਾਹ ਆਖਦਾ ਹੈ, "ਮੈਂ ਇਨ੍ਹਾਂ ਲੋਕਾਂ ਨੂੰ ਇੱਕ ਵਾਰੀ ਫ਼ੇਰ ਇਕਠਿਆਂ ਕਰਾਂਗਾ।"
9ਜੰਗਲ ਦੇ ਆਵਾਰਾ ਜਾਨਵਰੋ, ਆਓ ਅਤੇ ਭੋਜਨ ਕਰੋ!
10ਸਾਰੇ ਨਬੀ ਹੀ ਨੇਤਰਹੀਣ ਨੇ। ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਨੇ। ਉਹ ਕੁਤਿਆਂ ਦੇ ਸਮਾਨ ਨੇ ਜਿਹੜੇ ਭੌਁਕਦੇ ਨਹੀਂ। ਉਹ ਧਰਤੀ ਤੇ ਲੇਟ ਜਾਂਦੇ ਨੇ ਅਤੇ ਸੌਂ ਜਾਂਦੇ ਨੇ। ਹਾਂ, ਉਹ ਸੌਂ ਜਾਣਾ ਪਸੰਦ ਕਰਦੇ ਨੇ।
11ਉਹ ਭੁੱਖੇ ਕੁਤਿਆਂ ਵ੍ਵਰਗੇ ਨੇ। ਉਹ ਕਦੇ ਨਹੀਂ ਰਜ੍ਜਦੇ। ਅਯਾਲੀ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਨੇ। ਉਹ ਆਪਣੀਆਂ ਭੇਡਾਂ ਸਮਾਨ ਹੀ ਹਨ ਜਿਹੜੀਆਂ ਸਾਰੀਆਂ ਹੀ ਭਟਕ ਗਈਆਂ ਨੇ। ਉਹ ਲਾਲਚੀ ਨੇ, ਉਹ ਸਿਰਫ਼ ਆਪਣੇ-ਆਪ ਨੂੰ ਹੀ ਸੰਤੁਸ਼ਟ ਕਰਨਾ ਜਾਣਦੇ ਨੇ।
12ਉਹ ਆਉਂਦੇ ਨੇ ਤੇ ਆਖਦੇ ਨੇ, "ਮੈਂ ਬੋੜੀ ਜਿਹੀ ਮੈਅ ਪੀਵਾਂਗਾ। ਮੈਂ ਬੋੜੀ ਜਿਹੀ ਬੀਅਰ ਪੀਵਾਂਗਾ। ਮੈਂ ਕਲ੍ਹ੍ਹ ਨੂੰ ਵੀ ਇਹੀ ਗੱਲਾਂ ਕਰਾਂਗਾ, ਮੈਂ ਹੋਰ ਵੀ ਵਧੇਰੇ ਪੀਵਾਂਗਾ।"